ਰੱਖਿਆ ਮੰਤਰਾਲਾ
ਭਾਰਤੀ ਤਟਰੱਖਿਅਕ ਪ੍ਰਦੂਸ਼ਣ-ਕੰਟ੍ਰੋਲ ਪੋਰਟ ‘ਸਮੁਦ੍ਰ ਪ੍ਰਹਰੀ’ ਨੇ ਬੈਂਕੌਕ ਵਿੱਚ ਖਲੋਂਗ ਟੋਈ ਪੋਰਟ ‘ਤੇ ਥਾਈ ਅਧਿਕਾਰੀਆਂ ਦੇ ਨਾਲ ‘ਪੋਲਿਊਸ਼ਨ ਰਿਸਪੋਂਸ ਟੇਬਲ-ਟੋਪ’ ਅਭਿਯਾਸ ਕੀਤਾ
ਸਾਂਝਾ ਚੁਣੌਤੀਆਂ ਨਾਲ ਨਿਪਟਣ ਬਾਰੇ ਭਾਰਤ ਦੀ ਸਮੁੰਦਰੀ ਮਾਹਿਰਤਾ ਅਤੇ ਪ੍ਰਤੀਬੱਧਤਾ ਦਾ ਪ੍ਰਦਰਸ਼ਨ ਕੀਤਾ ਗਿਆ
ਪੋਰਟ ਦੇ ਚਾਲਕ ਦਲ ਨੇ ਐੱਨਸੀਸੀ ਕੈਡੇਟਾਂ ਅਤੇ ਦੂਤਾਵਾਸ ਦੇ ਅਧਿਕਾਰੀਆਂ ਦੇ ਨਾਲ, ਪੁਨੀਤ ਸਾਗਰ ਅਭਿਯਾਨ ਦੇ ਹਿੱਸੇ ਦੇ ਰੂਪ ਵਿੱਚ ਪਟਾਇਆ-ਬੀਚ ‘ਤੇ ਸਫਾਈ ਗਤੀਵਿਧੀਆਂ ਦਾ ਆਯੋਜਨ ਕੀਤਾ
Posted On:
21 SEP 2023 10:13AM by PIB Chandigarh
ਸਾਂਝਾ ਚੁਣੌਤੀਆਂ, ਖਾਸ ਤੌਰ ‘ਤੇ ਸਮੁੰਦਰੀ ਪ੍ਰਦੂਸ਼ਣ ਨਾਲ ਨਿਪਟਣ ਬਾਰੇ ਸਮੁੰਦਰੀ ਮਾਹਿਰਤਾ ਅਤੇ ਪ੍ਰਤੀਬੱਧਤਾ ਨੂੰ ਦਰਸਾਉਂਦੇ ਹੋਏ, ਭਾਰਤੀ ਤਟਰੱਖਿਅਕ (ਆਈਸੀਜੀ) ਪ੍ਰਦੂਸ਼ਣ-ਕੰਟ੍ਰੋਲ ਪੋਰਟ ‘ਸਮੁਦ੍ਰ ਪਹਰੀ’ ਨੇ 20 ਸਤੰਬਰ, 2023 ਨੂੰ ਆਪਣੀ ਚਾਰ ਦਿਨਾਂ ਯਾਤਰਾ ਦੇ ਆਖਰੀ ਦਿਨ ਬੈਂਕੌਕ, ਥਾਈਲੈਂਡ ਵਿੱਚ ਖਲੋਂਗ ਟੋਈ ਪੋਰਟ ‘ਤੇ ਇੱਕ ਵਿਆਪਕ ‘ਪੋਲਿਊਸ਼ਨ ਰਿਸਪੋਂਸ ਟੇਬਲ-ਟੋਪ’ ਅਭਿਯਾਸ ਦਾ ਪ੍ਰਦਰਸ਼ਨ ਕੀਤਾ। ਇਸ ਅਭਿਯਾਸ ਵਿੱਚ ਥਾਈਲੈਂਡ ਦੇ ਸਮੁੰਦਰੀ ਪ੍ਰਵਰਤਨ ਤਾਲਮੇਲ ਕੇਂਦਰ (ਐੱਮਈਸੀਸੀ), ਸੀਮਾ ਸ਼ੁਲਕ ਵਿਭਾਗ, ਸਮੁੰਦਰੀ ਵਿਭਾਗ, ਰੌਇਲ ਨੇਵੀ, ਮੱਛੀ ਪਾਲਣ ਵਿਭਾਗ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਿ ਲਿਆ।
ਇਸ ਅਭਿਯਾਸ ਵਿੱਚ ਅਜਿਹਾ ਦ੍ਰਿਸ਼ ਵੀ ਸ਼ਾਮਲ ਸੀ ਜਿਸ ਵਿੱਚ ਤਟਰੱਖਿਅਕ ਦੇ ਸਹਿਯੋਗ ਨਾਲ ਥਾਈਲੈਂਡ ਦੀ ਸਮੁੰਦਰੀ ਪ੍ਰਦੂਸ਼ਣ ਪ੍ਰਤੀਕਿਰਿਆ ਦੀ ਸੰਕਟਕਾਲੀਨ ਯੋਜਨਾ ਤਿਆਰ ਕਰਕੇ ਉਸ ਦੀ ਟੈਸਟਿੰਗ ਵੀ ਕੀਤੀ ਗਈ। ਇਸ ਨਾਲ ਆਲਮੀ ਜੀਵਨ ਦੇ ਤੇਲ ਪ੍ਰਦੂਸ਼ਣ ਦ੍ਰਿਸ਼ਾਂ ਦੇ ਦੌਰਾਨ ਰੁਕਾਵਟ ਰਹਿਤ ਸਹਿਯੋਗ ਸੁਨਿਸ਼ਚਿਤ ਕਰਦੇ ਹੋਏ, ਸੇਵਾਵਾਂ ਦੇ ਦਰਮਿਆਨ ਗਿਆਨ ਨੂੰ ਸਾਂਝਾ ਕਰਨ ਅਤੇ ਇੱਕ ਸੰਵਾਦਮੂਲਕ ਮਾਹੌਲ ਨੂੰ ਹੁਲਾਰਾ ਮਿਲਿਆ। ਇਸ ਅਭਿਯਾਸ ਨੇ ਭਾਰਤੀ ਤਟਰੱਖਿਅਕ ਦੀ ਪ੍ਰਦੂਸ਼ਣ ਪ੍ਰਤੀਕਿਰਿਆ ਸਮਰੱਥਾਵਾਂ ਅਤੇ ਇਸ ਖੇਤਰ ਦੇ ਪ੍ਰਤੀ ਭਾਰਤ ਦੀ ਸਾਂਝਾ ਪ੍ਰਤੀਬੱਧਤਾ ਨੂੰ ਵੀ ਪ੍ਰਦਰਸ਼ਿਤ ਕੀਤਾ।
ਅਭਿਯਾਸ ਤੋਂ ਪਹਿਲਾਂ, ਪੋਰਟ ਦੇ ਹੇਲੋ ਡੈੱਕ ‘ਤੇ ਇੱਕ ਸੰਯੁਕਤ ਯੋਗ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀ ਅਤੇ ਥਾਈ-ਐੱਮਈਸੀਸੀ ਪ੍ਰਤੀਨਿਧੀ ਸ਼ਾਮਲ ਹੋਏ। ਭਾਗੀਦਾਰਾਂ ਨੂੰ ਆਪਣੇ ਦੈਨਿਕ ਜੀਵਨ ਵਿੱਚ ਯੋਗ ਨੂੰ ਸ਼ਾਮਲ ਕਰਨ ਅਤੇ ਇਸ ਦੀ ਏਕੀਕ੍ਰਿਤ ਸ਼ਕਤੀ ਅਤੇ ਕਈ ਲਾਭਾਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ।
ਆਪਣੀ ਯਾਤਰਾ ਦੇ ਦੌਰਾਨ, ਪੋਰਟ ਦੇ ਚਾਲਕ ਦਲ ਨੇ ਰਾਸ਼ਟਰੀ ਕੈਡੇਟ ਕੋਰ (ਐੱਨਸੀਸੀ) ਦੇ ਕੈਡੇਟਾਂ ਅਤੇ ਭਾਰਤੀ ਦੂਤਾਵਾਸ ਦੇ ਪ੍ਰਤੀਨਿਧੀਆਂ ਦੇ ਨਾਲ ਪਟਾਇਆ ਬੀਚ ‘ਤੇ ਇੱਕ ਇੰਟਰਨੈਸ਼ਨਲ ਆਉਟਰੀਟ ਸਮੁੰਦਰ ਤਟ ਸਫਾਈ ਗਤੀਵਿਧੀ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲਿਆ। ਇਹ ਪਹਿਲ ਪੁਨੀਤ ਸਾਗਰ ਅਭਿਯਾਨ ਦਾ ਇੱਕ ਹਿੱਸਾ ਸੀ, ਜੋ ਸਵੱਛਤਾ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਸਮੁੰਦਰੀ ਤਟਾਂ ਤੋਂ ਪਲਾਸਟਿਕ ਅਤੇ ਹੋਰ ਵੇਸਟ ਪਦਾਰਥਾਂ ਦੀ ਸਾਫ-ਸਫਾਈ ਕਰਨ ਦੇ ਲਈ ਐੱਨਸੀਸੀ ਦਾ ਇੱਕ ਪ੍ਰਮੁੱਖ ਰਾਸ਼ਟਰਵਿਆਪੀ ਅਭਿਯਾਨ ਸੀ। ਇਸ ਗਤੀਵਿਧੀ ਵਿੱਚ ਟਿਕਾਊ ਥਾਈ ਯੁਵਾ ਸੰਗਠਨਾਂ ਦੀ ਵੀ ਵਾਤਾਵਰਣੀ ਜ਼ਿੰਮੇਵਾਰੀ ਨੂੰ ਹੁਲਾਰਾ ਦੇਣ ਵਿੱਚ ਸਹਿਯੋਗ ਦੇਖਿਆ ਗਿਆ।
ਕਮਾਂਡਿੰਗ ਔਫਿਸਰ ਡੀਆਈਜੀ ਜੀਡੀ ਰਤੂਰੀ ਨੇ ਥਾਈ-ਐੱਮਈਸੀਸੀ ਹੈੱਡਕੁਆਰਟਰ ਵਿੱਚ ਨੀਤੀ ਅਤੇ ਯੋਜਨਾ ਦਫ਼ਤਰ ਦੇ ਡਾਇਰੈਕਟਰ ਜਨਰਲ, ਰੀਅਰ ਐਡਮਿਰਲ ਵਿਚਨੁ ਥੁਪਾ-ਆਂਗ ਦੇ ਨਾਲ ਇੱਕ ਮੀਟਿੰਗ ਕੀਤੀ। ਦੋਨਾਂ ਅਧਿਕਾਰੀਆਂ ਨੇ ਸਮੁੰਦਰੀ ਸੁਰੱਖਿਆ ਅਤੇ ਸੰਭਾਲ਼ ਦੇ ਖੇਤਰ ਵਿੱਚ ਭਾਰਤ ਅਤੇ ਥਾਈਲੈਂਡ ਦੇ ਵਿੱਚ ਵਧਦੇ ਸਬੰਧਾਂ ਬਾਰੇ ਵਿਚਾਰ-ਵਟਾਂਦਰਾਂ ਕੀਤਾ।
ਭਾਰਤ-ਆਸੀਆਨ ਪਹਿਲ ਦੇ ਤਹਿਤ ‘ਸਮੁਦ੍ਰ ਪ੍ਰਹਰੀ’ ਦੀ ਇਹ ਬੈਂਕੌਕ ਯਾਤਰਾ ਸਮੁੰਦੀਰ ਖੇਤਰ ਵਿੱਚ ਭਾਰਤੀ ਤਟਰੱਖਿਅਕ ਅਤੇ ਥਾਈ ਐੱਮਈਸੀਸੀ ਦੇ ਵਿੱਚ ਸਬੰਧਾਂ ਨੂੰ ਹੁਲਾਰਾ ਦੇਣ ਬਾਰੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਾਗਰ (ਖੇਤਰ ਵਿੱਚ ਸਾਰਿਆਂ ਦੇ ਲਈ ਸੁਰੱਖਿਆ ਅਤੇ ਵਿਕਾਸ) ਵਿਜ਼ਨ ਅਤੇ ਭਾਰਤ ਦੀ ਜੀ-20 ਪ੍ਰਧਾਨਗੀ ਦਾ ਵਿਸ਼ਾ ‘ਵਸੁਧੈਵ ਕੁਟੁੰਬਕਮ- ਵਨ ਅਰਥ, ਵਨ ਫੈਮਿਲੀ, ਵਨ ਫਿਊਚਰ’ ਦੇ ਅਨੁਰੂਪ ਭਾਰਤ ਨੂੰ ਇੱਕ ਭਰੋਸੇਮੰਦ ਸਮੁੰਦਰੀ ਭਾਗੀਦਾਰ ਦੇ ਰੂਪ ਵਿੱਚ ਉਜਾਗਰ ਕਰਨ ਵਿੱਚ ਬਹੁਤ ਮਹੱਤਵਪੂਰਨ ਸਿੱਧ ਹੋਵੇਗੀ। ਵਿਦੇਸ਼ ਵਿੱਚ ਤੈਨਾਤੀ ਦੀ ਭਾਰਤ-ਆਸੀਆਨ ਪਹਿਲ ਦਾ ਐਲਾਨ ਰਕਸ਼ਾ ਮੰਤਰੀ, ਸ਼੍ਰੀ ਰਾਜਨਾਥ ਸਿੰਘ ਦੁਆਰਾ ਨਵੰਬਰ 2022 ਵਿੱਚ ਕੰਬੋਡੀਆ ਵਿੱਚ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਦੇ ਦੌਰਾਨ ਕੀਤਾ ਗਿਆ ਸੀ।
************
ਏਬੀਬੀ/ਸੇਵੀ
(Release ID: 1959632)
Visitor Counter : 99