ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੁਆਰਾ ਅੱਜ ਲੋਕ ਸਭਾ ਵਿੱਚ ਨਾਰੀ ਸ਼ਕਤੀ ਵੰਦਨ ਬਿਲ ਪੇਸ਼ ਕਰਨ ਦੇ ਲਈ ਪ੍ਰਧਾਨ ਮੰਤਰੀ ਦਾ ਆਭਾਰ ਪ੍ਰਗਟ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਅੱਜ ਭਾਰਤ ਦੇ ਸਨਾਤਨ ਸੱਭਿਆਚਾਰ ਦੇ ਅਨੁਰੂਪ “ਯਤ੍ਰ ਨਾਰਯਸਤੁ ਪੂਜਯੰਤੇ, ਰਮੰਤੇ ਤਤ੍ਰ ਦੇਵਤਾ” (यत्र नार्यस्तु पूज्यन्ते, रमन्ते तत्र देवता) ਨੂੰ ਦੇਸ਼ ਦੇ ਲੋਕਤੰਤਰ ਵਿੱਚ ਚਰਿਤਾਰਥ ਕਰਕੇ ਦਿਖਾਇਆ ਹੈ
ਅੱਜ ਲੋਕ ਸਭਾ ਵਿੱਚ ਪੇਸ਼ ਹੋਇਆ ‘ਨਾਰੀ ਸ਼ਕਤੀ ਵੰਦਨ ਬਿਲ’ ਇੱਕ ਅਜਿਹਾ ਫ਼ੈਸਲਾ ਹੈ, ਜਿਸ ਨਾਲ ਸਾਡੀ ਨਾਰੀ ਸ਼ਕਤੀ ਨੂੰ ਸਹੀ ਮਾਇਨਿਆਂ ਵਿੱਚ ਉਨ੍ਹਾਂ ਦਾ ਅਧਿਕਾਰ ਮਿਲੇਗਾ
ਮੋਦੀ ਜੀ ਨੇ ਦਿਖਾਇਆ ਹੈ ਕਿ ‘Women led Empowerment’ ਮੋਦੀ ਸਰਕਾਰ ਦੇ ਲਈ ਇੱਕ ਨਾਅਰਾ ਨਹੀਂ, ਬਲਕਿ ਇੱਕ ਸੰਕਲਪ ਹੈ, ਇਸ ਇਤਿਹਾਸਿਕ ਫ਼ੈਸਲੇ ਦੇ ਲਈ ਕਰੋੜਾਂ ਦੇਸ਼ਵਾਸੀਆਂ ਵੱਲੋਂ ਮੋਦੀ ਜੀ ਦਾ ਹਿਰਦੈ ਤੋਂ ਅਭਿੰਨਦਨ ਕਰਦਾ ਹਾਂ
ਚਾਹੇ ਨੀਤੀ ਹੋਵੇ ਜਾਂ ਅਗਵਾਈ, ਭਾਰਤ ਦੀ ਨਾਰੀ ਸ਼ਕਤੀ ਨੇ ਸਾਬਿਤ ਕੀਤਾ ਹੈ ਕਿ ਉਹ ਕਿਸੇ ਵੀ ਖੇਤਰ ਵਿੱਚ ਕਿਸੇ ਤੋਂ ਘੱਟ ਨਹੀਂ ਹਨ
ਮੋਦੀ ਸਰਕਾਰ ਦਾ ਮੰਨਣਾ ਹੈ ਕਿ ਨਾਰੀ ਸ਼ਕਤੀ ਦੇ ਸਹਿਯੋਗ ਅਤੇ ਸਮਰੱਥਾ ਦੇ ਬਿਨਾ ਇੱਕ ਸਸ਼ਕਤ ਅਤੇ ਆਤਮਨਿਰਭਰ ਭਾਰਤ ਦਾ ਫ਼ੈਸਲਾ ਸੰਭਵ ਨਹੀਂ ਹੈ
ਦੇਸ਼ ਦੀ ਮਹਿਲਾ ਸ਼ਕਤੀ ਨੂੰ ਉਨ੍ਹਾਂ ਦਾ ਅਧਿਕਾਰ ਦੇਣ ਵਾਲੀ ਮੋਦੀ ਸਰਕਾਰ ਦਾ ਇਹ ਫ਼ੈਸਲਾ, ਆਉਣ ਵਾਲੇ ਸਮੇਂ ਵਿੱਚ ਇੱਕ ਵਿਕਸਿਤ ਅਤੇ ਸਮ੍ਰਿੱਧ ਭਾਰਤ ਦੇ ਨਿਰਮਾਣ ਦਾ ਮੁੱਖ ਥੰਮ੍ਹ ਬਣੇਗਾ
Posted On:
19 SEP 2023 4:57PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੁਆਰਾ ਅੱਜ ਲੋਕ ਸਭਾ ਵਿੱਚ ਨਾਰੀ ਸ਼ਕਤੀ ਵੰਦਨ ਬਿਲ ਪੇਸ਼ ਕਰਨ ਦੇ ਲਈ ਪ੍ਰਧਾਨ ਮੰਤਰੀ ਜੀ ਦਾ ਆਭਾਰ ਪ੍ਰਗਟ ਕੀਤਾ। X ਪਲੈਟਫਾਰਮ ’ਤੇ ਆਪਣੀ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਅੱਜ ਭਾਰਤ ਦੇ ਸਨਾਤਨ ਸੱਭਿਆਚਾਰ ਦੇ ਅਨੁਰੂਪ “ਯਤ੍ਰ ਨਾਰਯਸਤ੍ਰ ਪੂਜਯੰਤ, ਰਮੰਤੇ ਤਤ੍ਰ ਦੇਵਤਾ:” (“यत्र नार्यस्तु पूज्यन्ते, रमन्ते तत्र देवता:”) ਨੂੰ ਦੇਸ਼ ਦੇ ਲੋਕਤੰਤਰ ਵਿੱਚ ਚਰਿਤਾਰਥ ਕਰਕੇ ਦਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਲੋਕ ਸਭਾ ਵਿੱਚ ਪੇਸ਼ ਹੋਇਆ ‘ਨਾਰੀ ਸ਼ਕਤੀ ਵੰਦਨ ਬਿਲ’ ਇੱਕ ਅਜਿਹਾ ਫ਼ੈਸਲਾ ਹੈ। ਜਿਸ ਨਾਲ ਸਾਡੀ ਨਾਰੀ ਸ਼ਕਤੀ ਨੂੰ ਸਹੀ ਮਾਇਨਿਆਂ ਵਿੱਚ ਉਨ੍ਹਾਂ ਦਾ ਅਧਿਕਾਰ ਮਿਲੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਦਿਖਾਇਆ ਹੈ ਕਿ ‘Women led Empowerment’ ਮੋਦੀ ਸਰਕਾਰ ਦੇ ਲਈ ਇੱਕ ਨਾਅਰਾ ਨਹੀਂ, ਬਲਕਿ ਇੱਕ ਸੰਕਲਪ ਹੈ, ਅਤੇ ਇਸ ਇਤਿਹਾਸਿਕ ਫ਼ੈਸਲੇ ਦੇ ਲਈ ਕਰੋੜਾਂ ਦੇਸ਼ਵਾਸੀਆਂ ਵੱਲੋਂ ਮੋਦੀ ਜੀ ਦਾ ਹਿਰਦੈ ਤੋਂ ਅਭਿਨੰਦਨ ਕਰਦਾ ਹਾਂ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਚਾਹੇ ਨੀਤੀ ਹੋਵੇ ਜਾਂ ਅਗਵਾਈ, ਭਾਰਤ ਦੀ ਨਾਰੀ ਸ਼ਕਤੀ ਨੇ ਸਾਬਿਤ ਕੀਤਾ ਕਿ ਉਹ ਕਿਸੇ ਵੀ ਖੇਤਰ ਵਿੱਚ ਕਿਸੇ ਤੋਂ ਘੱਟ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਮੰਨਣਾ ਹੈ ਕਿ ਨਾਰੀ ਸ਼ਕਤੀ ਦੇ ਸਹਿਯੋਗ ਅਤੇ ਸਮਰੱਥਾ ਦੇ ਬਿਨਾ ਇੱਕ ਸਸ਼ਕਤ ਅਤੇ ਆਤਮਨਿਰਭਰ ਭਾਰਤ ਦਾ ਨਿਰਮਾਣ ਸੰਭਵ ਨਹੀਂ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਦੇਸ਼ ਦੀ ਮਹਿਲਾ ਸ਼ਕਤੀ ਨੂੰ ਉਨ੍ਹਾਂ ਦਾ ਅਧਿਕਾਰ ਦੇਣ ਵਾਲਾ ਮੋਦੀ ਸਰਕਾਰ ਦਾ ਇਹ ਫ਼ੈਸਲਾ, ਆਉਣ ਵਾਲੇ ਸਮੇਂ ਵਿੱਚ ਇੱਕ ਵਿਕਸਿਤ ਅਤੇ ਸਮ੍ਰਿੱਧ ਭਾਰਤ ਦੇ ਨਿਰਮਾਣ ਦਾ ਮੁੱਖ ਥੰਮ੍ਹ ਬਣੇਗਾ।
*****
ਆਰਕੇ/ਏਵਾਈ/ਏਐੱਸਐੱਚ/ਏਕੇਐੱਸ/ਏਐੱਸ
(Release ID: 1959079)
Visitor Counter : 106