ਰੱਖਿਆ ਮੰਤਰਾਲਾ
ਚੀਫ਼ ਆਫ ਡਿਫੈਂਸ ਸਟਾਫ ਨੇ ਕਾਰਵਾਰ ਨੌਸੇਨਾ ਬੇਸ ਅਤੇ ਵਿਮਾਨ ਵਾਹਕ ਆਈਐੱਨਐੱਸ ਵਿਕ੍ਰਮਾਦਿੱਤਿਯ ਦਾ ਦੌਰਾ ਕੀਤਾ
ਮਹੱਤਵਪੂਰਨ ਬੁਨਿਆਦੀ ਢਾਂਚੇ ਅਤੇ ਹੋਰ ਸਾਮਰਿਕ ਪਹਿਲਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ
Posted On:
24 SEP 2023 6:02PM by PIB Chandigarh
ਚੀਫ਼ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ 23 ਸਤੰਬਰ, 2023 ਨੂੰ ਕਾਰਵਾਰ ਵਿੱਚ ਨੌਸੇਨਾ ਬੇਸ ਅਤੇ ਵਿਮਾਨ ਵਾਹਕ ਆਈਐੱਨਐੱਸ ਵਿਕ੍ਰਮਾਦੱਤਿਯ ਦਾ ਦੌਰਾ ਕੀਤਾ। ਉਨ੍ਹਾਂ ਨੇ ਨੌਸੇਨਾ ਬੇਸ ‘ਤੇ ਮਹੱਤਵਪੂਰਨ ਬੁਨਿਆਦੀ ਢਾਂਚੇ, ਆਵਾਸ ਅਤੇ ਹੋਰ ਸਾਮਰਿਕ ਪਹਿਲਾਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ।
ਸੀਡੀਐੱਸ ਨੇ ਕਾਰਵਾਰ ਨੌਸੇਨਾ ਖੇਤਰ ਅਤੇ ਪ੍ਰੋਜੈਕਟ ਸੀਬਰਡ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਬੇਸ ਨੂੰ ਦੂਰਦਰਸ਼ੀ ਅਤੇ ਅਨੁਕੂਲ ਅਧਾਰ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ, ਜੋ ਉਭਰਦੀ ਸੁਰੱਖਿਆ ਚਿੰਤਾਵਾਂ ਦੇ ਲਈ ਪ੍ਰਾਸੰਗਿਕ ਅਤੇ ਜਵਾਬਦੇਹੀ ਬਣੇ ਰਹਿਣ ਦੀ ਸਮਰੱਥਾ ਦੇ ਨਾਲ ਭਵਿੱਖ ਦੀਆਂ ਚੁਣੌਤੀਆਂ ਦੇ ਲਈ ਆਪਣੀ ਤਿਆਰੀ ਸੁਨਿਸ਼ਚਿਤ ਕਰਦਾ ਹੈ।
*********
ਏਬੀਬੀ/ਸੈੱਵੀ
(Release ID: 1960512)
Visitor Counter : 84