ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਆਪਣੀ ਨਵੀਂ ਅਖਿਲ ਭਾਰਤੀ ਰੇਲਵੇ ਸਮੇਂ ਸਾਰਣੀ “ਟ੍ਰੇਨਸ ਐਟ ਏ ਗਲਾਂਸ (ਟੀਏਜੀ)” ਜਾਰੀ ਕਰ ਦਿੱਤੀ ਹੈ, ਜੋ 1 ਅਕਤੂਬਰ, 2023 ਤੋਂ ਪ੍ਰਭਾਵੀ ਹੋਵੇਗੀ
ਇਹ ਭਾਰਤੀ ਰੇਲਵੇ ਦੀ ਅਧਿਕਾਰਿਕ ਵੈਬਸਾਈਟ www.indianrailways.gov.in ‘ਤੇ ਉਪਲਬਧ ਹੈ
ਇਸ ਵਰ੍ਹੇ ਟੀਏਜੀ ਨੇ ਵੰਦੇ ਭਾਰਤ ਟ੍ਰੇਨਾਂ ਦੀਆਂ 64 ਸੇਵਾਵਾਂ ਦੇ ਨਾਲ-ਨਾਲ 70 ਹੋਰ ਟ੍ਰੇਨ ਸੇਵਾਵਾਂ, ਹੋਰ ਡੈਸਟੀਨੇਸ਼ਨ ਦੇ ਲਈ ਮੌਜੂਦਾ 90 ਸੇਵਾਵਾਂ ਦੇ ਵਿਸਤਾਰ ਅਤੇ 12 ਸੇਵਾਵਾਂ ਦੀ ਬਾਰੰਬਾਰਤਾ ਵਿੱਚ ਵਾਧੇ ਨੂੰ ਸ਼ਾਮਲ ਕੀਤਾ ਹੈ
Posted On:
03 OCT 2023 3:37PM by PIB Chandigarh
ਰੇਲ ਮੰਤਰਾਲੇ ਨੇ ਆਪਣੀ ਨਵੀਂ ਅਖਿਲ ਭਾਰਤੀ ਰੇਲਵੇ ਸਮੇਂ ਸਾਰਣੀ “ਟ੍ਰੇਨਸ ਐਟ ਏ ਗਲਾਂਸ (ਟੀਏਜੀ)” ਜਾਰੀ ਕਰ ਦਿੱਤੀ ਹੈ, ਜੋ 1 ਅਕਤੂਬਰ, 2023 ਤੋਂ ਪ੍ਰਭਾਵੀ ਹੋਵੇਗੀ। ਇਹ ਸਮਾਂ ਸਾਰਣੀ “ਟ੍ਰੇਨਸ ਐਟ ਏ ਗਲਾਂਸ” ਭਾਰਤੀ ਰੇਲਵੇ ਦੀ ਅਧਿਕਾਰਿਕ ਵੈਬਸਾਈਟ https://indianrailways.gov.in/railwayboard/view_section.jsp?lang=0&id=0,1,304,366,537,2960 ‘ਤੇ ਵੀ ਉਪਲਬਧ ਹੈ।
ਨਵੀਂ ਸਮਾਂ ਸਾਰਣੀ ਦੀਆਂ ਮੁੱਖ ਵਿਸ਼ੇਸ਼ਤਾਵਾਂ:
-
ਵੰਦੇ ਭਾਰਤ ਟ੍ਰੇਨਾਂ ਦੀਆਂ 64 ਸੇਵਾਵਾਂ ਅਤੇ 70 ਹੋਰ ਟ੍ਰੇਨ ਸੇਵਾਵਾਂ ਨੂੰ ਸ਼ਾਮਲ ਕਰਨਾ
-
ਹੋਰ ਡੈਸਟੀਨੇਸ਼ਨਸ ਦੇ ਲਈ ਮੌਜੂਦਾ 90 ਸੇਵਾਵਾਂ ਦੇ ਵਿਸਤਾਰ
-
12 ਸੇਵਾਵਾਂ ਦੀ ਬਾਰੰਬਾਰਤਾ ਵਿੱਚ ਵਾਧਾ
-
ਟ੍ਰੇਨਾਂ ਦੀ 22 ਸੇਵਾਵਾਂ ਦੀ ਸੁਪਰਫਾਸਟ ਸ਼੍ਰੇਣੀ ਵਿੱਚ ਜਲਦ ਬਦਲ ਜਾਣਾ
-
20501/02 ਅਗਰਤਲਾ-ਆਨੰਦ ਵਿਹਾਰ ਰਾਜਧਾਨੀ ਦਾ ਮਾਰਗ ਬਦਲ ਕੇ ਮਾਲਦਾ, ਭਾਗਲਪੁਰ ਦੇ ਰਸਤੇ ਕੀਤਾ ਜਾਣਾ
-
ਦੱਖਣ-ਪੂਰਬ ਰੇਲਵੇ ਵਿੱਚ ਕੁਝ ਸੇਵਾਵਾਂ ਦੀ ਸਮਾਂ-ਸਾਰਣੀ ਵਿੱਚ ਪਰਿਵਰਤਨ, ਤਾਕਿ ਉਨ੍ਹਾਂ ਸਮਾਂਬੱਧਤਾ ਵਿੱਚ ਸੁਧਾਰ ਹੋ ਸਕੇ
ਨਵੀਂ ਸਮਾਂ ਸਾਰਣੀ ਵਿੱਚ ਵੰਦੇ ਭਾਰਤ ਟ੍ਰੇਨਾਂ ਦੀਆਂ 64 ਸੇਵਾਵਾਂ ਅਤੇ 70 ਹੋਰ ਟ੍ਰੇਨ ਸੇਵਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ, ਤਾਕਿ ਯਾਤਰੀਆਂ ਨੂੰ ਆਰਾਮਦਾਇਕ ਅਤੇ ਬਿਹਤਰ ਯਾਤਰਾ ਦਾ ਅਨੁਭਵ ਮਿਲ ਸਕੇ। ਨਵੀਂ ਸਮਾਂ ਸਾਰਿਣੀ ਨੂੰ ਵਿਭਿੰਨ ਸ਼ਹਿਰਾਂ ਦੇ ਵਿੱਚ ਕਨੈਕਟੀਵਿਟੀ ਵਧਾਉਣ ਅਤੇ ਯਾਤਰਾ ਦੇ ਸਮੇਂ ਨੂੰ ਘੱਟ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਵੀਂ ਸਮਾਂ ਸਾਰਿਣੀ ਦੇ ਅਨੁਸਾਰ ਪ੍ਰਸਥਾਨ ਅਤੇ ਆਗਮਨ ਦੇ ਸਮੇਂ ਦੀ ਜਾਂਚ ਕਰ ਲਈਏ।
************
ਵਾਈਬੀ
(Release ID: 1963838)
Visitor Counter : 88