ਪ੍ਰਧਾਨ ਮੰਤਰੀ ਦਫਤਰ

ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰੋਜ਼ਗਾਰ ਮੇਲੇ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 26 SEP 2023 12:34PM by PIB Chandigarh

ਨਮਸਕਾਰ,

ਅੱਜ ਦੇ ਇਸ ਰੋਜ਼ਗਾਰ ਮੇਲੇ ਵਿੱਚ ਜਿਨ੍ਹਾਂ ਅਭਿਆਰਥੀਆਂ ਨੂੰ ਸਰਕਾਰੀ ਸੇਵਾ ਦੇ ਨਿਯੁਕਤੀ ਪੱਤਰ ਮਿਲੇ ਹਨ, ਉਨ੍ਹਾਂ ਸਭ ਨੂੰ ਬਹੁਤ-ਬਹੁਤ ਵਧਾਈ। ਤੁਸੀਂ ਸਾਰਿਆਂ ਨੇ ਸਖ਼ਤ ਮਿਹਨਤ ਦੇ ਬਾਅਦ ਇਹ ਸਫਲਤਾ ਹਾਸਲ ਕੀਤੀ ਹੈ। ਤੁਹਾਡੀ ਸਿਲੈਕਸ਼ਨ ਲੱਖਾਂ ਅਭਿਆਰਥੀਆਂ ਦੇ ਵਿੱਚੋਂ ਕੀਤੀ ਗਈ ਹੈ, ਇਸ ਲਈ ਇਸ ਸਫਲਤਾ ਦਾ ਤੁਹਾਡੇ ਜੀਵਨ ਵਿੱਚ ਬਹੁਤ ਵੱਡਾ ਮਹੱਤਵ ਹੈ।

ਅੱਜ ਚਾਰੋਂ ਤਰਫ਼ ਦੇਸ਼ ਵਿੱਚ ਗਣੇਸ਼ ਉਤਸਵ ਦੀ ਧੂਮ ਚਲ ਰਹੀ ਹੈ। ਇਸ ਪਾਵਨ ਕਾਲ ਵਿੱਚ ਆਪ ਸਭ ਦੇ ਨਵੇਂ ਜੀਵਨ ਦਾ ਸ਼੍ਰੀ ਗਣੇਸ਼ ਹੋ ਰਿਹਾ ਹੈ। ਭਗਵਾਨ ਗਣੇਸ਼ ਸਿੱਧੀ ਦੇ ਦੇਵਤਾ ਹਨ। ਮੇਰੀ ਕਾਮਨਾ ਹੈ ਕਿ ਤੁਹਾਡੀਆਂ ਸੇਵਾਵਾਂ ਦਾ ਸੰਕਲਪ, ਰਾਸ਼ਟਰ ਦੇ ਲਕਸ਼ਾਂ ਨੂੰ ਸਿੱਧੀ ਤੱਕ ਲੈ ਜਾਵੇ।

ਸਾਥੀਓ,

ਅੱਜ ਸਾਡਾ ਦੇਸ਼ ਇਤਿਹਾਸਿਕ ਉਪਲਬਧੀਆਂ ਅਤੇ ਫੈਸਲਿਆਂ ਦਾ ਗਵਾਹ ਬਣ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਨਾਰੀ ਸ਼ਕਤੀ ਵੰਦਨ ਅਧਿਨਿਯਮ ਦੇ ਰੂਪ ਵਿੱਚ ਦੇਸ਼ ਦੀ ਅੱਧੀ ਆਬਾਦੀ ਨੂੰ ਬਹੁਤ ਵੱਡੀ ਤਾਕਤ ਮਿਲੀ ਹੈ। 30 ਵਰ੍ਹਿਆਂ ਤੋਂ ਮਹਿਲਾ ਰਿਜ਼ਰਵੇਸ਼ਨ ਦਾ ਜੋ ਵਿਸ਼ਾ ਲੰਬਿਤ ਸੀ, ਉਹ ਹੁਣ ਰਿਕਾਰਡ ਵੋਟਾਂ ਦੇ ਨਾਲ ਦੋਨਾਂ ਸਦਨਾਂ ਤੋਂ ਪਾਸ ਹੋਇਆ ਹੈ।

ਤੁਸੀਂ ਕਲਪਨਾ ਕਰੋ ਕਿ ਇਹ ਕਿੰਨੀ ਵੱਡੀ ਉਪਲਬਧੀ ਹੈ। ਇਹ ਮੰਗ ਤਦ ਤੋਂ ਹੀ ਹੋ ਰਹੀ ਸੀ, ਜਦੋਂ ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਦਾ ਜਨਮ ਵੀ ਨਹੀਂ ਹੋਇਆ ਹੋਵੇਗਾ। ਇਹ ਫੈਸਲਾ ਦੇਸ਼ ਦੀ ਨਵੀਂ ਸੰਸਦ ਦੇ ਪਹਿਲੇ ਸੈਸ਼ਨ ਵਿੱਚ ਹੋਇਆ ਹੈ। ਇੱਕ ਤਰ੍ਹਾਂ ਨਾਲ ਨਵੀਂ ਸੰਸਦ ਵਿੱਚ, ਦੇਸ਼ ਦੇ ਨਵੇਂ ਭਵਿੱਖ ਦੀ ਸ਼ੁਰੂਆਤ ਹੋਈ ਹੈ।

ਸਾਥੀਓ,

ਅੱਜ ਇਸ ਰੋਜ਼ਗਾਰ ਮੇਲੇ ਵਿੱਚ ਵੀ ਸਾਡੀ ਬੇਟੀਆਂ ਨੂੰ ਵੱਡੀ ਸੰਖਿਆ ਵਿੱਚ ਨਿਯੁਕਤੀ ਪੱਤਰ ਮਿਲੇ ਹਨ। ਅੱਜ ਭਾਰਤ ਦੀਆਂ ਬੇਟੀਆਂ Space ਤੋਂ Sports ਤੱਕ ਅਨੇਕ ਨਵੇਂ ਕੀਰਤੀਮਾਨ ਬਣਾ ਰਹੀਆਂ ਹਨ। ਮੈਨੂੰ ਨਾਰੀ ਸ਼ਕਤੀ ਦੀ ਇਸ ਸਫਲਤਾ ‘ਤੇ ਬਹੁਤ-ਬਹੁਤ ਮਾਣ ਹੁੰਦਾ ਹੈ। ਸਰਕਾਰ ਦੀ ਨੀਤੀ ਵੀ ਇਹੀ ਹੈ ਕਿ ਨਾਰੀ ਸ਼ਕਤੀ ਦੇ ਲਈ ਨਵੇਂ-ਨਵੇਂ ਦਵਾਰ ਖੋਲ੍ਹੇ ਜਾਣ। ਸਾਡੀਆਂ ਬੇਟੀਆਂ ਹੁਣ ਦੇਸ਼ ਦੇ ਹਥਿਆਰਬੰਦ ਬਲਾਂ ਵਿੱਚ ਕਮਿਸ਼ਨ ਲੈ ਕੇ ਰਾਸ਼ਟਰ ਸੇਵਾ ਦੇ ਰਸਤੇ ‘ਤੇ ਅੱਗੇ ਵਧ ਰਹੀਆਂ ਹਨ। ਸਾਡਾ ਸਭ ਦਾ ਅਨੁਭਵ ਹੈ ਕਿ ਨਾਰੀ ਸ਼ਕਤੀ ਨੇ ਹਮੇਸ਼ਾ ਨਵੀਂ ਊਰਜਾ ਦੇ ਨਾਲ ਹਰ ਖੇਤਰ ਵਿੱਚ ਬਦਲਾਵ ਕੀਤਾ ਹੈ। ਸਾਡੀ ਅੱਧੀ ਆਬਾਦੀ ਦੇ ਲਈ ਸਰਕਾਰ ਦਾ ਸੁਸ਼ਾਸਨ, ਇਸ ਦੇ ਲਈ ਤੁਹਾਨੂੰ ਨਵੇਂ Ideas ‘ਤੇ ਕੰਮ ਕਰਨਾ ਚਾਹੀਦਾ ਹੈ।

ਸਾਥੀਓ,

ਅੱਜ 21ਵੀਂ ਸਦੀ ਦੇ ਭਾਰਤ ਦੀਆਂ ਆਕਾਂਖਿਆਵਾਂ ਬਹੁਤ ਉੱਚੀਆਂ ਹਨ, ਸਾਡੇ ਸਮਾਜ ਦੀ, ਸਰਕਾਰ ਤੋਂ ਉਮੀਦਾਂ ਬਹੁਤ ਜ਼ਿਆਦਾ ਹਨ। ਤੁਸੀਂ ਖੁਦ ਦੇਖ ਰਹੇ ਹੋ ਕਿ ਇਹ ਨਵਾਂ ਭਾਰਤ ਅੱਜ ਕੀ ਕਮਾਲ ਕਰ ਰਿਹਾ ਹੈ। ਇਹ ਉਹ ਭਾਰਤ ਹੈ ਜਿਸ ਨੇ ਕੁਝ ਦਿਨ ਪਹਿਲਾਂ ਚੰਦਰਮਾ ‘ਤੇ ਆਪਣਾ ਤਿਰੰਗਾ ਲਹਿਰਾਇਆ ਹੈ। ਇਸ ਨਵੇਂ ਭਾਰਤ ਦੇ ਸੁਪਨੇ ਬਹੁਤ ਉੱਚੇ ਹਨ । ਦੇਸ਼ ਨੇ 2047 ਤੱਕ ਵਿਕਸਿਤ ਭਾਰਤ ਬਣਨ ਦਾ ਸੰਕਲਪ ਲਿਆ ਹੈ।

ਅਗਲੇ ਕੁਝ ਵਰ੍ਹਿਆਂ ਵਿੱਚ ਅਸੀਂ ਤੀਸਰੀ ਸਭ ਤੋਂ ਵੱਡੀ Economy ਬਣਨ ਵਾਲੇ ਹਾਂ। ਅੱਜ ਜਦੋਂ ਦੇਸ਼ ਵਿੱਚ ਇੰਨਾ ਕੁਝ ਹੋ ਰਿਹਾ ਹੈ ਤਾਂ ਉਸ ਵਿੱਚ ਹਰ ਸਰਕਾਰੀ ਕਰਮਚਾਰੀ ਦੀ ਭੂਮਿਕਾ ਬਹੁਤ ਜ਼ਿਆਦਾ ਵਧਣ ਵਾਲੀ ਹੈ। ਤੁਹਾਨੂੰ ਹਮੇਸ਼ਾ Citizen First ਦੀ ਭਾਵਨਾ ਨਾਲ ਕੰਮ ਕਰਨਾ ਹੈ। ਤੁਸੀਂ ਤਾਂ ਇੱਕ ਅਜਿਹੀ Generation ਦਾ ਹਿੱਸਾ ਹੋ, ਜੋ Technology ਦੇ ਨਾਲ ਵੱਡੀ ਹੋਈ ਹੈ। ਜੋ Gadgets ਤੁਹਾਡੇ Parents ਮੁਸ਼ਕਿਲ ਨਾਲ ਔਪਰੇਟ ਕਰ ਪਾਉਂਦੇ ਹਨ, ਤੁਸੀਂ ਖਿਡੌਣਿਆਂ ਤੀ ਤਰ੍ਹਾਂ ਇਨ੍ਹਾਂ ਦਾ ਇਸਤੇਮਾਲ ਕੀਤਾ ਹੈ।

Technology ਨਾਲ ਇਸ ਸਹਿਜਤਾ ਨੂੰ ਹੁਣ ਤੁਹਾਨੂੰ ਆਪਣੇ ਕਾਰਜਖੇਤਰ ਵਿੱਚ ਇਸਤੇਮਾਲ ਕਰਨਾ ਹੈ। ਸਾਨੂੰ ਸੋਚਣਾ ਹੋਵੇਗਾ ਕਿ ਅਸੀਂ Governance ਵਿੱਚ ਵੀ Technology ਦੀ ਮਦਦ ਨਾਲ ਕਿਵੇਂ ਨਵਾਂ ਸੁਧਾਰ ਕਰ ਸਕਦੇ ਹਾਂ? ਤੁਹਾਨੂੰ ਦੇਖਣਾ ਹੋਵੇਗਾ ਕਿ ਆਪਣੇ-ਆਪਣੇ ਖੇਤਰਾਂ ਵਿੱਚ ਤੁਸੀਂ ਕਿਵੇਂ Technology ਦੇ ਜ਼ਰੀਏ Efficiency ਨੂੰ ਹੋਰ Improve ਕਰ ਸਕਦੇ ਹੋ?

ਸਾਥੀਓ,

Technological Transformation ਨਾਲ Governance ਕਿਵੇਂ ਅਸਾਨ ਹੁੰਦੀ ਹੈ, ਤੁਸੀਂ ਬੀਤੇ 9 ਸਾਲਾਂ ਵਿੱਚ ਦੇਖਿਆ ਹੈ। ਪਹਿਲਾਂ ਰੇਲ ਦੀ ਟਿਕਟ ਲੈਣ ਦੇ ਲਈ Booking Counters ‘ਤੇ ਲਾਈਨ ਲਗਦੀ ਸੀ। Technology ਨੇ ਇਹ ਮੁਸ਼ਕਿਲ ਅਸਾਨ ਕਰ ਦਿੱਤੀ। ਆਧਾਰ ਕਾਰਡ, Digital Locker ਅਤੇ E-KYC ਨੇ Documentation ਦੀ Complexity ਖਤਮ ਕਰ ਦਿੱਤੀ। ਗੈਸ Cylinder ਦੀ Booking ਤੋਂ ਲੈ ਕੇ Electricity Bills ਦੇ Payment ਤੱਕ ਸਭ ਹੁਣ App ‘ਤੇ ਹੋਣ ਲਗਿਆ ਹੈ। DBT ਦੇ ਜ਼ਰੀਏ ਸਰਕਾਰੀ ਯੋਜਨਾਵਾਂ ਦਾ ਪੈਸਾ ਸਿੱਧਾ ਲੋਕਾਂ ਦੇ ਅਕਾਉਂਟ ਵਿੱਚ ਪਹੁੰਚ ਰਿਹਾ ਹੈ। Digi Yatra ਨਾਲ ਸਾਡਾ ਆਉਣਾ-ਜਾਣਾ ਅਸਾਨ ਹੋਇਆ ਹੈ। ਯਾਨੀ Technology ਨਾਲ Corruption ਘਟਿਆ ਹੈ, Credibility ਵਧੀ ਹੈ, Complexity ਘਟੀ ਹੈ, Comfort ਵਧਿਆ ਹੈ।

ਤੁਹਾਨੂੰ ਇਸ ਦਿਸ਼ਾ ਵਿੱਚ ਹੋਰ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨਾ ਹੈ। ਗਰੀਬਾਂ ਦੀ ਹਰ ਜ਼ਰੂਰਤ, ਸਰਕਾਰ ਦਾ ਹਰ ਕੰਮ, Technology ਦੇ ਜ਼ਰੀਏ ਕਿਵੇਂ ਹੋਰ ਅਸਾਨ ਹੋਵੇਗਾ, ਤੁਹਾਨੂੰ ਇਸ ਕੰਮ ਦੇ ਲਈ ਨਵੇਂ-ਨਵੇਂ ਤਰੀਕੇ ਲੱਭਣੇ ਹਨ, Innovative ਤਰੀਕੇ ਲੱਭਣੇ ਹਨ, ਅਤੇ ਉਸ ਨੂੰ ਅੱਗੇ ਵੀ ਵਧਾਉਣਾ ਹੋਵੇਗਾ।

ਸਾਥੀਓ,

ਪਿਛਲੇ 9 ਵਰ੍ਹਿਆਂ ਵਿੱਚ ਸਾਡੀ Policies ਨੇ ਵੱਡੇ ਤੋਂ ਵੱਡਾ ਲਕਸ਼ ਹਾਸਲ ਕਰਨ ਦਾ ਰਸਤਾ ਤਿਆਰ ਕੀਤਾ ਹੈ। ਸਾਡੀਆਂ ਨੀਤੀਆਂ ਨਵੇਂ Mindset, Constant Monitoring, Mission Mode Implementation ਅਤੇ Mass Participation ‘ਤੇ ਅਧਾਰਿਤ ਹਨ। 9 ਵਰ੍ਹਿਆਂ ਵਿੱਚ ਸਰਕਾਰ ਨੇ Mission mode ‘ਤੇ ਨੀਤੀਆਂ ਨੂੰ ਲਾਗੂ ਕੀਤਾ ਹੈ। ਭਾਵੇਂ ਸਵੱਛ ਭਾਰਤ ਹੋਵੇ, ਜਾਂ ਜਲ ਜੀਵਲ ਮਿਸ਼ਨ, ਇਨ੍ਹਾਂ ਸਾਰੀਆਂ ਯੋਜਨਾਵਾਂ ਵਿੱਚ 100 Percent Saturation ਦੇ ਲਕਸ਼ ‘ਤੇ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਦੇ ਹਰ ਪੱਧਰ ‘ਤੇ Schemes ਦੀ Monitoring ਹੋ ਰਹੀ ਹੈ।

ਖੁਦ ਮੈਂ ਵੀ ਪ੍ਰਗਤੀ Platform ਦੇ ਦੁਆਰਾ Projects ਦੀ Progress ‘ਤੇ ਨਜ਼ਰ ਰੱਖਦਾ ਹਾਂ। ਇਨ੍ਹਾਂ ਪ੍ਰਯਤਨਾਂ ਦੇ ਵਿੱਚ, ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਜ਼ਮੀਨ ‘ਤੇ ਉਤਾਰਣ ਦੀ ਸਭ ਤੋਂ ਵੱਡੀ ਜ਼ਿੰਮੇਦਾਰੀ ਆਪ ਸਭ ਨਵ-ਨਿਯੁਕਤ ਸਰਕਾਰੀ ਕਰਮਚਾਰੀਆਂ ‘ਤੇ ਹੈ। ਜਦੋਂ ਤੁਹਾਡੇ ਜਿਹੇ ਲੱਖਾਂ ਯੁਵਾ ਸਰਕਾਰੀ ਸੇਵਾਵਾਂ ਨਾਲ ਜੁੜਦੇ ਹਨ ਤਾਂ ਨੀਤੀਆਂ ਨੂੰ ਲਾਗੂ ਕਰਨ ਦੀ Speed ਅਤੇ Scale ਵੀ ਵਧ ਜਾਂਦੀ ਹੈ। ਇਸ ਨਾਲ ਸਰਕਾਰ ਦੇ ਬਾਹਰ ਵੀ ਰੋਜ਼ਗਾਰ ਦੇ ਅਵਸਰ ਤਿਆਰ ਹੁੰਦੇ ਹਨ। ਨਾਲ-ਨਾਲ ਕੰਮਕਾਜ ਦੀ ਨਵੀਂ ਵਿਵਸਥਾ ਵੀ ਬਣਦੀ ਹੈ।

ਸਾਥੀਓ,

ਆਲਮੀ ਅਰਥਵਿਵਸਥਾਵਾਂ ਵਿੱਚ ਮੁਸ਼ਕਿਲਾਂ ਦੇ ਵਿੱਚ ਅੱਜ ਭਾਰਤ ਦੀ GDP ਤੇਜ਼ੀ ਨਾਲ ਵਧ ਰਹੀ ਹੈ, ਸਾਡੇ Production ਅਤੇ Export ਦੋਨਾਂ ਵਿੱਚ ਬਹੁਤ ਵਾਧਾ ਹੋਇਆ ਹੈ। ਦੇਸ਼ ਅੱਜ ਆਪਣੇ ਆਧੁਨਿਕ Infrastructure ‘ਤੇ ਜਿੰਨਾ ਨਿਵੇਸ਼ ਕਰ ਰਿਹਾ ਹੈ, ਉਹ ਪਹਿਲਾਂ ਕਦੇ ਨਹੀਂ ਕੀਤਾ ਗਿਆ। ਅੱਜ ਦੇਸ਼ ਵਿੱਚ ਨਵੇਂ-ਨਵੇਂ Sectors ਦਾ ਵਿਸਤਾਰ ਹੋ ਰਿਹਾ ਹੈ। ਅੱਜ Renewable Energy, Organic Farming, Defence ਅਤੇ ਟੂਰਿਜ਼ਮ ਸਮੇਤ ਕਈ ਸੈਕਟਰਾਂ ਵਿੱਚ ਬੇਮਿਸਾਲ ਤੇਜ਼ੀ ਦਿਖ ਰਹੀ ਹੈ।

Mobile Phone ਤੋਂ Aircraft Carrier ਤੱਕ, Corona Vaccine ਤੱਕ Fighter Jets ਤੱਕ ਭਾਰਤ ਦੇ ਆਤਮਨਿਰਭਰ ਅਭਿਯਾਨ ਦੀ ਤਾਕਤ ਸਭ ਦੇ ਸਾਹਮਣੇ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ 2025 ਤੱਕ ਇਕੱਲੇ ਭਾਰਤ ਦੀ Space Economy ਹੀ 60 ਹਜ਼ਾਰ ਕਰੋੜ ਤੋਂ ਵੱਡੀ ਹੋ ਜਾਵੇਗੀ। ਯਾਨੀ ਅੱਜ ਦੇਸ਼ ਦੇ ਨੌਜਵਾਨਾਂ ਦੇ ਲਈ ਲਗਾਤਾਰ ਨਵੇਂ-ਨਵੇਂ ਅਵਸਰ ਬਣ ਰਹੇ ਹਨ, ਰੋਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ।

ਸਾਥੀਓ,

ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਅਗਲੇ 25 ਸਾਲ ਜਿੰਨੇ ਅਹਿਮ ਹਨ, ਓਨਾ ਹੀ ਤੁਹਾਡਾ ਅਗਲੇ 25 ਸਾਲ ਦਾ ਕਰੀਅਰ ਅਹਿਮ ਹੈ। ਤੁਹਾਨੂੰ ਟੀਮ ਵਰਕ ਨੂੰ ਸਰਵਉੱਚ ਪ੍ਰਾਥਮਿਕਤਾ ਦੇਣੀ ਹੈ। ਤੁਸੀਂ ਦੇਖਿਆ ਹੈ, ਇਸੇ ਮਹੀਨੇ ਇਸ ਦੇਸ਼ ਵਿੱਚ G20 ਮੀਟਿੰਗਾਂ ਦਾ ਸਫਲ ਆਯੋਜਨ ਪੂਰਾ ਹੋਇਆ ਹੈ। ਦਿੱਲੀ ਸਮੇਤ ਦੇਸ਼ ਦੇ 60 ਸ਼ਹਿਰਾਂ ਵਿੱਚ 200 ਤੋਂ ਜ਼ਿਆਦਾ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ।

ਇਸ ਦੌਰਾਨ ਵਿਦੇਸ਼ੀ ਮਹਿਮਾਨਾਂ ਨੇ ਸਾਡੇ ਦੇਸ਼ ਦੀ ਵਿਵਿਧਤਾ ਦੇ ਰੰਗ ਦੇਖੇ। G20 ਸਾਡੀ ਪਰੰਪਰਾ, ਸੰਕਲਪ ਅਤੇ ਆਤਿਥਯ ਭਾਵਨਾ ਦਾ ਆਯੋਜਨ ਬਣਿਆ। G20 ਸਮਿਟ ਦੀ ਸਫਲਤਾ ਵੀ Public ਅਤੇ Private Sector ਦੇ ਅਲੱਗ-ਅਲੱਗ ਵਿਭਾਗਾਂ ਦੀ ਸਫਲਤਾ ਹੈ। ਸਾਰਿਆਂ ਨੇ ਇਸ ਆਯੋਜਨ ਦੇ ਲਈ ਇੱਕ ਟੀਮ ਦੇ ਰੂਪ ਵਿੱਚ ਕੰਮ ਕੀਤਾ ਹੈ। ਮੈਨੂੰ ਖੁਸੀ ਹੈ ਕਿ ਅੱਜ ਤੁਸੀਂ ਵੀ ਸਰਕਾਰੀ ਕਰਮਚਾਰੀਆਂ ਦੀ Team India ਦਾ ਹਿੱਸਾ ਬਣਨ ਜਾ ਰਹੋ ਹੋ।

ਸਾਥੀਓ,

ਆਪ ਸਭ ਨੂੰ ਦੇਸ਼ ਦੀ ਵਿਕਾਸ ਯਾਤਰਾ ਵਿੱਚ ਸਰਕਾਰ ਦੇ ਨਾਲ ਸਿੱਧਾ ਜੁੜ ਕੇ ਕੰਮ ਕਰਨ ਦਾ ਅਵਸਰ ਮਿਲਿਆ ਹੈ। ਮੇਰੀ ਤੁਹਾਨੂੰ ਤਾਕੀਦ ਹੈ ਕਿ ਇਸ ਯਾਤਰਾ ਵਿੱਚ ਤੁਸੀਂ ਸਿੱਖਦੇ ਰਹਿਣ ਦੀ ਆਪਣੀ ਆਦਤ ਨੂੰ ਬਣਾਏ ਰੱਖੋ। Online Learning Portal - ‘iGoT Karmayogi’ ਦੇ ਦੁਆਰਾ ਆਪਣੀ ਪਸੰਦ ਦੇ courses ਨਾਲ ਜੁੜ ਸਕਦੇ ਹੋ।

ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਸ ਸੁਵਿਧਾ ਦਾ ਲਾਭ ਉਠਾਓ। ਇੱਕ ਵਾਰ ਫਿਰ ਮੈਂ ਆਪ ਸਭ ਨੂੰ ਵਧਾਈ ਦਿੰਦਾ ਹਾਂ. ਭਾਰਤ ਦੇ ਸੰਕਲਪ ਨੂੰ ਸਿੱਧੀ ਤੱਕ ਲਿਆਉਣ ਦੇ ਲਈ ਆਪ ਸਭ ਨੂੰ ਮੇਰੀ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਤੁਹਾਡੇ ਪਰਿਵਾਰਜਨਾਂ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਵਧਾਈ ਹੈ। ਤੁਸੀਂ ਖੁਦ ਵੀ ਪ੍ਰਗਤੀ ਕਰੋ ਅਤੇ ਤੁਸੀਂ ਇਨ੍ਹਾਂ 25 ਸਾਲ ਜੋ ਤੁਹਾਡੇ ਵੀ ਹਨ ਅਤੇ ਦੇਸ਼ ਦੇ ਵੀ ਹਨ। ਅਜਿਹੇ rare combination ਬਹੁਤ ਘੱਟ ਮਿਲਦਾ ਹੈ, ਤੁਹਾਨੂੰ ਮਿਲਿਆ ਹੈ।

ਆਓ ਸਾਥੀਓ, ਸੰਕਲਪ ਲੈ ਕੇ ਚੱਲ ਪਈਏ। ਦੇਸ਼ ਦੇ ਲਈ ਜੀ ਕੇ ਦਿਖਾਈਏ, ਦੇਸ਼ ਦੇ ਲਈ ਕੁਝ ਕਰਕੇ ਦਿਖਾਈਏ। ਬਹੁਤ-ਬਹੁਤ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ।

 

************

ਡੀਐੱਸ/ਵੀਜੇ/ਆਰਟੀ/ਐੱਨਐੱਸ



(Release ID: 1960827) Visitor Counter : 94