ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਡੋਮੈਸਟਿਕ ਏਅਰਲਾਈਨਾਂ ਦੁਆਰਾ ਲਿਜਾਂਦੇ ਗਏ ਯਾਤਰੀਆਂ ਦੀ ਸੰਖਿਆ ਵਿੱਚ 38.27 ਪ੍ਰਤੀਸ਼ਤ ਦਾ ਸਾਲਾਨਾ ਵਾਧਾ ਅਤੇ 23.13 ਪ੍ਰਤੀਸ਼ਤ ਦਾ ਮਹੀਨਾਵਾਰ ਵਾਧਾ ਦਰਜ ਕੀਤਾ ਗਿਆ
ਜਨਵਰੀ-ਅਗਸਤ 2023 ਦੇ ਦੌਰਾਨ ਡੋਮੈਸਟਿਕ ਏਅਰਲਾਈਨਾਂ ਦੁਆਰਾ ਯਾਤਰੀਆਂ ਦੀ ਸੰਖਿਆ 1190.62 ਲੱਖ ਰਹੀ
ਅਨੁਸੂਚਿਤ ਡੋਮੈਸਟਿਕ ਏਅਰਲਾਈਨਾਂ ਦੀ ਕੁੱਲ ਕੈਨਸੇਲੇਸ਼ਨ ਦਰ 0.65 ਪ੍ਰਤੀਸ਼ਤ ਦੇ ਹੇਠਲੇ ਪੱਧਰ ‘ਤੇ
प्रविष्टि तिथि:
21 SEP 2023 12:44PM by PIB Chandigarh
ਡੋਮੈਸਟਿਕ ਏਵੀਏਸ਼ਨ ਇੰਡਸਟਰੀ ਨੇ ਵਰ੍ਹੇ 2023 ਦੇ ਪਹਿਲੇ ਅੱਠ ਮਹੀਨਿਆਂ ਦੇ ਦੌਰਾਨ ਯਾਤਰੀ ਟ੍ਰੈਫਿਕ ਵਿੱਚ ਜ਼ਿਕਰਯੋਗ ਵਾਧਾ ਦਰਜ ਕੀਤਾ ਹੈ। ਨਵੀਨਤਮ ਡੇਟਾ ਦੇ ਵਿਸ਼ਲੇਸ਼ਣ ਦੇ ਅਨੁਸਾਰ, ਜਨਵਰੀ ਤੋਂ ਅਗਸਤ 2023 ਦੇ ਦੌਰਾਨ ਡੋਮੈਸਟਿਕ ਏਅਰਲਾਈਨਾਂ ਦੁਆਰਾ ਲਿਜਾਂਦੇ ਗਏ ਯਾਤਰੀਆਂ ਦੀ ਸੰਖਿਆ ਵਧ ਕੇ 1190.62 ਲੱਖ ਦੇ ਪੱਧਰ ‘ਤੇ ਪਹੁੰਚ ਗਈ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ ਇੱਕ ਪ੍ਰਭਾਵਸ਼ਾਲੀ ਵਾਧੇ ਨੂੰ ਦਰਸਾਉਂਦੀ ਹੈ। ਇਸ ਪ੍ਰਕਾਰ ਯਾਤਰੀਆਂ ਦੀ ਸੰਖਿਆ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ 38.27 ਪ੍ਰਤੀਸ਼ਤ ਅਧਿਕ ਰਹੀ।
ਸਿਰਫ ਅਗਸਤ 2023 ਮਹੀਨੇ ਵਿੱਚ ਹੀ 23.13 ਪ੍ਰਤੀਸ਼ਤ ਦੀ ਮਹੱਤਵਪੂਰਨ ਮਹੀਨਾਵਾਰ ਵਾਧਾ ਦਰ ਦੇਖੀ ਗਈ ਹੈ, ਜਿਸ ਵਿੱਚ ਯਾਤਰੀਆਂ ਦੀ ਸੰਖਿਆ ਵਧ ਕੇ 148.27 ਲੱਖ ਤੱਕ ਪਹੁੰਚ ਗਈ। ਯਾਤਰੀਆਂ ਦੀ ਸੰਖਿਆ ਵਿੱਚ ਵਾਧਾ ਹੋਣਾ ਦਾ ਇਹ ਰੁਝਾਨ ਉਦਯੋਗ ਦੇ ਲਚੀਲੇਪਨ ਅਤੇ ਆਲਮੀ ਮਹਾਮਾਰੀ ਦੁਆਰਾ ਪੇਸ਼ ਕੀਤੀਆਂ ਗਈਆਂ ਚੁਣੌਤੀਆਂ ਤੋਂ ਉੱਭਰਣ ਨੂੰ ਦਰਸਾਉਂਦਾ ਹੈ।
ਯਾਤਰੀ ਟ੍ਰੈਫਿਕ ਵਿੱਚ ਪ੍ਰਭਾਵਸ਼ਾਲੀ ਵਾਧੇ ਦੇ ਬਾਵਜੂਦ, ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਅਗਸਤ 2023 ਵਿੱਚ ਅਨੁਸੂਚਿਤ ਡੋਮੈਸਟਿਕ ਏਅਰਲਾਈਨਾਂ ਦੇ ਲਈ ਕੁੱਲ ਕੈਨਸੇਲੇਸ਼ਨ ਦਰ ਸਿਰਫ 0.65 ਪ੍ਰਤੀਸ਼ਤ ਰਹੀ। ਅਗਸਤ 2023 ਦੇ ਦੌਰਾਨ, ਅਨੁਸੂਚਿਤ ਡੋਮੈਸਟਿਕ ਏਅਰਲਾਈਨਾਂ ਨੂੰ ਕੁੱਲ 288 ਯਾਤਰੀਆਂ ਨਾਲ ਸਬੰਧਿਤ ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਸ ਪ੍ਰਕਾਰ ਪ੍ਰਤੀ 10,000 ਯਾਤਰੀਆਂ ‘ਤੇ ਸ਼ਿਕਾਇਤ ਦਰ ਸਿਰਫ 0.23 ਪ੍ਰਤੀਸ਼ਤ ਹੀ ਰਹੀ। ਘੱਟ ਸ਼ਿਕਾਇਤਾਂ ਅਤੇ ਕੈਨਸੇਲੈਸਨ ਦੀ ਘੱਟ ਦਰ ਦਾ ਹੋਣਾ ਗਾਹਕਾਂ ਦੀ ਸੰਤੁਸ਼ਟੀ ਨੂੰ ਪ੍ਰਾਥਮਿਕਤਾ ਦੇਣ ਅਤੇ ਉਨ੍ਹਾਂ ਨੂੰ ਭਰੋਸੇਯੋਗ ਅਤੇ ਕੁਸ਼ਲ ਸੇਵਾਵਾਂ ਪ੍ਰਦਾਨ ਕਰਨ ਬਾਰੇ ਉਦਯੋਗ ਦੇ ਪ੍ਰਯਤਨਾਂ ਦਾ ਪ੍ਰਮਾਣ ਹੈ।
ਇਸ ਖੇਤਰ ਵਿੱਚ ਵਿਕਾਸ ਦੀ ਸਰਾਹਨਾ ਕਰਦੇ ਹੋਏ, ਕੇਂਦਰੀ ਸਿਵਿਲ ਐਵੀਏਸ਼ਨ ਅਤੇ ਸਟੀਲ ਮੰਤਰੀ, ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਨੇ ਕਿਹਾ ਹੈ ਕਿ ਇਹ ਲਗਾਤਾਰ ਵਾਧਾ ਇੱਕ ਸੁਰੱਖਿਅਤ, ਕੁਸ਼ਲ ਗਾਹਕ-ਕੇਂਦ੍ਰਿਤ ਐਵੀਏਸ਼ਨ ਈਕੋਸਿਸਟਮ ਨੂੰ ਹੁਲਾਰਾ ਦੇਣ ਦੇ ਲਈ ਏਅਰਲਾਇੰਸ, ਹਵਾਈ ਅੱਡਿਆਂ ਅਤੇ ਸਿਵਿਲ ਐਵੀਏਸ਼ਨ ਮੰਤਰਾਲਾ ਦੁਆਰਾ ਕੀਤੇ ਗਏ ਸਮੂਹਿਕ ਪ੍ਰਯਤਨਾਂ ਦਾ ਪ੍ਰਮਾਣ ਹੈ। ਐਵੀਏਸ਼ਨ ਇੰਡਸਟਰੀ ਉੱਭਰਦੀ ਯਾਤਰਾ ਮੰਗਾਂ ਅਤੇ ਨਿਯਮਾਂ ਨੂੰ ਅਪਣਾਉਂਦੇ ਹੋਏ ਯਾਤਰੀ ਸੁਰੱਖਿਆ ਅਤੇ ਸੁਵਿਧਾਵਾਂ ਸੁਨਿਸ਼ਚਿਤ ਕਰਵਾਉਣ ਦੇ ਲਈ ਪ੍ਰਤੀਬੱਧ ਰਿਹਾ ਹੈ। ਜਿਵੇਂ-ਜਿਵੇਂ ਹਵਾਈ ਯਾਤਰਾ ਵਿੱਚ ਸੁਧਾਰ ਹੋ ਰਿਹਾ ਹੈ, ਡੋਮੈਸਟਿਕ ਏਅਰਲਾਈਨਸ ਪੂਰੇ ਭਾਰਤ ਵਿੱਚ ਆਰਥਿਕ ਵਿਕਾਸ ਅਤੇ ਕਨੈਕਟੀਵਿਟੀ ਨੂੰ ਸੁਵਿਧਾਜਨਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਲਈ ਤਿਆਰ ਹਨ।
***************
ਵਾਈਬੀ/ਪੀਐੱਸ
(रिलीज़ आईडी: 1959450)
आगंतुक पटल : 144