ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਕਿਹਾ ਸਿਹਤਮੰਦ ਬਹਿਸ ਫਲਦੇ-ਫੁੱਲਦੇ ਲੋਕਤੰਤਰ ਦੀ ਵਿਸ਼ੇਸ਼ਤਾ ਹੈ
ਸਾਡੇ ਲੋਕਤੰਤਰ ਦੀ ਸਫ਼ਲਤਾ “ਅਸੀਂ ਭਾਰਤ ਦੇ ਲੋਕ” ਦਾ ਸਮੂਹਿਕ, ਠੋਸ ਯਤਨ ਹੈ - ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਚੇਤਾਵਨੀ ਦਿੱਤੀ ਕਿ ਵਿਘਨ ਅਤੇ ਅਸ਼ਾਂਤੀ ਨੂੰ ਇੱਕ ਰਣਨੀਤੀ ਵਜੋਂ ਹਥਿਆਰ ਬਣਾਉਣਾ ਕਦੇ ਵੀ ਲੋਕਾਂ ਦੀ ਮਨਜ਼ੂਰੀ ਪ੍ਰਾਪਤ ਨਹੀਂ ਕਰੇਗਾ
ਸੰਵਿਧਾਨ ਸਭਾ ਵਿੱਚ ਤਿੰਨ ਸਾਲਾਂ ਦੇ ਲੰਬੇ ਵਿਚਾਰ-ਵਟਾਂਦਰੇ ਨੇ ਮਰਿਆਦਾ ਅਤੇ ਸੁਅਸਥ ਬਹਿਸ ਦੀ ਮਿਸਾਲ ਕਾਇਮ ਕੀਤੀ - ਉਪ ਰਾਸ਼ਟਰਪਤੀ
Posted On:
18 SEP 2023 3:29PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ, ਸ਼੍ਰੀ ਜਗਦੀਪ ਧਨਖੜ ਨੇ ਅੱਜ ਸੰਸਦੀ ਯਾਤਰਾ ਦੇ 75 ਸਾਲਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਅਤੇ ਭਾਰਤੀ ਲੋਕਤੰਤਰ ਨੂੰ ਆਕਾਰ ਦੇਣ ਵਾਲੀਆਂ ਪ੍ਰਾਪਤੀਆਂ, ਤਜਰਬਿਆਂ, ਯਾਦਾਂ ਅਤੇ ਸਿੱਖਿਆਵਾਂ ਨੂੰ ਉਜਾਗਰ ਕੀਤਾ। ਸੰਸਦੀ ਲੋਕਤੰਤਰ ਵਿੱਚ "ਜਨਤਾ ਦੀ ਅਟੁੱਟ ਆਸਥਾ ਅਤੇ ਅਟੁੱਟ ਵਿਸ਼ਵਾਸ" ਨੂੰ ਰੇਖਾਂਕਿਤ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਜ਼ੋਰ ਦਿੱਤਾ, "ਸਾਡੇ ਲੋਕਤੰਤਰ ਦੀ ਸਫ਼ਲਤਾ "ਅਸੀਂ ਭਾਰਤ ਦੇ ਲੋਕ" (“WE THE PEOPLE OF INDIA”) ਦਾ ਇੱਕ ਸਮੂਹਿਕ, ਠੋਸ ਯਤਨ ਹੈ।”
ਅੱਜ ਰਾਜ ਸਭਾ ਦੇ 261ਵੇਂ ਸੈਸ਼ਨ ਦੀ ਸ਼ੁਰੂਆਤ ਵਿੱਚ ਸ਼ੁਰੂਆਤੀ ਟਿੱਪਣੀਆਂ ਦਿੰਦੇ ਹੋਏ, ਸ਼੍ਰੀ ਧਨਖੜ ਨੇ ਕਿਹਾ ਕਿ ਰਾਜ ਸਭਾ ਦੇ ਪਵਿੱਤਰ ਪਰਿਸਰ ਨੇ 15 ਅਗਸਤ, 1947 ਨੂੰ 'ਟ੍ਰਾਇਸਟ ਵਿਦ ਡੇਸਟੀਨੀ' ਤੋਂ ਲੈ ਕੇ 30 ਜੂਨ, 2017 ਨੂੰ ਬੇਮਿਸਾਲ ਜੀਐੱਸਟੀ ਪ੍ਰਣਾਲੀ ਦੇ ਲਾਗੂ ਹੋਣ ਤੋਂ ਅੱਜ ਦੇ ਦਿਨ ਤੱਕ ਕਈ ਮੀਲ ਪੱਥਰ ਦੇਖੇ ਹਨ।
ਤਿੰਨ ਸਾਲਾਂ ਦੌਰਾਨ ਸੰਵਿਧਾਨ ਸਭਾ ਦੇ ਵਿਚਾਰ-ਵਟਾਂਦਰੇ ਦੌਰਾਨ ਵੇਖੀ ਗਈ ਮਰਿਆਦਾ ਅਤੇ ਸਿਹਤਮੰਦ ਬਹਿਸ ਨੂੰ ਯਾਦ ਕਰਦਿਆਂ, ਚੇਅਰਮੈਨ ਨੇ ਕਿਹਾ ਕਿ ਵਿਵਾਦਪੂਰਨ ਅਤੇ ਬਹੁਤ ਜ਼ਿਆਦਾ ਵੰਡਣ ਵਾਲੇ ਮੁੱਦਿਆਂ 'ਤੇ ਸਹਿਮਤੀ ਦੀ ਭਾਵਨਾ ਨਾਲ ਗੱਲਬਾਤ ਕੀਤੀ ਗਈ ਸੀ।
ਸੁਅਸਥ ਬਹਿਸ ਨੂੰ ਪ੍ਰਫੁੱਲਤ ਲੋਕਤੰਤਰ ਦੀ ਪਛਾਣ ਦੱਸਦਿਆਂ, ਸ਼੍ਰੀ ਧਨਖੜ ਨੇ ਟਕਰਾਅ ਵਾਲੀ ਸਥਿਤੀ ਅਤੇ ਵਿਘਨ ਅਤੇ ਅਸ਼ਾਂਤੀ ਦੇ ਹਥਿਆਰਾਂ ਦੇ ਵਿਰੁੱਧ ਸਾਵਧਾਨ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, "ਸਾਨੂੰ ਸਾਰਿਆਂ ਨੂੰ ਸੰਵਿਧਾਨਕ ਤੌਰ 'ਤੇ ਲੋਕਤੰਤਰੀ ਕਦਰਾਂ-ਕੀਮਤਾਂ ਦਾ ਪੋਸ਼ਣ ਕਰਨ ਲਈ ਨਿਯੁਕਤ ਕੀਤਾ ਗਿਆ ਹੈ ਅਤੇ ਸਾਨੂੰ ਲੋਕਾਂ ਦੇ ਭਰੋਸੇ ਨੂੰ ਉਚਿਤ ਠਹਿਰਾਉਣਾ ਅਤੇ ਸਹੀ ਸਾਬਤ ਕਰਨਾ ਚਾਹੀਦਾ ਹੈ।"
ਸੰਸਦ ਦੇ ਅੰਦਰ ਤਰਕ, ਹਾਸੇ-ਮਜ਼ਾਕ ਅਤੇ ਵਿਅੰਗ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਧਨਖੜ ਨੇ ਉਨ੍ਹਾਂ ਨੂੰ "ਇੱਕ ਮਜ਼ਬੂਤ ਲੋਕਤੰਤਰ ਦਾ ਇੱਕ ਅਟੁੱਟ ਪਹਿਲੂ" ਕਿਹਾ ਅਤੇ ਅਜਿਹੇ ਹਲਕੇ-ਫੁਲਕੇ ਅੰਦਾਜ਼ ਵਾਲੇ ਅਦਾਨ-ਪ੍ਰਦਾਨ ਅਤੇ ਵਿਦਵਤਾ ਭਰਪੂਰ ਬਹਿਸਾਂ ਦੇ ਪੁਨਰ ਸੁਰਜੀਤ ਹੋਣ ਦੀ ਉਮੀਦ ਪ੍ਰਗਟਾਈ।
ਉਪ ਰਾਸ਼ਟਰਪਤੀ ਨੇ ਸਦਨ ਦੇ ਮੈਂਬਰਾਂ ਨੂੰ ਸੰਸਦ ਦੇ ਅੰਦਰ ਦੇਖੇ ਗਏ "ਉੱਚ ਅਤੇ ਨੀਚ" 'ਤੇ ਸੋਚਣ ਅਤੇ ਵਿਚਾਰ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ, "ਇਹ ਸੈਸ਼ਨ ਸੰਵਿਧਾਨ ਸਭਾ ਤੋਂ ਸ਼ੁਰੂ ਹੋਏ ਸੰਸਦੀ ਸਫ਼ਰ ਦੇ 75 ਸਾਲਾਂ - ਪ੍ਰਾਪਤੀਆਂ, ਅਨੁਭਵ, ਯਾਦਾਂ ਅਤੇ ਸਿੱਖਿਆਵਾਂ" (“Parliamentary Journey of 75 Years Starting from Samvidhan Sabha – Achievements, Experiences, Memories and Learnings”) 'ਤੇ ਵਿਚਾਰ ਕਰਨ ਅਤੇ ਆਤਮ-ਪੜਚੋਲ ਕਰਨ ਦਾ ਢੁਕਵਾਂ ਮੌਕਾ ਪ੍ਰਦਾਨ ਕਰਦਾ ਹੈ।
ਉਪ ਰਾਸ਼ਟਰਪਤੀ ਨੇ ਸਾਡੇ ਸੁਤੰਤਰਤਾ ਸੈਨਾਨੀਆਂ, ਸੰਵਿਧਾਨ ਨਿਰਮਾਤਾਵਾਂ, ਰਾਜਨੇਤਾਵਾਂ, ਸਿਆਸਤਦਾਨਾਂ ਅਤੇ ਸਿਵਲ ਸੇਵਕਾਂ ਦੇ ਯੋਗਦਾਨ ਨੂੰ ਵੀ ਸਵੀਕਾਰ ਕੀਤਾ ਜਿਨ੍ਹਾਂ ਨੇ ਭਾਰਤ ਦੇ ਲੋਕਤੰਤਰੀ ਆਦਰਸ਼ਾਂ ਨੂੰ ਬਰਕਰਾਰ ਰੱਖਿਆ ਅਤੇ ਉਨ੍ਹਾਂ ਨੂੰ ਸਮ੍ਰਿੱਧ ਬਣਾਇਆ ਹੈ।
ਟਿੱਪਣੀਆਂ ਦੇ ਪੂਰੇ ਪਾਠ ਲਈ ਕਲਿਕ ਕਰੋ:
https://www.pib.gov.in/PressReleseDetail.aspx?PRID=1958422
********
ਐੱਮਐੱਸ/ਆਰਸੀ
(Release ID: 1958690)
Visitor Counter : 123