ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪੀਐੱਮ ਨਰੇਂਦਰ ਮੋਦੀ ਦੀ ਯੂਟਿਊਬ ਯਾਤਰਾ: ਆਲਮੀ ਪ੍ਰਭਾਵ ਦੇ 15 ਸਾਲ


ਯੂਟਿਊਬ ਫੈਨਫੇਸਟ ਇੰਡੀਆ 2023 ‘ਤੇ ਸਾਥੀ ਯੂਟਿਊਬਰਸ ਨੂੰ ਵੀਡੀਓ ਸੰਬੋਧਨ

Posted On: 27 SEP 2023 8:29PM by PIB Chandigarh

ਮੇਰੇ ਸਾਥੀ ਯੂਟਿਊਬਰਸ, ਅੱਜ ਇੱਕ Fellow Youtuber ਦੇ ਤੌਰ ‘ਤੇ ਤੁਹਾਡੇ ਦਰਮਿਆਨ ਆ ਕੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਮੈਂ ਵੀ ਤੁਹਾਡੇ ਵਰਗਾ ਹੀ ਹਾਂ, ਅਲੱਗ ਥੋੜੇ ਹੀ ਹਾਂ। 15 ਸਾਲਾਂ ਵਿੱਚ ਮੈਂ ਇੱਕ ਯੂਟਿਊਬ ਚੈਨਲ ਦੇ ਜ਼ਰੀਏ ਦੇਸ਼ ਅਤੇ ਦੁਨੀਆ ਨਾਲ ਕਨੈਕਟੇਡ ਰਹਿੰਦਾ ਹਾਂ। ਮੇਰੇ ਕੋਲ ਵੀ ਬਹੁਤ ਸਾਰੇ subscribers ਅਤੇ ਉਨ੍ਹਾਂ ਦਾ ਇੱਕ  Decent Number ਹੈ।

 

ਮੈਨੂੰ ਦੱਸਿਆ ਗਿਆ ਹੈ ਕਿ ਅੱਜ ਇੱਥੇ ਕਰੀਬ 5 ਹਜ਼ਾਰ ਕ੍ਰਿਏਟਰਸ, ਐਸਪਾਈਰਿੰਗ  ਕ੍ਰਿਏਟਰਸ ਦੀ ਇੱਕ ਬਹੁਤ ਵੱਡੀ community ਮੌਜੂਦ ਹੈ। ਕੋਈ ਗੇਮਿੰਗ ‘ਤੇ ਕੰਮ ਕਰਦਾ ਹੈ, ਕੋਈ ਟੈਕਨੋਲੋਜੀ ‘ਤੇ educate ਕਰਦਾ ਹੈ, ਕੋਈ food blogging ਕਰਦਾ ਹੈ , ਤਾਂ ਕੋਈ travel ਬਲੌਗਰ ਹੈ ਕੋਈ lifestyle influencer ਹੈ।

 

Friends, ਮੈਂ ਸਾਲਾਂ ਤੋਂ ਇਹ ਦੇਖਦਾ ਰਿਹਾ ਹਾਂ ਕਿ ਕਿਵੇਂ ਤੁਹਾਨੂੰ Content  ਦੇਸ਼ ਦੇ ਲੋਕਾਂ ਨੂੰ Impact ਕਰਦਾ ਰਹਿੰਦਾ ਹੈ। ਅਤੇ ਸਾਡੇ ਕੋਲ ਇੱਕ ਮੌਕਾ ਹੈ ਕਿ ਇਸ Impact  ਨੂੰ ਅਸੀਂ ਹੋਰ effective  ਕਰ ਸਕਦੇ ਹਾਂ। ਅਸੀਂ ਇਕੱਠੇ ਮਿਲ ਕੇ ਦੇਸ਼ ਦੀ ਬਹੁਤ ਵੱਡੀ ਆਬਾਦੀ ਦੇ ਜੀਵਨ ਵਿੱਚ ਬਦਲਾਅ ਲਿਆ ਸਕਦੇ ਹਾਂ। ਅਸੀਂ ਇਕੱਠੇ ਮਿਲ ਕੇ ਕਿੰਨ੍ਹੇ ਹੀ ਲੋਕਾਂ ਨੂੰ ਹੋਰ ਸਸ਼ਕਤ ਕਰ ਸਕਦੇ ਹਨ, Empower ਕਰ ਸਕਦੇ ਹਾਂ। ਅਸੀਂ ਇਕੱਠੇ ਮਿਲ ਕੇ ਕਰੋੜਾਂ ਲੋਕਾਂ ਨੂੰ ਆਸਾਨੀ ਨਾਲ ਕਿੰਨੀਆਂ ਹੀ ਵੱਡੀਆਂ ਗੱਲਾਂ ਸਿਖਾ ਸਕਦੇ ਹਾਂ, ਸਮਝਾ ਸਕਦੇ ਹਾਂ। ਉਨ੍ਹਾਂ ਨੂੰ ਸਾਡੇ ਨਾਲ ਜੋੜ ਸਕਦੇ ਹਾਂ।

 

ਸਾਥੀਓ, ਵੈਸੇ ਤਾਂ ਮੇਰੇ ਚੈਨਲ ‘ਤੇ ਹਜ਼ਾਰਾਂ ਵੀਡੀਓਜ਼ ਹਨ। ਲੇਕਿਨ ਮੇਰੇ ਲਈ ਸਭ ਤੋਂ Satisfying ਉਹ ਰਿਹਾ ਜਦੋਂ ਮੈਂ ਯੂਟਿਊਬ ਦੇ ਮਾਧਿਅਮ ਨਾਲ ਦੇਸ਼ ਦੇ ਲੱਖਾਂ Students ਨਾਲ Exam Stress, Expectation management, Productivity ਅਜਿਹੇ ਵਿਸ਼ਿਆਂ ‘ਤੇ ਉਨ੍ਹਾਂ ਨਾਲ ਗੱਲ ਕੀਤੀ।

 

ਜਦੋਂ ਮੈਂ ਦੇਸ਼ ਦੀ ਇੰਨ੍ਹੀ ਵੱਡੀ ਕ੍ਰਿਏਟਿਵ ਕਮਿਊਨਿਟੀ ਦਰਮਿਆਨ ਹਾਂ ਤਾਂ ਮੇਰਾ ਮਨ ਕਰਦਾ ਹੈ ਕਿ ਮੈਂ ਤੁਹਾਡੇ ਨਾਲ ਕੁਝ ਵਿਸ਼ਿਆਂ ‘ਤੇ ਗੱਲ ਕਰਾਂ। ਇਹ ਵਿਸ਼ੇ ਅਜਿਹੇ ਹਨ Mass Movement ਨਾਲ ਜੁੜੇ ਹੋਏ ਹਨ, ਦੇਸ਼ ਦੀ ਜਨਤਾ ਦੀ ਸ਼ਕਤੀ ਇਨ੍ਹਾਂ ਦੀ ਸਫ਼ਲਤਾ ਦਾ ਅਧਾਰ ਹੈ।

 

ਪਹਿਲਾ ਵਿਸ਼ਾ ਹੈ ਸਵੱਛਤਾ-ਪਿਛਲੇ ਨੌਂ ਸਾਲਾਂ ਵਿੱਚ ਸਵੱਛ ਭਾਰਤ ਇੱਕ ਵੱਡਾ ਅਭਿਯਾਨ ਬਣਿਆ। ਸਭ ਨੇ ਆਪਣਾ ਯੋਗਦਾਨ ਦਿੱਤਾ, ਬੱਚਿਆਂ ਨੇ ਇਸ ਵਿੱਚ ਇੱਕ ਇਮੋਸ਼ਨਲ power ਲਿਆ ਦਿੱਤੀ। ਸੈਲੀਬ੍ਰਿਟੀਜ਼ ਨੇ ਇਸ ਨੂੰ ਉਚਾਈ ਦਿੱਤੀ, ਜਨ ਜਨ ਨੇ ਇਸ ਨੂੰ ਭਾਰਤ ਦੇ ਕੋਨੇ-ਕੋਨੇ ਵਿੱਚ ਇੱਕ ਮਿਸ਼ਨ ਬਣਾ ਦਿੱਤਾ ਅਤੇ ਤੁਸੀਂ YouTubers ਨੇ cleanliness ਨੂੰ ਹੋਰ cool ਬਣਾ ਦਿੱਤਾ।

 

ਲੇਕਿਨ ਅਸੀਂ ਰੁਕਣਾ ਨਹੀਂ ਹੈ, ਜਦੋਂ ਤੱਕ ਇਹ ਸਵੱਛਤਾ ਭਾਰਤ ਦੀ ਪਹਿਚਾਣ ਨਾ ਬਣ ਜਾਵੇ, ਅਸੀਂ ਰੁਕਾਂਗੇ ਨਹੀਂ। ਇਸ ਲਈ ਤੁਹਾਡੇ ਵਿੱਚੋਂ ਹਰ ਇੱਕ ਦੀ priority ਵਿੱਚ ਸਵੱਛਤਾ ਜ਼ਰੂਰ ਹੋਣੀ ਚਾਹੀਦਾ ਹੈ।

 

ਦੂਸਰਾ ਵਿਸ਼ਾ ਹੈ-ਡਿਜੀਟਲ ਪੈਮੇਂਟਸ UPI ਦੀ ਸਫ਼ਲਤਾ ਦੇ ਕਾਰਨ ਭਾਰਤ ਅੱਜ ਦੁਨੀਆ ਦੀ ਡਿਜੀਟਲ ਪੈਮੇਂਟਸ ਵਿੱਚ 46 ਪ੍ਰਤੀਸ਼ਤ ਹਿੱਸੇਦਾਰੀ ਰੱਖਦਾ ਹੈ। ਤੁਸੀਂ ਦੇਸ਼ ਦੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਡਿਜੀਟਲ ਪੈਮੇਂਟ ਦੇ ਲਈ ਪ੍ਰੇਰਿਤ ਕਰੋ, ਆਪਣੇ ਵੀਡੀਓਜ਼ ਦੇ ਮਾਧਿਅਮ ਨਾਲ ਆਸਾਨ ਭਾਸ਼ਾ ਵਿੱਚ ਉਨ੍ਹਾਂ ਨੂੰ ਡਿਜੀਟਲ ਪੈਮੇਂਟ ਕਰਨਾ ਸਿਖਾਓ।

 

ਅਤੇ ਇੱਕ ਵਿਸ਼ਾ ਹੈ-Vocal For Local. ਸਾਡੇ ਦੇਸ਼ ਵਿੱਚ ਸਥਾਨਿਕ ਪੱਧਰ ‘ਤੇ ਲੋਕਲ ਲੈਵਲ ‘ਤੇ, ਇੰਨੇ ਸਾਰੇ ਪ੍ਰੋਡਕਟ ਬਣਦੇ ਹਨ, ਸਾਡੇ ਸਥਾਨਿਕ ਕਾਰੀਗਰਾਂ ਦੀ ਸਕਿੱਲ ਲਾਜਵਾਬ ਹੁੰਦੀ ਹੈ। ਇੰਨਾਂ ਨੂੰ ਵੀ ਤੁਸੀਂ ਆਪਣੇ ਕੰਮ ਦੇ ਜ਼ਰੀਏ promote ਕਰ ਸਕਦੇ ਹੋ। ਭਾਰਤ ਦੇ ਲੋਕਲ ਨੂੰ ਗਲੋਬਲ ਬਣਾਉਣ ਵਿੱਚ ਮਦਦ ਕਰ ਸਕਦੇ ਹੋ।

 

ਅਤੇ ਮੈਂ ਇੱਕ ਤਾਕੀਦ ਹੋਰ ਕਰਾਂਗਾ, ਤੁਸੀਂ ਲੋਕਾਂ ਨੂੰ ਵੀ ਪ੍ਰੇਰਿਤ ਕਰੋ emotional appeal ਕਰੋ ਕਿ ਜਿਸ product  ਵਿੱਚ ਸਾਡੀ ਮਿੱਟੀ ਦੀ ਸੁਗੰਧ ਹੋਵੇ ਜਿਸ product ਵਿੱਚ ਮੇਰੇ ਦੇਸ਼ ਦੇ ਕਿਸੇ ਮਜ਼ਦੂਰ ਦਾ, ਕਿਸੀ ਕਾਰੀਗਰ ਦਾ ਪਸੀਨਾ ਹੋਵੇ, ਅਸੀਂ ਉਹ ਚੀਜ਼ ਖਰੀਦ ਲਵਾਂਗੇ ਖਾਦੀ ਹੋਵੇ, handicraft ਹੋਵੇ, handloom ਹੋਵੇ ਕੀ ਕੁਝ ਨਹੀਂ ਹੈ, ਤੁਸੀਂ ਦੇਸ਼ ਨੂੰ ਜਗਾਇਓ, ਅੰਦੋਲਨ ਖੜ੍ਹਾ ਕਰ ਦਵੋ।

 

ਅਤੇ ਇੱਕ ਗੱਲ ਮੇਰੇ ਵੱਲੋਂ ਮੈਂ ਕਹਿਣਾ ਚਾਹੁੰਦਾ ਹਾਂ  ਕੀ ਤੁਹਾਨੂੰ YouTuber ਦੇ ਰੂਪ ਵਿੱਚ, ਜੋ ਪਹਿਚਾਣ ਹੈ, ਉਸ ਦੇ ਨਾਲ ਤੁਸੀਂ ਕੋਈ activity ਜੋੜ ਸਕਦੇ ਹਨ ਕੀ, ਮੰਨ ਲਓ ਇੱਕ ਸਵਾਲ ਤੁਹਾਡੇ ਹਰ episode ਦੇ ਬਾਅਦ ਰੱਖੇ, ਜਾਂ ਕੁਝ ਕਰਨ ਦੇ ਲਈ ਉਨ੍ਹਾਂ ਨੂੰ action point ਦੇਵੇ. ਉਹ ਕਰ ਕਰ ਕੇ ਫਿਰ ਉਸ ਨੂੰ ਤੁਹਾਡੇ ਨਾਲ ਜੋੜੇ, ਤਾਂ ਤੁਹਾਡੀ popularity ਦਾ ਵੀ ਵਿਸਤਾਰ ਹੋਵੇਗਾ ਅਤੇ ਲੋਕ ਸਿਰਫ ਸੁਣਨ ਦੀ ਬਜਾਏ ਕੁਝ ਕਰਨ ਦੀ ਦਿਸ਼ਾ ਵਿੱਚ ਜੁੜਣਗੇ।

 

ਚਲੋ, ਮੈਨੂੰ ਆਪ ਸਭ ਨਾਲ ਗੱਲ ਕਰਕੇ ਬਹੁਤ ਚੰਗਾ ਲਗਿਆ। ਤੁਸੀਂ ਆਪਣੇ ਵੀਡੀਓਜ਼  ਦੇ Last  ਵਿੱਚ ਕੀ ਬੋਲਦੇ ਹੋ….. ਮੈਂ ਵੀ ਉਸ ਨੂੰ ਹੀ ਰਿਪੀਟ ਕਰਾਂਗਾ.. ਮੇਰਾ ਇਹ ਚੈਨਲ Subscribe ਕਰੋ ਅਤੇ ਮੇਰੇ ਹਰ ਅਪਡੇਟਸ ਤੁਹਾਨੂੰ ਮਿਲਣ ਇਸ ਦੇ ਲਈ Bell Icon ਜ਼ਰੂਰ ਦਬਾਓ।

 

ਆਪ ਸਭ ਨੂੰ ਮੇਰੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ।

 

*********

 

ਡੀਐੱਸ


(Release ID: 1961618) Visitor Counter : 116