ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸਰਕਾਰ ਨੇ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਰਾਸ਼ਟਰੀ ਪੁਰਸਕਾਰਾਂ ਦੀ ਇੱਕ ਸ਼੍ਰੇਣੀ “ਰਾਸ਼ਟਰੀ ਵਿਗਿਆਨ ਪੁਰਸਕਾਰ” ਦੀ ਸਥਾਪਨਾ ਕੀਤੀ
ਰਾਸ਼ਟਰੀਯ ਵਿਗਿਆਨ ਪੁਰਸਕਾਰ ਭਾਰਤ ਵਿੱਚ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਸਰਬਉੱਚ ਪੁਰਸਕਾਰਾਂ ਵਿੱਚੋਂ ਇੱਕ ਹੋਵੇਗਾ
Posted On:
21 SEP 2023 10:13AM by PIB Chandigarh
ਭਾਰਤ ਸਰਕਾਰ ਨੇ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਰਾਸ਼ਟਰੀ ਪੁਰਸਕਾਰਾਂ ਦੀ ਇੱਕ ਸ਼੍ਰੇਣੀ “ਰਾਸ਼ਟਰੀਯ ਵਿਗਿਆਨ ਪੁਰਸਕਾਰ” ਦੀ ਸਥਾਪਨਾ ਕੀਤੀ ਹੈ।
ਰਾਸ਼ਟਰੀਯ ਵਿਗਿਆਨ ਪੁਰਸਕਾਰ (ਆਰਵੀਪੀ) ਦਾ ਉਦੇਸ਼ ਵਿਗਿਆਨ, ਟੈਕਨੋਲੋਜੀ ਅਤੇ ਟੈਕਨੋਲੋਜੀ ਅਧਾਰਿਤ ਇਨੋਵੇਸ਼ਨ ਦੇ ਵਿਭਿੰਨ ਖੇਤਰਾਂ ਵਿੱਚ ਵਿਗਿਆਨੀਆਂ, ਟੈਕਨੋਲੋਜਿਸਟ, ਅਤੇ ਇਨੋਵੇਟਰਾਂ ਦੁਆਰਾ ਵਿਅਕਤੀਗਤ ਰੂਪ ਨਾਲ ਜਾਂ ਟੀਮਾਂ ਵਿੱਚ ਕੀਤੇ ਗਏ ਜ਼ਿਕਰਯੋਗ ਅਤੇ ਪ੍ਰੇਰਣਾਮਈ ਯੋਗਦਾਨ ਨੂੰ ਮਾਨਤਾ ਦੇਣਾ ਹੈ।
ਰਾਸ਼ਟਰੀਯ ਵਿਗਿਆਨ ਪੁਰਸਕਾਰ ਭਾਰਤ ਵਿੱਚ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਸਰਬਉੱਚ ਪੁਰਸਕਾਰਾਂ ਵਿੱਚੋਂ ਇੱਕ ਹੋਵੇਗਾ। ਸਰਕਾਰੀ, ਨਿਜੀ ਖੇਤਰ ਦੇ ਸੰਗਠਨਾਂ ਵਿੱਚ ਕੰਮ ਕਰਨ ਵਾਲੇ ਵਿਗਿਆਨੀਆਂ/ਟੈਕਨੋਲੋਜਿਸਟ/ਇਨੋਵੇਟਰਾਂ ਜਾਂ ਕਿਸੇ ਵੀ ਸੰਗਠਨ ਤੋਂ ਬਾਹਰ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ, ਜਿਸ ਨੇ ਵਿਗਿਆਨ, ਟੈਕਨੋਲੋਜੀ ਜਾਂ ਟੈਕਨੋਲੋਜੀ ਅਧਾਰਿਤ ਇਨੋਵੇਸ਼ਨ ਦੇ ਕਿਸੇ ਵੀ ਖੇਤਰ ਵਿੱਚ ਮੋਹਰੀ ਰਿਸਰਚ ਜਾਂ ਇਨੋਵੇਸ਼ਨ ਜਾਂ ਖੋਜ ਦੇ ਸੰਦਰਭ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਹੋਵੇ, ਉਹ ਪੁਰਸਕਾਰ ਪ੍ਰਾਪਤ ਕਰਨ ਦੇ ਯੋਗ ਹੋਣਗੇ। ਵਿਦੇਸ਼ ਵਿੱਚ ਰਹਿ ਕੇ ਭਾਰਤੀ ਭਾਈਚਾਰਿਆਂ ਜਾਂ ਸਮਾਜ ਨੂੰ ਲਾਭ ਪਹੁੰਚਾਉਣ ਵਿੱਚ ਅਸਧਾਰਨ ਯੋਗਦਾਨ ਦੇਣ ਵਾਲੇ ਭਾਰਤੀ ਮੂਲ ਦੇ ਲੋਕ ਵੀ ਪੁਰਸਕਾਰ ਦੇ ਯੋਗ ਹੋਣਗੇ। ਇਹ ਪੁਰਸਕਾਰ ਨਿਮਨਲਿਖਿਤ ਚਾਰ ਸ਼੍ਰੇਣੀਆਂ ਵਿੱਚ ਦਿੱਤੇ ਜਾਣਗੇ:-
-
ਵਿਗਿਆਨ ਰਤਨ (ਵੀਆਰ) ਪੁਰਸਕਾਰ ਵਿਗਿਆਨ ਅਤੇ ਟੈਕਨੋਲੋਜੀ ਦੇ ਕਿਸੇ ਵੀ ਖੇਤਰ ਵਿੱਚ ਕੀਤੀਆਂ ਗਈਆਂ ਜੀਵਨ ਭਰ ਦੀਆਂ ਉਪਲਬਧੀਆਂ ਅਤੇ ਯੋਗਦਾਨ ਨੂੰ ਮਾਨਤਾ ਦੇਵੇਗਾ।
-
ਵਿਗਿਆਨ ਸ਼੍ਰੀ (ਵੀਐੱਸ) ਪੁਰਸਕਾਰ ਵਿਗਿਆਨ ਅਤੇ ਟੈਕਨੋਲੋਜੀ ਦੇ ਕਿਸੇ ਵੀ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਨੂੰ ਮਾਨਤਾ ਦੇਵੇਗਾ।
-
ਵਿਗਿਆਨ ਯੁਵਾ-ਸ਼ਾਂਤੀ ਸਰੂਪ ਭਟਨਾਗਰ (ਵੀਵਾਈ-ਐੱਸਐੱਸਬੀ) ਪੁਰਸਕਾਰ 45 ਵਰ੍ਹੇ ਦੀ ਉਮਰ ਤੱਕ ਦੇ ਯੁਵਾ ਵਿਗਿਆਨੀਆਂ ਨੂੰ ਮਾਨਤਾ ਦੇਵੇਗਾ ਅਤੇ ਪ੍ਰੋਤਸਾਹਿਤ ਕਰੇਗਾ ਜਿਨ੍ਹਾਂ ਨੇ ਵਿਗਿਆਨ ਅਤੇ ਟੈਕਨੋਲੋਜੀ ਦੇ ਕਿਸੇ ਵੀ ਖੇਤਰ ਵਿੱਚ ਅਸਧਾਰਨ ਯੋਗਦਾਨ ਦਿੱਤਾ ਹੈ।
-
ਦ ਵਿਗਿਆਨ ਟੀਮ (ਵੀਟੀ) ਪੁਰਸਕਾਰ ਤਿੰਨ ਜਾਂ ਅਧਿਕ ਵਿਗਿਆਨੀਆਂ/ਖੋਜਕਾਰਾਂ/ਇਨੋਵੇਟਰਾਂ ਦੀ ਇੱਕ ਟੀਮ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਨੇ ਵਿਗਿਆਨ ਅਤੇ ਟੈਕਨੋਲੋਜੀ ਦੇ ਕਿਸੇ ਵੀ ਖੇਤਰ ਵਿੱਚ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਕੇ ਅਸਧਾਰਨ ਯੋਗਦਾਨ ਦਿੱਤਾ ਹੋਵੇ।
ਸਰਕਾਰੀ ਜਾਂ ਨਿਜੀ ਸੰਗਠਨਾਂ ਵਿੱਚ ਵਿਗਿਆਨ ਦੇ ਕਿਸੇ ਵੀ ਖੇਤਰ ਵਿੱਚ ਕੰਮ ਕਰਨ ਵਾਲੇ ਵਿਗਿਆਨੀਆਂ, ਟੈਕਨੋਲੋਜਿਸਟ ਅਤੇ ਇਨੋਵੇਸ਼ਨ ਜਿਨ੍ਹਾਂ ਨੇ ਵਿਗਿਆਨ ਦੇ ਕਿਸੇ ਵੀ ਖੇਤਰ ਵਿੱਚ ਮੋਹਰੀ ਅਨੁਸੰਧਾਨ, ਟੈਕਨੋਲੋਜੀ ਅਧਾਰਿਤ ਇਨੋਵੇਸ਼ਨ ਜਾਂ ਖੋਜ ਵਿੱਚ ਯੋਗਦਾਨ ਦਿੱਤਾ ਹੋਵੇ ਜਾਂ ਮਹੱਤਵਪੂਰਨ ਸਮਾਜਿਕ ਪ੍ਰਭਾਵ ਵਾਲੇ ਇਨੋਵੇਟਿਵ ਟੈਕਨੋਲੋਜੀਆਂ/ਉਤਪਾਦਾਂ ਦਾ ਵਿਕਾਸ ਕੀਤਾ ਹੋਵੇ, ਉਹ ਪੁਰਸਕਾਰ ਪ੍ਰਾਪਤ ਕਰਨ ਦੇ ਯੋਗ ਹੋਣਗੇ।
ਵੱਡੇ ਪੱਧਰ ’ਤੇ ਭਾਰਤੀ ਭਾਈਚਾਰਿਆਂ ਜਾਂ ਸਮਾਜ ਨੂੰ ਲਾਭ ਪਹੁੰਚਾਉਣ ਦੇ ਲਈ ਅਸਧਾਰਨ ਯੋਗਦਾਨ ਦੇਣ ਵਾਲੇ ਭਾਰਤੀ ਮੂਲ ਦੇ ਵਿਗਿਆਨੀਆਂ, ਟੈਕਨੋਲੋਜਿਸਟ ਅਤੇ ਇਨੋਵੇਟਰਾਂ ਵੀ ਯੋਗ ਹੋਣਗੇ।
ਰਾਸ਼ਟਰੀਯ ਵਿਗਿਆਨ ਪੁਰਸਕਾਰ 13 ਖੇਤਰਾਂ ਅਰਥਾਤ ਭੌਤਿਕੀ, ਰਸਾਇਣ ਵਿਗਿਆਨ, ਜੈਵਿਕ ਵਿਗਿਆਨ, ਗਣਿਤ ਅਤੇ ਕੰਪਿਊਟਰ ਵਿਗਿਆਨ, ਪ੍ਰਿਥਵੀ ਵਿਗਿਆਨ, ਮੈਡੀਸਿਨ, ਇੰਜੀਨੀਅਰਿੰਗ ਸਾਇੰਸ, ਖੇਤੀ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਟੈਕਨੋਲੋਜੀ ਅਤੇ ਇਨੋਵੇਟਿਵ, ਪਰਮਾਣੂ ਊਰਜਾ ਪੁਲਾੜ ਵਿਗਿਆਨ ਅਤੇ ਹੋਰ ਵਿੱਚ ਪ੍ਰਦਾਨ ਕੀਤਾ ਜਾਵੇਗਾ। ਜੈਂਡਰ ਸਮਾਨਤਾ ਸਮੇਤ ਹਰੇਕ ਕਾਰਜ-ਖੇਤਰ ਤੋਂ ਪ੍ਰਤੀਨਿਧੀਤਵ ਸੁਨਿਸ਼ਚਿਤ ਕੀਤਾ ਜਾਵੇਗਾ।
ਰਾਸ਼ਟਰੀਯ ਵਿਗਿਆਨ ਪੁਰਸਕਾਰਾਂ ਦੇ ਲਈ ਪ੍ਰਾਪਤ ਸਭ ਨਾਮਾਂਕਨ ਰਾਸ਼ਟਰੀਯ ਵਿਗਿਆਨ ਪੁਰਸਕਾਰ ਕਮੇਟੀ (ਆਰਵੀਪੀਸੀ) ਦੇ ਸਾਹਮਣੇ ਰੱਖੇ ਜਾਣਗੇ, ਜਿਸ ਦੀ ਪ੍ਰਧਾਨਗੀ ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਿਕ ਸਲਾਹਕਾਰ (ਪੀਐੱਸਏ) ਕਰਨਗੇ ਅਤੇ ਇਸ ਵਿੱਚ ਵਿਗਿਆਨ ਵਿਭਾਗਾਂ ਦੇ ਸਕੱਤਰ, ਵਿਗਿਆਨ ਅਤੇ ਇੰਜੀਨੀਅਰਿੰਗ ਅਕਾਦਮੀਆਂ ਦੇ ਮੈਂਬਰ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੇ ਵਿਭਿੰਨ ਖੇਤਰਾਂ ਵਿੱਚ ਕੁਝ ਪ੍ਰਤੀਸ਼ਠਿਤ ਵਿਗਿਆਨੀਆਂ ਅਤੇ ਟੈਕਨੋਲੋਜਿਸਟ ਸ਼ਾਮਲ ਹੋਣਗੇ।
ਪੁਰਸਕਾਰਾਂ ਦੀ ਇਸ ਸ਼੍ਰੇਣੀ ਦੇ ਲਈ ਨਾਮਜ਼ਦ ਹਰ ਸਾਲ 14 ਜਨਵਰੀ ਨੂੰ ਬੁਲਾਏ ਜਾਣਗੇ। 28 ਫਰਵਰੀ (ਰਾਸ਼ਟਰੀ ਵਿਗਿਆਨ ਦਿਵਸ) ਤੱਕ ਨਾਮਾਂਕਨ ਖੁੱਲ੍ਹੇ ਰਹਿਣਗੇ। ਇਨ੍ਹਾਂ ਪੁਰਸਕਾਰਾਂ ਦਾ ਐਲਾਨ ਹਰ ਸਾਲ 11 ਮਈ (ਰਾਸਟਰੀ ਟੈਕਨੋਲੋਜੀ ਦਿਵਸ) ਨੂੰ ਕੀਤਾ ਜਾਵੇਗਾ। ਸਾਰੀਆਂ ਸ਼੍ਰੇਣੀਆਂ ਦੇ ਪੁਰਸਕਾਰਾਂ ਦੇ ਲਈ ਪੁਰਸਕਾਰ ਸਮਾਰੋਹ 23 ਅਗਸਤ (ਰਾਸ਼ਟਰੀ ਪੁਲਾੜ ਦਿਵਸ) ਨੂੰ ਆਯੋਜਿਤ ਕੀਤਾ ਜਾਵੇਗਾ। ਸਾਰੇ ਪੁਰਸਕਾਰਾਂ ਵਿੱਚ ਇੱਕ ਸਨਦ ਅਤੇ ਮੈਡਲ ਹੋਵੇਗਾ।
ਇਹ ਨਵੇਂ ਰਾਸ਼ਟਰੀ ਪੁਰਸਕਾਰ ਭਾਰਤ ਸਰਕਾਰ ਦੁਆਰਾ ਸਿਖਰਲੇ ਪੱਧਰ ’ਤੇ ਵਿਗਿਆਨਿਕ ਭਾਈਚਾਰੇ ਦੀਆਂ ਉਪਲਬਧੀਆਂ ਨੂੰ ਮਾਨਤਾ ਦੇਣ ਵਿੱਚ ਇੱਕ ਪਰਿਵਰਤਨਕਾਰੀ ਕਦਮ ਹਨ। ਚੋਣ ਦੀ ਪੂਰੀ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ ਅਤੇ ਨਿਰਪੱਖਤਾ ਦੇ ਨਾਲ, ਵਿਗਿਆਨਿਕ ਇਨੋਵੇਟਰਾਂ ਅਤੇ ਟੈਕਨੋਲੋਜਿਸਟਾਂ ਦੇ ਸਾਰੇ ਵਰਗਾਂ ਦੁਆਰਾ ਕੀਤੇ ਗਏ ਕਾਰਜਾਂ ਨੂੰ ਹੋਰ ਰਾਸ਼ਟਰੀਯ ਪੁਰਸਕਾਰਾਂ ਦੇ ਬਰਾਬਰ ਦਰਜਾ ਪ੍ਰਦਾਨ ਕਰਦੇ ਹੋਏ ਸਨਮਾਨਿਤ ਕੀਤਾ ਜਾਵੇਗਾ।
*************
ਐੱਸਐੱਨਸੀ/ਪੀਕੇ
(Release ID: 1959549)
Visitor Counter : 131
Read this release in:
Kannada
,
English
,
Urdu
,
Marathi
,
Hindi
,
Bengali
,
Assamese
,
Gujarati
,
Odia
,
Tamil
,
Telugu