ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ, 1994 ਵਿੱਚ ਪ੍ਰਮੁੱਖ ਸੰਸ਼ੋਧਨ ਪੇਸ਼ ਕੀਤੇ


ਐੱਮਐੱਸਓ ਰਜਿਸਟ੍ਰੇਸ਼ਨ ਦਸ ਸਾਲਾਂ ਦੀ ਮਿਆਦ ਲਈ ਨਵਿਆਇਆ ਜਾਵੇਗਾ; ਇੰਟਰਨੈੱਟ ਦੀ ਪਹੁੰਚ ਵਧਾਉਣ ਲਈ ਇਨਫ੍ਰਾਸਟ੍ਰਕਚਰ ਨੂੰ ਸਾਂਝਾ ਕੀਤਾ ਜਾਵੇਗਾ

ਸਮੇਂ ‘ਤੇ ਨਵੀਨੀਕਰਨ ਤੋਂ ਐੱਮਐੱਸਓ ਦੀ ਸੇਵਾ ਨਿਰੰਤਰਤਾ ਸੁਨਿਸ਼ਚਿਤ ਹੋਵੇਗੀ

Posted On: 28 SEP 2023 11:25AM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੱਲ੍ਹ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ, 1994 ਵਿੱਚ ਸੰਸ਼ੋਧਨ ਕਰਦੇ ਹੋਏ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿੱਚ ਮਲਟੀ-ਸਿਸਟਮ ਆਪਰੇਟਰ (ਐੱਮਐੱਸਓ) ਰਜਿਸਟ੍ਰੇਸ਼ਨਾਂ ਦੇ ਨਵੀਨੀਕਰਨ ਲਈ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ, ਆਖਰੀ ਮੀਲ ਤੱਕ ਇੰਟਰਨੈੱਟ ਦੀ ਪਹੁੰਚ ਵਧਾਉਣ ਲਈ ਕੇਬਲ ਆਪਰੇਟਰਾਂ ਦੁਆਰਾ ਬਰਾਡਬੈਂਡ ਸੇਵਾ ਪ੍ਰਦਾਤਾਵਾਂ ਦੇ ਨਾਲ ਇਨਫ੍ਰਾਸਟ੍ਰਕਚਰ ਨੂੰ ਸਾਂਝਾ ਕਰਨ ਲਈ ਨਿਯਮਾਂ ਵਿੱਚ ਜ਼ਰੂਰੀ ਪ੍ਰਾਵਧਾਨ ਸ਼ਾਮਲ ਕੀਤੇ ਗਏ ਹਨ।

ਐੱਮਐੱਸਓ ਰਜਿਸਟ੍ਰੇਸ਼ਨ ਲਈ ਸੰਸ਼ੋਧਿਤ ਨਿਯਮਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ:-

1.  ਐੱਮਐੱਸਓ ਰਜਿਸਟ੍ਰੇਸ਼ਨ ਜਾਂ ਰਜਿਸਟ੍ਰੇਸ਼ਨ ਦੇ ਨਵੀਨੀਕਰਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਬਰਾਡਬੈਂਡ ਸੇਵਾ ਪੋਰਟਲ ‘ਤੇ ਔਨਲਾਈਨ ਅਪਲਾਈ ਕਰਨਗੇ।

2.   ਐੱਮਐੱਸਓ ਰਜਿਸਟ੍ਰੇਸ਼ਨ ਦਸ ਸਾਲਾਂ ਦੀ ਮਿਆਦ ਲਈ ਪ੍ਰਦਾਨ ਜਾਂ ਨਵੀਨੀਕਰਨ ਕੀਤਾ ਜਾਵੇਗਾ;

3.   ਰਜਿਸਟ੍ਰੇਸ਼ਨ ਦੇ ਨਵੀਨੀਕਰਨ ਦੇ ਲਈ ਵੀ ਪ੍ਰੋਸੈਸਿੰਗ ਫੀਸ ਇੱਕ ਲੱਖ ਰੁਪਏ ਰੱਖੀ ਗਈ ਹੈ;

4.   ਰਜਿਸਟ੍ਰੇਸ਼ਨ ਦੇ ਨਵੀਨੀਕਰਨ ਲਈ ਅਰਜ਼ੀ ਰਜਿਸਟ੍ਰੇਸ਼ਨ ਦੀ ਸਮਾਪਤੀ ਤੋਂ ਪਹਿਲੇ ਸੱਤ ਤੋਂ ਦੋ ਮਹੀਨਿਆਂ ਦੀ ਮਿਆਦ ਦੇ ਅੰਦਰ ਕਰਨੀ ਹੋਵੇਗੀ।

ਨਵਿਆਉਣਯੋਗ ਪ੍ਰਕਿਰਿਆ ਕਾਰੋਬਾਰ ਕਰਨ ਵਿੱਚ ਸੁਗਮਤਾ ਦੀ ਦਿਸ਼ਾ ਵਿੱਚ ਸਰਕਾਰ ਦੀ ਪ੍ਰਤੀਬੱਧਤਾ ਦੇ ਅਨੁਰੂਪ ਹੈ, ਕਿਉਂਕਿ ਇਹ ਕੇਬਲ ਆਪਰੇਟਰਾਂ ਨੂੰ ਆਪਣੀਆਂ ਸੇਵਾਵਾਂ ਬਿਨਾ ਕਿਸੇ ਰੁਕਾਵਟ ਦੇ ਜਾਰੀ ਰੱਖਣ ਦੀ ਲਈ ਨਿਸ਼ਚਿਤਤਾ ਪ੍ਰਦਾਨ ਕਰੇਗੀ ਅਤੇ ਇਸ ਤਰ੍ਹਾਂ ਇਸ ਖੇਤਰ ਨੂੰ ਵਿਦੇਸ਼ੀ ਨਿਵੇਸ਼ ਦੇ ਲਈ ਆਕਰਸ਼ਕ ਬਣਾਏਗੀ।

ਮੰਤਰਾਲੇ ਨੇ ਕਿਹਾ ਕਿ ਜਿਨ੍ਹਾਂ ਐੱਮਐੱਸਓ ਦਾ ਰਜਿਸਟ੍ਰੇਸ਼ਨ 7 ਮਹੀਨਿਆਂ ਦੇ ਅੰਦਰ ਸਮਾਪਤ ਹੋ ਰਿਹਾ ਹੈ, ਉਨ੍ਹਾਂ ਨੂੰ ਬਰਾਡਕਾਸਟ ਸੇਵਾ ਪੋਰਟਲ ਦੇ ਰਾਹੀਂ ਔਨਲਾਈਨ ਅਪਲਾਈ ਕਰਨਾ ਹੋਵੇਗਾ। ਕਿਸੇ ਤਰ੍ਹਾਂ ਦੀ ਸਹਾਇਤਾ ਦੀ ਜ਼ਰੂਰਤ ਪੈਣ ‘ਤੇ ਪੋਰਟਲ ‘ਤੇ ਉਪਲਬਧ ਹੈਲਪਲਾਈਨ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ, ਜਾਂ sodas-moiab[at]gov[dot]in ਨੂੰ ਈਮੇਲ ਭੇਜੀ ਜਾ ਸਕਦੀ ਹੈ।

ਇਸ ਤੋਂ ਪਹਿਲਾਂ, ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ, 1994 ਦੇ ਤਹਿਤ ਸਿਰਫ਼ ਨਵੇਂ ਐੱਮਐੱਸਓ ਰਜਿਸਟ੍ਰੇਸ਼ਨ ਹੀ ਪ੍ਰਦਾਨ ਕੀਤੇ ਜਾਂਦੇ ਸਨ। ਨਿਯਮਾਂ ਵਿੱਚ ਐੱਮਐੱਸਓ ਰਜਿਸਟ੍ਰੇਸ਼ਨ ਦੇ ਲਈ ਵੈਧਤਾ ਦੀ ਮਿਆਦ ਨਿਰਧਾਰਤ ਨਹੀਂ ਕੀਤੀ ਗਈ ਸੀ, ਨਾ ਹੀ ਔਨਲਾਈਨ ਅਰਜ਼ੀ ਦੀ ਲਾਜ਼ਮੀ ਫਾਈਲਿੰਗ ਪ੍ਰਗਟ ਕੀਤੀ ਗਈ ਸੀ।

ਕੇਬਲ ਆਪਰੇਟਰਾਂ ਦੁਆਰਾ ਬਰਾਡਬੈਂਡ ਸੇਵਾ ਪ੍ਰਦਾਤਾਵਾਂ ਦੇ ਨਾਲ ਇਨਫ੍ਰਾਸਟ੍ਰਕਚਰ ਨੂੰ ਸਾਂਝਾ ਕਰਨ ਨਾਲ ਸਬੰਧਿਤ ਪ੍ਰਾਵਧਾਨ ਨੂੰ ਸ਼ਾਮਲ ਕਰਨ ਨਾਲ ਇੰਟਰਨੈੱਟ ਦੀ ਪਹੁੰਚ ਵਿੱਚ ਵਾਧਾ ਅਤੇ ਸੰਸਾਧਨਾਂ ਦੇ ਕੁਸ਼ਲ ਉਪਯੋਗ ਨੂੰ ਦੋਹਰਾ ਲਾਭ ਮਿਲੇਗਾ। ਇਸ ਨਾਲ ਬਰਾਡਬੈਂਡ ਸੇਵਾਵਾਂ ਦੇ ਲਈ ਵਾਧੂ ਇਨਫ੍ਰਾਸਟ੍ਰਕਚਰ ਦੀ ਜ਼ਰੂਰਤ ਵੀ ਘੱਟ ਹੋ ਜਾਵੇਗੀ।

******


ਪ੍ਰਗਿਆ ਪਾਲੀਵਾਲ/ਸੌਰਭ ਸਿੰਘ(Release ID: 1962128) Visitor Counter : 55