ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ ’ਤੇ ਸ਼ੁਭਕਾਮਨਾਵਾਂ ਦਿੱਤੀਆਂ
Posted On:
18 SEP 2023 5:31PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ ’ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ, ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ : -
“ਗਣੇਸ਼ ਚਤੁਰਥੀ ਦੇ ਪਾਵਨ ਅਵਸਰ ’ਤੇ, ਮੈਂ ਦੇਸ਼ ਅਤੇ ਵਿਦੇਸ਼ ਵਿੱਚ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।
ਗਿਆਨ, ਬੁੱਧੀ ਅਤੇ ਸਮ੍ਰਿੱਧੀ ਦੇ ਪ੍ਰਤੀਕ ਭਗਵਾਨ ਸ਼੍ਰੀ ਗਣੇਸ਼ ਦੇ ਜਨਮ ਉਸਤਵ ਦੇ ਰੂਪ ਵਿੱਚ ਮਨਾਇਆ ਜਾਣ ਵਾਲਾ ਗਣੇਸ਼ ਚਤੁਰਥੀ ਦਾ ਇਹ ਪਰਵ ਉਸਸ਼ਾਹ, ਉਮੰਗ ਅਤੇ ਖੁਸ਼ੀ ਦਾ ਤਿਉਹਾਰ ਹੈ। ਇਹ ਤਿਉਹਾਰ ਮਿਲ-ਜੁਲ ਕੇ ਕੰਮ ਕਰਨ ਦਾ ਸੰਦੇਸ਼ ਦਿੰਦਾ ਹੈ ਅਤੇ ਸਾਨੂੰ ਜੀਵਨ ਵਿੱਚ ਨਿਮਰ ਬਣੇ ਰਹਿਣ ਅਤੇ ਸਮਾਜ ਵਿੱਚ ਸਦਭਾਵ ਅਤੇ ਭਾਈਚਾਰੇ ਨੂੰ ਹੁਲਾਰਾ ਦੇਣ ਦੀ ਪ੍ਰੇਰਣਾ ਵੀ ਦਿੰਦਾ ਹੈ।
ਭਗਵਾਨ ਸ਼੍ਰੀ ਗਣੇਸ਼ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਕਰਨ ਤਾਕਿ ਅਸੀਂ ਇੱਕ ਵਿਕਸਿਤ ਰਾਸ਼ਟਰ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕੀਏ।”
ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ -
***
ਡੀਐੱਸ/ਏਕੇ
(Release ID: 1958763)
Visitor Counter : 110