ਰਾਸ਼ਟਰਪਤੀ ਸਕੱਤਰੇਤ
azadi ka amrit mahotsav

2021 ਬੈਚ ਦੇ ਆਈਏਐੱਸ ਅਧਿਕਾਰੀਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ


ਭਾਰਤ ਨੂੰ ਇੱਕ ਸਮਾਵੇਸ਼ੀ ਅਤੇ ਵਿਕਸਿਤ ਰਾਸ਼ਟਰ ਬਣਾਉਣਾ ਤੁਹਾਡਾ ਸਮੂਹਿਕ ਲਕਸ਼ ਹੈ: ਰਾਸ਼ਟਰਪਤੀ

Posted On: 25 SEP 2023 1:52PM by PIB Chandigarh

ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਸਹਾਇਕ ਸਕੱਤਰਾਂ ਦੇ ਰੂਪ ਵਿੱਚ ਤੈਨਾਤ ਵਰ੍ਹੇ 2021 ਬੈਚ ਦੇ 182 ਆਈਏਐੱਸ ਅਧਿਕਾਰੀਆਂ ਦੇ ਇੱਕ ਸਮੂਹ ਨੇ ਅੱਜ 25 ਸਤੰਬਰ, 2023 ਨੂੰ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਰਾਸ਼ਟਰਪਤੀ ਮੁਰਮੂ ਨੇ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਸੇਵਾ ਅਧਿਕਾਰ, ਭੂਮਿਕਾ ਅਤੇ ਜ਼ਿੰਮੇਵਾਰੀ ਕਿਸੇ ਵੀ ਹੋਰ ਸੇਵਾ ਤੋਂ ਅਲੱਗ ਹੈ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ ਇੱਕ ਮਿਸ਼ਨ ਹੈ ਸਿਰਫ ਇੱਕ ਨੌਕਰੀ ਨਹੀਂ। ਇਹ ਭਾਰਤ ਅਤੇ ਭਾਰਤੀਆਂ ਨੂੰ ਸੁਸ਼ਾਸਨ ਦੇ ਢਾਂਚੇ ਦੇ ਤਹਿਤ ਮੋਹਰੀ ਬਣਾਉਣ ਦਾ ਮਿਸ਼ਨ ਹੈ। ਉਨ੍ਹਾਂ ਨੇ ਸਾਂਝਾ ਕੀਤਾ ਕਿ ਦੇਸ਼ ਅਤੇ ਉਸ ਦੇ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਦੀ ਨੀਅਤੀ ਹੈ। ਭਾਰਤ ਨੂੰ ਇੱਕ ਸਮਾਵੇਸ਼ੀ ਅਤੇ ਵਿਕਸਿਤ ਰਾਸ਼ਟਰ ਬਣਾਉਣਾ ਉਨ੍ਹਾਂ ਦਾ ਸਮੂਹਿਕ ਲਕਸ਼ ਹੈ। ਇਹ ਯੁਵਾ ਨਾਗਰਿਕਾਂ ਨੂੰ ਵਿਭਿੰਨ ਖੇਤਰਾਂ ਵਿੱਚ ਉਨ੍ਹਾਂ ਦੀ ਸਮਰੱਥਾ ਦਾ ਅਹਿਸਾਸ ਕਰਵਾਉਣ ਵਿੱਚ ਸਮਰੱਥ ਬਣਾ ਕੇ ਇੱਕ ਵੱਡਾ ਯੋਗਦਾਨ ਦੇ ਸਕਦੇ ਹਨ। ਉਨ੍ਹਾਂ ਦੇ ਕੋਲ ਵਰ੍ਹੇ 2047 ਦੇ ਵਿਕਸਿਤ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਦਾ ਮਹਾਨ ਅਵਸਰ ਹੈ। ਉਹ ਆਪਣੀ ਪ੍ਰਤੀਬੱਧਤਾ ਅਤੇ ਰਚਨਾਤਮਕਤਾ ਦੇ ਮਾਧਿਅਮ ਨਾਲ ਸਾਡੇ ਦੇਸ਼ ਨੂੰ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ ਅਤੇ ਪ੍ਰਭਾਵੀ ਪਰਿਵਰਤਨ-ਏਜੰਟ ਬਣ ਸਕਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਗਰੀਬ ਅਤੇ ਵੰਚਿਤਾਂ ਦੀਆਂ ਭਾਵਨਾਵਾਂ ਨੂੰ ਸਮਝਣ ਵਾਲਾ ਸਿਵਿਲ ਸੇਵਕ ਹੀ ਵਾਸਤਵ ਵਿੱਚ ਸੱਚਾ ਸਿਵਿਲ ਸੇਵਕ ਹੁੰਦਾ ਹੈ, ਜੋ ਸਿਰਫ ਨੌਕਰਸ਼ਾਹੀ ਤੋਂ ਅਲੱਗ ਹੁੰਦਾ ਹੈ। ਸਮਾਜ ਦੇ ਵੰਚਿਤ ਵਰਗਾਂ ਦਾ ਉਥਾਨ ਕਰਨਾ ਸਿਵਿਲ ਸੇਵਕਾਂ ਦੇ ਲਈ ਵਿਸ਼ਵਾਸ ਦਾ ਵਿਸ਼ਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਤਾਕੀਦ ਕੀਤੀ ਕਿ ਸਿਵਿਲ ਸੇਵਕਾਂ ਨੂੰ ਫਾਈਲ ਤੋਂ ਫੀਲਡ ਅਤੇ ਫੀਲਡ ਤੋਂ ਫਾਈਲ ਦੇ ਵਿੱਚ ਦੇ ਅੰਤਰ ਨੂੰ ਸਮਝਣ ਦਾ ਪ੍ਰਯਤਨ ਕਰਨਾ ਚਾਹੀਦਾ ਹੈ ਯਾਨੀ ਉਨ੍ਹਾਂ ਨੂੰ ਸਿਰਫ ਦਫਤਰ ਅਤੇ ਫਾਈਲਾਂ ਤੋਂ ਪਰੇ ਜਾ ਕੇ ਵਿਅਕਤੀਆਂ ਦੇ ਕਸ਼ਟਾਂ ਅਤੇ ਭਾਵਨਾਵਾਂ ਨੂੰ ਸਮਝਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਜਨ-ਕੇਂਦ੍ਰਿਤ ਸਤਰਕਤਾ ਅਤੇ ਸੰਵੇਦਨਸ਼ੀਲਤਾ ਉਨ੍ਹਾਂ ਨੂੰ ਫਾਈਲਾਂ ਦੇ ਨਾਲ ਕਿਤੇ ਅਧਿਕ ਸਾਰਥਕ ਤਰੀਕੇ ਨਾਲ ਜੁੜਨ ਵਿੱਚ ਸਮਰੱਥ ਬਣਾਵੇਗੀ।

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

 

***

ਡੀਐੱਸ/ਏਕੇ


(Release ID: 1960709) Visitor Counter : 101