ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ‘ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ’ (‘NATIONAL E-VIDHAN APPLICATION’) ਦਾ ਉਦਘਾਟਨ ਕੀਤਾ ਅਤੇ ਗੁਜਰਾਤ ਵਿਧਾਨ ਸਭਾ ਨੂੰ ਸੰਬੋਧਨ ਕੀਤਾ


ਮਾਨਵ ਸੰਸਾਧਨ ਕਿਸੇ ਭੀ ਰਾਜ ਦੀ ਆਰਥਿਕ ਪ੍ਰਗਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ; ਪ੍ਰਸੰਨਤਾ ਹੈ ਕਿ ਗੁਜਰਾਤ ਸਰਕਾਰ ਨੇ ਇਸ ਪਹਿਲੂ ’ਤੇ ਪੂਰਾ ਧਿਆਨ ਦਿੱਤਾ ਹੈ: ਰਾਸ਼ਟਰਪਤੀ ਮੁਰਮੂ

Posted On: 13 SEP 2023 1:22PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ’ (ਨੇਵਾ) ( ‘National e-Vidhan Application’ (NeVA)) ਦਾ ਉਦਘਾਟਨ ਕੀਤਾ ਅਤੇ ਅੱਜ (13 ਸਤੰਬਰ, 2023) ਗਾਂਧੀਨਗਰ ਵਿੱਚ ਗੁਜਰਾਤ ਵਿਧਾਨ ਸਭਾ ਨੂੰ ਸੰਬੋਧਨ ਕੀਤਾ।

 

ਇਸ ਅਵਸਰ ਤੇ  ਬੋਲਦੇ ਹੋਏਰਾਸ਼ਟਰਪਤੀ ਨੇ ਕਿਹਾ ਕਿ ਸਾਲ 1960 ਵਿੱਚ ਗੁਜਰਾਤ ਰਾਜ ਦੇ ਗਠਨ ਦੇ ਬਾਅਦ ਤੋਂ ਗੁਜਰਾਤ ਵਿਧਾਨ ਸਭਾ ਨੇ ਹਮੇਸ਼ਾ ਸਮਾਜ ਦੇ ਹਿਤ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਸ ਨੇ ਸਮੇਂ-ਸਮੇਂ ਤੇ  ਕਈ ਪ੍ਰਸ਼ੰਸਾਯੋਗ ਕਦਮ ਉਠਾਏ ਹਨ। ਉਨ੍ਹਾਂ ਨੇ ਅੱਗੇ ਕਿਹਾ ਅੱਜ ਈ-ਵਿਧਾਨ ਦਾ ਉਦਘਾਟਨ (inauguration of E-Assembly) ਇੱਕ ਮਹੱਤਵਪੂਰਨ ਕਦਮ ਹੈ ਜੋ ਇਸ ਸਦਨ ਨੂੰ ਡਿਜੀਟਲ ਸਦਨ (Digital House) ਵਿੱਚ ਬਦਲ ਦੇਵੇਗਾ। ਉਨ੍ਹਾਂ ਨੇ ਸਾਂਝਾ ਕੀਤਾ ਕਿ ਰਾਸ਼ਟਰੀ ਈ-ਵਿਧਾਨ ਐਪਲੀਕੇਸ਼ਨ (ਨੇਵਾ) ਦੇ ਜ਼ਰੀਏ (through National e-Vidhan Application (NeVA))ਇਸ ਸਦਨ ਦੇ ਮੈਂਬਰ ਸੰਸਦ ਅਤੇ ਦੇਸ਼ ਦੀਆਂ ਹੋਰ ਵਿਧਾਨ ਸਭਾਵਾਂ ਦੇ ਉਤਕ੍ਰਿਸ਼ਟ ਵਿਵਹਾਰਾਂ ਤੋਂ ਸਿੱਖ ਸਕਦੇ ਹਨ ਅਤੇ ਉਨ੍ਹਾਂ ਨੂੰ ਅਪਣਾ ਸਕਦੇ ਹਨ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇੱਕ ਰਾਸ਼ਟਰ ਇੱਕ ਐਪਲੀਕੇਸ਼ਨ”( “one nation one application”) ਦੇ ਲਕਸ਼ ਦੁਆਰਾ ਪ੍ਰੇਰਿਤ ਇਹ ਪਹਿਲ ਗੁਜਰਾਤ ਵਿਧਾਨ ਸਭਾ ਦੇ ਕੰਮਕਾਜ ਨੂੰ ਹੋਰ ਗਤੀ ਦੇਵੇਗੀ ਅਤੇ ਉਸ ਵਿੱਚ ਪਾਰਦਰਸ਼ਤਾ ਲਿਆਵੇਗੀ। ਸਦਨ ਦੀ ਪੂਰੀ ਪ੍ਰਕਿਰਿਆ ਦੇ ਕਾਗਜ਼ ਰਹਿਤ ਹੋਣ ਨਾਲ ਵਾਤਾਵਰਣ ਦੀ ਭੀ ਰੱਖਿਆ ਹੋਵੇਗੀ।

 

 

ਰਾਸ਼ਟਰਪਤੀ ਨੇ ਕਿਹਾ ਕਿ ਗੁਜਰਾਤ ਕਈ ਮਾਪਦੰਡਾਂ (ਪੈਰਾਮੀਟਰਾਂ) ਤੇ ਦੇਸ਼ ਦੇ ਮੋਹਰੀ ਰਾਜਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੋਹਰੀ ਨਿਰਮਾਣ ਕੇਂਦਰ (ਲੀਡਿੰਗ ਮੈਨੂਫੈਕਚਰਿੰਗ ਹੱਬ) ਅਤੇ ਸਭ ਤੋਂ ਬੜਾ ਦੁੱਧ ਉਤਪਾਦਕ ਰਾਜ ਹੈ। ਰਾਸ਼ਟਰਪਤੀ ਨੇ ਕਿਹਾ ਕਿ ਗੁਜਰਾਤ ਸਟਾਰਟਅੱਪ ਈਕੋ-ਸਿਸਟਮ ਦੇ ਮਾਮਲੇ ਵਿੱਚ ਪ੍ਰਮੁੱਖ ਰਾਜਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਉਹ ਰੂਫ ਟੌਪ ਸੌਰ ਊਰਜਾ ਉਤਪਾਦਨ ਅਤੇ ਪਵਨ ਊਰਜਾ ਉਤਪਾਦਨ (Roof Top Solar Power Generation and Wind Energy Production) ਵਿੱਚ ਭੀ ਮੋਹਰੀ ਰਾਜਾਂ ਵਿੱਚ ਗਿਣਿਆ ਜਾਂਦਾ ਹੈ।

 

 

 

ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਭੀ ਰਾਜ ਦੀ ਆਰਥਿਕ ਪ੍ਰਗਤੀ ਵਿੱਚ ਮਾਨਵ ਸੰਸਾਧਨ (human resources) ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਮਾਨਵ ਸੰਸਾਧਨ ਦੇ ਵਿਕਾਸ ਦੇ ਲਈ ਜਨਤਾ ਨੂੰ ਚੰਗੀ ਸਿਹਤ ਪ੍ਰਣਾਲੀਗੁਣਵੱਤਾਪੂਰਨ ਸਿੱਖਿਆਬਿਜਲੀ ਅਤੇ ਪਾਣੀ ਜਿਹੀਆਂ ਬੁਨਿਆਦੀ ਸੁਵਿਧਾਵਾਂ ਪ੍ਰਦਾਨ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਗੁਜਰਾਤ ਸਰਕਾਰ ਨੇ ਇਸ ਪਹਿਲੂ ਤੇ ਪੂਰਾ ਧਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਪ੍ਰਯਾਸਾਂ ਨਾਲ ਬਾਲੜੀ ਸਿੱਖਿਆਅਧਿਆਪਕ-ਵਿਦਿਆਰਥੀ ਅਨੁਪਾਤਨਾਮਾਂਕਣ ਅਨੁਪਾਤ ਅਤੇ ਅੱਧ ਵਿਚਾਲੇ  ਸਕੂਲ ਨਾ ਛੱਡਣ ਵਾਲਿਆਂ ਦੀ ਦਰ (girl education, teacher-student ratio, enrollment ratio and retention rate) ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਨੇ  ਤ੍ਰੈਪੱਧਰੀ ਸਿਹਤ ਪ੍ਰਣਾਲੀ (a three-tier health system) ਦੇ ਜ਼ਰੀਏ ਗ੍ਰਾਮੀਣ ਖੇਤਰਾਂ ਵਿੱਚ ਪ੍ਰਦਾਨ ਕੀਤੀਆਂ ਜਾ ਰਹੀਆਂ ਬਿਹਤਰ ਮੈਡੀਕਲ ਸੇਵਾਵਾਂ ਦੀ ਸ਼ਲਾਘਾ ਕੀਤੀਜਿਸ ਨਾਲ ਮਾਤ੍ਰੁ ਮੌਤ ਅਨੁਪਾਤ ਅਤੇ ਸ਼ਿਸੂ ਮੌਤ ਦਰ ਵਿੱਚ ਕਮੀ ਆਈ ਹੈ। ਉਨ੍ਹਾਂ ਨੇ ਪਿਛਲੇ ਦੋ ਦਹਾਕਿਆਂ ਵਿੱਚ ਗੁਜਰਾਤ ਵਿੱਚ ਬਿਜਲੀ ਸੁਧਾਰ ਅਤੇ ਵਾਟਰ ਹਾਰਵੈਸਟਿੰਗ ਅਤੇ ਵਾਟਰ ਸਪਲਾਈ ਵਿੱਚ ਕੀਤੇ ਗਏ ਮਹੱਤਵਪੂਰਨ ਕਾਰਜਾਂ ਦੀ ਸ਼ਲਾਘਾ ਕੀਤੀ। ਪਸ਼ੂ ਭਲਾਈ ਦੇ ਲਈ ਰਾਜ ਸਰਕਾਰ ਦੀਆਂ ਪਹਿਲਾਂ ਨੂੰ ਦੇਖ ਕੇ ਰਾਸ਼ਟਰਪਤੀ ਨੇ ਪ੍ਰਸੰਨਤਾ ਵਿਅਕਤ ਕੀਤੀ।

 

 

ਸਦਨ ਵਿੱਚ ਮਹਿਲਾਵਾਂ ਦੀ ਪ੍ਰਤੀਨਿਧਤਾ (women’s representation) ਬਾਰੇ ਬੋਲਦੇ ਹੋਏਰਾਸ਼ਟਰਪਤੀ ਨੇ ਕਿਹਾਕਿ ਜਦੋਂ ਮਹਿਲਾਵਾਂ ਹਰ ਖੇਤਰ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰ ਰਹੀਆਂ ਹਨਚਾਹੇ ਉਹ ਵਿਗਿਆਨ ਅਤੇ ਟੈਕਨੋਲੋਜੀ ਹੋਵੇਰੱਖਿਆ ਜਾਂ ਖੇਡਾਂ ਹੋਣਤਾਂ ਰਾਜਨੀਤੀ ਵਿੱਚ ਭੀ ਉਨ੍ਹਾਂ ਦੀ ਪ੍ਰਤੀਨਿਧਤਾ ਵਧਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਦੀਆਂ ਵਿੱਦਿਅਕ ਸੰਸਥਾਵਾਂ ਦੇ ਦੌਰੇ ਦੇ ਸਮੇਂ ਉਨ੍ਹਾਂ ਨੇ ਲੜਕੀਆਂ ਵਿੱਚ ਜੀਵਨ ਵਿੱਚ ਅੱਗੇ ਵਧਣ ਅਤੇ ਦੇਸ਼ ਤੇ ਸਮਾਜ ਦੇ ਲਈ ਕੁਝ ਕਰਨ ਦੀ ਅਭਿਲਾਸ਼ਾ (aspiration) ਦੇਖੀ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਉਚਿਤ ਅਵਸਰ ਮਿਲਣ ਤਾਂ ਉਹ ਪੁਰਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇ ਸਕਦੀਆਂ ਹਨ। ਉਨ੍ਹਾਂ ਨੇ ਉਜਾਗਰ ਕੀਤਾ ਕਿ ਦੇਸ਼ ਦੇ ਸੰਪੂਰਨ ਵਿਕਾਸ ਦੇ ਲਈ ਅੱਧੀ ਆਬਾਦੀ ਦੀ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ।

 

ਜੀ-20 ਸਮਿਟ ਦੇ  ਦੌਰਾਨ ਗਲੋਬਲ ਬਾਇਓਫਿਊਲਸ ਅਲਾਇੰਸ (Global Biofuels Alliance) ਦੇ ਗਠਨ ਦਾ ਜ਼ਿਕਰ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਵਾਤਾਵਰਣ ਸੰਭਾਲ਼ ਅਤੇ ਊਰਜਾ ਆਤਮਨਿਰਭਰਤਾ ਦੇ ਲਈ ਅੰਤਰਰਾਸ਼ਟਰੀ ਸੌਰ ਗਠਬੰਧਨ ਦੇ ਬਾਅਦ ਇਹ ਭਾਰਤ ਦੀ ਅਗਵਾਈ ਵਿੱਚ ਉਠਾਇਆ ਗਿਆ ਇੱਕ ਹੋਰ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੁਜਰਾਤ ਜਿਹੇ ਰਾਜ ਦੇ ਲਈ ਇੱਕ ਚੰਗਾ ਅਵਸਰ ਹੈਜੋ ਊਰਜਾ ਦੇ ਨਵੀਨ ਅਤੇ ਗ਼ੈਰ-ਪਰੰਪਰਾਗਤ ਸਰੋਤਾਂ ਨੂੰ ਹੁਲਾਰਾ ਦਿੰਦਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਟੈਕਨੋਲੋਜੀ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਦਾ ਇੱਕ ਮਹੱਤਵਪੂਰਨ ਸਾਧਨ ਹੈ ਅਤੇ ਈ-ਵਿਧਾਨ (E-Vidhan) ਵਿਧਾਇਕਾਂ ਨੂੰ ਲੋਕਾਂ ਨਾਲ ਜੁੜੇ ਰਹਿਣ ਵਿੱਚ ਹੋਰ ਮਦਦ ਕਰੇਗਾ। ਉਨ੍ਹਾਂ ਨੇ ਇੱਛਾ ਵਿਅਕਤ ਕੀਤੀ ਕਿ ਵਿਧਾਇਕ ਸੰਸਦੀ ਮਰਯਾਦਾ ਅਤੇ ਗਰਿਮਾ (parliamentary decorum and dignity) ਨੂੰ ਬਰਕਰਾਰ ਰੱਖਦੇ ਹੋਏ ਇਸ ਸਦਨ ਵਿੱਚ ਜਨ ਕਲਿਆਣ ਦੀ ਚਰਚਾ ਦਾ ਇੱਕ ਨਵਾਂ ਮਿਆਰ (a new standard) ਸਥਾਪਿਤ ਕਰਨਗੇ। ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਧਾਇਕਾਂ ਦੇ ਪ੍ਰਯਾਸ ਨਾ ਕੇਵਲ ਗੁਜਰਾਤ ਨੂੰ ਹੋਰ ਅਧਿਕ ਸਮ੍ਰਿੱਧ ਰਾਜ ਬਣਾਉਣ ਵਿੱਚ ਬਲਕਿ ਵਰ੍ਹੇ 2047 ਤੱਕ ਭਾਰਤ ਨੂੰ ਪੂਰਨ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਭੀ ਮਹੱਤਵਪੂਰਨ ਹੋਣਗੇ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ – 

 

***

ਡੀਐੱਸ/ਏਕੇ



(Release ID: 1957037) Visitor Counter : 73