ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਬੋਡੇਲੀ, ਛੋਟਾ ਉਦੈਪੁਰ ਵਿੱਚ 5200 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਲੋਕਅਰਪਣ ਕੀਤਾ
‘ਮਿਸ਼ਨ ਸਕੂਲ ਆਵ੍ ਐਕਸੀਲੈਂਸ’ਪ੍ਰੋਗਰਾਮ ਦੇ ਤਹਿਤ 4500 ਕਰੋੜ ਰੁਪਏ ਤੋਂ ਅਧਿਕ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ
‘ਵਿਦਯਾ ਸਮੀਖਿਆ ਕੇਂਦਰ 2.0 ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
“ਸਾਡੇ ਲਈ, ਗ਼ਰੀਬਾਂ ਦੇ ਘਰ ਮਾਤਰ ਇੱਕ ਅੰਕੜਾ ਨਹੀਂ, ਬਲਕਿ ਸਨਮਾਨ ਦੇ ਪ੍ਰਤੀਕ ਹਨ”
“ਸਾਡਾ ਲਕਸ਼ ਜਨਜਾਤੀ ਖੇਤਰਾਂ ਦੇ ਨੌਜਵਾਨਾਂ ਨੂੰ ਅਵਸਰ ਪ੍ਰਦਾਨ ਕਰਦੇ ਹੋਏ ਯੋਗਤਾ ਨੂੰ ਪ੍ਰੋਤਸਾਹਿਤ ਕਰਨਾ ਹੈ”
“ਮੈਂ ਛੋਟਾ ਉਦੈਪੁਰ ਸਹਿਤ ਪੂਰੇ ਜਨਜਾਤੀ ਖੇਤਰ ਦੀਆਂ ਮਾਤਾਵਾਂ-ਭੈਣਾਂ ਨੂੰ ਕਹਿਣ ਆਇਆ ਹਾਂ ਕਿ ਤੁਹਾਡਾ ਬੇਟਾ ਤੁਹਾਡੇ ਅਧਿਕਾਰਾਂ ਨੂੰ ਸੁਨਿਸ਼ਚਿਤ ਕਰਨ ਆਇਆ ਹੈ”
Posted On:
27 SEP 2023 3:45PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਬੋਡੇਲੀ, ਛੋਟਾ ਉਦੈਪੁਰ ਵਿੱਚ 5200 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਲੋਕਅਰਪਣ ਕੀਤਾ। ਇਸ ਵਿੱਚ ‘ਮਿਸ਼ਨ ਸਕੂਲ ਆਵ੍ ਐਕਸੀਲੈਂਸ’ ਪ੍ਰੋਗਰਾਮ ਦੇ ਤਹਿਤ 4500 ਕਰੋੜ ਰੁਪਏ ਤੋਂ ਅਧਿਕ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਲੋਕਾਅਰਪਣ, ‘ਵਿਦਯਾ ਸਮੀਖਿਆ ਕੇਂਦਰ 2.0 ਦਾ ਨੀਂਹ ਪੱਥਰ ਅਤੇ ਹੋਰ ਵਿਕਾਸ ਪ੍ਰੋਜੈਕਟ ਸ਼ਾਮਲ ਹਨ।
ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਖੇਤਰ ਦੇ ਨਾਲ ਆਪਣੇ ਲੰਬੇ ਸਮੇਂ ਦੇ ਸਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਅੱਜ ਸ਼ੁਰੂ ਕੀਤੀ ਗਈ ਇਹ ਜਿਨ੍ਹਾਂ ਦਾ ਨੀਂਹ ਪੱਥਰ ਰੱਖਿਆ ਗਿਆ, ਉਨ੍ਹਾਂ ਪ੍ਰੋਜੈਕਟਾਂ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਇੱਕ ਕਾਰਜਕਰਤਾ ਦੇ ਰੂਪ ਵਿੱਚ ਆਪਣੇ ਦਿਨਾਂ ਅਤੇ ਖੇਤਰ ਦੇ ਪਿੰਡਾਂ ਵਿੱਚ ਬਿਤਾਏ ਸਮੇਂ ਨੂੰ ਯਾਦ ਕੀਤਾ। ਉਨ੍ਹਾਂ ਨੇ ਦਰਸ਼ਕਾਂ ਵਿੱਚੋਂ ਕਈ ਜਾਣੇ-ਪਹਿਚਾਣੇ ਚਿਹਰਿਆਂ ਨੂੰ ਦੇਖ ਕੇ ਖੁਸ਼ੀਂ ਜਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਖੇਤਰ ਦੀ ਪਰਿਸਥਿਤੀਆਂ ਅਤੇ ਜਨਜਾਤੀ ਸਮੁਦਾਏ ਦੇ ਜੀਵਨ ਨੂੰ ਬਹੁਤ ਕਰੀਬ ਨਾਲ ਜਾਣਦੇ ਹਨ।
ਉਨ੍ਹਾਂ ਨੇ ਉਪਸਥਿਤ ਜਨਸਮੁਦਾਏ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੇ ਅਧਿਕਾਰਿਕ ਜ਼ਿੰਮੇਦਾਰੀਆਂ ਸੰਭਾਲੀਆਂ, ਤਾਂ ਉਨ੍ਹਾਂ ਨੇ ਖੇਤਰ ਅਤੇ ਹੋਰ ਜਨਜਾਤੀ ਖੇਤਰਾਂ ਨੂੰ ਵਿਕਸਿਤ ਕਰਨ ਦਾ ਸੰਕਲਪ ਲਿਆ। ਆਪਣੇ ਕਾਰਜਕਾਲ ਦੇ ਦੌਰਾਨ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਯੋਜਨਾਵਾਂ ਦੇ ਸਕਾਰਾਤਮ ਪ੍ਰਭਾਵ ਨੂੰ ਦੇਖ ਕੇ ਉਨ੍ਹਾਂ ਨੇ ਸੰਤੋਸ਼ ਵਿਅਕਤ ਕੀਤਾ। ਉਨ੍ਹਾਂ ਨੇ ਉਨ੍ਹਾਂ ਬੱਚਿਆਂ ਨੂੰ ਦੇਖ ਕੇ ਹੋਣ ਵਾਲੀ ਖੁਸ਼ੀ ਬਾਰੇ ਗੱਲ ਕੀਤੀ, ਜਿਨ੍ਹਾਂ ਨੇ ਪਹਿਲੀ ਵਾਰ ਸਕੂਲ ਦੇਖਿਆ ਸੀ ਅਤੇ ਹੁਣ ਅਧਿਆਪਕ ਅਤੇ ਇੰਜੀਨੀਅਰ ਦੇ ਰੂਪ ਵਿੱਚ ਜੀਵਨ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ।
ਸਕੂਲਾਂ ਸੜਕਾਂ, ਆਵਾਸ ਅਤੇ ਪਾਣੀ ਦੀ ਉਪਲਬਧਤਾ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਾਜ ਦੇ ਗ਼ਰੀਬ ਵਰਗ ਦੇ ਲਈ ਸਨਮਾਨ ਦੇ ਜੀਵਨ ਦੇ ਮੂਲ ਆਧਾਰ ਹਨ ਅਤੇ ਇਸ ਦੇ ਲਈ ਮਿਸ਼ਨ ਮੋਡ ਵਿੱਚ ਕੰਮ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿੱਚ ਗ਼ਰੀਬਾਂ ਦੇ ਲਈ ਚਾਰ ਕਰੋੜ ਤੋਂ ਜ਼ਿਆਦਾ ਆਵਾਸ ਨਿਰਮਿਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ,”ਸਾਡੇ ਲਈ, ਗ਼ਰੀਬਾਂ ਦੇ ਘਰ ਸਿਰਫ਼ ਇੱਕ ਅੰਕੜਾ ਨਹੀਂ, ਬਲਕਿ ਸਨਮਾਨ ਦਾ ਪ੍ਰਤੀਕ ਹੈ।”
ਉਨ੍ਹਾਂ ਨੇ ਕਿਹਾਕਿ ਇਨ੍ਹਾਂ ਘਰਾਂ ਦੇ ਡਿਜਾਇਨ ਬਾਰੇ ਫ਼ੈਸਲਾ ਲੈਣ ਦਾ ਕੰਮ ਲਾਭਾਰਥੀਆਂ ‘ਤੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸ ਤੱਥ ਦਾ ਵੀ ਜ਼ਿਕਰ ਕੀਤਾ ਕਿ ਜ਼ਿਆਦਾਤਰ ਘਰ ਮਹਿਲਾਵਾਂ ਦੇ ਨਾਮ ‘ਤੇ ਹਨ। ਇਸੀ ਤਰ੍ਹਾਂ, ਹਰ ਘਰ ਨੂੰ ਨਲ ਸੇ ਜਲ ਦੀ ਸਪਲਾਈ ਕੀਤੀ ਜਾ ਰਹੀ ਹੈ, ਜਿਸ ਨਾਲ ਜੀਵਨ ਜਿਉਣਾ ਵਿੱਚ ਆਸਾਨੀ ਸੁਨਿਸ਼ਚਿਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਦੇ ਤਹਿਤ ਨਲ ਸੇ ਜਲ ਦੀ ਸਪਲਾਈ ਦੇ ਲਈ 10 ਕਰੋੜ ਨਵੇਂ ਕਨੈਕਸ਼ਨ ਦਿੱਤੇ ਗਏ ਹਨ। ਉਨ੍ਹਾਂ ਨੇ ਜਨ ਸਮੁਦਾਏ ਨੂੰ ਕਿਹਾ ਕਿ ਰਾਜ ਵਿੱਚ ਕੰਮ ਕਰਨ ਦੇ ਦੌਰਾਨ ਮਿਲਿਆ ਅਨੁਭਵ, ਰਾਸ਼ਟਰੀ ਪੱਧਰ ‘ਤੇ ਵੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ, “ਤੁਸੀਂ ਮੇਰੇ ਅਧਿਆਪਕ ਹਨ।”
ਵਿੱਦਿਅਕ ਖੇਤਰ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਪ੍ਰੋਜੈਕਟ ਗੁਜਰਾਤ ਨੂੰ ਸਿਖ਼ਰ ‘ਤੇ ਲਿਆਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ ਅਤੇ ਇਸ ਦੇ ਲਈ ਮੁੱਖ ਮੰਤਰੀ ਭੂਪੇਂਦਰ ਪਟੇਲ ਦੀ ਪੂਰੀ ਟੀਮ ਨੂੰ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮਿਸ਼ਨ ਸਕੂਲ ਆਵ੍ ਐਕਸੀਲੈਂਸ ਅਤੇ ਵਿਦਯਾ ਸਮੀਖਿਆ 2.0 ਦਾ ਸਕੂਲੀ ਸਿੱਖਿਆ ‘ਤੇ ਸਾਕਾਰਾਤਮਕ ਪ੍ਰਭਾਵ ਪਵੇਗਾ।” ਵਿਦਯਾ ਸਮੀਖਿਆ ਕੇਂਦਰਾਂ ਬਾਰੇ ਵਿਸ਼ਵ ਬੈਂਕ ਦੇ ਚੇਅਰਮੈਨ ਦੇ ਨਾਲ ਆਪਣੀ ਗੱਲਬਾਤ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਦੱਸਿਆ ਕਿ ਚੇਅਰਮੈਨ ਨੇ ਉਨ੍ਹਾਂ ਨੂੰ ਭਾਰਤ ਦੇ ਹਰੇਕ ਜ਼ਿਲ੍ਹੇ ਵਿੱਚ ਵਿਦਯਾ ਸਮੀਖਿਆ ਕੇਂਦਰ ਸਥਾਪਿਤ ਕਰਨ ਦੀ ਬੇਨਤੀ ਕੀਤੀ ਅਤੇ ਵਿਸ਼ਵ ਬੈਂਕ ਇਸ ਨੇਕ ਕੰਮ ਦਾ ਸਮਰਥਨ ਕਰਨ ਦੇ ਲਈ ਤਿਆਰ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਸ ਤਰ੍ਹਾਂ ਦੀ ਪਹਿਲ ਨਾਲ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ਨੂੰ ਵੀ ਬਹੁਤ ਫਾਈਦਾ ਹੋਵੇਗਾ, ਜਿਨ੍ਹਾਂ ਦੇ ਕੋਲ ਸੰਸਾਧਨਾਂ ਦੀ ਕਮੀ ਹੈ। ਉਨ੍ਹਾਂ ਨੇ ਕਿਹਾ, “ਸਾਡਾ ਲਕਸ਼ ਜਨਜਾਤੀ ਖੇਤਰਾਂ ਦੇ ਨੌਜਵਾਨਾਂ ਨੂੰ ਅਵਸਰ ਪ੍ਰਦਾਨ ਕਰਦੇ ਹੋਏ ਯੋਗਤਾ ਨੂੰ ਪ੍ਰੋਤਸਾਹਿਤ ਕਰਨਾ ਹੈ।”
ਪ੍ਰਧਾਨ ਮੰਤਰੀ ਨੇ ਪਿਛਲੇ ਦੋ ਦਹਾਕਿਆਂ ਵਿੱਚ ਸਿੱਖਿਆ ਅਤੇ ਕੌਸ਼ਲ ਵਿਕਾਸ ‘ਤੇ ਸਰਕਾਰ ਦੇ ਵਿਸ਼ੇਸ਼ ਧਿਆਨ ‘ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਪਿਛਲੇ ਦੋ ਦਹਾਕਿਆਂ ਤੋਂ ਪਹਿਲੇ, ਸਕੂਲਾਂ ਅਤੇ ਕਾਲਜਾਂ ਵਿੱਚ ਅਧਿਆਪਕਾਂ ਅਤੇ ਹੋਰ ਵਿਦਿਅਕ ਸੁਵਿਧਾਵਾਂ ਦੀ ਕਮੀ ਦੇ ਵੱਲ ਇਸ਼ਾਰਾ ਕੀਤਾ, ਜਿਸ ਦੇ ਕਾਰਨ ਬੜੀ ਸੰਖਿਆ ਵਿੱਚ ਵਿਦਿਆਰਥੀ ਦਰਮਿਆਨ ਹੀ ਪੜ੍ਹਾਈ ਛੱਡ ਦਿੰਦੇ ਸਨ। ਉਨ੍ਹਾਂ ਨੇ ਇਸ ਗੱਲ ‘ਤੇ ਅਫਸੋਸ ਜਤਾਇਆ ਕਿ ਜਦੋਂ ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਦਾ ਪਦ ਸੰਭਾਲਿਆ ਸੀ, ਤਾਂ ਰਾਜ ਦੇ ਜਾਨਜਾਤੀ ਖੇਤਰ ਵਿੱਚ ਇੱਕ ਵੀ ਵਿਗਿਆਨ ਦਾ ਸਕੂਲ ਨਹੀਂ ਸੀ। ਸ਼੍ਰੀ ਮੋਦੀ ਨੇ ਕਿਹਾ, “ਸਰਕਾਰ ਨੇ ਸਥਿਤ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ।”
ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦੋ ਦਹਾਕਿਆਂ ਵਿੱਚ ਦੋ ਲੱਖ ਅਧਿਆਪਕਾਂ ਦੀਆਂ ਭਰਤੀਆਂ ਕੀਤੀਆਂ ਗਈਆਂ ਅਤੇ 1.25 ਲੱਖ ਤੋਂ ਅਧਿਕ ਕਲਾਸਾਂ ਨਿਰਮਿਤ ਗਈਆਂ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜਨਜਾਤੀ ਖੇਤਰਾਂ ਵਿੱਚ ਪਿਛਲੇ ਦੋ ਦਹਾਕਿਆਂ ਵਿੱਚ ਵਿਗਿਆਨ, ਵਣਜ ਅਤੇ ਕਲਾ ਸੰਸਥਾਨਾਂ ਦਾ ਇੱਕ ਨੈੱਟਵਰਕ ਉੱਭਰਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਜਨਜਾਤੀ ਇਲਾਕਿਆਂ ਵਿੱਚ 25,000 ਕਲਾਸਾਂ ਅਤੇ 5 ਨਵੇਂ ਮੈਡੀਕਲ ਕਾਲਜਾਂ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਨੇ ਗੋਵਿੰਦ ਗੁਰੂ ਯੂਨੀਵਰਸਿਟੀ ਅਤੇ ਬਿਰਸਾ ਮੁੰਡਾ ਯੂਨੀਵਰਸਿਟੀ ਦਾ ਉਦਾਹਰਣ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਨ੍ਹਾਂ ਖੇਤਰਾਂ ਵਿੱਚ ਕਈ ਕੌਸ਼ਲ ਵਿਕਾਸ ਸੰਸਥਾਨ ਵੀ ਖੁੱਲ੍ਹੇ ਹਨ।
ਨਵੀਂ ਰਾਸ਼ਟਰੀ ਸਿੱਖਿਆ ਨੀਤੀ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਤ੍ਰਭਾਸ਼ਾ ਵਿੱਚ ਸਿੱਖਿਆ ਜਨਜਾਤੀ ਵਿਦਿਆਰਥੀ ਦੇ ਲਈ ਨਵੇਂ ਅਵਸਰਾਂ ਦਾ ਸਿਰਜਨ ਕਰੇਗੀ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਏਗੀ। ਉਨ੍ਹਾਂ ਨੇ 14 ਹਜ਼ਾਰ ਤੋਂ ਅਧਿਕ ਪੀਐੱਮ ਸ੍ਰੀ ਸਕੂਲਾਂ ਅਤੇ ਏਕਲਵਯ ਰਿਹਾਇਸ਼ੀ ਵਿਦਿਆਲਯ ਦਾ ਵੀ ਜ਼ਿਕਰ ਕੀਤਾ, ਜੋ ਜਨਜਾਤੀ ਖੇਤਰਾਂ ਵਿੱਚ ਜੀਵਨ ਨੂੰ ਪਰਿਵਰਤਿਤ ਕਰ ਰਹੇ ਹਨ। ਐੱਸ/ਸੀ/ਐੱਸਟੀ ਸਕਾਲਰਸ਼ਿਪ ਨਾਲ ਵਿਦਿਆਰਥੀਆਂ ਨੂੰ ਮਦਦ ਮਿਲ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸਟਾਰਟਅਪ ਈਕੋਸਿਸਟਮ ਵਿੱਚ ਜਨਜਾਤੀ ਨੌਜਵਾਨਾਂ ਨੂੰ ਪ੍ਰੋਤਸਾਹਿਤ ਕਰਨ ਦੇ ਪ੍ਰਯਾਸ ਕੀਤੇ ਜਾ ਰਹੇ ਹਨ। ਦੂਰ-ਦਰਾਡੇ ਦੇ ਸਕੂਲਾਂ ਵਿੱਚ ਅਟਲ ਟਿੰਕਰਿੰਗ ਲੈਬ ਜਨਜਾਤੀ ਵਿਦਿਆਰਥੀਆਂ ਵਿੱਚ ਵਿਗਿਆਨ ਦੇ ਪ੍ਰਤੀ ਰੁਚੀ ਪੈਦਾ ਕਰ ਰਹੀ ਹੈ।
ਅੱਜ ਦੀ ਦੁਨੀਆ ਵਿੱਚ ਕੌਸ਼ਲ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕੌਸ਼ਲ ਵਿਕਾਸ ਕੇਂਦਰਾਂ ਅਤੇ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਲੱਖਾਂ ਨੌਜਵਾਨਾਂ ਦੇ ਟ੍ਰੇਨਿੰਗ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਮੁਦਰਾ ਯੋਜਨਾ ਦੇ ਤਹਿਤ ਗਿਰਵੀ-ਮੁਕਤ ਕਰਜ਼ੇ ਬਾਰੇ ਵੀ ਗੱਲ ਕੀਤੀ ਜਿਸ ਵਿੱਚ ਕਰੋੜਾਂ ਦੀ ਸੰਖਿਆ ਵਿੱਚ ਪਹਿਲੀ ਵਾਰ ਦੇ ਉੱਦਮੀ ਤਿਆਰ ਹੋ ਰਹੇ ਹਨ। ਵਨਧਨ ਕੇਂਦਰਾਂ ਤੋਂ ਰਾਜਾ ਦੇ ਜਨਜਾਤੀ ਸਮੁਦਾਏ ਦੇ ਲੱਖਾ ਲੋਕਾਂ ਨੂੰ ਵੀ ਲਾਭ ਮਿਲ ਰਿਹਾ ਹੈ। ਉਨ੍ਹਾਂ ਜਨਜਾਤੀ ਉਤਪਾਦਾਂ ਅਤੇ ਹਸਤਸ਼ਿਲਪ ਦੇ ਲਈ ਵਿਸ਼ੇਸ਼ ਆਉਟਲੇਟ ਦਾ ਵੀ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ 17 ਸਤੰਬਰ ਨੂੰ ਸ਼ੁਰੂ ਕੀਤੀ ਗਈ ਪੀਐੱਮ ਵਿਸ਼ਵਕਰਮਾ ਯੋਜਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨਾਈ, ਦਰਜੀ, ਧੋਬੀ, ਕੁਮਹਾਰ, ਲੋਹਾਰ, ਸੁਨਾਰ, ਸੁਤਾਰ, ਮਾਲਾਕਾਰ, ਮੋਚੀ, ਰਾਜਮਿਸਤਰੀ ਜਿਹੇ ਲੋਕਾਂ ਨੂੰ ਘੱਟ ਵਿਆਜ ‘ਤੇ ਕਰਜ਼ਾ, ਉਪਕਰਣ ਅਤੇ ਟ੍ਰੇਨਿੰਗ ਪ੍ਰਾਪਤ ਹੋਵੇਗਾ। ਉਨ੍ਹਾਂ ਨੇ ਕਿਹਾਕਿ ਇਹ ਇਨ੍ਹਾਂ ਕੌਸ਼ਲਾਂ ‘ਤੇ ਪਰੰਪਰਾਵਾਂ ਨੂੰ ਜੀਵਿਤ ਰੱਖਣਾ ਦਾ ਇੱਕ ਪ੍ਰਯਾਸ ਹੈ। ਉਨ੍ਹਾਂ ਨੇ ਕਿਹਾ, “ਯੋਜਨਾ ਦੇ ਤਹਿਤ ਕਰਜ਼ੇ ਦੇ ਲਈ ਕਿਸੀ ਗਾਰੰਟੀ ਦੀ ਜ਼ਰੂਰਤ ਨਹੀਂ ਹੈ, ਕੇਵਲ ਇੱਕ ਹੀ ਗਾਰੰਟੀ ਹੈ-ਮੋਦੀ।”
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਦਲਿਤ, ਪਿਛੜੇ ਵਰਗ, ਜਨਜਾਤੀ ਅਤੇ ਵੰਚਿਤ ਸਮੁਦਾਏ ਦੇ ਲੋਕ ਸਰਕਾਰ ਦੁਆਰਾ ਲਾਗੂ ਕੀਤੀਆਂ ਗਈਆਂ ਵੱਖ-ਵੱਖ ਯੋਜਨਾਵਾਂ ਦੀ ਮਦਦ ਨਾਲ ਅੱਜ ਵਿਕਾਸ ਦੀਆਂ ਉਚਾਈਆਂ ਨੂੰ ਛੂਅ ਰਹੇ ਹਨ। ਸ਼੍ਰੀ ਮੋਦੀ ਨੇ ਆਜ਼ਾਦੀ ਦੇ ਇੰਨੇ ਦਹਾਕਿਆਂ ਦੇ ਬਾਅਦ ਜਨਜਾਤੀਆਂ ਦੇ ਗੌਰਵ ਨੂੰ ਸ਼ਰਧਾਂਜਲੀ ਦੇਣ ਦਾ ਅਵਸਰ ਮਿਲਣ ਦੀ ਗੱਲ ਕਹੀ ਅਤੇ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਦਾ ਜ਼ਿਕਰ ਕੀਤਾ, ਜਿਸ ਨੂੰ ਹੁਣ ਜਨਜਾਤੀ ਗੌਰਵ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਵਰਤਮਾਨ ਸਰਕਾਰ ਦੁਆਰਾ ਜਨਜਾਤੀ ਸਮੁਦਾਏ ਦੇ ਲਈ ਬਜਟ ਵਿੱਚ, ਪਹਿਲੇ ਦੀ ਤੁਲਨਾ ਵਿੱਚ, ਪੰਜ ਗੁਣਾਂ ਵਾਧਾ ਕੀਤੇ ਜਾਣ ਦੀ ਵੀ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਨੇ ਨਾਰੀ ਸ਼ਕਤੀ ਵੰਦਨ ਐਕਟ ਬਾਰੇ ਗੱਲ ਕੀਤੀ, ਜੋ ਨਵੇਂ ਸੰਸਦ ਭਵਨ ਵਿੱਚ ਪਾਸ ਹੋਣ ਵਾਲਾ ਪਹਿਲਾ ਕਾਨੂੰਨ ਬਣ ਗਿਆ ਹੈ। ਉਨ੍ਹਾਂ ਨੇ ਪੁੱਛਿਆ ਕਿ ਜਨਜਾਤੀਆਂ ਅਤੇ ਮਹਿਲਾਵਾਂ ਨੂੰ ਇੰਨੇ ਲੰਬੇ ਸਮੇਂ ਤੱਕ ਉਨ੍ਹਾਂ ਦੇ ਅਧਿਕਾਰਾਂ ਤੋਂ ਵੰਚਿਤ ਕਿਉਂ ਰੱਖਿਆ ਗਿਆ। ਉਨ੍ਹਾਂ ਨੇ ਕਿਹਾ, “ਮੈਂ ਛੋਟਾ ਉਦੈਪੁਰ ਸਹਿਤ ਪੂਰੇ ਜਨਜਾਤੀ ਖੇਤਰ ਦੀਆਂ ਮਾਤਾਵਾਂ–ਭੈਣਾਂ ਨੂੰ ਕਹਿਣ ਆਇਆ ਹਾਂ ਕਿ ਤੁਹਾਡਾ ਇਹ ਬੇਟਾ ਤੁਹਾਡੇ ਅਧਿਕਾਰਾਂ ਨੂੰ ਸੁਨਿਸ਼ਚਿਤ ਕਰਨ ਆਇਆ ਹੈ।”
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਹੁਣ ਸਾਰਿਆਂ ਮਹਿਲਾਵਾਂ ਦੇ ਲਈ ਸੰਸਦ ਅਤੇ ਵਿਧਾਨਸਭਾ ਵਿੱਚ ਹਿੱਸਾ ਲੈਣ ਦੇ ਰਸਤੇ ਖੁੱਲ੍ਹ ਗਏ ਹਨ। ਉਨ੍ਹਾਂ ਨੇ ਸੰਵਿਧਾਨ ਵਿੱਚ ਐੱਸੀਸੀ ਅਤੇ ਐੱਸਟੀ ਸਮੁਦਾਏ ਦੇ ਲਈ ਰਿਜ਼ਰਵੇਸ਼ਨ ਦੀ ਵਿਵਸਥਾ ਦਾ ਵੀ ਜ਼ਿਕਰ ਕੀਤਾ। ਨਵੇਂ ਕਾਨੂੰਨ ਵਿੱਚ ਐੱਸਸੀ/ਐੱਸਟੀ ਸ਼੍ਰੇਣੀਆਂ ਦੀਆਂ ਮਹਿਲਾਵਾਂ ਦੇ ਲਈ ਵੀ ਰਿਜ਼ਰਵੇਸ਼ਨ ਦਾ ਪ੍ਰਾਵਧਾਨ ਹੈ। ਪ੍ਰਧਾਨ ਮੰਤਰੀ ਨੇ ਇਸ ਸੁਯੋਗ ‘ਤੇ ਚਾਨਣਾ ਪਾਇਆ ਕਿ ਭਾਰਤ ਦੀ ਪਹਿਲੀ ਜਨਜਾਤੀ ਮਹਿਲਾ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਦੁਆਰਾ ਇਸ ਕਾਨੂੰਨ ‘ਤੇ ਹਸਤਾਖਰ ਕੀਤੇ ਗਏ ਹਨ।
ਸੰਬੋਧਨ ਦਾ ਸਮਪਾਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਕਿ ਅੰਮ੍ਰਿਤ ਕਾਲ ਦੇ ਸੰਕਲਪ ਪੂਰੇ ਹੋਣਗੇ, ਕਿਉਂਕਿ ਇਸ ਦੀ ਸ਼ੁਰੂਆਤ ਅਦਭੁਤ ਹੈ।
ਇਸ ਅਵਸਰ ‘ਤੇ ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰੀਆ ਦੇਵਵ੍ਰਤ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਸੰਸਦ ਮੈਂਬਰ ਸ਼੍ਰੀ ਸੀ ਆਰ ਪਾਟਿਲ, ਗੁਜਰਾਤ ਸਰਕਾਰ ਦੇ ਮੰਤਰੀ ਸਹਿਤ ਹੋਰ ਮੰਨੇਪ੍ਰਮੰਨੇ ਵਿਅਕਤੀ ਉਪਸਥਿਤ ਸਨ।
ਪਿਛੋਕੜ
ਪੂਰੇ ਗੁਜਰਾਤ ਵਿੱਚ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਬੜੇ ਪੈਮਾਨੇ ‘ਤੇ ਹੁਲਾਰਾ ਮਿਲਿਆ ਹੈ, ਕਿਉਂਕਿ ਪ੍ਰਧਾਨ ਮੰਤਰੀ ਨੇ ‘ਮਿਸ਼ਨ ਸਕੂਲ ਆਵ੍ ਐਕਸੀਲੈਂਸ’ ਪ੍ਰੋਗਰਾਮ ਦੇ ਤਹਿਤ 4500 ਕਰੋੜ ਰੁਪਏ ਤੋਂ ਅਧਿਕ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਲੋਕਾਅਰਪਣ ਕੀਤਾ ਹੈ। ਪ੍ਰਧਾਨ ਮੰਤਰੀ ਦੁਆਰਾ ਗੁਜਰਾਤ ਦੇ ਸਕੂਲਾਂ ਵਿੱਚ ਨਿਰਮਿਤ ਹਜ਼ਾਰਾਂ ਨਵੀਆਂ ਕਲਾਸਾਂ, ਸਮਾਰਟ ਕਲਾਸਾਂ, ਕੰਪਿਊਟਰ ਲੈਬ, ਐੱਸਟੀਈਐੱਮ (ਵਿਗਿਆਨ, ਟੈਕਨੋਲੋਜੀ ਇੰਜੀਨਿਅਰਿੰਗ ਅਤੇ ਗਣਿਤ) ਪ੍ਰਯੋਗਸ਼ਾਲਾਵਾਂ ਅਤੇ ਹੋਰ ਬੁਨਿਆਦੀ ਢਾਂਚੇ ਦਾ ਲੋਕਅਰਪਣ ਕੀਤਾ ਜਾਏਗਾ। ਉਨ੍ਹਾਂ ਨੇ ਮਿਸ਼ਨ ਦੇ ਤਹਿਤ ਗੁਜਰਾਤ ਦੇ ਸਕੂਲਾਂ ਵਿੱਚ ਹਜ਼ਾਰਾਂ ਕਲਾਸਾਂ ਵਿੱਚ ਸੁਧਾਰ ਅਤੇ ਅੱਪਗ੍ਰੇਡ ਦਾ ਨੀਂਹ ਪੱਥਰ ਵੀ ਰੱਖਿਆ।
ਪ੍ਰਧਾਨ ਮੰਤਰੀ ਨੇ ‘ਵਿਦਯਾ ਸਮੀਖਿਆ ਕੇਂਦਰ 2.0’ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਇਹ ਪ੍ਰੋਜੈਕਟ ‘ਵਿਦਯਾ ਸਮੀਖਿਆ ਕੇਂਦਰ’ ਦੀ ਸਫ਼ਲਤਾ ‘ਤੇ ਤਿਆਰ ਕੀਤਾ ਜਾਵੇਗਾ, ਜਿਸ ਨਾਲ ਗੁਜਰਾਤ ਵਿੱਚ ਸਕੂਲਾਂ ਦੀ ਨਿਰੰਤਰ ਨਿਗਰਾਨੀ ਅਤੇ ਵਿਦਿਆਰਥੀਆਂ ਦੇ ਸਿੱਖਣ ਦੇ ਪਰਿਣਾਮਾਂ ਵਿੱਚ ਸੁਧਾਰ ਸੁਨਿਸ਼ਚਿਤ ਹੋਇਆ ਹੈ। ‘ਵਿਦਯਾ ਸਮੀਖਿਆ ਕੇਂਦਰ 2.0’ ਦੇ ਤਹਿਤ ਗੁਜਾਰਤ ਦੇ ਸਾਰੇ ਜ਼ਿਲ੍ਹਿਆਂ ਅਤੇ ਬਲਾਕਾਂ ਵਿੱਚ ਵਿਦਯਾ ਸਮੀਖਿਆ ਕੇਂਦਰਾਂ ਦੀ ਸਥਾਪਨਾ ਕੀਤੀ ਜਾਵੇਗੀ।
ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ, ਜਿਨ੍ਹਾਂ ਵਿੱਚ ਸ਼ਾਮਲ ਹਨ- ਵਡੋਦਰਾ ਜ਼ਿਲ੍ਹੇ ਦੇ ਤਾਲੁਕਾ ਸਿਨੋਰ ਵਿੱਚ ‘ਵਡੋਦਰਾ ਦਾਭੋਈ-ਸਿਨੋਰ-ਮਾਲਸਰ-ਆਸਾ ਰੋਡ ’ਤੇ ਨਰਮਦਾ ਨਦੀ ‘ਤੇ ਨਿਰਮਿਤ ਨਵਾਂ ਪੁਲ, ਚਾਬ ਤਲਾਵ ਪੁਨਰਵਿਕਾਸ ਪ੍ਰੋਜੈਕਟ, ਦਾਹੋਦ ਵਿੱਚ ਜਲ ਸਪਲਾਈ ਪ੍ਰੋਜੈਕਟ, ਵਡੋਦਰਾ ਵਿੱਚ ਅਰਥਿਕ ਰੂਪ ਤੋਂ ਕਮਜ਼ੋਰ ਵਰਗ ਦੇ ਲਈ ਲਗਭਗ 400 ਨਵਨਿਰਮਿਤ ਆਵਾਸ, ਪੂਰੇ ਗੁਜਰਾਤ ਦੇ 7500 ਪਿੰਡਾਂ ਵਿੱਚ ਗ੍ਰਾਮ ਵਾਈ-ਫਾਈ ਪ੍ਰੋਜੈਕਟ ਅਤੇ ਦਾਹੌਦ ਵਿੱਚ ਨਵਨਿਰਮਿਤ ਜਵਾਹਰ ਨਵੋਦਯ ਵਿਦਿਆਲਾ।
ਪ੍ਰਧਾਨ ਮੰਤਰੀ ਨੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਨ੍ਹਾਂ ਵਿੱਚ ਸ਼ਾਮਲ ਹਨ- ਛੋਟਾ ਉਦੈਪੁਰ ਵਿਚ ਜਲ ਸਪਲਾਈ ਪ੍ਰੋਜੈਕਟ, ਗੋਧਰਾ, ਪੰਚਮਹਿਲ ਵਿੱਚ ਇੱਕ ਫਲਾਈਓਵਰ ਬ੍ਰਿਜ ਅਤੇ ਦਾਹੌਦ ਵਿੱਚ ਐੱਫਐੱਮ ਰੇਡੀਓ ਸਟੂਡੀਓ, ਜਿਸ ਨੂੰ ਕੇਂਦਰ ਸਰਕਾਰ ਦੀ ‘ਪ੍ਰਸਾਰਣ ਬੁਨਿਆਦੀ ਢਾਂਚੇ ਅਤੇ ਨੈਟਵਰਕ ਵਿਕਾਸ (ਬੀਆਈਐੱਨਡੀ)’ ਯੋਜਨਾ ਦੇ ਤਹਿਤ ਨਿਰਮਿਤ ਕੀਤਾ ਜਾਵੇਗਾ।
*****
ਡੀਐੱਸ/ਟੀਐੱਸ
(Release ID: 1961699)
Visitor Counter : 93
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam