ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਧਰਮੇਂਦਰ ਪ੍ਰਧਾਨ ਨੇ “ਮੇਰੀ ਮਾਟੀ ਮੇਰਾ ਦੇਸ਼” ਅਭਿਯਾਨ ਦੇ ਤਹਿਤ ਅਰਬਿੰਦੋ ਭਵਨ ਤੋਂ ਮਿੱਟੀ ਇਕੱਠੀ ਕੀਤੀ


ਸ਼੍ਰੀ ਅਰਬਿੰਦੋ ਦੇ ਵਿਚਾਰਾਂ, ਆਦਰਸ਼ਾਂ ਅਤੇ ਯੋਗਦਾਨ ਨੇ ਸਾਡੇ ਦੇਸ਼ ਦੀ ਨੀਅਤੀ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ – ਸ਼੍ਰੀ ਧਰਮੇਂਦਰ ਪ੍ਰਧਾਨ

Posted On: 14 SEP 2023 6:10PM by PIB Chandigarh

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਤੇ ਉੱਦਮਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਅਰਬਿੰਦੋ ਭਵਨ, ਕੋਲਕਾਤਾ ਵਿੱਚ ਅਰਬਿੰਦੋ ਘੋਸ਼ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸ਼੍ਰੀ ਪ੍ਰਧਾਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਮੇਰੀ ਮਾਟੀ-ਮੇਰਾ ਦੇਸ਼ ਅਭਿਯਾਨ ਦੇ ਤਹਿਤ ਅਰਬਿੰਦੋ ਭਵਨ ਤੋਂ ਮਿੱਟੀ ਇਕੱਠੀ ਕੀਤੀ।

 

ਇਸ ਅਵਸਰ ‘ਤੇ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸ਼੍ਰੀ ਅਰਬਿੰਦੋ ਦੇ ਵਿਚਾਰਾਂ, ਆਦਰਸ਼ਾਂ ਅਤੇ ਯੋਗਦਾਨ ਨੇ ਸਾਡੇ ਦੇਸ਼ ਦੀ ਨੀਅਤੀ ਨੂੰ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਕਿਹਾ ਕਿ ਉਹ ਬਸਤੀਵਾਦੀ ਮਾਨਸਿਕਤਾ ਤੋਂ ਮੁਕਤ ਕਰਵਾਉਣ ਵਾਲੀ ਸਭ ਤੋਂ ਮਜ਼ਬੂਤ ਆਵਾਜ਼ਾਂ ਵਿੱਚੋਂ ਇੱਕ ਸਨ। ਸਿੱਖਿਆ ਮੰਤਰੀ ਨੇ ਕਿਹਾ ਕਿ ਮੇਰੀ ਮਾਟੀ ਮੇਰਾ ਦੇਸ਼ ਪਹਿਲ ਦੇ ਇੱਕ ਹਿੱਸੇ ਦੇ ਰੂਪ ਵਿੱਚ ਕੋਲਕਾਤਾ ਵਿੱਚ ਸ਼੍ਰੀ ਅਰਬਿੰਦੋ ਦੇ ਜਨਮ ਸਥਾਨ ਤੋਂ ਪਵਿੱਤਰ ਮਿੱਟੀ ਇਕੱਠਾ ਕਰਨ ‘ਤੇ ਉਹ ਖ਼ੁਦ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਾਂ। ‘ਸ਼੍ਰੇਸ਼ਠ ਭਾਰਤ’ ਦੀ ਉਨ੍ਹਾਂ ਦੀ ਕਲਪਨਾ ਹਮੇਸ਼ਾ ਸਾਡਾ ਮਾਰਗਦਰਸ਼ਨ ਕਰਦੀ ਰਹੇਗੀ।

 

ਸ਼੍ਰੀ ਪ੍ਰਧਾਨ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਰਾਸ਼ਟਰੀ ਸਿੱਖਿਆ ਨੀਤੀ 2020, ਵਾਸਤਵਿਕ ਸਿੱਖਿਆ ਦੇ ਬਾਰੇ ਸ਼੍ਰੀ ਅਰਬਿੰਦੋ ਦੀ ਕਲਪਨਾ ਦੇ ਅਨੁਰੂਪ ਹੈ, ਜੋ ਬੱਚਿਆਂ ਦੇ ਸਮੁੱਚੇ ਵਿਕਾਸ ਦੇ ਲਈ ਇੱਕ ਸਮਾਵੇਸ਼ੀ ਅਤੇ ਰਚਨਾਤਮਕ ਵਾਤਾਵਰਣ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਦੌਰਾਨ ਪੂਰੇ ਦੇਸ਼ ਨੇ ਜਾਤੀ ਅਤੇ ਧਰਮ ਤੋਂ ਉੱਪਰ ਉਠ ਕੇ ਰਾਸ਼ਟਰੀ ਏਕਤਾ ਦਾ ਪਰਿਚੈ ਦਿੱਤਾ। ਉਨ੍ਹਾਂ ਨੇ ਕਿਹਾ, ਸਾਨੂੰ ਦੇਸ਼ ਦੇ ਨਿਰਮਾਣ, ਬਸਤੀਵਾਦੀ ਮਾਨਸਿਕਤਾ ਤੋਂ ਮੁਕਤੀ, ਭਾਰਤੀ ਸੱਭਿਆਚਾਰ ਅਤੇ ਵਿਰਾਸਤ ਦਾ ਸਮਰਥਨ ਕਰਨ, ਰਾਸ਼ਟਰੀ ਏਕਤਾ ਦਾ ਸਮਰਥਨ ਕਰਨ ਅਤੇ ਸੁਤੰਤਰਤਾ ਸੰਗ੍ਰਾਮ ਵਿੱਚ ਆਪਣੇ ਪ੍ਰਾਣਾਂ ਦਾ ਬਲੀਦਾਨ ਦੇਣ ਵਾਲਿਆਂ ਨੂੰ ਯਾਦ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ।

ਇਕੱਠੀ ਮਿੱਟੀ ਦਿੱਲੀ ਵਿੱਚ ਬਣਨ ਵਾਲੀ ਅੰਮ੍ਰਿਤ ਵਾਟਿਕਾ ਦਾ ਹਿੱਸਾ ਹੋਵੇਗੀ।

 

*****

ਐੱਸਐੱਸ/ਏਕੇ


(Release ID: 1957722)