ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧਿਆ ਨੇ ਅਰੁਣਾਚਲ ਪ੍ਰਦੇਸ਼ ਦੇ ਤੇਜੂ ਹਵਾਈ ਅੱਡੇ ‘ਤੇ ਨਵੇਂ ਇਨਫ੍ਰਾਸਟ੍ਰਚਰ ਦਾ ਉਦਘਾਟਨ ਕੀਤਾ


ਕੁੱਲ 170 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ, ਇਸ ਨਵੇਂ, ਇਨਫ੍ਰਾਸਟ੍ਰਕਚਰ ਵਿੱਚ ਰਨਵੇ ਦਾ ਵਿਸਤਾਰ, ਇੱਕ ਨਵਾਂ ਏਪਰਨ, ਇੱਕ ਨਵਾਂ ਟਰਮਿਨਲ ਭਵਨ ਅਤੇ ਇੱਕ ਫਾਇਰ ਸਟੇਸ਼ਨ ਕਮ ਏਟੀਸੀ ਟਾਵਰ ਸ਼ਾਮਲ ਹਨ

ਸ਼੍ਰੀ ਸਿੰਧਿਆ ਨੇ ‘ਉਡਾਨ 5.0’ ਯੋਜਨਾ ਦੇ ਤਹਿਤ ਈਟਾਨਗਰ ਤੋਂ ਤਿੰਨ ਸਿੱਧੇ ਰੂਟ-ਈਟਾਨਗਰ ਤੋਂ ਦਿੱਲੀ, ਈਟਾਨਗਰ ਤੋਂ ਜੋਰਹਾਟ ਤੇ ਈਂਟਾਨਨਗਰ ਤੋਂ ਰੂਪਸੀ- ਦਾ ਐਲਾਨ ਕੀਤਾ, ਜੋ ਜ਼ਲਦੀ ਹੀ ਸ਼ੁਰੂ ਹੋ ਜਾਣਗੇ

Posted On: 24 SEP 2023 7:42PM by PIB Chandigarh

ਸ਼ਹਿਰੀ ਹਵਾਬਾਜੀ ਅਤੇ ਸਟੀਲ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧਿਆ ਨੇ ਅੱਜ ਅਰੁਣਾਚਲ ਪ੍ਰਦੇਸ਼ ਵਿੱਚ ਤੇਜੂ ਹਵਾਈ ਅੱਡੇ ਦੇ ਨਵੇਂ ਵਿਕਸਿਤ ਇਨਫ੍ਰਾਸਟ੍ਰਕਚਰ ਦਾ ਉਦਘਾਟਨ ਕੀਤਾ।

ਤੇਜੂ ਹਵਾਈ ਅੱਡਾ ਤੇਜੂ ਸ਼ਹਿਰ ਵਿੱਚ ਸਥਿਤ ਇੱਕ ਘਰੇਲੂ ਹਵਾਈ ਅੱਡਾ ਹੈ, ਜੋ ਸਿੰਗਲ ਰਨਵੇ ਰਾਹੀਂ ਸੰਚਾਲਿਤ ਹੁੰਦਾ ਹੈ। ਇਹ ਹਵਾਈ ਅੱਡਾ 212 ਏਕੜ ਭੂਮੀ ‘ਤੇ ਵਿਕਸਿਤ ਕੀਤਾ ਗਿਆ ਹੈ ਅਤੇ ਏਟੀਆਰ 72 ਤਰ੍ਹਾਂ ਦੇ ਜਹਾਜ਼ਾਂ ਦੇ ਸੰਚਾਲਨ ਸਬੰਧੀ ਜਿੰਮੇਵਾਰੀਆਂ ਨੂੰ ਨਿਭਾਉਣ ਵਿੱਚ ਸਮਰਥ ਹੈ। ਭਾਰਤੀ ਹਵਾਈ ਅੱਡਾ ਅਥਾਰਿਟੀ (ਏਏਆਈ) ਨੇ ਰਾਜ ਸਰਕਾਰ ਦੀ ਬੇਨਤੀ ‘ਤੇ ਤੇਜੂ ਹਵਾਈ ਅੱਡੇ ਨੂੰ ਸ਼ੁਰੂ ਕਰਨ ਲਈ ਵਿਕਾਸ ਅਤੇ ਅਪਗ੍ਰੇਡਸ਼ਨ ਦਾ ਕੰਮ ਕੀਤਾ। ਕੁੱਲ 170 ਕਰੋੜ ਰੁਪਏ ਦੀ ਲਾਗਤ ਵਾਲੇ ਇਨ੍ਹਾਂ ਕੰਮਾਂ ਵਿੱਚ ਰਨਵੇ ਦਾ ਵਿਸਤਾਰ (1500 ਮੀਟਰx 30 ਮੀਟਰ ਅਤੇ,  ਦੋ ਏਟੀਆਰ 72 ਤਰ੍ਹੀਂ ਦੇ ਜਹਾਜ਼ਾਂ ਲਈ ਨਵੇਂ ਐਪਰਨ ਦਾ ਨਿਰਮਾਣ, ਇੱਕ ਨਵੇਂ ਟਰਮਿਨਲ ਭਵਨ ਅਤੇ ਇੱਕ ਫਾਇਰ ਸਟੇਸ਼ਨ ਕਮ ਏਟੀਸੀ ਟਾਵਰ ਦਾ ਨਿਰਮਾਣ ਸ਼ਾਮਲ ਹੈ।

ਇਸ ਮੌਕੇ ‘ਤੇ, ਕੇਂਦਰੀ ਸ਼ਹਿਰੀ ਹਵਾਬਾਜ਼ੀ ਅਤੇ ਸਟੀਲ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਦੇ ਉੱਤਰ ਪੂਰਬੀ ਖੇਤਰ ਦੇ ਵਿਕਾਸ ਨੂੰ ਵਿਸ਼ੇਸ਼ ਗਤੀ ਦਿੱਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਉੱਤਰ-ਪੂਰਬੀ ਭਾਰਤ ਨੂੰ ਭਾਰਤ ਦਾ ‘ਹੀਰਾ’ਬਣਾ ਦਿੱਤਾ ਹੈ, ਜਿਸ ਦਾ ਅਰਥ ਹੈ ਹਾਈਵੇਅ (ਰਾਜਮਾਰਗ), ਇੰਟਰਨੈੱਟ, ਰੇਲਵੇ ਅਤੇ ਐਵੀਏਸ਼ਨ (ਹਵਾਬਾਜ਼ੀ) ਤੋਂ ਹੈ। ਇਹ ਵੈਸੇ ਚਾਰ ਪ੍ਰਮੁੱਖ ਹਿੱਸੇ ਹਨ, ਜੋ ਇਸ ਖੇਤਰ ਦੇ ਸਮੁੱਚੇ ਅਤੇ ਸਮਾਵੇਸ਼ੀ ਵਿਕਾਸ ਨੂੰ ਸੰਭਵ ਬਣਾ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਰੀਜਨਲ ਕਨੈਕਟੀਵਿਟੀ ਸਕੀਮ (ਆਰਸੀਐੱਸ)-ਉਡਾਨ ਦੇ ਬਾਰੇ ਗੱਲ ਕੀਤੀ। ਇਸ ਸਕੀਮ ਤੋਂ ਉੱਤਰ-ਪੂਰਬੀ ਖੇਤਰ ਨੂੰ ਬਹੁਤ ਲਾਭ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਉਡਾਨ’ ਸਕੀਮ ਰਾਹੀਂ ਸ਼ਹਿਰੀ ਹਵਾਬਾਜ਼ੀ ਖੇਤਰ ਦਾ ਲੋਕਤੰਤਰੀਕਰਨ ਕੀਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕਿਹਾ ਕਿ ‘ਉਡਾਨ’ ਦੇ ਤਹਿਤ 2.50 ਲੱਖ ਤੋਂ ਅਧਿਕ ਉਡਾਣਾਂ ਨੇ 1.37 ਕਰੋੜ ਤੋਂ ਅਧਿਕ ਲੋਕਾਂ ਨੂੰ ਯਾਤਰਾ ਕਰਨ ਵਿੱਚ ਮਦਦ ਕੀਤੀ ਹੈ।

ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਵਿੱਚ ਸ਼ਹਿਰੀ ਹਵਾਬਾਜ਼ੀ ਖਤੇਰ ਦੀ ਸਥਿਤੀ ਬਾਰੇ ਗੱਲ ਕੀਤੀ। ਵਰ੍ਹੇ 2014 ਦੀ ਸਥਿਤੀ ਨਾਲ ਤੁਲਨਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ 2014 ਤੱਕ ਅਰੁਣਾਚਲ ਪ੍ਰਦੇਸ਼ ਵਿੱਚ ਕੋਈ ਹਵਾਈ ਅੱਡਾ ਨਹੀਂ ਸੀ ਅਤੇ ਨੌਂ ਵਰ੍ਹਿਆਂ ਦੀ ਮਿਆਦ ਵਿੱਚ ਇੱਥੇ ਚਾਰ ਨਵੇਂ ਹਵਾਈ ਅੱਡੇ ਵਿਕਸਿਤ ਅਤੇ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਤੇਜੂ ਵਿੱਚ ਨਿਰਮਿਤ ਨਵੀਂ ਟਰਮਿਨਲ ਬਿਲਡਿੰਗ ਇਸ ਖੇਤਰ ਦੀ ਕਨੈਕਟੀਵਿਟੀ ਨੂੰ ਹੋਰ ਬਿਹਤਰ ਬਣਾਏਗੀ ਅਤੇ ਇਸ ਖੇਤਰ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

ਕੇਂਦਰੀ ਮੰਤਰੀ ਨੇ ‘ਉਡਾਨ 5.0’ ਸਕੀਮ ਦੇ ਤਹਿਤ ਈਟਾਨਗਰ ਤੋਂ ਤਿੰਨ ਸਿੱਧੇ ਰੂਟ ਈਟਾਨਗਰ ਤੋਂ ਦਿੱਲੀ, ਈਟਾਨਗਰ ਤੋਂ ਜੋਰਾਹਾਟ ਅਤੇ ਈਟਾਨਗਰ ਤੋਂ ਰੂਪਸੀ- ਦਾ ਵੀ ਐਲਾਨ ਕੀਤਾ, ਜੋ ਜਲਦੀ ਹੀ ਸ਼ੁਰੂ ਹੋ ਜਾਣਗੇ।

ਤੇਜੂ ਹਵਾਈ ਅੱਡੇ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲ ਦੀ ਆਰਸੀਐੱਸ ਉਡਾਨ ਯੋਜਨਾ ਦੇ ਤਹਿਤ 2018 ਵਿੱਚ ਚਾਲੂ ਕੀਤਾ ਗਿਆ ਸੀ। ਹਵਾਈ ਅੱਡਾ ਵਰਤਮਾਨ ਵਿੱਚ ਅਲਾਇੰਸ ਏਅਰ ਅਤੇ ਫਲਾਈਬਿਗ ਏਅਰਲਾਈਨ ਦੁਆਰਾ ਨਿਯਮਤ ਨਿਰਧਾਰਿਤ ਉਡਾਣਾਂ ਰਾਹੀਂ ਡਿਬਰੂਗੜ੍ਹ, ਇੰਫਾਲ ਅਤੇ ਗੁਹਾਟੀ ਨਾਲ ਜੁੜਿਆ ਹੋਇਆ ਹੈ।

ਟਰਮਿਨਲ ਬਿਲਡਿੰਗ ਦੀਆਂ ਮੁੱਖ ਵਿਸ਼ੇਸ਼ਤਾਵਾਂ

  • ਟਰਮਿਨਲ ਖੇਤਰ: 4000 ਵਰਗ ਮੀਟਰ

  • ਪੀਕ ਆਵਰ ਸੇਵਾ ਸਮਰੱਥਾ: 300 ਯਾਤਰੀ

  • ਚੈੱਕ-ਇਨ ਕਾਊਂਟਰ: 05 + (03 ਭਵਿੱਖ ਵਿੱਚ)

  • ਆਗਮਨ ਕੈਰੋਸੇਲਜ਼ 02

  • ਏਅਰਕ੍ਰਾਫਟ ਪਾਰਕਿੰਗ ਬੇਸ: 02- ਏਟੀਆਰ-72 ਤਰ੍ਹਾਂ ਦੇ ਜਹਾਜ਼

 ਸਥਿਰਤਾ ਸਬੰਧੀ ਵਿਸ਼ੇਸ਼ਤਾਵਾਂ:

  • ਡਬਲ ਇੰਸੂਲੇਟਡ ਰੂਫਿੰਗ ਸਿਸਟਮ।

  • ਊਰਜਾ ਦੇ ਮਾਮਲੇ ਵਿੱਚ ਕਿਫਾਇਤੀ ਐੱਚਵੀਏਸੀ ਅਤੇ ਰੋਸ਼ਨੀ ਪ੍ਰਣਾਲੀ।

  • ਘੱਟ ਹੀਟ ਗੇਨ ਗਲੇਜ਼ਿਗ

  • ਈਸੀਬੀਸੀ ਦੇ ਅਨੁਕੂਲ ਉਪਕਰਨ।

  • ਸਾਲਿਡ ਵੇਸਟ ਮੈਨੇਜਮੈਂਟ ਸਿਸਟਮ।

  • ਫਲਸ਼ਿੰਗ ਅਤੇ ਬਾਗਬਾਨੀ ਉਦੇਸ਼ਾਂ ਦੇ ਲਈ ਇਲਾਜ ਕੀਤੇ ਪਾਣੀ ਦੀ ਮੁੜ ਵਰਤੋਂ।

  • ਸਸਟੇਨੇਬਲ ਅਰਬਨ ਡਰੇਨੇਜ ਸਿਸਟਮ ਨਾਲ ਰੇਨ ਵਾਟਰ ਹਾਰਵੈਸਟਿੰਗ ਏਕੀਕ੍ਰਿਤ।

  • ਕੁਸ਼ਲ ਵਾਟਰ ਫਿਕਸਚਰ ਦੀ ਵਰਤੋਂ।

ਇਸ ਪ੍ਰੋਜੈਕਟ ਦੇ ਲਾਭ

  • ਵਧੇਰੇ ਆਵਾਜਾਈ ਨੂੰ ਸੰਭਾਲਣ ਲਈ ਹਵਾਈ ਅੱਡੇ ਦੀ ਸਮਰੱਥਾ ਦਾ ਵਿਸਤਾਰ

  • ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲ ਉੱਤਰ-ਪੂਰਬੀ ਖੇਤਰ ਦੀ ਬਿਹਤਰ ਕਨੈਕਟੀਵਿਟੀ ਸੁਨਿਸ਼ਚਿਤ ਕਰਨਾ।

  • ਟੂਰਿਜ਼ਮ, ਵਪਾਰ ਅਤੇ ਰੋਜ਼ਗਾਰ ਸਿਰਜਣ ਨੂੰ ਹੁਲਾਰਾ ਦੇਣਾ।

  • ਇਸ ਖੇਤਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ।

 

A group of people standing in front of a large black boardDescription automatically generated

ਇਸ ਪ੍ਰੋਗਰਾਮ ਵਿੱਚ ਅਰੁਣਾਚਲ ਪ੍ਰਦੇਸ਼ ਦੇ ਉਪ-ਮੁੱਖਮੰਤਰੀ  ਸ਼੍ਰੀ ਚੌਨਾ ਮੀਨ, ਅਰੁਣਾਚਲ ਪ੍ਰਦੇਸ਼ ਦੇ ਟੂਰਿਜ਼ਮ ਅਤੇ ਸ਼ਹਿਰੀ ਹਵਾਬਾਜੀ ਮੰਤਰੀ ਸ਼੍ਰੀ ਨਾਕਾਪ ਨਾਲੋ, ਸਾਂਸਦ (ਰਾਜਸਭਾ) ਸ਼੍ਰੀ ਨਬਾਮ ਰੇਬੀਆ, ਸਾਂਸਦ (ਲੋਕਸਭਾ) ਸ਼੍ਰੀ ਤਾਪੀਰ ਗਾਓ ਅਤੇ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਵੁਮਲੁਨਮੰਗ ਵੁਅਲਨਾਮ ਮੌਜੂਦ ਸਨ।

ਤੇਜੂ ਲੋਹਿਤ ਨਦੀ ਦੇ ਕੰਢੇ ਸਥਿਤ ਇੱਕ ਛੋਟਾ ਜਿਹਾ ਸ਼ਹਿਰ ਹੈ ਅਤੇ ਇਹ ਅਰੁਣਾਚਲ ਪ੍ਰਦੇਸ਼ ਦੇ ਲੋਹਿਤ ਜ਼ਿਲ੍ਹੇ ਦਾ ਹੈੱਡਕੁਆਰਟਰ ਹੈ। ਇਹ ਸ਼ਹਿਰ ਆਪਣੀ ਕੁਦਰਤੀ ਸੁੰਦਰਤਾ ਦੇ ਲਈ ਜਾਣਿਆ ਜਾਂਦਾ ਹੈ, ਜਿੱਥੇ ਚਾਰੇ ਪਾਸੇ ਹਰੇ-ਭਰੇ ਜੰਗਲ ਅਤੇ ਉੱਚੀ-ਉੱਚੀ ਪਹਾੜੀਆਂ ਹਨ।

************

ਵਾਈਬੀ/ਪੀਐੱਸ



(Release ID: 1960830) Visitor Counter : 92