ਸੂਚਨਾ ਤੇ ਪ੍ਰਸਾਰਣ ਮੰਤਰਾਲਾ

54ਵੇਂ ਭਾਰਤ ਅੰਤਰਰਾਸ਼ਟਰੀ ਫਿਲਮ ਮਹੋਤਸਵ ਦੇ ਲਈ ਰਜਿਸਟ੍ਰੇਸ਼ਨ ਦੇ ਨਾਲ ਹੀ ਸਿਨੇਮਾ ਪ੍ਰੇਮੀਆਂ ਦੇ ਲਈ ਜਸ਼ਨ ਦਾ ਸਮਾਂ ਸ਼ੁਰੂ

Posted On: 13 SEP 2023 4:18PM by PIB Chandigarh

54ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਆਈਐੱਫਐੱਫਆਈ) ਦੇ ਲਈ ਪ੍ਰਤੀਨਿਧੀ ਰਜਿਸਟ੍ਰੇਸ਼ਨ ਸ਼ੁਰੂ ਹੋਣ ਦੇ ਨਾਲ ਹੀ ਦੇਸ਼ ਵਿੱਚ ਸਭ ਤੋਂ ਵੱਡੇ ਫਿਲਮ ਅਤੇ ਮਨੋਰੰਜਨ ਸਮਾਗਮ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਇਹ ਮਹੋਤਸਵ 20 ਤੋਂ 28 ਨਵੰਬਰ, 2023 ਤੱਕ ਗੋਆ ਵਿੱਚ ਹੋਵੇਗਾ। ਸਲਾਨਾ ਫਿਲਮ ਮਹੋਤਸਵ ਵਿੱਚ ਭਾਰਤ ਅਤੇ ਦੁਨੀਆ ਭਰ ਤੋਂ ਸਿਨੇਮਾ ਦੇ ਸਭ ਤੋਂ ਵੱਡੇ ਦਿੱਗਜ ਇੱਕ ਛੱਤ ਦੇ ਹੇਠਾਂ ਜਮ੍ਹਾਂ ਹੁੰਦੇ ਹਨ, ਨਾਲ ਹੀ ਯੁਵਾ ਪ੍ਰਤਿਭਾਵਾਂ ਨੂੰ ਆਪਣੀ ਕਲਾ ਦਿਖਾਉਣ  ਲਈ ਮੰਚ ਵੀ ਉਪਲਬਧ ਹੁੰਦਾ ਹੈ। ਇਸ ਤਰ੍ਹਾਂ ਅੰਤਰਰਾਸ਼ਟਰੀ ਦਰਸ਼ਕਾਂ ਦੇ ਲਈ ਕਲਾ, ਫਿਲਮਾਂ ਅਤੇ ਸੱਭਿਆਚਾਰ ਦੀ ਸੰਯੁਕਤ ਊਰਜਾ ਅਤੇ ਜੋਸ਼ ਦਾ ਜਸ਼ਨ ਮਨਾਇਆ ਜਾਂਦਾ ਹੈ।

 

ਭਾਰਤੀ ਰਾਸ਼ਟਰੀ ਫਿਲਮ ਵਿਕਾਸ ਨਿਗਮ ਲਿਮਿਟਿਡ (ਐੱਨਐੱਫਡੀਸੀ), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤੀ ਫਿਲਮ ਉਦਯੋਗ ਦੇ ਜ਼ਰੀਏ ਐਂਟਰਟੇਨਮੈਂਟ ਸੋਸਾਇਟੀ ਆਵ੍ ਗੋਆ (ਈਐੱਸਜੀ) ਅਤੇ ਗੋਆ ਰਾਜ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕਰ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਭਾਰਤੀ ਅਤੇ ਵਿਸ਼ਵ ਸਿਨੇਮਾ ਦਾ ਸਰਵੋਤਮ ਪ੍ਰਦਰਸ਼ਨ ਕੀਤਾ ਜਾਵੇਗਾ।

 

ਆਈਐੱਫਐੱਫਆਈ ਵਿਭਿੰਨ ਵਰਗਾਂ ਵਿੱਚ ਭਾਰਤੀ ਅਤੇ ਵਿਸ਼ਵ ਸਿਨੇਮਾ ਦੇ ਵਿਭਿੰਨ ਚੋਣ ਦੀ ਵਿਵਸਥਾ ਕਰਦਾ ਹੈ। ਅੰਤਰਰਾਸ਼ਟਰੀ ਪ੍ਰਤੀਯੋਗਤਾ (15 ਪ੍ਰਸਿੱਧ ਫੀਚਰ ਫਿਲਮਾਂ ਦੀ ਚੋਣ), ਆਈਸੀਐੱਫਟੀ-ਯੂਨੈਸਕੋ ਗਾਂਧੀ ਮੈਡਲ ਪੁਰਸਕਾਰ ਦੇ ਲਈ ਪ੍ਰਤੀਯੋਗਿਤਾ, ਇੱਕ ਡਾਇਰੈਕਟਰ ਦੀ ਸਰਵਸ਼੍ਰੇਸ਼ਠ ਪਹਿਲੀ ਫੀਚਰ ਫਿਲਮ ਲਈ ਪ੍ਰਤੀਯੋਗਿਤਾ, ਸਿਨੇਮਾ ਆਵ੍ ਦ ਵਰਲਡ (ਆਈਐੱਫਐੱਫਆਈ ਦਾ ਦੁਨੀਆ ਭਰ ਤੋਂ ਅੰਤਰਰਾਸ਼ਟਰੀ ਫੀਚਰ ਫਿਲਮਾਂ ਦੀ ਅਧਿਕਾਰਤ ਚੋਣ), ਭਾਰਤੀ ਪੈਨੋਰਮਾ  (Indian Panorama) (ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਸਿਨੇਮੈਟਿਕ, ਥੀਮੈਟਿਕ ਅਤੇ ਸੁਹਜ ਉੱਤਮਤਾ ਦੀਆਂ ਫਿਲਮਾਂ ਅਤੇ ਗ਼ੈਰ-ਫੀਚਰ ਫਿਲਮਾਂ ਦਾ ਸੰਗ੍ਰਹਿ), ਫੈਸਟੀਵਲ ਕੈਲਿਡੋਸਕੋਪ (ਦਿੱਗਜਾਂ ਦੀਆਂ ਅਸਧਾਰਣ ਫਿਲਮਾਂ ਦਾ ਵਰਗੀਕਰਣ, ਉੱਭਰਦੀਆਂ ਪ੍ਰਤਿਭਾਵਾਂ ਦੇ ਕੰਮ, ਹੋਰ ਫਿਲਮ ਉਤਸਵਾਂ ਦੀਆਂ ਆਲੋਚਨਾਤਮਕ ਤੌਰ 'ਤੇ ਪ੍ਰਸ਼ੰਸਾ ਪ੍ਰਾਪਤ ਫਿਲਮਾਂ), ਕੁਝ ਅਜਿਹੇ ਸੈਕਸ਼ਨ ਹਨ ਜੋ ਭਾਰਤੀ ਅਤੇ ਵਿਸ਼ਵ ਸਿਨੇਮਾ ਨੂੰ ਪ੍ਰਦਰਸ਼ਿਤ ਕਰਦੇ ਹਨ। ਕੰਟ੍ਰੀ ਫੋਕਸ, ਐਨੀਮੇਸ਼ਨ, ਡਾਕੂਮੈਂਟਰੀਜ਼ ਅਤੇ ਗੋਆ ਫਿਲਮਜ਼ ਜਿਹੀਆਂ ਭਾਰਤੀ ਅਤੇ ਵਿਦੇਸ਼ੀ ਫਿਲਮਾਂ ਦੇ ਵਿਸ਼ੇਸ਼ ਕਿਊਰੇਟਿਡ ਪੈਕੇਜ ਵੀ ਪ੍ਰਦਰਸ਼ਿਤ ਕੀਤੇ ਗਏ ਹਨ। ਗਾਲਾ ਪ੍ਰੀਮੀਅਰ, ਡੇਲੀ ਰੈੱਡ ਕਾਰਪੇਟ ਪ੍ਰੋਗਰਾਮ ਅਤੇ ਸਮਾਰੋਹ ਉਤਸਵ ਦਾ ਆਕਰਸ਼ਣ ਵਧਾਉਂਦੇ ਹਨ।

 

ਸਕ੍ਰੀਨਿੰਗ ਤੋਂ ਇਲਾਵਾ, ਆਈਐੱਫਐੱਫਆਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫਿਲਮ ਸਮੁਦਾਏ ਦੀਆਂ 200 ਤੋਂ ਵੱਧ ਪ੍ਰਸਿੱਧ ਹਸਤੀਆਂ ਦੁਆਰਾ ਆਯੋਜਿਤ ਵਰਕਸ਼ਾਪਸ, ਮਾਸਟਰਕਲਾਸ, ਆਪਸੀ ਸੰਵਾਦ ਸੈਸ਼ਨ ਅਤੇ ਪੈਨਲ ਚਰਚਾ ਦੀ ਪੇਸ਼ਕਾਰੀ ਕਰਦਾ ਹੈ।

54ਵੇਂ ਆਈਐੱਫਐੱਫਆਈ ਦੇ ਲਈ ਪ੍ਰਤੀਨਿਧੀ ਰਜਿਸਟ੍ਰੇਸ਼ਨ ਹੇਠ ਲਿਖੀਆਂ ਸ਼੍ਰੇਣੀਆਂ ਦੇ ਲਈ iffigoa.org  ਦੇ ਜ਼ਰੀਏ ਕੀਤਾ ਜਾ ਸਕਦਾ ਹੈ:

 

ਪ੍ਰਤੀਨਿਧੀ ਸਿਨੇਪ੍ਰੇਮੀ (Delegate Cinenthusiast):       ਰੁਪਏ 1000/-+ ਜੀਐੱਸਟੀ

ਪ੍ਰਤੀਨਿਧੀ ਪ੍ਰੋਫੈਸ਼ਨਲ (Delegate Professional):        ਰੁਪਏ 1000/-+ ਜੀਐੱਸਟੀ

ਪ੍ਰਤੀਨਿਧੀ ਵਿਦਿਆਰਥੀ (Delegate Student):           ਕੋਈ ਰਜਿਸਟ੍ਰੇਸ਼ਨ ਫੀਸ ਨਹੀਂ

 

54ਵੇਂ ਆਈਐੱਫਐੱਫਆਈ ਦੇ ਨਾਲ-ਨਾਲ ਐੱਨਐੱਫਡੀਸੀ ਦੁਆਰਾ ਆਯੋਜਿਤ ‘ਫਿਲਮ ਬਜ਼ਾਰ’ ਦੇ 17ਵੇਂ ਐਡੀਸ਼ਨ ਦਾ ਵੀ ਰਜਿਸਟ੍ਰੇਸ਼ਨ ਸ਼ੁਰੂ ਹੋ ਗਿਆ ਹੈ। ਇਹ ‘ਫਿਲਮ ਬਜ਼ਾਰ’ ਦੱਖਣ ਏਸ਼ੀਆ ਦੇ ਸਭ ਤੋਂ ਵੱਡੇ ਆਲਮੀ ਸਿਨੇਬਜ਼ਾਰ (global film market) ਦੇ ਰੂਪ ਵਿੱਚ ਕੰਮ ਕਰਦਾ ਹੈ, ਜੋ ਦੱਖਣ ਏਸ਼ਿਆਈ ਅਤੇ ਅੰਤਰਰਾਸ਼ਟਰੀ ਫਿਲਮਾਕਾਰਾਂ, ਨਿਰਮਾਤਾਵਾਂ, ਵਿਕਰੀ ਏਜੰਟਾਂ ਅਤੇ ਫੈਸਟੀਵਲ ਪ੍ਰੋਗਰਾਮਰਜ਼ ਦੇ ਦਰਮਿਆਨ ਰਚਨਾਤਮਕ ਅਤੇ ਵਿੱਤੀ ਸਹਿਯੋਗ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਫਿਲਮ ਬਜ਼ਾਰ ਦੇ ਲਈ ਪ੍ਰਤੀਨਿਧੀ ਰਜਿਸਟ੍ਰੇਸ਼ਨ filmbazaarindia.com ‘ਤੇ ਉਪਲਬਧ ਹੈ।

 

54ਵੇਂ ਆਈਐੱਫਐੱਫਆਈ ਲਈ ਮੀਡੀਆ ਰਜਿਸਟ੍ਰੇਸ਼ਨ ਛੇਤੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਨਾਲ ਪੱਤਰਕਾਰਾਂ ਅਤੇ ਮੀਡੀਆ ਪ੍ਰੋਫੈਸ਼ਨਲਾਂ ਨੂੰ ਇਸ ਸਿਨੇਮੈਟਿਕ ਈਵੈਂਟ ਤੱਕ ਪਹੁੰਚ ਮਿਲੇਗੀ।

*****

 

ਸਰੋਤ:  ਐੱਨਐੱਫਡੀਸੀ

ਪੀਆਈਬੀ ਪਣਜੀ/ਗੌਤਮ ਐੱਸਕੇ/ਐੱਸ.ਠਾਕੁਰ/ਪੀ ਮਾਲਾਨਡਕਰ (P.Malandkar)



(Release ID: 1957376) Visitor Counter : 62