ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੀ ਯੂਰਪੀ ਕੌਂਸਲ ਅਤੇ ਯੂਰਪੀ ਕਮਿਸ਼ਨ ਦੇ ਪ੍ਰਧਾਨਾਂ ਨਾਲ ਮੁਲਾਕਾਤ
Posted On:
10 SEP 2023 7:58PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਯੂਰਪੀ ਕੌਂਸਲ ਦੇ ਪ੍ਰਧਾਨ, ਮਹਾਮਹਿਮ ਸ਼੍ਰੀ ਚਾਰਲਸ ਮਿਸ਼ੇਲ (H.E. Mr. Charles Michel) ਅਤੇ ਯੂਰਪੀ ਕਮਿਸ਼ਨ ਦੇ ਪ੍ਰਧਾਨ, ਮਹਾਮਹਿਮ ਸੁਸ਼੍ਰੀ ਉਰਸੁਲਾ ਵੌਨ ਡੇਰ ਲੇਯੇਨ (H.E. Ms. Ursula von der Leyen) ਨਾਲ 10 ਸਤੰਬਰ 2023 ਨੂੰ, ਨਵੀਂ ਦਿੱਲੀ ਵਿੱਚ ਜੀ20 ਸਮਿਟ ਦੇ ਦੌਰਾਨ ਮੁਲਾਕਾਤ ਕੀਤੀ।
ਦੋਨੋਂ ਮਹਿਮਾਨਾਂ ਨੇ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੀ ਸਫ਼ਲਤਾ 'ਤੇ ਪ੍ਰਧਾਨ ਮੰਤਰੀ ਨੂੰ ਵਧਾਈਆਂ ਦਿੱਤੀਆਂ।
ਭਾਰਤ - ਯੂਰੋਪੀਅਨ ਯੂਨੀਅਨ ਰਣਨੀਤਕ ਸਾਂਝੇਦਾਰੀ ਦੇ ਵਿਭਿੰਨ ਪਹਿਲੂਆਂ 'ਤੇ ਕੇਂਦ੍ਰਿਤ ਚਰਚਾਵਾਂ ਕੀਤੀਆਂ ਗਈਆਂ, ਜਿਸ ਵਿੱਚ ਅਗਲੇ ਭਾਰਤ - ਯੂਰੋਪੀਅਨ ਯੂਨੀਅਨ ਸਮਿਟ, ਮੁਕਤ ਵਪਾਰ ਸਮਝੌਤੇ ਦੀ ਚਾਲੂ ਗੱਲਬਾਤ, ਜਲਵਾਯੂ ਪਰਿਵਰਤਨ ਅਤੇ ਲਾਇਫ (LiFE), ਡਿਜੀਟਲ ਟੈਕਨੋਲੋਜੀ ਅਤੇ ਟ੍ਰੇਡ ਐਂਡ ਟੈਕਨੋਲੋਜੀ ਕੌਂਸਲ (ਟੀਟੀਸੀ) ਸ਼ਾਮਲ ਹਨ।
ਨੇਤਾਵਾਂ ਨੇ 9 ਸਤੰਬਰ 2023 ਨੂੰ ਸ਼ੁਰੂ ਕੀਤੇ ਗਏ ਇੰਡੀਆ-ਮਿਡਲ ਈਸਟ-ਯੂਰਪ ਇਕਨੌਮਿਕ ਕੌਰੀਡੋਰ ਬਾਰੇ ਭੀ ਚਰਚਾ ਕੀਤੀ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਕੌਰੀਡੋਰ ਨੂੰ ਤੇਜ਼ੀ ਨਾਲ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕੌਰੀਡੋਰ ਦੇ ਤਹਿਤ ਸੋਲਰ ਪ੍ਰੋਜੈਕਟਾਂ ਦੀਆਂ ਸੰਭਾਵਨਾਵਾਂ ਨੂੰ ਭੀ ਉਜਾਗਰ ਕੀਤਾ।
************
ਡੀਐੱਸ/ਏਕੇ
(Release ID: 1956193)
Visitor Counter : 127
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam