ਜਹਾਜ਼ਰਾਨੀ ਮੰਤਰਾਲਾ
ਗੋਆ ਵਿੱਚ ਭਾਰਤ ਦੇ ਪਹਿਲੇ ਲਾਈਟਹਾਊਸ ਫੈਸਟੀਵਲ ਦੀ ਅੱਜ ਸ਼ੁਰੂਆਤ ਹੋਈ; ਪ੍ਰਮੁੱਖ ਟੂਰਿਸਟ ਡੈਸਟੀਨੇਸ਼ਨਸ ਦੇ ਰੂਪ ਵਿੱਚ ਵਿਕਸਿਤ ਕੀਤੇ ਜਾਣ ਵਾਲੇ 75 ਇਤਿਹਾਸਿਕ ਸਥਾਨਾਂ ‘ਤੇ ਵਿਸ਼ੇਸ਼ ਧਿਆਨ
ਭਾਰਤੀਯ ਪ੍ਰਕਾਸ਼ ਸਤੰਭ ਉਤਸਵ ਦਾ ਟੀਚਾ ਇਤਿਹਾਸਿਕ ਲਾਈਟਹਾਊਸ ਨੂੰ ਜਨਤਕ ਨਿਜੀ ਭਾਗੀਦਾਰੀ ਰਾਹੀਂ ਟੂਰਿਸਟ ਦੇ ਪ੍ਰਮੁੱਖ ਕੇਂਦਰ ਵਿੱਚ ਬਦਲਣਾ ਹੈ: ਪੋਰਟ, ਸ਼ਿਪਿੰਗ ਅਤੇ ਵਾਟਰ ਵੇਅਜ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ
ਗੋਆ ਦੇ ਫੋਰਟ ਅਗੁਆਡਾ (Aguada) ਵਿੱਚ ਪਹਿਲੇ ਲਾਈਟਹਾਊਸ ਫੈਸਟੀਵਲ ਦੇ ਪ੍ਰਮੁੱਖ ਸਥਾਨ ਵਿੱਚ ਰਾਜ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਹਿੱਸਾ ਲਿਆ
ਚੇਨਈ ਵਿੱਚ ਮਰੀਨਾ ਬੀਚ ‘ਤੇ 25 ਸਤੰਬਰ, 2023 ਨੂੰ ਇੰਡੀਅਨ ਲਾਈਟ ਹਾਊਸ ਦੀ ਸਮ੍ਰਿੱਧ ਵਿਰਾਸਤ ਦਾ ਉਤਸਵ ਮਨਾਉਂਦੇ ਹੋਏ ਇਸੇ ਤਰ੍ਹਾਂ ਦੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ
Posted On:
24 SEP 2023 7:23PM by PIB Chandigarh
ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ਜ਼ ਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ 23 ਸਤੰਬਰ 2023 ਨੂੰ ਗੋਆ ਦੇ ਪਣਜੀ ਵਿੱਚ ਇਤਿਹਾਸਿਕ ਕਿਲੇ ਅਗੁਆਡਾ (Aguada) ਵਿੱਚ ‘ਭਾਰਤੀ ਪ੍ਰਕਾਸ਼ ਸਤੰਭ ਉਤਸਵ’ ਦੇ ਪਹਿਲੇ ਸੰਸਕਰਨ ਦਾ ਉਦਘਾਟਨ ਕੀਤਾ।
ਇਸ ਫੈਸਟੀਵਲ ਦਾ ਉਦੇਸ਼ ਭਾਰਤ ਦੇ 75 ਪ੍ਰਤਿਸ਼ਠਿਤ ਲਾਈਟਹਾਊਸਾਂ ਦੇ ਸਮ੍ਰਿੱਧ ਸਮੁੰਦਰੀ ਇਤਿਹਾਸ ਨੂੰ ਮੁੜ ਸੁਰਜੀਤ ਕਰਨਾ ਅਤੇ ਦੁਨੀਆ ਦੇ ਸਾਹਮਣੇ ਉਨ੍ਹਾਂ ਦੀ ਸ਼ਾਨਦਾਰ ਕਹਾਣੀਆਂ ਨੂੰ ਸਾਹਮਣੇ ਲਿਆਉਣਾ ਹੈ। ਇਸੇ ਤਰ੍ਹਾਂ ਦੇ ਪਹਿਲੇ ਆਯੋਜਨ ਦੇ ਪ੍ਰਮੁੱਖ ਸਥਾਨ, ਫੋਰਟ ਅਗੌਰਾ ਵਿੱਚ ਆਯੋਜਿਤ ਮੀਟਿੰਗ ਵਿੱਚ ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ, ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰ ਵੇਅਜ਼ਜ਼ ਅਤੇ ਟੂਰਿਸਟ ਰਾਜ ਮੰਤਰੀ, ਸ਼੍ਰੀ ਸ਼੍ਰੀਪਦ ਨਾਇਕ ਅਤੇ ਗੋਆ ਸਰਕਾਰ ਦੇ ਟੂਰਿਸਟ ਮੰਤਰੀ ਸ਼੍ਰੀ ਰੋਹਨ ਖੌਂਟੇ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਰਾਜ ਅਤੇ ਕੇਂਦਰ, ਦੋਵਾਂ ਸਰਕਾਰਾਂ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਵਿਧਾਇਕ ਮਾਈਕਲ ਲੋਬੋ ਵੀ ਮੌਜੂਦ ਸਨ।
ਸ਼੍ਰੀ ਸਰਬਾਨੰਦਸੋਨੋਵਾਲ ਨੇ ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਕਿਹਾ, “ਇਸ ਫੈਸਟੀਵਲ ਦੀ ਸ਼ੁਰੂਆਤ ਦੇ ਨਾਲ, ਅਸੀਂ ਇਨ੍ਹਾਂ ਪ੍ਰਤੀਸ਼ਠਿਤ ਸਥਾਨਾਂ ਦੀ ਸਮ੍ਰਿੱਧ ਵਿਰਾਸਤ ਨੂੰ ਉਜਾਗਰ ਕਰਨ ਦੇ ਇੱਕ ਮਾਤਰ ਉਦੇਸ਼ ਦੇ ਨਾਲ ਸਮੁੰਦਰ ਤੱਟਵਰਤੀ ਭਾਰਤ ਵਿੱਚ 75 ਲਾਈਟਹਾਊਸਾਂ ਵਿੱਚ ਸਦੀਆਂ ਪੁਰਾਣੇ ਕਲਾਸਿਕਸ ਨੂੰ ਫਿਰ ਤੋਂ ਜੀਵੰਤ ਕਰਨ ਦੀ ਪ੍ਰਕਿਰਿਆ ਅਤੇ ਉਨ੍ਹਾਂ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਲਈ ਸਮਰੱਥ ਕਰ ਰਹੇ ਹਾਂ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰਦਰਸ਼ੀ ਅਗਵਾਈ ਵਿੱਚ ਸਾਡਾ ਦੇਸ਼ ਆਤਮਨਿਰਭਰ ਭਾਰਤ ਬਣਨ ਦੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ। ਰਾਸ਼ਟਰ ਨਿਰਮਾਣ ਦੇ ਇਸ ਪਵਿੱਤਰ ਪ੍ਰਯਾਸ ਵਿੱਚ ਅਸੀਂ ਪ੍ਰਤਿਸ਼ਠਿਤ ਲਾਈਟਹਾਊਸਾਂ ਨੂੰ ਵਿਦਿਅਕ, ਸੱਭਿਆਚਾਰਕ ਅਤੇ ਟੂਰਿਸਟ ਦੇ ਪ੍ਰਮੁੱਖ ਕੇਂਦਰਾਂ ਦਾ ਉਤਪ੍ਰੇਰਕ ਬਣਾ ਕੇ ਮੋਦੀ ਜੀ ਦੀ ਪਰਿਕਲਪਨਾ ਨੂੰ ਸਾਕਾਰ ਕਰਨ ਦਾ ਪ੍ਰਯਾਸ ਕਰ ਰਹੇ ਹਨ।
ਅੱਜ, ਅਸੀਂ ਆਪਣੇ ਦੂਰਦਰਸ਼ੀ ਨੇਤਾ, ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰਦਰਸ਼ਿਤਾ ਅਤੇ ਅਗਵਾਈ ਦੇ ਪ੍ਰਤੀ ਆਪਣਾ ਆਭਾਰ ਵਿਅਕਤ ਕਰਦੇ ਹਨ, ਜਿਨ੍ਹਾਂ ਨੇ ਸਾਡੇ ਵਿਸ਼ੇਸ਼ ਲਾਈਟਹਾਊਸਾਂ ਨੂੰ ਮਨੋਰਮ (ਸੁੰਦਰ) ਵਿਰਾਸਤ ਟੂਰਿਸਟ ਸਥਾਨਾਂ ਵਿੱਚ ਬਦਲਣ ਦਾ ਸਮਰਥਨ ਕੀਤਾ ਹੈ। ਬਹੁਤ ਲੰਬੇ ਸਮੇਂ ਤੱਕ, ਹਨੇਰੀਆਂ ਰਾਤਾਂ ਦੇ ਦਰਮਿਆਨ ਸੈਕੜਿਆਂ ਮਲਾਹਾਂ ਅਤੇ ਜਹਾਜ਼ਾਂ ਨੂੰ ਉਮੀਦ ਦੀ ਰੋਸ਼ਨੀ ਪ੍ਰਦਾਨ ਕਰਦੇ ਸਮੇਂ ਸਮੁੰਦਰ ਤੱਟਾਂ ਦੇ ਮੂਕ ਪ੍ਰਹਰੀ ਨੂੰ ਨਜ਼ਰਅੰਦਾਜ ਕਰ ਦਿੱਤਾ ਗਿਆ ਸੀ। “ਲਾਈਟਹਾਊਸ ਫੈਸਟੀਵਲ” ਇਸ ਨੂੰ ਬਦਲਣ ਦਾ ਸਾਡਾ ਪ੍ਰਯਾਸ ਹੈ। ਇਨ੍ਹਾਂ ਇਤਿਹਾਸਿਕ ਲਾਈਟਹਾਊਸਾਂ ਨੇ ਸਾਡੇ ਦੇਸ਼ ਦੇ ਇਤਿਹਾਸ ਵਿੱਚ ਜੋ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਉਸ ਦੇ ਬਾਰੇ ਵਿੱਚ ਤੁਹਾਨੂੰ ਸਾਰਿਆਂ ਨੂੰ ਸੂਚਿਤ ਕਰਨਾ, ਉਸ ਨਾਲ ਜੋੜਨਾ ਅਤੇ ਸਿੱਖਿਅਤ ਕਰਨਾ ਸਾਡਾ ਮਿਸ਼ਨ ਹੈ।
ਭਾਰਤ ਸਰਕਾਰ ਦੇ ਪੋਰਟ, ਸ਼ਿਪਿੰਗ ਅਤੇ ਵਾਟਰ ਵੇਅਜ਼ ਮੰਤਰਾਲੇ ਦਾ ਲਕਸ਼ ਇਤਿਹਾਸਿਕ ਸਥਾਨਾਂ ਨੂੰ ਵਿਸ਼ਵ ਪੱਧਰੀ ਟੂਰਿਜ਼ਮ ਸਥਾਨਾਂ ਵਿੱਚ ਵਿਕਸਿਤ ਕਰਨ ਲਈ ਜਨਤਕ ਨਿੱਜੀ ਭਾਗੀਦਾਰੀ ਮਾਰਗ ਲਈ ਅਧਾਰ ਤਿਆਰ ਕਰਨ ਲਈ ਭਾਰਤੀ ਲਾਈਟਹਾਊਸ ਫੈਸਟੀਵਲ ਦਾ ਲਾਭ ਪ੍ਰਾਪਤ ਕਰਨਾ ਹੈ। ਲਾਈਟਹਾਊਸ ਅਤੇ ਲਾਈਟਸ਼ਿਪ ਡਾਇਰੈਕਟੋਰੇਟ ਨੇ ਪਹਿਲਾਂ ਹੀ 75 ਅਜਿਹੇ ਲਾਈਟਹਾਊਸਾਂ ਦੀ ਪਹਿਚਾਣ ਕਰ ਲਈ ਹੈ ਅਤੇ ਇਹ ਉਤਸਵ ਸਾਡੀ ਸਮੁੰਦਰੀ ਵਿਰਾਸਤ ਦਾ ਜਸ਼ਨ ਮਨਾਉਣ ਅਤੇ ਸੁਰੱਖਿਅਤ ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ ਦਾ ਇੱਕ ਪ੍ਰਮਾਣ ਹੈ।
ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰ ਵੇਅਜ਼ ਮੰਤਰੀ ਮਹੋਦਯ ਨੇ ਕਿਹਾ, “ਲਾਈਟਹਾਊਸ ਫੈਸਟੀਵਲ” ਇੱਕ ਸ਼ਾਨਦਾਰ ਉਤਸਵ ਹੈ ਜੋ ਸਮੇਂ ਅਤੇ ਸੁੰਦਰਤਾ ਦੇ ਰਾਹੀਂ ਇੱਕ ਮਨੋਰਮ ਯਾਤਰਾ ਹੋਣ ਦਾ ਵਾਅਦਾ ਕਰਦਾ ਹੈ। ਇਹ ਇੱਕ ਅਜਿਹੀ ਯਾਤਰਾ ਹੈ ਜੋ ਸਾਡੇ ਸਮੁੰਦਰੀ ਇਤਿਹਾਸ ਦੇ ਛੁੱਪੇ ਹੋਏ ਰਤਨਾਂ ਨੂੰ ਉਜਾਗਰ ਕਰੇਗੀ ਅਤੇ ਸਾਡੇ ਇਤਿਹਾਸਿਕ ਲਾਈਟਹਾਊਸਾਂ ਦੀ ਅਣਕਹੀ ਕਹਾਣੀਆਂ ਨੂੰ ਉਜਾਗਰ ਕਰੇਗੀ।
ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪਰਿਵਰਤਨ ਦੇ ਲਈ ਸੁਧਾਰ ਦੀ ਪਹਿਲ ਦੇ ਇੱਕ ਹਿੱਸੇ ਵਜੋਂ, ਭਾਰਤ ਵਿੱਚ ਸ਼ਿਪਿੰਗ ਸੈਕਟਰ ਵਿੱਚ ਸਹਾਇਤਾ ਦੇ ਵਿਕਾਸ, ਰੱਖ-ਰਖਾਅ ਅਤੇ ਪ੍ਰਬੰਧਨ ਦੇ ਲਈ ਇੱਕ ਫਾਰਮੈਟ ਪ੍ਰਦਾਨ ਕਰਨ ਲਈ ਲਾਈਟਹਾਊਸ ਐਕਟ, 1927 ਨੂੰ ਨਿਰਸਤ ਕਰਕੇ ਸਮੁੰਦਰੀ ਆਵਾਜਾਈ ਦੇ ਲਈ ਸਮੁੰਦਰੀ ਸਹਾਇਤਾ ਐਕਟ, 2021 ਲਾਗੂ ਕੀਤਾ। ਇਸ ਦੇ ਅਧੀਨ ਅਸੀਂ ਵਿਰਾਸਤ ਲਾਈਟਹਾਊਸ ਦੀ ਨਵੀਂ ਧਾਰਨਾ ਪੇਸ਼ ਕੀਤੀ,
ਜਿਸ ਵਿੱਚ ਕੇਂਦਰ ਸਰਕਾਰ ਆਪਣੇ ਨਿਯੰਤਰਣ ਵਿੱਚ ਸਮੁੰਦਰੀ ਆਵਾਜਾਈ ਲਈ ਕਿਸੇ ਵੀ ਸਹਾਇਤਾ ਨੂੰ ਵਿਰਾਸਤ ਲਾਈਟਹਾਊਸ ਦੇ ਰੂਪ ਵਿੱਚ ਨਾਮਜ਼ਦ ਕਰ ਸਕਦੀ ਹੈ। ਸਮੁੰਦਰੀ ਆਵਾਜਾਈ ਵਿੱਚ ਸਹਾਇਤਾ ਦੇ ਰੂਪ ਵਿੱਚ ਉਨ੍ਹਾਂ ਦੇ ਕੰਮਾਂ ਤੋਂ ਇਲਾਵਾ, ਅਜਿਹੇ ਲਾਈਟਹਾਊਸਾਂ ਨੂੰ ਵਿੱਦਿਅਕ, ਸੱਭਿਆਚਾਰਕ ਅਤੇ ਟੂਰਿਜ਼ਮ ਉਦੇਸ਼ਾਂ ਲਈ ਵਿਕਸਿਤ ਕੀਤਾ ਜਾਵੇਗਾ। ਇਹ ਫੈਸਟੀਵਲ ਸਿਰਫ਼ ਗਿਆਨ ਹੀ ਨਹੀਂ ਹੈ, ਇਹ ਕੀਮਤਾਂ ਅਤੇ ਮੌਕਿਆਂ ਨੂੰ ਪੈਦਾ ਕਰਨ ਬਾਰੇ ਵਿੱਚ ਹੈ। ਫੈਸਟੀਵਲ ਤੋਂ ਵੱਖ, ਸਾਡੀ ਕਲਪਨਾ ਲਾਈਟਹਾਊਸਾਂ ਨੂੰ ਟੂਰਿਸਟ ਸਥਾਨਾਂ ਦੇ ਰੂਪ ਵਿੱਚ ਉਜਾਗਰ ਕਰਦੀਆਂ ਹਨ, ਇਨ੍ਹਾਂ ਇਤਿਹਾਸਿਕ ਸਰੰਚਨਾਵਾਂ ਨੂੰ ਪੁਨਰ ਜੀਵਨ ਪ੍ਰਦਾਨ ਕਰਨਾ ਅਤੇ ਸਥਾਨਕ ਭਾਈਚਾਰੇ ਅਤੇ ਕਾਰੋਬਾਰਾਂ ਲਈ ਮੌਕੇ ਪੈਦਾ ਕਰਨਾ ਹੈ।”
ਦਿਨ ਭਰ ਚਲੇ ਪ੍ਰੋਗਰਾਮ ਦੌਰਾਨ, ‘ਸਾਡੇ ਤੱਟਾਂ ਦੇ ਗਾਰਡ: ਭਾਰਤ ਦੇ ਅਤੀਤ ਅਤੇ ਵਰਤਮਾਨ ਦੇ ਪ੍ਰਮਾਣ ਵਜੋਂ ਲਾਈਟਹਾਊਸ’ ਸਿਰਲੇਖ ਤੋਂ ਇੱਕ ਸੈਸ਼ਨ ਆਯੋਜਿਤ ਕੀਤਾ ਗਿਆ ਸੀ, ਜਿਸ ਨੂੰ ਸ਼ਾਸਨ, ਨੀਤੀਆਂ ਅਤੇ ਰਾਜਨੀਤੀ ਸੰਸਥਾਨ ਦੀ ਪਹਿਲ, ਭਾਰਤ ਪ੍ਰਵਾਹ ਦੁਆਰਾ ਆਯੋਜਿਤ ਕੀਤਾ ਗਿਆ ਸੀ, ਜਿੱਥੇ ਪ੍ਰਸਿੱਧ ਇਤਿਹਾਸਕਾਰ ਅਤੇ ਪੁਰਾਤੱਤਵ ਮਾਹਿਰ ਜੋ ਰਾਖੀਗੜ੍ਹੀ ਵਜੋਂ ਪ੍ਰਸਿੱਧੀ ਪ੍ਰਾਪਤ ਪ੍ਰੋ. ਵਸੰਤ ਸ਼ਿੰਦੇ ਨੇ ਭਾਰਤ ਦੇ ਸਮੁੰਦਰੀ ਇਤਿਹਾਸ ਵਿੱਚ ਲਾਈਟਹਾਊਸਾਂ ਦੇ ਇਤਿਹਾਸਿਕ ਮਹੱਤਵ ਬਾਰੇ ਗੱਲ ਕੀਤੀ। ਡਾ. ਸੁਨੀਲ ਗੁਪਤਾ, ਸਮੁੰਦਰੀ ਪੁਰਾਤੱਤਵ ਮਾਹਿਰ ਅਤੇ ਨਵੀਂ ਦਿੱਲੀ ਦੇ ਪ੍ਰਧਾਨ ਮੰਤਰੀ ਸੰਗ੍ਰਹਾਲਯ ਵਿੱਚ ਓਐੱਸਡੀ; ਅਤੇ ਗੋਆ ਰਾਜ ਸੰਗ੍ਰਹਾਲਯ ਦੇ ਡਾਇਰੈਕਟਰ ਡਾ. ਵਾਸੂ ਉਸਪਾਕਰ ਨੇ ਵੀ ਸੈਸ਼ਨ ਵਿੱਚ ਆਪਣੇ ਵਿਚਾਰ ਰੱਖੇ। ਪੋਰਟ, ਸ਼ਿਪਿੰਗ ਅਤੇ ਵਾਟਰ ਵੇਅਜ਼ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ ਲਾਈਟਹਾਊਸ ਵਿਰਾਸਤ ਟੂਰਿਜ਼ਮ ਡਿਵੈਲਪਮੈਂਟ ਦੇ ਪ੍ਰਤੀ ਮੰਤਰਾਲੇ ਦੇ ਦ੍ਰਿਸ਼ਟੀਕੋਣ ਅਤੇ ਇਸ ਪੜਾਅ ਵਿੱਚ 75 ਲਾਈਟਹਾਊਸਾਂ ਵਿੱਚ ਨਿਵੇਸ਼ ਦੇ ਮੌਕਿਆਂ ਬਾਰੇ ਇੱਕ ਕੇਸ ਪੇਸ਼ ਕੀਤਾ।
ਭਾਰਤ ਦੇ ਪਹਿਲੇ ਲਾਈਟਹਾਊਸ ਫੈਸਟੀਵਲ ਦਾ ਮੁੱਖ ਆਕਰਸ਼ਨ ਸੱਭਿਆਚਾਰਕ ਪ੍ਰਦਰਸ਼ਨੀ ਸੈਸ਼ਨ, ਸਮੁੰਦਰੀ ਇਤਿਹਾਸ ਅਤੇ ਸੱਭਿਆਚਾਰ ‘ਤੇ ਚਾਨਣਾ ਅਤੇ ਸਾਉਂਡ ਸੋਅ, ਪ੍ਰਸਿੱਧੀ ਪ੍ਰਾਪਤ ਗਾਇਕਾਂ ਦੇ ਨਾਲ ਮਿੱਠੀਆਂ (melodious) ਸ਼ਾਮਾਂ, ਸਮੁੰਦਰੀ ਤੱਟਾਂ ਦੇ ਫਲੇਵਰਸ ਅਤੇ ਭਾਈਚਾਰਕ ਸਹਿਭਾਗਿਤਾ ਹਨ।
*****
ਐੱਮਜੇਪੀਐੱਸ
(Release ID: 1960534)
Visitor Counter : 103