ਪ੍ਰਧਾਨ ਮੰਤਰੀ ਦਫਤਰ

ਜੀ20 ਸਮਿਟ ਦੇ ਜ਼ਮੀਨੀ ਪੱਧਰ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਦਾ ਪ੍ਰਧਾਨ ਮੰਤਰੀ ਦਾ ਮੂਲ-ਪਾਠ

Posted On: 22 SEP 2023 10:59PM by PIB Chandigarh

ਤੁਹਾਡੇ ਵਿੱਚੋਂ ਕੁਝ ਕਹਿਣਗੇ ਨਹੀਂ-ਨਹੀਂ, ਥਕਾਨ ਲਗੀ ਹੀ ਨਹੀਂ ਸੀ। ਖ਼ੈਰ ਮੇਰੇ ਮਨ ਵਿੱਚ ਕੋਈ ਵਿਸ਼ੇਸ਼ ਤੁਹਾਡਾ ਸਮਾਂ ਲੈਣ ਦਾ ਇਰਾਦਾ ਨਹੀਂ ਹੈ। ਲੇਕਿਨ ਇੰਨਾ ਵੱਡਾ ਸਫਲ ਆਯੋਜਨ ਹੋਇਆ, ਦੇਸ਼ ਦਾ ਨਾਮ ਰੋਸ਼ਨ ਹੋਇਆ, ਚਾਰੋਂ ਤਰਫ਼ ਤੋਂ ਤਾਰੀਫ ਹੀ ਤਾਰੀਫ ਸੁਣਨ ਨੂੰ ਮਿਲ ਰਹੀ ਹੈ, ਤਾਂ ਉਸ ਦੇ ਪਿੱਛੇ ਜਿਨ੍ਹਾਂ ਦਾ ਪੁਰਸ਼ਾਰਥ ਹੈ, ਜਿਨ੍ਹਾਂ ਨੇ ਦਿਨ-ਰਾਤ ਉਸ ਵਿੱਚ ਖਪਾਏ ਅਤੇ ਜਿਸ ਦੇ ਕਾਰਨ ਇਹ ਸਫਲਤਾ ਪ੍ਰਾਪਤ ਹੋਈ, ਉਹ ਤੁਸੀਂ ਸਭ ਹੋ। ਕਦੇ-ਕਦੇ ਲਗਦਾ ਹੈ ਕਿ ਕੋਈ ਇੱਕ ਖਿਡਾਰੀ ਓਲੰਪਿਕ ਦੇ podium ‘ਤੇ ਜਾ ਕੇ ਮੈਡਲ ਲੈ ਕੇ ਆ ਜਾਵੇ ਅਤੇ ਦੇਸ਼ ਦਾ ਨਾਮ ਰੋਸ਼ਨ ਹੋ ਜਾਵੇ ਤਾਂ ਉਸ ਦੀ ਵਾਹਵਾਹੀ ਲੰਬੇ ਅਰਸੇ ਤੱਕ ਚਲਦੀ ਹੈ। ਲੇਕਿਨ ਤੁਸੀਂ ਸਭ ਨੇ ਮਿਲ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।

 

ਸ਼ਾਇਦ ਲੋਕਾਂ ਨੂੰ ਪਤਾ ਹੀ ਨਹੀਂ ਹੋਵੇਗਾ। ਕਿੰਨੇ ਲੋਕ ਹੋਣਗੇ ਕਿੰਨਾ ਕੰਮ ਕੀਤਾ ਹੋਵੇਗਾ, ਕਿਹੋ ਜਿਹੀਆਂ ਸਥਿਤੀਆਂ ਵਿੱਚ ਕੀਤਾ ਹੋਵੇਗਾ। ਅਤੇ ਆਪ ਵਿੱਚੋਂ ਜ਼ਿਆਦਾਤਰ ਉਹ ਲੋਕ ਹੋਣਗੇ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਇੰਨੇ ਵੱਡੇ ਕਿਸੇ ਆਯੋਜਨ ਨਾਲ ਕਾਰਜ ਦਾ ਜਾਂ ਜ਼ਿੰਮੇਦਾਰੀ ਦਾ ਅਵਸਰ ਹੀ ਨਹੀਂ ਆਇਆ ਹੋਵੇਗਾ। ਯਾਨੀ ਇੱਕ ਪ੍ਰਕਾਰ ਨਾਲ ਤੁਹਾਨੂੰ ਪ੍ਰੋਗਰਾਮ ਦੀ ਕਲਪਨਾ ਵੀ ਕਰਨੀ ਸੀ, ਸਮੱਸਿਆਵਾਂ ਦੇ ਵਿਸ਼ੇ ਵਿੱਚ ਵੀ imagine ਕਰਨਾ ਸੀ ਕੀ ਹੋ ਸਕਦਾ ਹੈ, ਕੀ ਨਹੀਂ ਹੋ ਸਕਦਾ ਹੈ। ਅਜਿਹੇ ਹੋਵੇਗਾ ਤਾਂ ਅਜਿਹਾ ਕਰਾਂਗੇ, ਅਜਿਹਾ ਹੋਵੇਗਾ ਤਾਂ ਅਜਿਹਾ ਕਰਾਂਗੇ। ਬਹੁਤ ਕੁਝ ਤੁਹਾਨੂੰ ਆਪਣੇ ਤਰੀਕੇ ਨਾਲ ਹੀ ਗੌਰ ਕਰਨੀ ਪਈ ਹੋਵੇਗੀ। ਅਤੇ ਇਸ ਲਈ ਮੇਰਾ ਤੁਹਾਨੂੰ ਸਭ ਤੋਂ ਇੱਕ ਵਿਸ਼ੇਸ਼ ਤਾਕੀਦ ਹੈ, ਤੁਸੀਂ ਕਹੋਗੇ ਕਿ ਇੰਨਾ ਕੰਮ ਕਰਵਾ ਦਿੱਤਾ, ਕੀ ਹੁਣ ਵੀ ਛੱਡਾਂਗੇ ਨਹੀਂ ਕੀ।

 

ਮੇਰੀ ਤਾਕੀਦ ਅਜਿਹੀ ਹੈ ਕਿ ਜਦੋਂ ਤੋਂ ਇਸ ਕੰਮ ਨਾਲ ਤੁਸੀਂ ਜੁੜੇ ਹੋਵੋਗੇ, ਕੋਈ ਤਿੰਨ ਸਾਲ ਤੋਂ ਜੁੜਿਆ ਹੋਵੇਗਾ, ਕੋਈ ਚਾਰ ਸਾਲ ਤੋਂ ਜੁੜਿਆ ਹੋਵੇਗਾ, ਕੋਈ ਚਾਰ ਮਹੀਨਿਆਂ ਤੋਂ ਜੁੜਿਆ ਹੋਵੇਗਾ। ਪਹਿਲੇ ਦਿਨ ਤੋਂ ਜਦੋਂ ਤੁਹਾਡੇ ਨਾਲ ਗੱਲ ਹੋਈ ਤਦ ਤੋਂ ਲੈ ਕੇ ਜੋ-ਜੋ ਵੀ ਹੋਇਆ ਹੋਵੇ, ਅਗਰ ਤੁਹਾਨੂੰ ਇਸ ਨੂੰ ਰਿਕਾਰਡ ਕਰ ਦਈਏ, ਲਿਖ ਦਈਏ ਸਾਰਾ, ਅਤੇ centrally ਜੋ ਵਿਵਸਥਾ ਕਰਦੇ ਹਾਂ, ਕੋਈ ਇੱਕ ਵੈਬਸਾਈਟ ਤਿਆਰ ਕਰੇ। ਸਭ ਆਪਣੀ-ਆਪਣੀ ਭਾਸ਼ਾ ਵਿੱਚ ਲਿਖੋ, ਜਿਸ ਨੂੰ ਜੀ ਵੀ ਸੁਵਿਧਾ ਹੋਵੇ, ਕਿ ਉਨ੍ਹਾਂ ਨੇ ਇਸ ਪ੍ਰਕਾਰ ਨਾਲ ਇਸ ਕੰਮ ਨੂੰ ਕੀਤਾ, ਕਿਵੇਂ ਦੇਖਿਆ, ਕੀ ਕਮੀਆਂ ਨਜ਼ਰ ਆਈਆਂ, ਕੋਈ ਸਮੱਸਿਆ ਆਈ ਤਾਂ ਕਿਵੇਂ ਰਸਤਾ ਖੋਲਿਆ। ਅਗਰ ਇਹ ਤੁਹਾਡਾ ਅਨੁਭਵ ਰਿਕਾਰਡ ਹੋ ਜਾਵੇਗਾ ਤਾਂ ਉਹ ਇੱਕ ਭਵਿੱਖ ਦੇ ਕਾਰਜਾਂ ਦੇ ਲਈ ਉਸ ਵਿੱਚੋਂ ਇੱਕ ਚੰਗੀ ਗਾਈਡਲਾਈਨ ਤਿਆਰ ਹੋ ਸਕਦੀ ਹੈ ਅਤੇ ਉਹ institution ਦਾ ਕੰਮ ਕਰ ਸਕਦੀ ਹੈ। ਜੋ ਚੀਜ਼ਾਂ ਨੂੰ ਅੱਗੇ ਕਰਨ ਦੇ ਲਈ ਜੋ ਉਸ ਨੂੰ ਜਿਸ ਦੇ ਵੀ ਜਿਸ ਵਿੱਚ ਜੋ ਕੰਮ ਆਵੇਗਾ, ਉਹ ਇਸ ਦਾ ਉਪਯੋਗ ਕਰੇਗਾ।

 

ਅਤੇ ਇਸ ਲਈ ਤੁਸੀਂ ਜਿੰਨੀ ਬਾਰੀਕੀ ਨਾਲ ਇੱਕ-ਇੱਕ ਚੀਜ਼ ਨੂੰ ਲਿਖ ਕੇ, ਭਲੇ 100 ਪੇਜ ਹੋ ਜਾਣ, ਤੁਹਾਨੂੰ ਉਸ ਦੇ ਲਈ cupboard ਦੀ ਜ਼ਰੂਰਤ ਨਹੀਂ ਹੈ, cloud ‘ਤੇ ਰਖ ਦਿੱਤਾ ਫਿਰ ਤਾਂ ਉੱਥੇ ਬਹੁਤ ਹੀ ਬਹੁਤ ਜਗ੍ਹਾ ਹੈ। ਲੇਕਿਨ ਇਨ੍ਹਾਂ ਚੀਜ਼ਾਂ ਦਾ ਬਹੁਤ ਉਪਯੋਗ ਹੈ। ਮੈਂ ਚਾਹਾਂਗਾ ਕਿ ਕੋਈ ਵਿਵਸਥਾ ਬਣੇ ਅਤੇ ਤੁਸੀਂ ਲੋਕ ਇਸ ਦਾ ਫਾਇਦਾ ਉਠਾਉਣ। ਖੈਰ ਮੈਂ ਤੁਹਾਨੂੰ ਸੁਣਨਾ ਚਾਹੁੰਦਾ ਹਾਂ, ਤੁਹਾਡੇ ਅਨੁਭਵ ਜਾਣਨਾ ਚਾਹੁੰਦਾ ਹਾਂ, ਅਗਰ ਤੁਹਾਡੇ ਵਿੱਚੋਂ ਕੋਈ ਸ਼ੁਰੂਆਤ ਕਰੇ।

 

ਗਮਲੇ ਸੰਭਾਲਣੇ ਹਨ ਮਤਲਬ ਮੇਰੇ ਗਮਲੇ ਹੀ ਜੀ-20 ਨੂੰ ਸਫਲ ਕਰਨਗੇ। ਅਗਰ ਮੇਰਾ ਗਮਲਾ ਹਿਲ ਗਿਆ ਤਾਂ ਜੀ-20 ਗਿਆ। ਜਦੋਂ ਇਹ ਭਾਵ ਪੈਦਾ ਹੁੰਦਾ ਹੈ ਨਾ, ਇਹ spirit ਪੈਦਾ ਹੁੰਦਾ ਹੈ ਕਿ ਮੈਂ ਇੱਕ ਬਹੁਤ ਵੱਡੇ success ਦੇ ਲਈ ਬਹੁਤ ਵੱਡੀ ਮਹੱਤਵਪੂਰਨ ਜ਼ਿੰਮੇਦਾਰੀ ਸੰਭਾਲਦਾ ਹਾਂ, ਕੋਈ ਕੰਮ ਮੇਰੇ ਲਈ ਛੋਟਾ ਨਹੀਂ ਹੈ ਤਾਂ ਮੰਨ ਕੇ ਚਲੋ ਸਫਲਤਾ ਤੁਹਾਡੇ ਪੈਰ ਚੁੰਮਣ ਲਗ ਜਾਂਦੀ ਹੈ।

ਸਾਥੀਓ,

ਇਸ ਪ੍ਰਕਾਰ ਨਾਲ ਮਿਲ ਕੇ ਆਪਣੇ-ਆਪਣੇ ਵਿਭਾਗ ਵਿੱਚ ਵੀ ਕਦੇ ਖੁਲ਼੍ ਕੇ ਗੱਪਾਂ ਮਾਰਨੀਆਂ ਚਾਹੀਦੀਆਂ ਹਨ, ਬੈਠਣਾ ਚਾਹੀਦਾ ਹੈ, ਅਨੁਭਵ ਸੁਣਨ ਚਾਹੀਦਾ ਹੈ ਇੱਕ-ਦੂਸਰੇ ਦੇ: ਉਸ ਤੋਂ ਬਹੁਤ ਲਾਭ ਹੁੰਦੇ ਹਨ। ਕਦੇ-ਕਦੇ ਕੀ ਹੁੰਦਾ ਹੈ ਜਦੋਂ ਤੁਸੀਂ ਇਕੱਲੇ ਹੁੰਦੇ ਹੋ ਤਾਂ ਸਾਨੂੰ ਲਗਦਾ ਹੈ ਮੈਂ ਬਹੁਤ ਕੰਮ ਕਰ ਦਿੱਤਾ। ਅਗਰ ਮੈਂ ਨਾ ਹੁੰਦਾ ਤਾਂ ਇਹ ਜੀ-20 ਦਾ ਕੀ ਹੋ ਜਾਂਦਾ। ਲੇਕਿਨ ਜਦੋਂ ਇਹ ਸਭ ਸੁਣਦੇ ਹਾਂ ਤਾਂ ਪਤਾ ਚਲਦਾ ਹੈ ਯਾਰ ਮੇਰੇ ਤੋਂ ਜ਼ਿਆਦਾ ਉਸ ਨੇ ਕੀਤਾ ਸੀ, ਮੇਰੇ ਤੋਂ ਤਾਂ ਜ਼ਿਆਦਾ ਉਹ ਕਰ ਰਿਹਾ ਸੀ। ਮੁਸੀਬਤ ਦੇ ਵਿੱਚ ਦੇਖੋ ਉਹ ਕੰਮ ਕਰ ਰਿਹਾ ਸੀ। ਤਾਂ ਸਾਨੂੰ ਲਗਦਾ ਹੈ ਕਿ ਨਹੀਂ-ਨਹੀਂ ਮੈਂ ਜੋ ਕੀਤਾ ਉਹ ਤਾਂ ਚੰਗਾ ਹੀ ਹੈ ਲੇਕਿਨ ਹੋਰਾਂ ਨੇ ਵੀ ਬਹੁਤ ਚੰਗਾ ਕੀਤਾ ਹੈ, ਤਦ ਜਾ ਕੇ ਇਹ ਸਫਲਤਾ ਮਿਲੀ ਹੈ।

 

ਜਿਸ ਪਲ ਅਸੀਂ ਕਿਸੇ ਹੋਰ ਦੇ ਸਮਰੱਥ ਨੂੰ ਜਾਣਦੇ ਹਾਂ, ਉਸ ਦੇ efforts ਨੂੰ ਜਾਣਦੇ ਹਾਂ, ਤਦ ਸਾਨੂੰ ਈਰਖਾ ਦਾ ਭਾਵ ਨਹੀਂ ਹੁੰਦਾ ਹੈ, ਸਾਨੂੰ ਆਪਣੇ ਅੰਦਰ ਝਾਂਕਣ ਦਾ ਅਵਸਰ ਮਿਲਦਾ ਹੈ। ਚੰਗਾ, ਮੈਂ ਤਾਂ ਕੱਲ੍ਹ ਤੋਂ ਸੋਚਦਾ ਰਿਹਾ ਮੈਂ ਹੀ ਸਭ ਕੁਝ ਕੀਤਾ, ਲੇਕਿਨ ਅੱਜ ਪਤਾ ਚਲਿਆ ਕਿ ਇੰਨੇ ਲੋਕਾਂ ਨੇ ਕੀਤਾ ਹੈ। ਇਹ ਗੱਲ ਸਹੀ ਹੈ ਕਿ ਆਪ ਲੋਕ ਨਾ ਟੀਵੀ ਵਿੱਚ ਆਏ ਹੋਣਗੇ, ਨਾ ਤੁਹਾਡੀ ਅਖਬਾਰ ਵਿੱਚ ਫੋਟੋ ਛਪੀ ਹੋਵੇਗੀ, ਨਾ ਕਿਤੇ ਨਾਮ ਛਪਿਆ ਹੋਵੇਗਾ। ਨਾਮ ਤਾਂ ਉਨ੍ਹਾਂ ਲੋਕਾਂ ਦੇ ਛਪਦੇ ਹੋਣਗੇ ਜਿਸ ਨੇ ਕਦੇ ਪਸੀਨਾ ਵੀ ਨਹੀਂ ਬਹਾਇਆ ਹੋਵੇਗਾ, ਕਿਉਂਕਿ ਉਨ੍ਹਾਂ ਦੀ ਮਹਾਰਤ ਉਸ ਵਿੱਚ ਹੈ। ਅਤੇ ਅਸੀਂ ਸਭ ਤਾਂ ਮਜ਼ਦੂਰ ਹਾਂ ਅਤੇ ਅੱਜ ਪ੍ਰੋਗਰਾਮ ਵੀ ਤਾਂ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਹੈ। ਮੈਂ ਥੋੜਾ ਵੱਡਾ ਮਜ਼ਦੂਰ ਹਾਂ, ਆਪ ਛੋਟੇ ਮਜ਼ਦੂਰ ਹੋ, ਲੇਕਿਨ ਅਸੀਂ ਸਾਰੇ ਮਜ਼ਦੂਰ ਹਾਂ।

 

ਤੁਸੀਂ ਵੀ ਦੇਖਿਆ ਹੋਵੇਗਾ ਕਿ ਤੁਹਾਨੂੰ ਇਸ ਮਿਹਨਤ ਦਾ ਆਨੰਦ ਆਇਆ ਹੋਵੇਗਾ। ਯਾਨੀ ਉਸ ਦਿਨ ਰਾਤ ਨੂੰ ਵੀ ਅਗਰ ਤੁਹਾਨੂੰ ਕਿਸੇ ਨੇ ਬੁਲਾ ਕੇ ਕੁਝ ਕਿਹਾ ਹੁੰਦਾ, 10 ਤਰੀਕ ਨੂੰ, 11 ਤਰੀਕ ਨੂੰ ਤਾਂ ਤੁਹਾਨੂੰ ਨਹੀਂ ਲਗਦਾ ਯਾਰ ਪੂਰਾ ਹੋ ਗਿਆ ਹੈ ਕਿਉਂ ਮੈਨੂੰ ਪਰੇਸ਼ਾਨ ਕਰ ਰਿਹਾ ਹੈ। ਤੁਹਾਨੂੰ ਲਗਦਾ ਹੋਵੇਗਾ ਨਹੀਂ-ਨਹੀਂ ਯਾਰ ਕੁਝ ਰਹਿ ਗਿਆ ਹੋਵੇਗਾ, ਚਲੋ ਮੈਨੂੰ ਕਿਹਾ ਹੈ ਤਾਂ ਮੈਂ ਕਰਦਾ ਹਾਂ। ਯਾਨੀ ਇਹ ਜੋ spirit ਹੈ ਨਾ, ਇਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ।

ਸਾਥੀਓ,

ਤੁਹਾਨੂੰ ਪਤਾ ਹੋਵੇਗਾ ਪਹਿਲਾਂ ਵੀ ਤੁਸੀਂ ਕੰਮ ਕੀਤਾ ਹੈ। ਤੁਹਾਡੇ ਵਿੱਚੋਂ ਬਹੁਤ ਲੋਕਾਂ ਨੂੰ ਇਹ ਜੋ ਸਰਕਾਰ ਵਿੱਚ 25 ਸਾਲ, 20 ਸਾਲ, 15 ਸਾਲ ਤੋਂ ਕੰਮ ਕਰਦੇ ਹੋਣਗੇ, ਤਦ ਤੁਸੀਂ ਆਪਣੇ ਟੇਬਲ ਨਾਲ ਜੁੜੇ ਹੋਏ ਹੋਣਗੇ, ਆਪਣੀਆਂ ਫਾਈਲਾਂ ਨਾਲ ਜੁੜੇ ਹੋਣਗੇ, ਹੋ ਸਕਦਾ ਹੈ ਅਗਲ-ਬਗਲ ਦੇ ਸਾਥੀਆਂ ਤੋਂ ਫਾਈਲ ਦਿੰਦੇ ਸਮੇਂ ਨਮਸਤੇ ਕਰਦੇ ਹੋਣਗੇ। ਹੋ ਸਕਦਾ ਹੈ ਕਦੇ ਲੰਚ ਟਾਈਮ, ਟੀ ਟਾਈਮ ‘ਤੇ ਕਦੇ ਚਾਹ ਪੀ ਲੈਂਦੇ ਹੋਣਗੇ, ਕਦੇ ਬੱਚਿਆਂ ਦੀ ਪੜ੍ਹਾਈ ਦੀ ਚਰਚਾ ਕਰ ਲੈਂਦੇ ਹੋਣਗੇ। ਲੇਕਿਨ ਰੂਟੀਨ ਔਫਿਸ ਦੇ ਕੰਮ ਵਿੱਚ ਸਾਨੂੰ ਆਪਣੇ ਸਾਥੀਆਂ ਦੇ ਸਮਰੱਥ ਦਾ ਕਦੇ ਪਤਾ ਨਹੀਂ ਚਲਦਾ ਹੈ। 20 ਸਾਲ ਨਾਲ ਰਹਿਣ ਦੇ ਬਾਅਦ ਵੀ ਪਤਾ ਨਹੀਂ ਚਲਦਾ ਹੈ ਕਿ ਉਸ ਦੇ ਅੰਦਰ ਹੋਰ ਕੀ ਸਮਰੱਥ ਹੈ। ਕਿਉਂਕਿ ਅਸੀਂ ਇੱਕ ਪ੍ਰੋਟੋਟਾਈਪ ਕੰਮ ਨਾਲ ਹੀ ਜੁੜੇ ਰਹਿੰਦੇ ਹਨ।

ਜਦੋਂ ਇਸ ਪ੍ਰਕਾਰ ਦੇ ਅਵਸਰ ਵਿੱਚ ਅਸੀਂ ਕੰਮ ਕਰਦੇ ਹਾਂ ਤਾਂ ਹਰ ਪਲ ਨਵਾਂ ਸੋਚਣਾ ਹੁੰਦਾ ਹੈ, ਨਵੀਂ ਜ਼ਿੰਮੇਦਾਰੀ ਬਣ ਜਾਂਦੀ ਹੈ, ਨਵੀਆਂ ਚੁਣੌਤੀਆਂ ਆ ਜਾਂਦੀਆਂ ਹਨ, ਕੋਈ ਸਮਾਧਾਨ ਕਰਨਾ ਅਤੇ ਤਦ ਕਿਸੇ ਸਾਥੀ ਨੂੰ ਦੇਖਦੇ ਹਾਂ ਤਾਂ ਲਗਦਾ ਹੈ ਇਸ ਵਿੱਚ ਤਾਂ ਬਹੁਤ ਵਧੀਆ ਕੁਆਲਿਟੀ ਹੈ ਜੀ। ਯਾਨੀ ਇਹ ਕਿਸੇ ਵੀ ਗਵਰਨੈਂਸ ਦੀ success ਦੇ ਲਈ, ਫੀਲਡ ਵਿੱਚ ਇਸ ਪ੍ਰਕਾਰ ਨਾਲ ਮੌਢੇ ਨਾਲ ਮੌਢਾ ਮਿਲਾ ਕੇ ਕੰਮ ਕਰਨਾ, ਉਹ silos ਨੂੰ ਵੀ ਖਤਮ ਕਰਨਾ ਹੈ, ਵਰਟੀਕਲ silos ਅਤੇ ਹੋਰੀਜੈਂਟਲ silos, ਸਭ ਨੂੰ ਖਤਮ ਕਰਦਾ ਹੈ ਅਤੇ ਇੱਕ ਟੀਮ ਆਪਣੇ-ਆਪ ਪੈਦਾ ਹੋ ਜਾਂਦੀ ਹੈ।

ਤੁਸੀਂ ਇੰਨੇ ਸਾਲਾਂ ਤੋਂ ਕੰਮ ਕੀਤਾ ਹੋਵੇਗਾ, ਲੇਕਿਨ ਇੱਥੇ ਜੀ-20 ਦੇ ਸਮੇਂ ਰਾਤ-ਰਾਤ ਜਾਗੇ ਹੋਣਗੇ, ਬੈਠੇ ਹੋਣਗੇ, ਕਿਤੇ ਫੁਟਪਾਥ ਦੇ ਆਸ-ਪਾਸ ਕਿਤੇ ਜਾ ਕੇ ਚਾਹ ਲੱਭੀ ਹੋਵੇਗੀ। ਉਸ ਵਿੱਚੋਂ ਜੋ ਨਵੇਂ ਸਾਥੀ ਮਿਲੇ ਹੋਣਗੇ, ਉਹ ਸ਼ਾਇਦ 20 ਸਾਲ ਦੀ, 15 ਸਾਲ ਦੀ ਨੌਕਰੀ ਵਿੱਚ ਨਹੀਂ ਮਿਲੇ ਹੋਣਗੇ। ਅਜਿਹੇ ਨਵੇਂ ਸਮਰੱਥਾਵਾਨ ਸਾਥੀ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਜ਼ਰੂਰ ਮਿਲੇ ਹੋਣਗੇ। ਅਤੇ ਇਸ ਲਈ ਨਾਲ ਮਿਲ ਕੇ ਕੰਮ ਕਰ ਦੇ ਅਵਸਰ ਲੱਭਣੇ ਚਾਹੀਦੇ ਹਨ।

ਹੁਣ ਜਿਵੇਂ ਹੁਣੇ ਸਾਰੇ ਡਿਪਾਰਟਮੈਂਟ ਵਿੱਚ ਸਵੱਛਤਾ ਅਭਿਯਾਨ ਚਲ ਰਿਹਾ ਹੈ। ਡਿਪਾਰਟਮੈਂਟ ਦੇ ਸਭ ਲੋਕ ਮਿਲ ਕੇ ਅਗਰ ਕਰੀਏ, ਸਕੱਤਰ ਵੀ ਅਗਰ ਚੈਂਬਰ ਤੋਂ ਬਾਹਰ ਨਿਕਲ ਕੇ ਨਾਲ ਚੱਲੀਏ, ਤੁਸੀਂ ਦੇਖੋ ਇਕਦਮ ਨਾਲ ਮਾਹੌਲ ਬਦਲ ਜਾਵੇਗਾ। ਫਿਰ ਉਹ ਕੰਮ ਨਹੀਂ ਲਗੇਗਾ ਉਹ ਫੈਸਟੀਵਲ ਲਗੇਗਾ, ਕਿ ਚਲੋ ਅੱਜ ਆਪਣਾ ਘਰ ਠੀਕ ਕਰੀਏ, ਆਪਣਾ ਦਫ਼ਤਰ ਠੀਕ ਕਰੀਏ, ਆਪਣੇ ਔਫਿਸ ਵਿੱਚ ਫਾਈਲਾਂ ਕੱਢ ਕੇ ਕਰੀਏ, ਇਸ ਦਾ ਇੱਕ ਆਨੰਦ ਹੁੰਦਾ ਹੈ। ਅਤੇ ਮੇਰਾ ਹਰ ਕਿਸੇ ਤੋਂ, ਮੈਂ ਤਾਂ ਕਦੇ-ਕਦੇ ਇਹ ਹੀ ਕਹਿੰਦਾ ਹਾਂ ਭਈ ਸਾਲ ਇੱਕ ਏਕਾਧ ਵਾਰ ਆਪਣੇ ਡਿਪਾਰਟਮੈਂਟ ਦਾ ਪਿਕਨਿਕ ਕਰੀਏ। ਬੱਸ ਲੈ ਕੇ ਜਾਈਏ ਕਿਤੇ ਨਜ਼ਦੀਕ ਵਿੱਚ 24 ਘੰਟੇ ਦੇ ਲਈ, ਸਾਥ ਵਿੱਚ ਰਹਿ ਕੇ ਆਈਏ।

ਸਮੂਹਿਕਤਾ ਦੀ ਇੱਕ ਸ਼ਕਤੀ ਹੁੰਦੀ ਹੈ। ਜਦੋਂ ਇਕੱਲੇ ਹੁੰਦੇ ਹਾਂ ਕਿੰਨਾ ਹੀ ਕਰੀਏ, ਕਦੇ-ਕਦੇ ਯਾਰ, ਮੈਂ ਹੀ ਕਰਾਂਗਾ ਕੀ, ਕੀ ਮੇਰੇ ਹੀ ਸਭ ਲਿਖਿਆ ਹੋਇਆ ਹੈ ਕੀ, ਤਨਖਾਹ ਤਾਂ ਸਭ ਲੈਂਦੇ ਹਾਂ, ਕੰਮ ਮੈਨੂੰ ਹੀ ਕਰਨਾ ਪੈਂਦਾ ਹੈ। ਅਜਿਹਾ ਇਕੱਲੇ ਹੁੰਦੇ ਹਾਂ ਤਾਂ ਮਨ ਵਿੱਚ ਵਿਚਾਰ ਆਉਂਦਾ ਹੈ। ਲੇਕਿਨ ਜਦੋਂ ਸਭ ਦੇ ਨਾਲ ਹੁੰਦੇ ਹਾਂ ਤਾਂ ਪਤਾ ਚਲਦਾ ਹੈ ਜੀ ਨਹੀਂ, ਮੇਰੇ ਜਿਹੇ ਬਹੁਤ ਲੋਕ ਹਨ ਜਿਨ੍ਹਾਂ ਦੇ ਕਾਰਨ ਸਫਲਤਾਵਾਂ ਮਿਲਦੀਆਂ ਹਨ, ਜਿਨ੍ਹਾਂ ਦੇ ਕਾਰਨ ਵਿਵਸਥਾਵਾਂ ਚਲਦੀਆਂ ਹਨ।

ਸਾਥੀਓ,

ਇੱਕ ਹੋਰ ਵੀ ਮਹੱਤਵ ਦੀ ਗੱਲ ਹੈ ਕਿ ਸਾਨੂੰ ਹਮੇਸ਼ਾ ਤੋਂ ਉੱਪਰ ਜੋ ਲੋਕ ਹਨ ਉਹ ਅਤੇ ਅਸੀਂ ਜਿਨ੍ਹਾਂ ਤੋਂ ਕੰਮ ਲੈਂਦੇ ਹਾਂ ਉਹ, ਇਨ੍ਹਾਂ ਤੋਂ hierarchy ਦੀ ਅਤੇ ਪ੍ਰੋਟੋਕਾਲ ਦੀ ਦੁਨੀਆ ਤੋਂ ਕਦੇ ਬਾਹਰ ਨਿਕਲ ਕੇ ਦੇਖਣਾ ਚਾਹੀਦਾ ਹੈ, ਸਾਨੂੰ ਕਲਪਨਾ ਤੱਕ ਨਹੀਂ ਹੁੰਦੀ ਹੈ ਕਿ ਉਨ੍ਹਾਂ ਲੋਕਾਂ ਵਿੱਚ ਅਜਿਹਾ ਕਿਹੋ ਜਾ ਸਮਰੱਥ ਹੁੰਦਾ ਹੈ। ਅਤੇ ਜਦੋਂ ਤੁਸੀਂ ਆਪਣੇ ਸਾਥੀਆਂ ਦੀ ਸ਼ਕਤੀ ਨੂੰ ਪਹਿਚਾਣਦੇ ਹਾਂ ਤਾਂ ਤੁਹਾਨੂੰ ਇੱਕ ਅਦਭੁਤ ਪਰਿਣਾਮ ਮਿਲਦਾ ਹੈ, ਕਦੇ ਤੁਸੀਂ ਆਪਣੇ ਦਫ਼ਤਰ ਵਿੱਚ ਇੱਕ ਵਾਰ ਇਹ ਕੰਮ ਕਰੋ। ਛੋਟਾ ਜਿਹਾ ਮੈਂ ਤੁਹਾਨੂੰ ਇੱਕ ਗੇਮ ਬਣਾਉਂਦਾ ਹਾਂ, ਉਹ ਕਰੋ। ਮੰਨ ਲਵੋ, ਤੁਹਾਡੇ ਇੱਥੇ ਵਿਭਾਗ ਵਿੱਚ 20 ਸਾਥੀਆਂ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ। ਤਾਂ ਉਸ ਵਿੱਚ ਇੱਕ ਡਾਇਰੀ ਲਵੋ, ਰੱਖੋ ਇੱਕ ਦਿਨ। ਅਤੇ ਵੀਹਾਂ ਨੂੰ ਵਾਰੀ-ਵਾਰੀ ਕਹੋ, ਜਾਂ ਇੱਕ ਬੈਲੇਟ ਬੌਕਸ ਜਿਹਾ ਰੱਖੋ ਕਿ ਉਹ ਉਨ੍ਹਾਂ 20 ਲੋਕਾਂ ਦਾ ਪੂਰਾ ਨਾਮ, ਉਹ ਮੂਲ ਕਿੱਥੇ ਦੇ ਰਹਿਣ ਵਾਲੇ ਹਨ, ਇੱਥੇ ਕੀ ਕੰਮ ਦੇਖਦੇ ਹਨ, ਅਤੇ ਉਨ੍ਹਾਂ ਦੇ ਅੰਦਰ ਉਹ ਇੱਕ extraordinary ਕੁਆਲਿਟੀ ਕੀ ਹੈ, ਗੁਣ ਕੀ ਹੈ, ਪੁੱਛਣਾ ਨਹੀਂ ਹੈ ਉਸ ਨੂੰ।

ਤੁਸੀਂ ਜੋ observe ਕੀਤਾ ਹੈ ਅਤੇ ਉਹ ਲਿਖ ਕੇ ਉਸ ਬਕਸੇ ਵਿੱਚ ਪਾਓ। ਅਤੇ ਕਦੇ ਤੁਸੀਂ ਵੀਹਾਂ ਲੋਕਾਂ ਦੇ ਉਹ ਕਾਗਜ਼ ਬਾਅਦ ਵਿੱਚ ਪੜ੍ਹੋ, ਤੁਹਾਨੂੰ ਹੈਰਾਨੀ ਹੋ ਜਾਵੇਗੀ ਕਿ ਜਾਂ ਤਾਂ ਤੁਹਾਨੂੰ ਉਸ ਦੇ ਗੁਣਾਂ ਦਾ ਪਤਾ ਹੀ ਨਹੀਂ ਹੈ, ਜ਼ਿਆਦਾ ਤੋਂ ਜ਼ਿਆਦਾ ਤੁਸੀਂ ਕਹੋਗੇ ਉਸ ਦੀ ਹੈਂਡ ਰਾਈਟਿੰਗ ਚੰਗੀ ਹੈ, ਜ਼ਿਆਦਾ ਤੋਂ ਜ਼ਿਆਦਾ ਕਹੋਗੇ ਉਹ ਸਮੇਂ ‘ਤੇ ਆਉਂਦਾ ਹੈ, ਜ਼ਿਆਦਾ ਤੋਂ ਜ਼ਿਆਦਾ ਕਹਿੰਦੇ ਹਾਂ ਉਹ polite ਹੈ, ਲੇਕਿਨ ਉਸ ਦੇ ਅੰਦਰ ਉਹ ਕਿਹੜੇ ਗੁਣ ਹਨ ਉਸ ਦੀ ਤਰਫ਼ ਤੁਹਾਡੀ ਨਜ਼ਰ ਹੀ ਨਹੀਂ ਗਈ ਹੋਵੇਗੀ। ਇੱਕ ਵਾਰ try ਕਰੋ ਕਿ ਸਚਮੁਚ ਵਿੱਚ ਤੁਹਾਡੇ ਅਗਲ-ਬਗਲ ਵਿੱਚ ਜੋ ਲੋਕ ਹਨ, ਉਨ੍ਹਾਂ ਦੇ ਅੰਦਰ extraordinary ਗੁਣ ਕੀ ਹੈ, ਜਰਾ ਦੇਖੋ ਤਾਂ ਸਹੀ। ਤੁਹਾਨੂੰ ਇੱਕ ਅਕਲਪ ਅਨੁਭਵ ਹੋਵੇਗਾ, ਕਲਪਨਾ ਬਾਹਰ ਦਾ ਅਨੁਭਵ ਹੋਵੇਗਾ।

ਮੈਂ ਸਾਥੀਓ ਸਾਲਾਂ ਤੋਂ ਮੇਰਾ human resources ‘ਤੇ ਹੀ ਕੰਮ ਕਰਨ ਦੀ ਹੀ ਨੌਬਤ ਆਈ ਹੈ ਮੈਨੂੰ। ਮੈਨੂੰ ਕਦੇ ਮਸ਼ੀਨ ਨਾਲ ਕੰਮ ਕਰਨ ਦੀ ਨੌਬਤ ਨਹੀਂ ਆਈ ਹੈ, ਮਾਨਵ ਤੋਂ ਆਈ ਹੈ ਤਾਂ ਮੈਂ ਭਲੀ-ਭਾਂਤੀ ਇਨ੍ਹਾਂ ਗੱਲਾਂ ਨੂੰ ਸਮਝ ਸਕਦਾ ਹਾਂ। ਲੇਕਿਨ ਇਹ ਅਵਸਰ capacity building ਦੀ ਦ੍ਰਿਸ਼ਟੀ ਨਾਲ ਬਹੁਤ ਮਹੱਤਵਪੂਰਨ ਅਵਸਰ ਹੈ। ਕੋਈ ਇੱਕ ਘਟਨਾ ਅਗਰ ਸਹੀ ਢੰਗ ਨਾਲ ਹੋਵੇ ਤਾਂ ਕਿਹਾ ਜਿਹਾ ਪਰਿਣਾਮ ਮਿਲਦਾ ਹੈ ਅਤੇ ਹੋਣ ਨੂੰ ਹੋਵੇ, ਚਲੋ ਅਜਿਹਾ ਹੁੰਦਾ ਰਹਿੰਦਾ ਹੈ, ਇਹ ਵੀ ਹੋ ਜਾਵੇਗਾ, ਤਾਂ ਕੀ ਹਾਲ ਹੁੰਦਾ ਹੈ, ਸਾਡੇ ਇਸ ਦੇਸ਼ ਦੇ ਸਾਹਮਣੇ ਦੋ ਅਨੁਭਵ ਹਨ। ਇੱਕ-ਕੁਝ ਸਾਲ ਪਹਿਲਾਂ ਸਾਡੇ ਦੇਸ਼ ਵਿੱਚ ਕੌਮਨ ਵੈਲਥ ਗੇਮਸ ਦਾ ਪ੍ਰੋਗਰਾਮ ਹੋਇਆ ਸੀ। ਕਿਸੇ ਨੂੰ ਵੀ ਕੌਮਨ ਵੈਲਥ ਗੇਮਸ ਦੀ ਚਰਚਾ ਕਰੋਗੇ ਤਾਂ ਦਿੱਲੀ ਜਾਂ ਦਿੱਲੀ ਤੋਂ ਬਾਹਰ ਦਾ ਵਿਅਕਤੀ, ਉਸ ਦੇ ਮਨ ‘ਤੇ ਛਵੀ ਕੀ ਬਣਦੀ ਹੈ।

ਤੁਹਾਡੇ ਵਿੱਚੋਂ ਜੋ ਸੀਨੀਅਰ ਹੋਣਗੇ ਉਨ੍ਹਾਂ ਨੂੰ ਉਹ ਘਟਨਾ ਯਾਦ ਹੋਵੇਗੀ। ਸਚਮੁਚ ਵਿੱਚ ਉਹ ਇੱਕ ਅਜਿਹਾ ਅਵਸਰ ਸੀ ਕਿ ਅਸੀਂ ਦੇਸ਼ ਦੀ branding ਕਰ ਦਿੰਦੇ, ਦੇਸ਼ ਦੀ ਇੱਕ ਪਹਿਚਾਣ ਬਣਾ ਦਿੰਦੇ , ਦੇਸ਼ ਦੇ ਸਮਰੱਥ ਨੂੰ ਵਧਾ ਵੀ ਦਿੰਦੇ ਅਤੇ ਦੇਸ਼ ਦੇ ਸਮਰੱਥ ਨੂੰ ਦਿਖਾ ਵੀ ਦਿੰਦੇ। ਲੇਕਿਨ ਬਦਕਿਸਮਤੀ ਨਾਲ ਉਹ ਅਜਿਹੀਆਂ ਚੀਜ਼ਾਂ ਵਿੱਚ ਉਹ ਇਵੈਂਟ ਉਲਝ ਗਿਆ ਕਿ ਉਸ ਸਮੇਂ ਦੇ ਜੋ ਲੋਕ ਕੁਝ ਕਰਨ-ਧਰਨ ਵਾਲੇ ਸਨ, ਉਹ ਵੀ ਬਦਨਾਮ ਹੋਏ, ਦੇਸ਼ ਵੀ ਬਦਨਾਮ ਹੋਇਆ ਅਤੇ ਉਸ ਵਿੱਚੋਂ ਸਰਕਾਰ ਦੀ ਵਿਵਸਥਾ ਵਿੱਚ ਅਤੇ ਇੱਕ ਸੁਭਾਅ ਵਿੱਚ ਅਜਿਹੀ ਨਿਰਾਸ਼ਾ ਫੈਲ ਗਈ ਕਿ ਯਾਰ ਇਹ ਤਾਂ ਅਸੀਂ ਨਹੀਂ ਕਰ ਸਕਦੇ, ਗੜਬੜ ਹੋ ਜਾਵੇਗੀ, ਹਿੰਮਤ ਹੀ ਖੋਅ ਦਿੱਤੀ ਅਸੀਂ।

ਦੂਸਰੀ ਤਰਫ ਜੀ-20, ਅਜਿਹਾ ਤਾਂ ਨਹੀਂ ਹੈ ਕਿ ਕਮੀਆਂ ਨਹੀਂ ਰਹੀਆਂ ਹੋਣਗੀਆਂ, ਅਜਿਹਾ ਤਾਂ ਨਹੀਂ ਹੈ  ਜੋ ਚਾਹਿਆ ਸੀ ਉਸ ਵਿੱਚ 99-100 ਦੇ ਹੇਠਾਂ ਰਹੇ ਨਹੀਂ ਹੋਣਗੇ। ਕੋਈ 94 ਪਹੁੰਚੇ ਹੋਣਗੇ, ਕੋਈ 99 ਪਹੁੰਚੇ ਹੋਣਗੇ, ਅਤੇ ਕੋਈ 102 ਵੀ ਹੋ ਗਏ ਹੋਣਗੇ। ਲੇਕਿਨ ਕੁੱਲ ਮਿਲ ਕੇ ਇੱਕ cumulative effect ਸੀ। ਉਹ effect ਦੇਸ਼ ਦੇ ਸਮਰੱਥ ਨੂੰ, ਵਿਸ਼ਵ ਨੂੰ ਉਸ ਦੇ ਦਰਸ਼ਨ ਕਰਵਾਉਣ ਵਿੱਚ ਸਾਡੀ ਸਫਲਤਾ ਸੀ। ਇਹ ਜੋ ਘਟਨਾ ਦੀ ਸਫਲਤਾ ਹੈ, ਉਹ ਜੀ-20 ਦੀ ਸਫਲਤਾ ਅਤੇ ਦੁਨੀਆ ਵਿੱਚ 10 editorials ਹੋਰ ਛਪ ਜਾਣ ਇਸ ਨਾਲ ਮੋਦੀ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਮੇਰੇ ਲਈ ਆਨੰਦ ਦਾ ਵਿਸ਼ਾ ਇਹ ਹੈ ਕਿ ਹੁਣ ਮੇਰੇ ਦੇਸ਼ ਵਿੱਚ ਇੱਕ ਅਜਿਹਾ ਵਿਸ਼ਵਾਸ ਪੈਦਾ ਹੋ ਗਿਆ ਹੈ ਕਿ ਅਜਿਹੇ ਕਿਸੇ ਵੀ ਕੰਮ ਨੂੰ ਦੇਸ਼ ਚੰਗੇ ਤੋਂ ਚੰਗੇ ਢੰਗ ਨਾਲ ਕਰ ਸਕਦਾ ਹੈ।

ਪਹਿਲਾਂ ਕਿਤੇ ਵੀ ਕੋਈ calamity ਹੁੰਦੀ ਹੈ, ਕੋਈ ਮਨੁੱਖੀ ਸਬੰਧੀ ਵਿਸ਼ਿਆਂ ‘ਤੇ ਕੰਮ ਕਰਨਾ ਹੋਵੇ ਤਾਂ ਵੈਸਟਰਨ world ਦਾ ਹੀ ਨਾਮ ਆਉਂਦਾ ਸੀ। ਕਿ ਭਈ ਦੁਨੀਆ ਵਿੱਚ ਇਹ ਹੋਇਆ ਤਾਂ ਫਲਾਨਾ ਦੇਸ਼, ਢਿੰਗਣਾ ਦੇਸ਼, ਉਸ ਨੇ ਇਹ ਪਹੁੰਚ ਗਏ, ਉਹ ਕਰ ਦਿੱਤਾ। ਸਾਡੇ ਲੋਕਾਂ ਦਾ ਤਾਂ ਕਿਤੇ ਚਿੱਤਰ ਵਿੱਚ ਨਾਮ ਹੀ ਨਹੀਂ ਸੀ। ਵੱਡੇ-ਵੱਡੇ ਦੇਸ਼, ਪੱਛਮ ਦੇ ਦੇਸ਼, ਉਨ੍ਹਾਂ ਦੀ ਚਰਚਾ ਹੁੰਦੀ ਸੀ। ਲੇਕਿਨ ਅਸੀਂ ਦੇਖਿਆ ਕਿ ਜਦੋਂ ਨੇਪਾਲ ਵਿੱਚ ਭੁਚਾਲ ਆਇਆ ਅਤੇ ਸਾਡੇ ਲੋਕਾਂ ਨੇ ਜਿਸ ਪ੍ਰਕਾਰ ਨਾਲ ਕੰਮ ਕੀਤਾ, ਫਿਜੀ ਵਿੱਚ ਜਦੋਂ ਸਾਈਕਲੋਨ ਆਇਆ, ਜਿਸ ਪ੍ਰਕਾਰ ਨਾਲ ਸਾਡੇ ਲੋਕਾਂ ਨੇ ਕੰਮ ਕੀਤਾ, ਸ੍ਰੀਲੰਕਾ ਸੰਕਟ ਵਿੱਚ ਸੀ, ਅਸੀਂ ਉੱਥੇ ਜਦੋਂ ਚੀਜ਼ਾਂ ਪਹੁੰਚਾਉਣੀਆਂ ਸਨ, ਮਾਲਦੀਵ ਵਿੱਚ ਬਿਜਲੀ ਦਾ ਸੰਕਟ ਆਇਆ, ਪੀਣ ਦਾ ਪਾਣੀ ਨਹੀਂ ਸੀ, ਜਿਸ ਤੇਜ਼ੀ ਨਾਲ ਸਾਡੇ ਲੋਕਾਂ ਨੇ ਪਾਣੀ ਪਹੁੰਚਾਇਆ, ਯਮਨ ਦੇ ਅੰਦਰ ਸਾਡੇ ਲੋਕ ਸੰਕਟ ਵਿੱਚ ਸਨ, ਜਿਸ ਪ੍ਰਕਾਰ ਨਾਲ ਅਸੀਂ ਲੈ ਕੇ ਆਏ, ਤੁਰਕੀ ਵਿੱਚ ਭੁਚਾਲ ਆਇਆ, ਭੁਚਾਲ ਦੇ ਬਾਅਦ ਤੁਰੰਤ ਸਾਡੇ ਲੋਕ ਪਹੁੰਚੇ; ਇਨ੍ਹਾਂ ਸਾਰੀਆਂ ਚੀਜ਼ਾਂ ਨੇ ਅੱਜ ਵਿਸ਼ਵ ਦੇ ਅੰਦਰ ਵਿਸ਼ਵਾਸ ਪੈਦਾ ਕੀਤਾ ਹੈ ਕਿ ਮਾਨਵ ਹਿਤ ਦੇ ਕੰਮਾਂ ਵਿੱਚ ਅੱਜ ਭਾਰਤ ਇੱਕ ਸਮਰੱਥ ਦੇ ਨਾਲ ਖੜਾ ਹੈ। ਸੰਕਟ ਦੀ ਹਰ ਘੜੀ ਵਿੱਚ ਉਹ ਦੁਨੀਆ ਵਿੱਚ ਪਹੁੰਚਦਾ ਹੈ।

ਹੁਣ ਜਦੋਂ ਜੌਰਡਨ ਵਿੱਚ ਭੁਚਾਲ ਆਇਆ, ਮੈਂ ਤਾਂ ਬਿਜ਼ੀ ਸੀ ਇਹ ਸਮਿਟ ਦੇ ਕਾਰਨ, ਲੇਕਿਨ ਉਸ ਦੇ ਬਾਵਜੂਦ ਵੀ ਮੈਂ ਪਹਿਲਾ ਸਵੇਰੇ ਅਫਸਰਾਂ ਨੂੰ ਫੋਨ ਕੀਤਾ ਸੀ ਕਿ ਦੇਖੋ ਅੱਜ ਅਸੀਂ ਜੌਰਡਨ ਵਿੱਚ ਕਿਵੇਂ ਪਹੁੰਚ ਸਕਦੇ ਹਾਂ। ਅਤੇ ਸਭ ready ਕਰਕੇ ਜਹਾਜ਼, ਸਾਡੇ ਕੀ-ਕੀ equipment ਲੈ ਜਾਣੇ ਹਨ, ਕੌਣ ਜਾਵੇਗਾ, ਸਭ ready ਸੀ, ਇੱਕ ਤਰਫ਼ ਜੀ-20 ਚਲ ਰਿਹਾ ਸੀ ਅਤੇ ਦੂਸਰੀ ਤਰਫ ਜੌਰਡਨ ਮਦਦ ਦੇ ਲਈ ਪਹੁੰਚਣ ਦੇ ਲਈ ਤਿਆਰੀਆਂ ਚਲ ਰਹੀਆਂ ਸੀ, ਇਹ ਸਮਰੱਥ ਹੈ ਸਾਡਾ। ਇਹ ਠੀਕ ਹੈ ਜੌਰਡਨ ਨੇ ਕਿਹਾ ਕਿ ਸਾਡੀ ਜਿਸ ਪ੍ਰਕਾਰ ਦੀ ਟੋਪੋਗ੍ਰਾਫੀ ਹੈ, ਸਾਨੂੰ ਉਸ ਪ੍ਰਕਾਰ ਦੀ ਮਦਦ ਦੀ ਜ਼ਰੂਰਤ ਨਹੀਂ ਰਹੇਗੀ, ਉਨ੍ਹਾਂ ਨੂੰ ਜ਼ਰੂਰਤ ਨਹੀਂ ਸੀ ਅਤੇ ਸਾਨੂੰ ਜਾਣਾ ਨਹੀਂ ਪਿਆ। ਅਤੇ ਉਨ੍ਹਾਂ ਨੇ ਆਪਣੀ ਸਥਿਤੀਆਂ ਨੂੰ ਸੰਭਾਲ ਵੀ ਲਿਆ।

ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿੱਥੇ ਅਸੀਂ ਕਦੇ ਦਿਖਦੇ ਨਹੀਂ ਸੀ, ਸਾਡਾ ਨਾਮ ਤੱਕ ਨਹੀਂ ਹੁੰਦਾ ਸੀ। ਇੰਨੇ ਘੱਟ ਸਮੇਂ ਵਿੱਚ ਅਸੀਂ ਉਹ ਸਥਿਤੀ ਪ੍ਰਾਪਤ ਕੀਤੀ ਹੈ। ਸਾਨੂੰ ਇੱਕ global exposure ਬਹੁਤ ਜ਼ਰੂਰੀ ਹੈ। ਹੁਣ ਸਾਥੀਓ ਅਸੀਂ ਇੱਥੇ ਸਭ ਲੋਕ ਬੈਠੇ ਹਾਂ, ਸਾਰੇ ਮੰਤਰੀ ਪਰਿਸ਼ਦ ਹਨ, ਇੱਥੇ ਸਭ ਸਕੱਤਰ ਹਨ ਅਤੇ ਇਹ ਪ੍ਰੋਗਰਾਮ ਦੀ ਰਚਨਾ ਅਜਿਹੀ ਹੈ ਕਿ ਤੁਸੀਂ ਸਾਰੇ ਅੱਗੇ ਹੋ ਉਹ ਸਭ ਪਿੱਛੇ ਹਨ, ਨੌਰਮਲੀ ਉਲਟਾ ਹੁੰਦਾ ਹੈ। ਅਤੇ ਮੈਨੂੰ ਇਸੇ ਵਿੱਚ ਆਨੰਦ ਆਉਂਦਾ ਹੈ। ਕਿਉਂਕਿ ਮੈਂ ਜਦੋਂ ਤੁਹਾਡੇ ਇੱਥੇ ਹੇਠਾਂ ਦੇਖਦਾ ਹਾਂ ਮਤਲਬ ਮੇਰੀ ਨੀਂਹ ਮਜ਼ਬੂਤ ਹੈ। ਉੱਪਰ ਥੋੜਾ ਹਿੱਲ ਜਾਵੇਗਾ ਤਾਂ ਵੀ ਤਕਲੀਫ ਨਹੀਂ ਹੈ।

ਅਤੇ ਇਸ ਲਈ ਸਾਥੀਓ, ਹੁਣ ਸਾਡੇ ਹਰ ਕੰਮ ਦੀ ਸੋਚ ਆਲਮੀ ਸੰਦਰਭ ਵਿੱਚ ਅਸੀਂ ਸਮਰੱਥ ਦੇ ਨਾਲ ਹੀ ਕੰਮ ਕਰਾਂਗੇ। ਹੁਣ ਦੇਖੋ ਜੀ-20 ਸਮਿਟ ਹੋਣ, ਦੁਨੀਆ ਵਿੱਚੋਂ ਇੱਕ ਲੱਖ ਲੋਕ ਆਏ ਹਨ ਇੱਥੇ ਅਤੇ ਉਹ ਲੋਕ ਸਨ ਜੋ ਉਨ੍ਹਾਂ ਦੇਸ਼ ਦੀ ਨਿਰਣਾਇਕ ਟੀਮ ਦੇ ਹਿੱਸੇ ਸਨ। ਨੀਤੀ-ਨਿਰਧਾਰਣ ਕਰਨ ਵਾਲੀ ਟੀਮ ਦੇ ਹਿੱਸੇ ਸਨ। ਅਤੇ ਉਨ੍ਹਾਂ ਨੇ ਆ ਕੇ ਭਾਰਤ ਨੂੰ ਦੇਖਿਆ ਹੈ, ਜਾਣਾ ਹੈ, ਇੱਥੇ ਦੀ ਵਿਵਿਧਤਾ ਨੂੰ ਸੈਲੀਬ੍ਰੇਟ ਕੀਤਾ ਹੈ। ਉਹ ਆਪਣੇ ਦੇਸ਼ ਵਿੱਚ ਜਾ ਕੇ ਇਨ੍ਹਾਂ ਗੱਲਾਂ ਨੂੰ ਨਹੀਂ ਦੱਸਣਗੇ ਅਜਿਹਾ ਨਹੀਂ ਹੈ, ਉਹ ਦੱਸਣਗੇ, ਇਸ ਦਾ ਮਤਲਬ ਕਿ ਉਹ ਤੁਹਾਡੇ ਟੂਰਿਜ਼ਮ ਦਾ ਐਂਬੇਸਡਰ ਬਣ ਕੇ ਗਿਆ ਹੈ।

 

ਤੁਹਾਨੂੰ ਲਗਦਾ ਹੋਵੇਗਾ ਕਿ ਮੈਂ ਤਾਂ ਉਸ ਨੂੰ ਆਇਆ ਤਦ ਨਮਸਤੇ ਕੀਤਾ ਸੀ, ਮੈਂ ਤਾਂ ਉਸ ਨੂੰ ਪੁੱਛਿਆ ਸੀ ਸਾਹਬ ਮੈਂ ਕੀ ਸੇਵਾ ਕਰ ਸਕਦਾ ਹਾਂ। ਮੈਂ ਤਾਂ ਉਸ ਨੂੰ ਪੁੱਛਿਆ ਸੀ, ਚੰਗਾ ਤੁਹਾਨੂੰ ਚਾਹ ਚਾਹੀਦੀ ਹੈ। ਤੁਸੀਂ ਇੰਨਾ ਕੰਮ ਹੀ ਨਹੀਂ ਕੀਤਾ ਹੈ। ਤੁਸੀਂ ਉਸ ਨੂੰ ਨਮਸਤੇ ਕਰਕੇ, ਤੁਸੀਂ ਉਸ ਨੂੰ ਚਾਹ ਦਾ ਪੁੱਛ ਕੇ, ਤੁਸੀਂ ਉਸ ਦੀ ਕਿਸੇ ਜ਼ਰੂਰਤ ਨੂੰ ਪੂਰਾ ਕਰਕੇ, ਤੁਸੀਂ ਉਸ ਦੇ ਅੰਦਰ ਹਿੰਦੁਸਤਾਨ ਦੇ ਐਂਬੇਸਡਰ  ਬਣਨ ਦਾ ਬੀਜ ਬੋਅ ਦਿੱਤਾ ਹੈ। ਤੁਸੀਂ ਇੰਨੀ ਵੱਡੀ ਸੇਵਾ ਕੀਤੀ ਹੈ। ਉਹ ਭਾਰਤ ਦਾ ਐਂਬੇਸਡਰ ਬਣੇਗਾ, ਜਿੱਥੇ ਵੀ ਜਾਵੇਗਾ ਕਹੇਗਾ ਅਰੇ ਭਾਈ ਹਿੰਦੁਸਤਾਨ ਤਾਂ ਦੇਖਣ ਜਿਹਾ ਹੈ, ਉੱਥੇ ਤਾਂ ਅਜਿਹਾ-ਅਜਿਹਾ ਹੈ। ਉੱਥੇ ਤਾਂ ਅਜਿਹੀਆਂ ਚੀਜਾਂ ਹੁੰਦੀਆਂ ਹਨ। ਟੈਕਨੋਲੋਜੀ ਵਿੱਚ ਤਾਂ ਹਿੰਦੁਸਤਾਨ ਇਵੇਂ ਅੱਗੇ ਹੈ, ਉਹ ਜ਼ਰੂਰ ਕਹੇਗਾ। ਮੇਰੇ ਕਹਿਣ ਦਾ ਮਤਲਬ ਹੈ ਕਿ ਮੌਕਾ ਹੈ ਸਾਡੇ ਲਈ ਟੂਰਿਜ਼ਮ ਨੂੰ ਅਸੀਂ ਬਹੁਤ ਵੱਡੀ ਨਵੀਂ ਉਚਾਈ ‘ਤੇ ਲੈ ਜਾ ਸਕਦੇ ਹਨ।

 

************

ਡੀਐੱਮ/ਵੀਜੇ/ਐੱਨਐੱਸ



(Release ID: 1959927) Visitor Counter : 119