ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਬੀਪੀਸੀਐੱਲ ਬੀਨਾ ਰਿਫਾਇਨਰੀ ਵਿੱਚ ਪੈਟ੍ਰੋਕੈਮੀਕਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ
ਸਾਡਾ ਨਿਰੰਤਰ ਪ੍ਰਯਤਨ ਹੈ ਕਿ ਮੱਧ ਪ੍ਰਦੇਸ਼ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚੇ: ਪ੍ਰਧਾਨ ਮੰਤਰੀ ਨਰੇਂਦਰ ਮੋਦੀ
ਪ੍ਰੋਜੈਕਟ ਮੱਧ ਪ੍ਰਦੇਸ਼ ਅਤੇ ਬੁੰਦੇਲਖੰਡ ਖੇਤਰ ਵਿੱਚ ਉਦਯੋਗਿਕ ਵਿਕਾਸ ਵਿੱਚ ਕ੍ਰਾਂਤੀ ਲਿਆਵੇਗਾ: ਹਰਦੀਪ ਸਿੰਘ ਪੁਰੀ
ਆਤਮਨਿਰਭਰਤਾ ਅਤੇ ਟਿਕਾਊ ਉਦਯੋਗਿਕ ਵਿਕਾਸ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਮਜ਼ਬੂਤ ਕਰਨ ਦੇ ਲਈ ਭਾਰਤ
Posted On:
14 SEP 2023 2:42PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਬੀਨਾ ਵਿੱਚ ਬੀਪੀਸੀਐੱਲ ਦੀ ਬੀਨਾ ਰਿਫਾਇਨਰੀ ਵਿੱਚ ਡਾਉਨਸਟ੍ਰੀਮ ਪੈਟ੍ਰੋਕੈਮੀਕਲ ਪਰਿਸਰ ਅਤੇ ਰਿਫਾਇਨਰੀ ਐਕਪੈਨਸ਼ਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਅਤਿਆਧੁਨਿਕ ਰਿਫਾਇਨਰੀ ਨੂੰ ਲਗਭਗ 49,000 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ ਅਤੇ ਇਹ ਲਗਭਗ 1200 ਕੇਟੀਪੀਏ (ਕਿੱਲੋ-ਟਨ ਪ੍ਰਤੀ ਵਰ੍ਹੇ) ਐਥਿਲੀਨ ਅਤੇ ਪ੍ਰੋਪਲੀਨ ਦਾ ਉਤਪਾਦਨ ਕਰੇਗੀ, ਜੋ ਕੱਪੜਾ, ਪੈਕੇਜਿੰਗ, ਫਾਰਮਾ ਜਿਹੇ ਵਿਭਿੰਨ ਖੇਤਰਾਂ ਦੇ ਲਈ ਇੱਕ ਮਹੱਤਵਪੂਰਨ ਕੰਪੋਨੈਂਟ ਹੈ। ਇਸ ਨਾਲ ਦੇਸ਼ ਦੀ ਆਯਾਤ ਨਿਰਭਰਤਾ ਘੱਟ ਹੋਵੇਗੀ ਅਤੇ ਇਹ ਪ੍ਰਧਾਨ ਮੰਤਰੀ ਦੇ ‘ਆਤਮਨਿਰਭਰ ਭਾਰਤ’ ਦੇ ਵਿਜ਼ਨ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੋਵੇਗਾ। ਇਹ ਮੈਗਾ ਪ੍ਰੋਜੈਕਟ ਰੋਜ਼ਗਾਰ ਦੇ ਅਵਸਰ ਵੀ ਪੈਦਾ ਕਰੇਗਾ ਅਤੇ ਪੈਟ੍ਰੋਲੀਅਮ ਖੇਤਰ ਵਿੱਚ ਡਾਉਨਸਟ੍ਰੀਮ ਉਦਯੋਗਾਂ ਦੇ ਵਿਕਾਸ ਨੂੰ ਪ੍ਰੋਤਸਾਹਿਤ ਕਰੇਗਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ, “ਸਾਡਾ ਨਿਰੰਤਰ ਪ੍ਰਯਤਨ ਹੈ ਕਿ ਮੱਧ ਪ੍ਰਦੇਸ਼ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚੇ, ਮੱਧ ਪ੍ਰਦੇਸ਼ ਦੇ ਹਰੇਕ ਪਰਿਵਾਰ ਦਾ ਜੀਵਨ ਸਹਿਜ ਹੋਵੇ ਅਤੇ ਹਰੇਕ ਘਰ ਵਿੱਚ ਖੁਸ਼ਹਾਲੀ ਆਵੇ। ਮੋਦੀ ਦੀ ਗਰੰਟੀ ਦਾ ਟ੍ਰੈਕ ਰਿਕਾਰਡ ਤੁਹਾਡੇ ਸਾਹਮਣੇ ਹੈ।” ਉਨ੍ਹਾਂ ਨੇ ਗ਼ਰੀਬਾਂ ਦੇ ਲਈ ਰਾਜ ਵਿੱਚ ਲਗਭਗ 40 ਲੱਖ ਪੱਕੇ ਮਕਾਨ ਬਣਾਉਣ ਅਤੇ ਸ਼ੌਚਾਲਯ (ਪਖਾਨੇ), ਮੁਫ਼ਤ ਮੈਡੀਕਲ ਇਲਾਜ, ਬੈਂਕ ਖਾਤੇ, ਧੂੰਆ ਰਹਿਤ ਰਸੋਈ ਦੀ ਗਰੰਟੀ ਪੂਰੀ ਕਰਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਰੱਖੜੀ ਦੇ ਮੌਕੇ ‘ਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ- “ਇਸ ਦੇ ਕਾਰਨ ਉੱਜਵਲਾ ਦੀਆਂ ਲਾਭਾਰਥੀ ਭੈਣਾਂ ਨੂੰ ਹੁਣ 400 ਰੁਪਏ ਸਸਤਾ ਸਿਲੰਡਰ ਮਿਲ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ, “ਇਸ ਲਈ ਕੱਲ੍ਹ ਕੇਂਦਰ ਸਰਕਾਰ ਨੇ ਇੱਕ ਹੋਰ ਵੱਡਾ ਫ਼ੈਸਲਾ ਲਿਆ। ਹੁਣ ਦੇਸ਼ ਵਿੱਚ 75 ਲੱਖ ਹੋਰ ਭੈਣਾਂ ਨੂੰ ਮੁਫਤ ਗੈਸ ਕਨੈਕਸ਼ਨ ਦਿੱਤਾ ਜਾਵੇਗਾ। ਸਾਡਾ ਲਕਸ਼ ਹੈ ਕਿ ਕੋਈ ਵੀ ਭੈਣ ਗੈਸ ਕਨੈਕਸ਼ਨ ਤੋਂ ਵਾਂਝੀ ਨਾ ਰਹੇ।”
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਆਪਣੀ ਹਰੇਕ ਗਰੰਟੀ ਨੂੰ ਪੂਰਾ ਕਰਨ ਦੇ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਵਿਚੌਲਿਆਂ ਨੂੰ ਖਤਮ ਕਰਨ ਦਾ ਜ਼ਿਕਰ ਕੀਤਾ ਜਿਸ ਨੇ ਹਰੇਕ ਲਾਭਾਰਥੀ ਨੂੰ ਪੂਰਾ ਲਾਭ ਸੁਨਿਸ਼ਚਿਤ ਕੀਤਾ ਅਤੇ ਪੀਐੱਮ ਕਿਸਾਨ ਸੰਮਾਨ ਨਿਧੀ ਦੀ ਉਦਾਹਰਣ ਦਿੱਤੀ ਜਿੱਥੇ ਹਰੇਕ ਕਿਸਾਨ ਜੋ ਲਾਭਾਰਥੀ ਹੈ, ਉਸ ਨੂੰ ਸਿੱਧਾ ਉਸ ਦੇ ਬੈਂਕ ਖਾਤੇ ਵਿੱਚ, 28,000 ਰੁਪਏ ਮਿਲੇ ਹਨ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਇਸ ਯੋਜਨਾ ‘ਤੇ 2,60,000 ਕਰੋੜ ਰੁਪਏ ਤੋਂ ਅਧਿਕ ਖਰਚ ਕੀਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਲਾਗਤ ਘੱਟ ਕਰਨ ਅਤੇ ਸਸਤੀ ਖਾਦ ਉਪਲਬਧ ਕਰਵਾਉਣ ਦੇ ਪ੍ਰਯਤਨ ਕੀਤੇ ਹਨ ਅਤੇ 9 ਵਰ੍ਹਿਆਂ ਵਿੱਚ 10 ਲੱਖ ਕਰੋੜ ਰੁਪਏ ਤੋਂ ਅਧਿਕ ਦੇ ਖਰਚੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਯੂਰੀਆ ਦੀ ਇੱਕ ਬੋਰੀ, ਜਿਸ ਦੀ ਕੀਮਤ ਅਮਰੀਕੀ ਕਿਸਾਨਾਂ ਦੇ ਲਈ 3000 ਰੁਪਏ ਤੱਕ ਹੈ, ਭਾਰਤੀ ਕਿਸਾਨਾਂ ਨੂੰ 300 ਰੁਪਏ ਤੋਂ ਘੱਟ ਵਿੱਚ ਉਪਲਬਧ ਕਰਵਾਈ ਜਾਂਦੀ ਹੈ। ਉਨ੍ਹਾਂ ਨੇ ਅਤੀਤ ਦੇ ਹਜ਼ਾਰਾਂ ਕਰੋੜ ਰੁਪਏ ਦੇ ਯੂਰੀਆ ਘੁਟਾਲਿਆਂ ਦੇ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਇੱਕ ਹੀ ਯੂਰੀਆ ਹੁਣ ਹਰ ਜਗ੍ਹਾ ਅਸਾਨੀ ਨਾਲ ਉਪਲਬਧ ਹੈ।
ਇਸ ਅਵਸਰ ‘ਤੇ ਮੱਧ ਪ੍ਰਦੇਸ਼ ਦੇ ਰਾਜਪਾਲ, ਸ਼੍ਰੀ ਮੰਗੂਭਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਸਨ।
ਪੈਟ੍ਰੋਲੀਅਮ ਤੇ ਕੁਦਰਤੀ ਗੈਸ ਅਤੇ ਆਵਾਸ ਤੇ ਸ਼ਹਿਰੀ ਮਾਮਲੇ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਪੈਟ੍ਰੋਕੈਮੀਕਲ ਪਲਾਂਟ ਮਾਣਯੋਗ ਪ੍ਰਧਾਨ ਮੰਤਰੀ ਦੀ ਤਰਫ਼ ਤੋਂ ਨਾ ਕੇਵਲ ਬੀਨਾ ਬਲਕਿ ਬੁੰਦੇਲਖੰਡ ਅਤੇ ਮੱਧ ਪ੍ਰਦੇਸ਼ ਦੇ ਲਈ ਇੱਕ ਉਪਹਾਰ ਹੈ।
ਇਸ ਅਵਸਰ ‘ਤੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਪੁਰੀ ਨੇ ਕਿਹਾ ਕਿ ਮੱਧ ਪ੍ਰਦੇਸ ਦੇ ਬੁੰਦੇਲਖੰਡ ਖੇਤਰ ਵਿੱਚ ਨਵਾਂ ਪੈਟ੍ਰੋਕੈਮੀਕਲ ਕੰਪਲੈਕਸ ਪਲਾਸਟਿਕ, ਪੈਕੇਜਿੰਗ ਸਮੱਗਰੀ, ਪਲਾਸਟਿਕ ਸ਼ੀਟ ਅਤੇ ਘਰੇਲੂ ਤੇ ਉਦਯੋਗਿਕ ਉਪਯੋਗ ਦੀਆਂ ਹੋਰ ਵਸਤੂਆਂ ਦੇ ਖੇਤਰ ਵਿੱਚ ਵਿਭਿੰਨ ਡਾਉਨਸਟ੍ਰੀਮ ਇਕਾਈਆਂ ਨੂੰ ਹੁਲਾਰਾ ਦੇਵੇਗਾ। ਇਸ ਨਾਲ ਬੁਲੰਦ ਸ਼ਹਿਰ ਬੁੰਦੇਲਖੰਡ ਦੀ ਨੀਂਹ ਰੱਖੀ ਜਾਵੇਗੀ।
ਗੁਜਰਾਤ ਦੇ ਦਾਹੇਜ ਖੇਤਰ ਦੇ ਵਿਕਾਸ ਵਿੱਚ ਯੋਗਦਾਨ ਦੇਣ ਵਾਲੇ ਓਪੀਏਐੱਲ ਪਲਾਂਟ ਦੀ ਉਦਾਹਰਣ ਦਿੰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਸਫਲਤਾਪੂਰਵਕ ਲਾਗੂ ਕਰਨ ਨਾਲ ਮੱਧ ਪ੍ਰਦੇਸ਼ ਅਤੇ ਖਾਸ ਤੌਰ ‘ਤੇ ਬੁੰਦੇਲਖੰਡ ਖੇਤਰ ਵਿੱਚ ਉਦਯੋਗਿਕ ਵਿਕਾਸ ਵਿੱਚ ਕ੍ਰਾਂਤੀ ਆਵੇਗੀ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।
ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਆਤਮਨਿਰਭਰਤਾ ਅਤੇ ਟਿਕਾਊ ਉਦਯੋਗਿਕ ਵਿਕਾਸ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਵੀ ਮਜ਼ਬੂਤ ਕਰੇਗਾ, ਜਿਸ ਨਾਲ ਦੇਸ਼ ਨੂੰ ਪੈਟ੍ਰੋਰਸਾਇਣ ਖੇਤਰ ਵਿੱਚ ਆਲਮੀ ਨੇਤਾ ਦੇ ਰੂਪ ਵਿੱਚ ਸਥਾਪਿਤ ਕੀਤਾ ਜਾ ਸਕੇਗਾ। ਭਾਰਤ ਆਲਮੀ ਪੱਧਰ ‘ਤੇ ਪੈਟ੍ਰੋਕੈਮੀਕਲ ਦੇ ਖੇਤਰ ਵਿੱਚ ਲਗਭਗ 15.58 ਲੱਖ ਕਰੋੜ ਰੁਪਏ ਦੀ ਬਜ਼ਾਰ ਸਮਰੱਥਾ ਦੇ ਨਾਲ ਛੇਵੇਂ ਸਥਾਨ ‘ਤੇ ਹੈ, ਜਿਸ ਦੇ 2040 ਤੱਕ 82 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਹਾਲ ਦੇ ਵਰ੍ਹਿਆਂ ਵਿੱਚ ਆਲਮੀ ਤੇਲ ਅਤੇ ਗੈਸ ਉਦਯੋਗ ਵਿੱਚ ਅਸਥਿਰਤਾ ਦੀ ਚਰਚਾ ਕਰਦੇ ਹੋਏ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਵਰ੍ਹਿਆਂ ਵਿੱਚ ਆਲਮੀ ਤੇਲ ਅਤੇ ਗੈਸ ਉਦਯੋਗ ਵਿੱਚ ਬਹੁਤ ਅਸਥਿਰਤਾ ਆਈ ਹੈ, ਜਿਸ ਦੇ ਕਾਰਨ ਨਾ ਸਿਰਫ਼ ਸਾਡੇ ਗੁਆਂਢੀ ਦੇਸ਼ਾਂ ਬਲਕਿ ਵਿਕਸਿਤ ਦੇਸ਼ਾਂ ਨੂੰ ਵੀ ਊਰਜਾ ਦੀ ਕਮੀ ਦਾ ਸਾਹਮਣਾ ਕਰਨਾ ਪਿਆ। ਦੂਸਰੀ ਤਰਫ਼ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਤੇ ਨਾਗਰਿਕ ਕੇਂਦ੍ਰਿਤ ਨੀਤੀਆਂ ਦੇ ਕਾਰਨ ਭਾਰਤ ਸਿਰਫ਼ ਇੱਕ ਅਜਿਹਾ ਦੇਸ਼ ਹੈ ਜਿੱਥੇ ਪਿਛਲੇ 2 ਵਰ੍ਹਿਆਂ ਵਿੱਚ ਤੇਲ ਅਤੇ ਗੈਸ ਦੀ ਕੋਈ ਕਮੀ ਨਹੀਂ ਹੋਈ ਅਤੇ ਈਂਧਣ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ। ਮੰਤਰੀ ਮਹੋਦਯ ਨੇ ਕਿਹਾ ਕਿ ਭਾਰਤੀ ਨਾਗਰਿਕ ਆਲਮੀ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਪੂਰੀ ਤਰ੍ਹਾਂ ਨਾਲ ਅਛੂਤੇ (ਵਾਂਝੇ) ਰਹੇ ਹਨ।
ਇਸ ਅਵਸਰ ‘ਤੇ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਊਰਜਾ ਇਨਫ੍ਰਾਸਟ੍ਰਕਚਰ ਨਾਲ ਸਬੰਧਿਤ ਵਿਭਿੰਨ ਮਿਆਰਾਂ ‘ਤੇ ਮੱਧ ਪ੍ਰਦੇਸ਼ ਰਾਜ ਵਿੱਚ 2014 ਦੇ ਬਾਅਦ ਤੋਂ ਹੋਈ ਪ੍ਰਗਤੀ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰਾਜ ਵਿੱਚ ਖੁਦਰਾ ਵਿਕਰੀ ਕੇਂਦਰਾਂ/ਪੈਟ੍ਰੋਲ ਪੰਪਾਂ ਦੀ ਸੰਖਿਆ 2014 ਦੇ 2,854 ਤੋਂ ਵਧ ਕੇ 5,938 ਹੋ ਗਈ ਹੈ ਅਤੇ ਐੱਲਪੀਜੀ ਡਿਸਟ੍ਰੀਬਿਊਟਰਸ਼ਿਪ 2014 ਦੇ 866 ਤੋਂ ਵਧ ਕੇ ਹੁਣ 1,551 ਹੋ ਗਈ ਹੈ। 2014 ਵਿੱਚ ਐੱਲਪੀਜੀ ਦੀ ਪਹੁੰਚ 44 ਪ੍ਰਤੀਸ਼ਤ ਸੀ, ਜੋ 100 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਰਾਜ ਵਿੱਚ ਪੀਐੱਨਜੀ ਕਨੈਕਸ਼ਨਾਂ ਦੀ ਸੰਖਿਆ 2014 ਦੇ 2,783 ਤੋਂ ਵਧ ਕੇ 2,15,185 ਹੋ ਗਈ ਹੈ ਅਤੇ ਸੀਐੱਨਜੀ ਸਟੇਸ਼ਨਾਂ ਦੀ ਸੰਖਿਆ 2014 ਦੇ 15 ਤੋਂ ਵਧ ਕੇ ਹੁਣ 275 ਹੋ ਗਈ ਹੈ। ਕੁਦਰਤੀ ਗੈਸ ਪਾਈਪਲਾਈਨ ਵਿੱਚ ਵੀ ਮਹੱਤਵਪੂਰਨ ਪ੍ਰਗਤੀ ਹੋਈ ਹੈ ਕਿਉਂਕਿ ਇਸ ਦ ਲੰਬਾਈ 802 ਕਿਲੋਮੀਟਰ ਤੋਂ ਵਧ ਕੇ ਹੁਣ 6,862 ਕਿਲੋਮੀਟਰ ਹੋ ਗਈ ਹੈ।
****
ਆਰਕੇਜੇ/ਐੱਮ
(Release ID: 1957719)
Visitor Counter : 75