ਪ੍ਰਧਾਨ ਮੰਤਰੀ ਦਫਤਰ

ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਨੌਂ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਂਦੇ ਸਮੇਂ ਪ੍ਰਧਾਨ ਮੰਤਰੀ ਦੇ ਸਬੋਧਨ ਦਾ ਮੂਲ-ਪਾਠ

Posted On: 24 SEP 2023 3:31PM by PIB Chandigarh

ਨਮਸਕਾਰ!

ਇਸ ਪ੍ਰੋਗਰਾਮ ਵਿੱਚ ਮੌਜੂਦ ਵਿਭਿੰਨ ਰਾਜਾਂ ਦੇ ਰਾਜਪਾਲ ਸ਼੍ਰੀ, ਅਲੱਗ-ਅਲੱਗ ਰਾਜਾਂ ਵਿੱਚ ਮੌਜੂਦ ਮੁੱਖ ਮੰਤਰੀ ਸਾਥੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਮੈਂਬਰ, ਰਾਜਾਂ ਦੇ ਮੰਤਰੀ, ਸਾਂਸਦਗਣ, ਵਿਧਾਇਕਗਣ, ਹੋਰ ਜਨਪ੍ਰਤੀਨਿਧੀ, ਅਤੇ ਮੇਰੇ ਪਰਿਵਾਰਜਨੋਂ,

 

 

ਦੇਸ਼ ਵਿੱਚ ਆਧੁਨਿਕ ਕਨੈਕਟੀਵਿਟੀ ਦੇ ਵਿਸਤਾਰ ਦਾ ਇਹ ਬੇਮਿਸਾਲ ਅਵਸਰ ਹੈ। ਇਨਫ੍ਰਾਸਟ੍ਰਕਚਰ ਵਿਕਾਸ ਦੀ ਇਹ ਸਪੀਡ ਅਤੇ ਸਕੇਲ 140 ਕਰੋੜ ਭਾਰਤੀਆਂ ਦੀਆਂ ਆਕਾਂਖਿਆਵਾਂ ਨਾਲ ਬਿਲਕੁਲ match ਕਰ ਰਹੀ ਹੈ। ਅਤੇ ਇਹੀ ਤਾਂ ਅੱਜ ਦਾ ਭਾਰਤ ਚਾਹੁੰਦਾ ਹੈ। ਇਹੀ ਤਾਂ ਨਵੇਂ ਭਾਰਤ ਦੇ ਨੌਜਵਾਨਾਂ, ਉੱਦਮੀਆਂ, ਮਹਿਲਾਵਾਂ, ਪ੍ਰੋਫੈਸ਼ਨਲਸ, ਕਾਰੋਬਾਰੀਆਂ, ਨੌਕਰੀ-ਪੇਸ਼ਾ ਨਾਲ ਜੁੜੇ ਲੋਕਾਂ ਦੀ Aspirations ਹਨ। ਅੱਜ ਇਕੱਠੇ 9 ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਹੋਣਾ ਵੀ ਇਸ ਦਾ ਉਦਾਹਰਣ ਹੈ। ਅੱਜ ਇਕੱਠੇ ਰਾਜਸਥਾਨ, ਗੁਜਰਾਤ, ਬਿਹਾਰ, ਝਾਰਖੰਡ, ਪੱਛਮ ਬੰਗਾਲ, ਓਡੀਸ਼ਾ, ਤਮਿਲ ਨਾਡੂ, ਆਂਧਰ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਅਤੇ ਕੇਰਲ ਦੇ ਲੋਕਾਂ ਨੂੰ ਵੰਦੇ ਭਾਰਤ ਐਕਸਪ੍ਰੈੱਸ ਦੀ ਸੁਵਿਧਾ ਮਿਲੀ ਹੈ। ਅੱਜ ਜਿਨ੍ਹਾਂ ਟ੍ਰੇਨਾਂ ਨੂੰ ਸ਼ੁਰੂ ਕੀਤਾ ਗਿਆ ਹੈ, ਉਹ ਪਹਿਲਾਂ ਦੀ ਤੁਲਨਾ ਵਿੱਚ ਜ਼ਿਆਦਾ ਆਧੁਨਿਕ ਅਤੇ ਆਰਾਮਦਾਇਕ ਹਨ। ਇਹ ਵੰਦੇ ਭਾਰਤ ਟ੍ਰੇਨਾਂ ਨਵੇਂ ਭਾਰਤ ਦੇ ਨਵੇਂ ਜੋਸ਼, ਨਵੇਂ ਉਤਸ਼ਾਹ ਅਤੇ ਨਵੀਂ ਉਮੰਗ ਦਾ ਪ੍ਰਤੀਕ ਹਨ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਵੰਦੇ ਭਾਰਤ ਦਾ ਕ੍ਰੇਜ਼ ਲਗਾਤਾਰ ਵਧ ਰਿਹਾ ਹੈ। ਇਸ ਨਾਲ ਹੁਣ ਤੱਕ ਇੱਕ ਕਰੋੜ 11 ਲੱਖ ਤੋਂ ਜ਼ਿਆਦਾ ਯਾਤਰੀ ਸਫਰ ਕਰ ਚੁੱਕੇ ਹਾਂ, ਅਤੇ ਇਹ ਸੰਖਿਆ ਦਿਨੋਂ ਦਿਨ ਵਧਦੀ ਜਾ ਰਹੀ ਹੈ।

 

 

ਸਾਥੀਓ,

ਦੇਸ਼ ਦੇ ਅਲੱਗ-ਅਲੱਗ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਨੂੰ ਹੁਣ ਤੱਕ 25 ਵੰਦੇ ਭਾਰਤ ਟ੍ਰੇਨਾਂ ਦੀ ਸੁਵਿਧਾ ਮਿਲ ਰਹੀ ਸੀ। ਹੁਣ ਇਸ ਵਿੱਚ 9 ਹੋਰ ਵੰਦੇ ਭਾਰਤ ਐਕਸਪ੍ਰੈੱਸ ਜੁੜ ਜਾਣਗੀਆਂ। ਉਹ ਦਿਨ ਦੂਰ ਨਹੀਂ, ਜਦੋਂ ਵੰਦੇ ਭਾਰਤ ਦੇਸ਼ ਦੇ ਹਰ ਹਿੱਸੇ ਨੂੰ ਕਨੈਕਟ ਕਰੇਗੀ। ਮੈਨੂੰ ਖੁਸ਼ੀ ਹੈ ਕਿ ਵੰਦੇ ਭਾਰਤ ਐਕਸਪ੍ਰੈੱਸ ਆਪਣੇ ਉਦੇਸ਼ ਨੂੰ ਬਖੂਬੀ ਪੂਰਾ ਕਰ ਰਹੀ ਹੈ। ਇਹ ਟ੍ਰੇਨ ਉਨ੍ਹਾਂ ਲੋਕਾਂ ਦੇ ਲਈ ਬਹੁਤ ਮਹੱਤਵਪੂਰਨ ਹੋ ਗਈ ਹੈ ਜੋ ਸਫਰ ਦਾ ਸਮਾਂ ਘੱਟ ਤੋਂ ਘੱਟ ਰੱਖਣਾ ਚਾਹੁੰਦੇ ਹਨ। ਇਹ ਟ੍ਰੇਨ ਉਨ੍ਹਾਂ ਲੋਕਾਂ ਦੀ ਬਹੁਤ ਵੱਡੀ ਜ਼ਰੂਰਤ ਬਣ ਗਈ ਹੈ, ਜੋ ਦੂਸਰੇ ਸ਼ਹਿਰ ਵਿੱਚ ਕੁਝ ਘੰਟਿਆਂ ਦਾ ਕੰਮ ਖਤਮ ਕਰਕੇ ਉਸੇ ਦਿਨ ਵਾਪਸ ਆਉਣਾ ਚਾਹੁੰਦੇ ਹਾਂ। ਵੰਦੇ ਭਾਰਤ ਟ੍ਰੇਨਾਂ ਨੇ ਟੂਰਿਜ਼ਮ ਅਤੇ ਆਰਥਿਕ ਗਤੀਵਿਧੀਆਂ ਵਿੱਚ ਵੀ ਤੇਜ਼ੀ ਲਿਆ ਦਿੱਤੀ ਹੈ। ਜਿਨ੍ਹਾਂ ਥਾਵਾਂ ਤੱਕ ਵੰਦੇ ਭਾਰਤ ਐਕਸਪ੍ਰੈੱਸ ਦੀ ਸੁਵਿਧਾ ਪਹੰਚ ਰਹੀ ਹੈ, ਉੱਥੇ ਟੂਰਿਸਟਾਂ ਦੀ ਸੰਖਿਆ ਵਧ ਰਹੀ ਹੈ। ਟੂਰਿਸਟਾਂ ਦੀ ਸੰਖਿਆ ਵਧਣ ਦਾ ਮਤਲਬ ਹੈ ਉੱਥੇ ਕਾਰੋਬਾਰੀਆਂ, ਦੁਕਾਨਦਾਰਾਂ ਦੀ ਆਮਦਨ ਵਿੱਚ ਵਾਧਾ ਹੋ ਰਿਹਾ ਹੈ। ਇਸ ਨਾਲ ਉੱਥੇ ਰੋਜ਼ਗਾਰ ਦੇ ਨਵੇਂ ਅਵਸਰ ਵੀ ਤਿਆਰ ਹੋ ਰਹੇ ਹਨ।

 

 

ਮੇਰੇ ਪਰਿਵਾਰਜਨੋਂ,

ਭਾਰਤ ਵਿੱਚ ਅੱਜ ਜੋ ਉਤਸ਼ਾਹ ਅਤੇ ਆਤਮਵਿਸ਼ਵਾਸ ਦਾ ਵਾਤਾਵਰਣ ਬਣਿਆ ਹੈ, ਓਹੋ ਜਿਹਾ ਪਿਛਲੇ ਕਈ ਦਹਾਕਿਆਂ ਵਿੱਚ ਨਹੀਂ ਬਣਿਆ ਸੀ। ਅੱਜ ਹਰ ਭਾਰਤਵਾਸੀ ਆਪਣੇ ਨਵੇਂ ਭਾਰਤ ਦੀਆਂ ਉਪਲਬਧੀਆਂ ਨਾਲ ਮਾਣ ਮਹਿਸੂਸ ਕਰ ਰਿਹਾ ਹੈ। ਚੰਦਰਯਾਨ-3 ਦੀ ਸਫਲਤਾ ਨੇ ਸਧਾਰਨ ਮਾਨਵੀ ਦੀਆਂ ਉਮੀਦਾਂ ਨੂੰ ਆਸਮਾਨ ‘ਤੇ ਪਹੁੰਚਾ ਦਿੱਤਾ ਹੈ। ਆਦਿੱਤਿਯ ਐੱਲ-1 ਦੀ ਲਾਂਚਿੰਗ ਨੇ ਹੌਸਲਾ ਦਿੱਤਾ ਹੈ ਕਿ ਅਗਰ ਇਰਾਦਾ ਮਜ਼ਬੂਤ ਹੋਵੇ ਤਾਂ ਕਠਿਨ ਤੋਂ ਕਠਿਨ ਲਕਸ਼ ਨੂੰ ਵੀ ਹਾਸਲ ਕੀਤਾ ਜਾ ਸਕਦਾ ਹੈ। ਜੀ-20 ਸਮਿਟ ਦੀ ਕਾਮਯਾਬੀ ਨੇ ਇਹ ਵਿਸ਼ਵਾਸ ਦਿੱਤਾ ਹੈ ਕਿ ਭਾਰਤ ਦੇ ਕੋਲ ਡੈਮੇਕ੍ਰੇਸੀ, ਡੈਮੋਗਰਾਫੀ ਅਤੇ ਡਾਇਵਰਸਿਟੀ ਦੀ ਕਿੰਨੀ ਅਦਭੁਤ ਤਾਕਤ ਹੈ। ਅੱਜ ਭਾਰਤ ਦੇ ਕੂਟਨੀਤਕ ਕੌਸ਼ਲ ਦੀ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ। ਸਾਡੇ women-led development ਦੇ ਵਿਜ਼ਨ ਨੂੰ ਦੁਨੀਆ ਨੇ ਸਰਾਹਿਆ ਹੈ। ਤੁਸੀਂ ਇਸ ਵਿਜ਼ਨ ‘ਤੇ ਅੱਗੇ ਵਧਦੇ ਹੋਏ ਸਰਕਾਰ ਨੇ ਸੰਸਦ ਵਿੱਚ ‘ਨਾਰੀ ਸ਼ਕਤੀ ਵੰਦਨ ਅਧਿਨਿਯਮ’ ਪੇਸ਼ ਕੀਤਾ ਸੀ। ਨਾਰੀ ਸ਼ਕਤੀ ਵੰਦਨ ਅਧਿਨਿਯਮ ਦੇ ਆਉਣ ਦੇ ਬਾਅਦ ਹਰ ਸੈਕਟਰ ਵਿੱਚ ਮਹਿਲਾਵਾਂ ਦੇ ਯੋਗਦਾਨ ਅਤੇ ਉਨ੍ਹਾਂ ਦੀ ਵਧਦੀ ਭੂਮਿਕਾ ਦੀ ਚਰਚਾ ਹੋ ਰਹੀ ਹੈ। ਅੱਜ ਕਈ ਰੇਲਵੇ ਸਟੇਸ਼ਨਾਂ ਦਾ ਸੰਚਾਲਨ ਵੀ ਪੂਰੀ ਤਰ੍ਹਾਂ ਨਾਲ ਮਹਿਲਾ ਕਰਮਚਾਰੀਆਂ ਦੁਆਰਾ ਕੀਤਾ ਜਾ ਰਿਹਾ ਹੈ। ਮੈਂ ਅਜਿਹੇ ਪ੍ਰਯਤਨਾਂ ਦੇ ਲਈ ਰੇਲਵੇ ਦੀ ਸਰਾਹਨਾ ਕਰਦਾ ਹਾਂ, ਦੇਸ਼ ਦੀਆਂ ਸਾਰੀਆਂ ਮਹਿਲਾਵਾਂ ਨੂੰ ਨਾਰੀ ਸ਼ਕਤੀ ਵੰਦਨ ਅਧਿਨਿਯਮ ਦੇ ਲਈ ਫਿਰ ਤੋਂ ਵਧਾਈ ਦਿੰਦਾ ਹਾਂ।

 

 

ਸਾਥੀਓ,

ਆਤਮਵਿਸ਼ਵਾਸ ਨਾਲ ਭਰੇ ਇਸ ਮਾਹੌਲ ਦੇ ਵਿੱਚ, ਅੰਮ੍ਰਿਤਕਾਲ ਦਾ ਭਾਰਤ, ਆਪਣੀ ਵਰਤਮਾਨ ਅਤੇ ਭਵਿੱਖ ਦੀਆਂ ਜ਼ਰੂਰਤਾਂ ‘ਤੇ ਇਕੱਠੇ ਕੰਮ ਕਰ ਰਿਹਾ ਹੈ। ਇਨਫ੍ਰਾਸਟ੍ਰਕਚਰ ਦੀ ਪਲਾਨਿੰਗ ਤੋਂ ਲੈ ਕੇ ਐਗਜ਼ੀਕਿਊਸ਼ਨ ਤੱਕ ਹਰ ਸਟੇਕਹੋਲਡਰ ਵਿੱਚ ਤਾਲਮੇਲ ਰਹੇ, ਇਸ ਦੇ ਲਈ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਬਣਾਇਆ ਗਿਆ ਹੈ। ਦੇਸ਼ ਵਿੱਚ ਟ੍ਰਾਂਸਪੋਰਟੇਸ਼ਨ ਦਾ ਖਰਚ ਘੱਟ ਹੋਵੇ, ਸਾਡੇ ਐਕਸਪੋਰਟਸ ਦੀ ਲਾਗਤ ਘੱਟ ਤੋਂ ਘੱਟ ਹੋਵੇ, ਇਸ ਦੇ ਲਈ ਨਵੀਂ ਲੌਜਿਸਟਿਕਸ ਪੌਲਿਸੀ ਲਾਗੂ ਕੀਤੀ ਗਈ ਹੈ। ਦੇਸ਼ ਵਿੱਚ ਟ੍ਰਾਂਸਪੋਰਟ ਦਾ ਇੱਕ ਮਾਧਿਅਮ, ਦੂਸਰੇ ਨੂੰ ਸਪੋਰਟ ਕਰਨ, ਇਸ ਦੇ ਲਈ ਮਲਟੀ-ਮੋਡਲ ਕਨੈਕਟੀਵਿਟੀ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਨ੍ਹਾਂ ਸਾਰੇ ਪ੍ਰਯਤਨਾਂ ਦਾ ਵੱਡਾ ਲਕਸ਼ ਇਹੀ ਹੈ ਕਿ ਭਾਰਤ ਦੇ ਨਾਗਰਿਕ ਦੇ ਲਈ Ease of Travel ਵਧੇ, ਉਸ ਦਾ ਕੀਮਤੀ ਸਮਾਂ ਬਚੇ। ਇਹ ਵੰਦੇ ਭਾਰਤ ਟ੍ਰੇਨਾਂ ਇਸੇ ਭਾਵਨਾ ਦਾ ਇੱਕ ਪ੍ਰਤੀਬਿੰਬ ਹੈ।

 

 

ਸਾਥੀਓ,

ਭਾਰਤੀ ਰੇਲਵੇ, ਦੇਸ਼ ਦੇ ਗਰੀਬ ਅਤੇ ਮਿਡਲ ਕਲਾਸ ਦੀ ਸਭ ਤੋਂ ਭਰੋਸੇਮੰਦ ਸਹਿਯਾਤਰੀ ਹੈ। ਸਾਡੇ ਇੱਥੇ ਇੱਕ ਦਿਨ ਵਿੱਚ ਜਿੰਨੇ ਲੋਕ ਟ੍ਰੇਨ ਵਿੱਚ ਸਫਰ ਕਰਦੇ ਹਨ, ਓਨੀ ਤਾਂ ਕਈ ਦੇਸ਼ਾਂ ਦੀ ਆਬਾਦੀ ਵੀ ਨਹੀਂ ਹੈ। ਇਹ ਬਦਕਿਸਮਤੀ ਰਹੀ ਹੈ ਕਿ ਪਹਿਲਾਂ ਭਾਰਤੀ ਰੇਲਵੇ ਨੂੰ ਆਧੁਨਿਕ ਬਣਾਉਣ ‘ਤੇ ਓਨਾ ਧਿਆਨ ਦਿੱਤਾ ਹੀ ਨਹੀਂ ਗਿਆ। ਲੇਕਿਨ ਹੁਣ ਸਾਡੀ ਸਰਕਾਰ, ਭਾਰਤੀ ਰੇਲਵੇ ਦੇ ਕਾਇਆਕਲਪ ਵਿੱਚ ਜੁਟੀ ਹੈ। ਸਰਕਾਰ ਨੇ ਰੇਲ ਬਜਟ ਵਿੱਚ ਬੇਮਿਸਾਲ ਵਾਧਾ ਕੀਤਾ ਹੈ। 2014 ਵਿੱਚ ਰੇਲਵੇ ਦਾ ਜਿੰਨਾ ਬਜਟ ਸੀ, ਇਸ ਸਾਲ ਉਸ ਤੋਂ 8 ਗੁਣਾ ਜ਼ਿਆਦਾ ਬਜਟ ਦਿੱਤਾ ਗਿਆ ਹੈ। ਰੇਲ ਲਾਈਨਾਂ ਦਾ ਦੋਹਰੀਕਰਣ ਹੋਵੇ, ਬਿਜਲੀਕਰਣ ਹੋਵੇ, ਨਵੀਆਂ ਟ੍ਰੇਨਾਂ ਨੂੰ ਚਲਾਉਣਾ ਹੋਵੇ, ਨਵੇਂ ਰੂਟਸ ਦਾ ਨਿਰਮਾਣ ਹੋਵੇ, ਇਨ੍ਹਾਂ ਸਭ ‘ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ।

 

 

ਸਾਥੀਓ,

ਭਾਰਤੀ ਰੇਲ ਵਿੱਚ ਯਾਤਰੀਆਂ ਦੇ ਲਈ ਅਗਰ ਟ੍ਰੇਨ, ਚਲਦਾ ਫਿਰਦਾ ਘਰ ਹੁੰਦੀ ਹੈ ਤਾਂ ਸਾਡੇ ਰੇਲਵੇ ਸਟੇਸ਼ਨ ਵੀ ਉਨ੍ਹਾਂ ਦੇ ਅਸਥਾਈ ਘਰ ਜਿਹੇ ਹੀ ਹੁੰਦੇ ਹਨ। ਤੁਸੀਂ ਅਤੇ ਅਸੀਂ ਜਾਣਦੇ ਹਾਂ ਕਿ ਸਾਡੇ ਇੱਥੇ ਹਜ਼ਾਰਾਂ ਰੇਲਵੇ ਸਟੇਸ਼ਨਸ ਅਜਿਹੇ ਹਨ ਜੋ ਗੁਲਾਮੀ ਦੇ ਕਾਲ ਦੇ ਹਨ, ਜਿਨ੍ਹਾਂ ਵਿੱਚ ਆਜ਼ਾਦੀ ਦੇ 75 ਸਾਲ ਬਾਅਦ ਵੀ ਬਹੁਤ ਬਦਲਾਅ ਨਹੀਂ ਆਇਆ ਸੀ। ਵਿਕਸਿਤ ਹੁੰਦੇ ਭਾਰਤ ਨੂੰ ਹੁਣ ਆਪਣੇ ਰੇਲਵੇ ਸਟੇਸ਼ਨਾਂ ਨੂੰ ਵੀ ਆਧੁਨਿਕ ਬਣਾਉਣਾ ਹੀ ਹੋਵੇਗਾ। ਇਸੇ ਸੋਚ ਦੇ ਨਾਲ ਪਹਿਲੀ ਵਾਰ ਭਾਰਤ ਵਿੱਚ ਰੇਲਵੇ ਸਟੇਸ਼ਨਾਂ ਦੇ ਵਿਕਾਸ ਅਤੇ ਆਧੁਨਿਕੀਕਰਣ ਦਾ ਅਭਿਯਾਨ ਸ਼ੁਰੂ ਕੀਤਾ ਗਿਆ ਹੈ। ਅੱਜ ਦੇਸ਼ ਵਿੱਚ ਰੇਲ ਯਾਤਰੀਆਂ ਦੀ ਸੁਵਿਧਾ ਦੇ ਲਈ ਰਿਕਾਰਡ ਸੰਖਿਆ ਵਿੱਚ ਫੁਟ ਓਵਰ ਬ੍ਰਿਜ, ਲਿਫਟਸ ਅਤੇ ਐਸਕੇਲੇਟਰ ਦਾ ਨਿਰਮਾਣ ਹੋ ਰਿਹਾ ਹੈ। ਕੁਝ ਦਿਨਾਂ ਪਹਿਲਾਂ ਹੀ ਦੇਸ਼ ਦੇ 500 ਤੋਂ ਜ਼ਿਆਦਾ ਵੱਡੇ ਸਟੇਸ਼ਨਾਂ ਦੇ ਰਿਡਿਵੈਲਪਮੈਂਟ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅੰਮ੍ਰਿਤਕਾਲ ਵਿੱਚ ਬਣੇ ਇਹ ਨਵੇਂ ਸਟੇਸ਼ਨ ਅੰਮ੍ਰਿਤ ਭਾਰਤ ਸਟੇਸ਼ਨ ਕਹਿਲਾਏ ਜਾਣਗੇ। ਇਹ ਸਟੇਸ਼ਨ ਆਉਣ ਵਾਲੇ ਦਿਨਾਂ ਵਿੱਚ, ਨਵੇਂ ਭਾਰਤ ਦੀ ਪਹਿਚਾਣ ਬਣਨਗੇ।

 

 

ਮੇਰੇ ਪਰਿਵਾਰਜਨੋਂ,

ਰੇਲਵੇ ਸਟੇਸ਼ਨ ਕੋਈ ਵੀ ਹੋਵੇ, ਉਸ ਦਾ ਇੱਕ ਸਥਾਪਨ ਦਿਵਸ ਜ਼ਰੂਰ ਹੁੰਦਾ ਹੈ, ਜਨਮ ਦਿਵਸ ਜ਼ਰੂਰ ਹੁੰਦਾ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਰੇਲਵੇ ਨੇ ਰੇਲਵੇ ਸਟੇਸ਼ਨਾਂ ਦਾ ਜਨਮੋਤਸਵ ਯਾਨੀ ਸਥਾਪਨਾ ਦਿਵਸ ਮਨਾਉਣਾ ਸ਼ੁਰੂ ਕੀਤਾ ਹੈ। ਹਾਲ ਹੀ ਵਿੱਚ ਤਮਿਲ ਨਾਡੂ ਦੇ ਕੋਯੰਬਟੂਰ, ਮੁੰਬਈ ਦੇ ਛੱਤਰਪਤੀ ਸ਼ਿਵਾਜੀ ਟਰਮਿਨਸ, ਪੁਣੇ ਸਮੇਤ ਕਈ ਸਟੇਸ਼ਨਾਂ ਦੇ ਸਥਾਪਨਾ ਦਿਵਸ ਨੂੰ ਸੈਲੀਬ੍ਰੇਟ ਕੀਤਾ ਗਿਆ। ਕੋਯੰਬਟੂਰ ਦੇ ਰੇਲਵੇ ਸਟੇਸ਼ਨ ਨੇ ਤਾਂ ਯਾਤਰੀਆਂ ਦੀ ਸੇਵਾ ਦੇ 150 ਵਰ੍ਹੇ ਪੂਰੇ ਕੀਤੇ ਹਨ। ਅਜਿਹੀਆਂ ਉਪਲਬਧੀਆਂ ‘ਤੇ ਉੱਥੇ ਦੇ ਲੋਕਾਂ ਨੂੰ ਮਾਣ ਹੋਣਾ ਸੁਭਾਵਿਕ ਹੈ। ਹੁਣ ਰੇਲਵੇ ਸਟੇਸ਼ਨਾਂ ਦਾ ਜਨਮਦਿਵਸ ਮਨਾਉਣ ਦੀ ਇਸ ਪਰੰਪਰਾ ਦਾ ਹੋਰ ਵਿਸਤਾਰ ਕੀਤਾ ਜਾਵੇਗਾ, ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਿਆ ਜਾਵੇਗਾ।

 

 

ਮੇਰੇ ਪਰਿਵਾਰਜਨੋਂ,

ਅੰਮ੍ਰਿਤਕਾਲ ਵਿੱਚ ਦੇਸ਼ ਨੇ, ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਵਿਜ਼ਨ ਨੂੰ ਸੰਕਲਪ ਸੇ ਸਿੱਧੀ ਦਾ ਮਾਧਿਅਮ ਬਣਾਇਆ ਹੈ। 2047 ਦੇ ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਵੇਗਾ, 2047 ਵਿਕਸਿਤ ਭਾਰਤ ਦਾ ਲਕਸ਼ ਹਾਸਲ ਕਰਨ ਦੇ ਲਈ ਹਰ ਰਾਜ ਦਾ, ਹਰ ਰਾਜ ਦੇ ਲੋਕਾਂ ਦਾ ਵਿਕਾਸ ਵੀ ਓਨਾ ਹੀ ਜ਼ਰੂਰੀ ਹੈ। ਪਹਿਲਾਂ ਦੀਆਂ ਸਰਕਾਰਾਂ ਵਿੱਚ ਜਦੋਂ ਕੈਬਨਿਟ ਦਾ ਗਠਨ ਹੁੰਦਾ ਸੀ, ਤਦ ਇਸ ਗੱਲ ਦੀ ਸਭ ਤੋਂ ਜ਼ਿਆਦਾ ਚਰਚਾ ਹੁੰਦੀ ਸੀ ਕਿ ਰੇਲ ਮੰਤਰਾਲਾ ਕਿਸ ਨੂੰ ਮਿਲੇਗਾ। ਮੰਨਿਆ ਜਾਂਦਾ ਸੀ ਕਿ ਰੇਲ ਮੰਤਰੀ ਜਿਸ ਰਾਜ ਤੋਂ ਹੋਵੇਗਾ, ਉਸੇ ਰਾਜ ਵਿੱਚ ਜ਼ਿਆਦਾ ਟ੍ਰੇਨਾਂ ਚਲਣਗੀਆਂ। ਅਤੇ ਉਸ ਵਿੱਚ ਵੀ ਹੁੰਦਾ ਇਹ ਸੀ ਕਿ ਨਵੀਆਂ ਟ੍ਰੇਨਾਂ ਦੇ ਐਲਾਨ ਤਾਂ ਕਰ ਦਿੱਤੇ ਜਾਂਦੇ ਸੀ ਲੇਕਿਨ ਪਟੜੀ ‘ਤੇ ਬਹੁਤ ਘੱਟ ਹੀ ਉਤਰਦੀਆਂ ਸਨ। ਇਸ ਸੁਆਰਥ ਭਰੀ ਸੋਚ ਨੇ ਰੇਲਵੇ ਦਾ ਹੀ ਨਹੀਂ, ਦੇਸ਼ ਦਾ ਬਹੁਤ ਵੱਡਾ ਨੁਕਸਾਨ ਕੀਤਾ। ਦੇਸ਼ ਦੇ ਲੋਕਾਂ ਦਾ ਨੁਕਸਾਨ ਕੀਤਾ। ਹੁਣ ਦੇਸ਼ ਕਿਸੇ ਰਾਜ ਨੂੰ ਪਿੱਛੇ ਰੱਖਣ ਦਾ ਜੋਖਮ ਨਹੀਂ ਲੈ ਸਕਦਾ। ਸਾਨੂੰ ਸਬਕਾ ਸਾਥ ਸਬਕਾ ਵਿਕਾਸ ਦੇ ਵਿਜ਼ਨ ਨੂੰ ਲੈ ਕੇ ਅੱਗੇ ਵਧਦੇ ਰਹਿਣਾ ਹੋਵੇਗਾ।

 

 

ਮੇਰੇ ਪਰਿਵਾਰਜਨੋਂ,

ਅੱਜ ਮੈਂ ਰੇਲਵੇ ਦੇ ਆਪਣੇ ਮਿਹਨਤੀ ਕਰਮਚਾਰੀਆਂ ਨੂੰ ਵੀ ਇੱਕ ਗੱਲ ਕਹਾਂਗਾ। ਜਦੋਂ ਕੋਈ ਦੂਸਰੇ ਸ਼ਹਿਰ ਜਾਂ ਦੂਰ ਕਿਸੀ ਜਗ੍ਹਾਂ ਤੋਂ ਯਾਤਰਾ ਕਰਕੇ ਆਉਂਦਾ ਹੈ, ਤਾਂ ਉਸ ਨੂੰ ਸਭ ਤੋਂ ਪਹਿਲਾਂ ਇਹੀ ਪੁੱਛਿਆ ਜਾਂਦਾ ਹੈ ਕਿ ਸਫਰ ਕੈਸਾ ਰਿਹਾ। ਉਹ ਵਿਅਕਤੀ ਸਿਰਫ ਆਪਣੇ ਸਫਰ ਦਾ ਅਨੁਭਵ ਹੀ ਨਹੀਂ ਦੱਸਦਾ, ਉਹ ਘਰ ਤੋਂ ਨਿਕਲਣ ਤੋਂ ਲੈ ਕੇ ਮੰਜ਼ਿਲ ਤੱਕ ਪਹੁੰਚਣ ਦੀ ਪੂਰਾ ਗੱਲ ਕਰਦਾ ਹੈ। ਉਹ ਦੱਸਦਾ ਹੈ ਕਿ ਰੇਲਵੇ ਸਟੇਸ਼ਨ ਕਿੰਨੇ ਬਦਲ ਗਏ ਹਨ, ਉਹ ਦੱਸਦਾ ਹੈ ਕਿ ਟ੍ਰੇਨਾਂ ਦਾ ਪਰਿਚਾਲਨ ਕਿੰਨਾ ਵਿਵਸਥਿਤ ਹੋ ਗਿਆ ਹੈ। ਉਸ ਦੇ ਅਨੁਭਵਾਂ ਵਿੱਚ ਟੀਟੀ ਦਾ ਵਿਵਹਾਰ, ਉਸ ਦੇ ਹੱਥ ਵਿੱਚ ਕਾਗਜ਼ ਦੀ ਜਗ੍ਹਾਂ ਟੈਬਲੇਟ, ਸੁਰੱਖਿਆ ਦੇ ਇੰਤਜ਼ਾਮ, ਖਾਨੇ ਦੀ ਕੁਆਲਿਟੀ ਸਭ ਪ੍ਰਕਾਰ ਦੀਆਂ ਗੱਲਾਂ ਹੁੰਦੀਆਂ ਹਨ। ਇਸ ਲਈ ਤੁਹਾਨੂੰ, ਰੇਲਵੇ ਦੇ ਹਰ ਕਰਮਚਾਰੀ ਨੂੰ, Ease of Travel ਦੇ ਲਈ, ਯਾਤਰੀਆਂ ਦਾ ਚੰਗਾ ਅਨੁਭਵ ਦੇਣ ਦੇ ਲਈ, ਲਗਾਤਾਰ ਸੰਵੇਦਨਸ਼ੀਲ ਰਹਿਣਾ ਹੁੰਦਾ ਹੈ। ਅਤੇ ਅੱਜ ਕੱਲ੍ਹ ਇਹ ਗੱਲਾਂ ਜਦੋਂ ਸੁਣਨ ਨੂੰ ਮਿਲਦੀਆਂ ਹਨ ਇੰਨਾ ਚੰਗਾ ਹੋਇਆ, ਇੰਨਾ ਚੰਗਾ ਹੋਇਆ, ਇੰਨਾ ਚੰਗਾ ਹੋਇਆ ਤਾਂ ਮਨ ਨੂੰ ਇੱਕ ਖੁਸ਼ੀ ਮਿਲਦੀ ਹੈ। ਅਤੇ ਇਸ ਲਈ ਮੈਂ ਅਜਿਹੇ ਜੋ ਪ੍ਰਤੀਬੱਧ ਕਰਮਚਾਰੀ ਹਨ, ਉਨ੍ਹਾਂ ਦੀ ਵੀ ਜੀ-ਜਾਨ ਤੋਂ ਤਾਰੀਫ ਕਰਦਾ ਹਾਂ।

 

 

ਮੇਰੇ ਪਰਿਵਾਰਜਨੋਂ,

ਭਾਰਤੀ ਰੇਲਵੇ ਨੇ ਸਵੱਛਤਾ ਨੂੰ ਲੈ ਕੇ ਜੋ ਨਵੇਂ ਪ੍ਰਤੀਮਾਨ ਗੜ੍ਹੇ ਹਨ, ਉਸ ਨੂੰ ਵੀ ਹਰ ਦੇਸ਼ਵਾਸੀ ਨੇ ਨੋਟਿਸ ਕੀਤਾ ਹੈ। ਪਹਿਲਾਂ ਦੇ ਮੁਕਾਬਲੇ ਹੁਣ ਸਾਡੇ ਸਟੇਸ਼ਨਸ, ਸਾਡੀਆਂ ਟ੍ਰੇਨਾਂ ਕਿਤੇ ਜ਼ਿਆਦਾ ਸਾਫ ਰਹਿਣ ਲਗੀਆਂ ਹਨ। ਤੁਸੀਂ ਜਾਣਦੇ ਹੋ ਗਾਂਧੀ ਜਯੰਤੀ ਦੂਰ ਨਹੀਂ ਹੈ। ਸਵੱਛਤਾ ਦੇ ਪ੍ਰਤੀ ਗਾਂਧੀ ਜੀ ਦੀ ਜੋ ਤਾਕੀਦ ਸੀ, ਉਹ ਵੀ ਅਸੀਂ ਜਾਣਦੇ ਹਾਂ। ਸਵੱਛਤਾ ਦੇ ਲਈ ਕੀਤਾ ਗਿਆ ਹਰ ਪ੍ਰਯਤਨ, ਗਾਂਧੀ ਜੀ ਨੂੰ ਸੱਚੀ ਸ਼ਰਧਾਂਜਲੀ ਹੈ। ਇਸੇ ਭਾਵਨਾ ਦੇ ਨਾਲ ਹੁਣ ਤੋਂ ਕੁਝ ਦਿਨ ਬਾਅਦ, ਇੱਕ ਅਕਤੂਬਰ ਨੂੰ ਸਵੇਰੇ 10 ਵਜੇ, ਸਵੱਛਤਾ ‘ਤੇ ਇੱਕ ਬਹੁਤ ਵੱਡਾ ਆਯੋਜਨ ਹੋਣ ਜਾ ਰਿਹਾ ਹੈ। ਦੇਸ਼ ਦੇ ਕੋਨੇ-ਕੋਨੇ ਵਿੱਚ ਹੋ ਰਿਹਾ ਹੈ ਅਤੇ ਦੇਸ਼ਵਾਸੀਆਂ ਦੀ ਅਗਵਾਈ ਵਿੱਚ ਹੋ ਰਿਹਾ ਹੈ। ਮੇਰੀ ਤੁਹਾਨੂੰ ਤਾਕੀਦ ਹੈ, ਬਹੁਤ ਤਾਕੀਦ ਹੈ, ਤੁਸੀਂ ਵੀ ਸਵੱਛਤਾ ਦੇ ਇਸ ਅਭਿਯਾਨ ਨਾਲ ਜ਼ਰੂਰ ਜੁੜਣ। 1 ਤਰੀਕ, 10 ਵਜੇ ਦਾ ਸਮਾਂ ਅਤੇ ਹੁਣ ਤੋਂ ਪੱਕਾ ਕਰ ਲਵੋ। ਗਾਂਧੀ ਜਯੰਤੀ ‘ਤੇ ਹਰ ਦੇਸ਼ਵਾਸੀ ਨੂੰ ਖਾਦੀ ਅਤੇ ਸਵਦੇਸ਼ੀ ਉਤਪਾਦਾਂ ਦੀ ਖਰੀਦ ਦਾ ਮੰਤਰ ਵੀ ਦੋਹਰਾਉਣਾ ਚਾਹੀਦਾ ਹੈ। 2 ਅਕਤੂਬਰ ਨੂੰ ਗਾਂਧੀ ਜਯੰਤੀ ਹੈ, 31 ਅਕਤੂਬਰ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਹੈ। ਇੱਕ ਪ੍ਰਕਾਰ ਨਾਲ ਪੂਰਾ ਮਹੀਨਾ ਅਸੀਂ ਪ੍ਰਯਤਨਪੂਰਵਕ ਖਾਦੀ ਖਰੀਦੀਏ, ਹੈਂਡਲੂਮ ਖਰੀਦੀਏ, ਹੈਂਡੀਕ੍ਰਾਫਟ ਖਰੀਦੀਏ। ਸਾਨੂੰ ਲੋਕਲ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਵੋਕਲ ਹੋਣਾ ਹੈ।

 

 

ਸਾਥੀਓ,

ਮੈਨੂੰ ਵਿਸ਼ਵਾਸ ਹੈ ਕਿ ਭਾਰਤੀ ਰੇਲ ਅਤੇ ਸਮਾਜ ਵਿੱਚ ਹਰ ਪੱਧਰ ‘ਤੇ ਹੋ ਰਿਹਾ ਬਦਲਾਵ ਵਿਕਸਿਤ ਭਾਰਤ ਦੀ ਇੱਕ ਹੋਰ ਮਹੱਤਵਪੂਰਨ ਕਦਮ ਸਾਬਿਤ ਹੋਵੇਗਾ। ਮੈਂ ਇੱਕ ਵਾਰ ਫਿਰ ਨਵੀਂ ਵੰਦੇ ਭਾਰਤ ਟ੍ਰੇਨਾਂ ਦੇ ਲਈ ਦੇਸ਼ ਦੇ ਲੋਕਾਂ ਨੂੰ ਬਹੁਤ-ਬਹੁਤ ਸੁਭਕਾਮਨਾਵਾਂ ਦਿੰਦਾ

ਹਾਂ।

ਬਹੁਤ-ਬਹੁਤ ਧੰਨਵਾਦ।

***

ਡੀਐੱਸ/ਵੀਜੇ/ਏਵੀ



(Release ID: 1960197) Visitor Counter : 109