ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਡੀਏਆਰਪੀਜੀ ਦੁਆਰਾ ਅਗਸਤ, 2023 ਦੇ ਮਹੀਨੇ ਲਈ ਸੀਪੀਜੀਆਰਏਐੱਮਐੱਸ 'ਤੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਕਾਰਗੁਜ਼ਾਰੀ ਬਾਰੇ 13ਵੀਂ ਰਿਪੋਰਟ ਜਾਰੀ ਕੀਤੀ ਗਈ
ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਨੇ ਅਗਸਤ, 2023 ਵਿੱਚ ਸਭ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ
ਅਗਸਤ, 2023 ਵਿੱਚ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਕੁੱਲ 82,013 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਵਿੱਚ ਲੰਬਿਤ ਸ਼ਿਕਾਇਤਾਂ ਦੀ ਗਿਣਤੀ ਘਟ ਕੇ 1,69,753 ਰਹਿ ਗਈ
ਉੱਤਰ ਪ੍ਰਦੇਸ਼ ਸਰਕਾਰ ਵੱਡੇ ਰਾਜਾਂ ਵਿੱਚ ਦਰਜਾਬੰਦੀ ਵਿੱਚ ਸਿਖਰ 'ਤੇ ਹੈ, ਇਸ ਤੋਂ ਬਾਅਦ ਝਾਰਖੰਡ ਸਰਕਾਰ ਅਤੇ ਰਾਜਸਥਾਨ ਸਰਕਾਰ ਆਉਂਦੇ ਹਨ
ਤੇਲੰਗਾਨਾ ਸਰਕਾਰ 20,000 ਤੋਂ ਘੱਟ ਸ਼ਿਕਾਇਤਾਂ ਵਾਲੇ ਰਾਜਾਂ ਵਿੱਚ ਦਰਜਾਬੰਦੀ ਵਿੱਚ ਸਿਖਰ 'ਤੇ ਹੈ, ਇਸ ਤੋਂ ਬਾਅਦ ਛੱਤੀਸਗੜ੍ਹ ਅਤੇ ਕੇਰਲ ਸਰਕਾਰ ਹੈ।
ਉੱਤਰ ਪੂਰਬੀ ਰਾਜਾਂ ਵਿੱਚ ਸਿੱਕਮ ਸਰਕਾਰ ਸਿਖਰ 'ਤੇ ਹੈ, ਇਸਦੇ ਬਾਅਦ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦੀ ਸਰਕਾਰ ਹੈ
ਲਕਸ਼ਦ੍ਵੀਪ ਸਰਕਾਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰੈਂਕਿੰਗ ਵਿੱਚ ਸਿਖਰ 'ਤੇ ਹੈ, ਇਸ ਤੋਂ ਬਾਅਦ ਅੰਡੇਮਾਨ ਅਤੇ ਨਿਕੋਬਾਰ ਅਤੇ ਲੱਦਾਖ ਦੀ ਸਰਕਾਰ ਹੈ
प्रविष्टि तिथि:
19 SEP 2023 5:29PM by PIB Chandigarh
ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਨੇ ਅਗਸਤ, 2023 ਲਈ ਰਾਜਾਂ ਲਈ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਨ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) 13ਵੀਂ ਮਾਸਿਕ ਰਿਪੋਰਟ ਜਾਰੀ ਕੀਤੀ। ਉਕਤ ਰਿਪੋਰਟ ਜਨਤਕ ਸ਼ਿਕਾਇਤਾਂ ਦੀਆਂ ਕਿਸਮਾਂ ਅਤੇ ਸ਼੍ਰੇਣੀਆਂ ਅਤੇ ਨਿਪਟਾਰੇ ਦੀ ਪ੍ਰਕਿਰਤੀ ਦਾ ਵਿਸਤ੍ਰਿਤ ਵਿਸ਼ਲੇਸ਼ਣ ਪ੍ਰਦਾਨ ਕਰਦੀ ਹੈ।
ਅਗਸਤ, 2023 ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੁੱਲ 82,013 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਸੀ। ਸੀਪੀਜੀਆਰਏਐੱਮਐੱਸ ਪੋਰਟਲ 'ਤੇ ਪ੍ਰਾਪਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸ਼ਿਕਾਇਤਾਂ ਦੀ ਲੰਬਿਤਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵਿੱਚ ਘੱਟ ਕੇ 1,69,753 ਹੋ ਗਈ ਹੈ।
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲੰਬਿਤ ਜੁਲਾਈ, 2023 ਦੇ ਅੰਤ ਵਿੱਚ 1,79,077 ਪੀਜੀ ਕੇਸਾਂ ਤੋਂ ਘਟ ਕੇ ਅਗਸਤ, 2023 ਦੇ ਅੰਤ ਵਿੱਚ 1,69,753 ਪੀਜੀ ਕੇਸ ਰਹਿ ਗਈ ਹੈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬਕਾਇਆ ਸ਼ਿਕਾਇਤਾਂ ਘੱਟ ਕੇ 1,69,753 ਰਹਿ ਗਈਆਂ ਹਨ, ਜੋ ਇਸ ਸਾਲ ਦਾ ਸਭ ਤੋਂ ਘੱਟ ਹਨ। ਲਗਾਤਾਰ 12ਵੇਂ ਮਹੀਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮਾਸਿਕ ਨਿਪਟਾਰੇ ਨੇ 50 ਹਜ਼ਾਰ ਕੇਸਾਂ ਨੂੰ ਪਾਰ ਕਰ ਲਿਆ ਹੈ। ਅਗਸਤ, 2023 ਵਿੱਚ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸਾਲ 2023 ਵਿੱਚ ਸਭ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ।
ਮਈ, 2023 ਤੋਂ ਡੀਏਆਰਪੀਜੀ ਨੇ ਸੀਪੀਜੀਆਰਏਐੱਮਐੱਸ ਪੋਰਟਲ 'ਤੇ ਉਨ੍ਹਾਂ ਦੇ ਪ੍ਰਦਰਸ਼ਨ ਦੇ ਅਧਾਰ 'ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰੈਂਕਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਵਰਤਮਾਨ ਵਿੱਚ, ਡੀਏਆਰਪੀਜੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 4 ਸ਼੍ਰੇਣੀਆਂ ਵਿੱਚ ਦਰਜਾ ਦਿੰਦਾ ਹੈ, ਜਿਵੇਂ ਕਿ ਉੱਤਰ ਪੂਰਬੀ ਰਾਜ, ਕੇਂਦਰ ਸ਼ਾਸਿਤ ਪ੍ਰਦੇਸ਼, ਰਾਜਾਂ ਲਈ ਦੋ ਹੋਰ ਸ਼੍ਰੇਣੀਆਂ ਸ਼ਿਕਾਇਤਾਂ ਦੀ ਪ੍ਰਾਪਤੀ ਦੇ ਅਧਾਰ 'ਤੇ ਵੰਡੀਆਂ ਜਾਂਦੀਆਂ ਹਨ। ਇਹ ਦਰਜਾਬੰਦੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੀ ਸਮੀਖਿਆ ਅਤੇ ਸੁਚਾਰੂ ਬਣਾਉਣ ਅਤੇ ਦੂਜੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਤੁਲਨਾਤਮਕ ਮੁਲਾਂਕਣ ਕਰਨ ਵਿੱਚ ਸਹਾਇਤਾ ਕਰਨ ਲਈ ਭਾਰਤ ਸਰਕਾਰ ਦੇ ਯਤਨਾਂ ਦਾ ਹਿੱਸਾ ਹੈ। ਸ਼ਿਕਾਇਤ ਨਿਵਾਰਣ ਸੂਚਕਾਂਕ ਵਿੱਚ 2 ਮਾਪ ਅਤੇ 4 ਸੂਚਕ ਸ਼ਾਮਲ ਹਨ।
ਇਹ ਦਰਜਾਬੰਦੀ 01.01.2023 ਤੋਂ 31.08.2023 ਦੀ ਮਿਆਦ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦੋ ਮਾਪਾਂ (ਗੁਣਵੱਤਾ ਅਤੇ ਸਮੇਂ ਸਿਰ ਸ਼ਿਕਾਇਤਾਂ ਦੇ ਨਿਪਟਾਰੇ) ਦੇ ਪ੍ਰਦਰਸ਼ਨ 'ਤੇ ਅਧਾਰਿਤ ਹੈ। 4 ਸ਼੍ਰੇਣੀਆਂ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਚੋਟੀ ਦੇ 3 ਪ੍ਰਦਰਸ਼ਨਕਾਰ ਹੇਠਾਂ ਦਿੱਤੇ ਅਨੁਸਾਰ ਹਨ:
|
ਐੱਸ ਨੰ.
|
ਸਮੂਹ
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਰੈਂਕ 1
|
ਰੈਂਕ 2
|
ਰੈਂਕ 3
|
|
1
|
ਸਮੂਹ A
|
ਉੱਤਰ-ਪੂਰਬੀ ਰਾਜ
|
ਸਿੱਕਮ
|
ਅਸਾਮ
|
ਅਰੁਣਾਚਲ ਪ੍ਰਦੇਸ਼
|
|
2
|
ਸਮੂਹ B
|
ਕੇਂਦਰ ਸ਼ਾਸਿਤ ਪ੍ਰਦੇਸ਼
|
ਲਕਸ਼ਦੀਪ
|
ਅੰਡੇਮਾਨ ਅਤੇ ਨਿਕੋਬਾਰ
|
ਲੱਦਾਖ
|
|
3
|
ਸਮੂਹ C
|
>= 20000 ਸ਼ਿਕਾਇਤਾਂ ਵਾਲੇ ਰਾਜ
|
ਉੱਤਰ ਪ੍ਰਦੇਸ਼
|
ਝਾਰਖੰਡ
|
ਰਾਜਸਥਾਨ
|
|
4
|
ਸਮੂਹ D
|
<20000 ਸ਼ਿਕਾਇਤਾਂ ਵਾਲੇ ਰਾਜ
|
ਤੇਲੰਗਾਨਾ
|
ਛੱਤੀਸਗੜ੍ਹ
|
ਕੇਰਲ
|
ਲਗਾਤਾਰ 12ਵੇਂ ਮਹੀਨੇ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮਾਸਿਕ ਨਿਪਟਾਰੇ ਨੇ 50 ਹਜ਼ਾਰ ਕੇਸਾਂ ਨੂੰ ਪਾਰ ਕੀਤਾ
ਉੱਤਰ ਪ੍ਰਦੇਸ਼ ਨੂੰ ਅਗਸਤ, 2023 ਵਿੱਚ ਸਭ ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ ਅਤੇ ਇਹ ਗਿਣਤੀ 24575 ਸ਼ਿਕਾਇਤਾਂ 'ਤੇ ਹੈ। ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਨੇ ਅਗਸਤ, 2023 ਵਿੱਚ ਸਭ ਤੋਂ ਵੱਧ ਕ੍ਰਮਵਾਰ 24157 ਅਤੇ 18692 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ। ਡੀਏਆਰਪੀਜੀ ਨੇ ਸੇਵੋਤਮ (Sevottam) ਸਕੀਮ ਅਧੀਨ ਰਾਜ/ਯੂਟੀ ਏਟੀਆਈਜ਼ ਦੁਆਰਾ ਕਰਵਾਈਆਂ ਜਾ ਰਹੀਆਂ ਸਿਖਲਾਈਆਂ ਦੀ ਅਸਲ ਸਮੇਂ ਦੀ ਸਥਿਤੀ ਦੀ ਨਿਗਰਾਨੀ ਕਰਨ ਲਈ ਇੱਕ ਸਮਰਪਿਤ ਪੋਰਟਲ ਤਿਆਰ ਕੀਤਾ ਹੈ।
********
ਐੱਸਐੱਨਸੀ/ਪੀਕੇ
(रिलीज़ आईडी: 1959026)
आगंतुक पटल : 151