ਰੱਖਿਆ ਮੰਤਰਾਲਾ
ਇੰਡੀਅਨ ਕੋਸਟ ਗਾਰਡ ਨੇ ਇਸਤਾਂਬੁਲ, ਤੁਰਕੀਏ ਵਿੱਚ ਏਸ਼ੀਅਨ ਕੋਸਟ ਏਜੰਸੀਆਂ ਦੇ ਪ੍ਰਮੁੱਖਾਂ ਦੀ 19ਵੀਂ ਮੀਟਿੰਗ (ਐੱਚਏਸੀਜੀਏਐੱਮ) ਵਿੱਚ ਹਿੱਸਾ ਲਿਆ
Posted On:
10 SEP 2023 6:54PM by PIB Chandigarh
ਇੰਡੀਅਨ ਕੋਸਟ ਗਾਰਡ ਨੇ 05-08 ਸਤੰਬਰ 2023 ਨੂੰ ਇਸਤਾਂਬੁਲ, ਤੁਰਕੀਏ ਵਿੱਚ ਏਸ਼ੀਅਨ ਕੋਸਟ ਗਾਰਡ ਏਜੰਸੀਆਂ ਦੇ ਪ੍ਰਮੁੱਖਾਂ ਦੀ 19 ਵੀਂ ਮੀਟਿੰਗ (ਐੱਚਏਸੀਜੀਏਐੱਮ) ਵਿੱਚ ਹਿੱਸਾ ਲਿਆ। ਇੰਡੀਅਨ ਕੋਸਟ ਗਾਰਡ ਦੇ ਡਾਇਰੈਕਟਰ ਜਨਰਲ ਸ਼੍ਰੀ ਰਾਕੇਸ਼ ਪਾਲ ਦੀ ਅਗਵਾਈ ਵਿੱਚ ਚਾਰ ਮੈਂਬਰੀ ਆਈਸੀਜੀ ਪ੍ਰਤੀਨਿਧੀ ਮੰਡਲ ਨੇ ਕੋਸਟ ਗਾਰਡ ਏਜੰਸੀਆਂ ਦੇ 23 ਮੈਂਬਰਾਂ ਅਤੇ ਆਰਈਸੀਏਏਪੀ ਅਤੇ ਯੂਐੱਨਓਡੀਸੀ ਦੇ ਰੂਪ ਵਿੱਚ 2 ਸਹਿਯੋਗੀ ਮੈਂਬਰਾਂ ਵਾਲੇ ਸੁਤੰਤਰ ਫੋਰਮ ਦੇ ਸਲਾਨਾ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਸਾਰੇ ਮੈਂਬਰ ਦੇਸ਼ਾਂ ਦੇ ਕੋਸਟ ਗਾਰਡਾਂ ਦੇ ਪ੍ਰਮੁੱਖਾਂ ਨੇ ਇਸ ਤਿੰਨ ਦਿਨਾਂ ਉੱਚ-ਪੱਧਰੀ ਮੀਟਿੰਗ ਵਿੱਚ ਹਿੱਸਾ ਲਿਆ। ਮੀਟਿੰਗ ਦੌਰਾਨ ਸਮੁੰਦਰੀ ਕਾਨੂੰਨ ਲਾਗੂ ਕਰਨ, ਸਮੁੰਦਰੀ ਜੀਵਾਂ ਦੀ ਰੱਖਿਆ ਅਤੇ ਸੁਰੱਖਿਆ, ਸਮੁੰਦਰੀ ਵਾਤਾਵਰਣ ਸੁਰੱਖਿਆ, ਅਤੇ ਸਮੁੰਦਰੀ ਰਸਤਿਆਂ ਤੋਂ ਦਵਾਈਆਂ, ਹਥਿਆਰਾਂ, ਅਤੇ ਮਨੁੱਖੀ ਤਸਕਰੀ ਆਦਿ ਸਮੇਤ ਕਈ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕੀਤੀ ਗਈ ਅਤੇ ਏਜੰਡਾ ਤਿਆਰ ਕਰਨ ਦੇ ਰਸਤੇ ਤਲਾਸ਼ ਕੀਤੇ ਗਏ। ਮੀਟਿੰਗ ਵਿੱਚ ਏਸ਼ੀਅਨ ਕੋਸਟ ਗਾਰਡਾਂ ਦਰਮਿਆਨ ਸਮੁੰਦਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ।
ਇਹ ਬਹੁਪੱਖੀ ਫੋਰਮ ਨਵੰਬਰ 1999 ਵਿੱਚ ਇੰਡੀਅਨ ਕੋਸਟ ਗਾਰਡ ਦੁਆਰਾ ਪਾਇਰੇਟਡ ਜਹਾਜ਼ ਐੱਮਵੀ ਅਲੋਂਦਰਾ ਰੇਨਬੋਅ ਨੂੰ ਫੜਨ ਤੋਂ ਬਾਅਦ ਖੇਤਰੀ ਕੋਸਟ ਗਾਰਡਾਂ ਦਰਮਿਆਨ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਜਪਾਨੀ ਪਹਿਲ ਦਾ ਇੱਕ ਹਿੱਸਾ ਹੈ। ਐੱਚਏਸੀਜੀਏਐੱਮ ਮੁੱਖ ਤੌਰ ‘ਤੇ ਕੋਸਟ ਗਾਰਡਾਂ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣ ‘ਤੇ ਕੇਂਦ੍ਰਿਤ ਹੈ। ਮੈਂਬਰ ਏਸ਼ਿਆਈ ਦੇਸ਼ ਇਸ ਖੇਤਰ ਵਿੱਚ ਸੁਰੱਖਿਅਤ, ਸੁਰੱਖਿਅਤ ਅਤੇ ਸਵੱਛ ਸਮੁੰਦਰਾਂ ਨੂੰ ਸੁਨਿਸ਼ਚਿਤ ਕਰਨਗੇ ਅਤੇ ਉਤਸ਼ਾਹਿਤ ਕਰਨਗੇ।
ਫੋਰਮ ਵਿੱਚ ਆਮ ਸਮੁੰਦਰੀ ਮੁੱਦਿਆਂ ਦੇ ਪ੍ਰਤੀ ਤਾਲਮੇਲ ਪ੍ਰਤੀਕ੍ਰਿਆ ਅਤੇ ਤਾਲਮੇਲ ਲਈ ਇੱਕ ਕੇਂਦ੍ਰਿਤ ਅਤੇ ਟੀਚਾ-ਅਧਾਰਿਤ ਪਹੁੰਚ ਨੂੰ ਸਮਰੱਥ ਕਰਨ ਲਈ ਚਾਰ ਕਾਰਜ ਸਮੂਹ ਸ਼ਾਮਲ ਹਨ। ਇੰਡੀਅਨ ਕੋਸਟ ਗਾਰਡ ਖੋਜ ਅਤੇ ਬਚਾਓ (ਐੱਸਏਆਰ) ਕਾਰਜ ਸਮੂਹ ਦਾ ਪ੍ਰਧਾਨ ਹੈ ਅਤੇ ਹੋਰ ਕਾਰਜ ਸਮੂਹਾਂ ਦਾ ਇੱਕ ਸਰਗਰਮ ਮੈਂਬਰ ਹੈ ਜਿਸ ਵਿੱਚ ਵਾਤਾਵਰਣ ਸੁਰੱਖਿਆ, ਸਮੁੰਦਰ ਵਿੱਚ ਗੈਰ-ਕਾਨੂੰਨੀ ਕਾਰਵਾਈਆਂ ਨੂੰ ਕੰਟਰੋਲ ਕਰਨਾ ਅਤੇ ਸੂਚਨਾ ਸਾਂਝੀ ਕਰਨਾ ਸ਼ਾਮਲ ਹੈ। ਐੱਚਏਸੀਜੀਏਐੱਮ ਦਾ ਅੰਤਿਮ ਸੰਸਕਰਣ 2022 ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ।
*****
ਏਬੀਬੀ/ਆਨੰਦ
(Release ID: 1956617)
Visitor Counter : 114