ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਗਲੋਬਲ ਬਾਇਓਫਿਊਲ ਅਲਾਇੰਸ (ਜੀਬੀਏ) ਦੀ ਸ਼ੁਰੂਆਤ

Posted On: 09 SEP 2023 10:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਜੀ20 ਸਮਿਟ ਦੇ ਅਵਸਰ 'ਤੇ ਸਤੰਬਰ 2023 ਨੂੰ ਸਿੰਗਾਪੁਰਬੰਗਲਾਦੇਸ਼ਇਟਲੀਸੰਯੁਕਤ ਰਾਜ ਅਮਰੀਕਾ (ਯੂਐੱਸਏ)ਬ੍ਰਾਜ਼ੀਲਅਰਜਨਟੀਨਾਮਾਰੀਸ਼ਸ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਨੇਤਾਵਾਂ ਦੇ ਨਾਲ ਗਲੋਬਲ ਬਾਇਓਫਿਊਲ ਅਲਾਇੰਸ ਦੀ ਸ਼ੁਰੂਆਤ ਕੀਤੀ।

 

ਗਲੋਬਲ ਬਾਇਓਫਿਊਲ ਅਲਾਇੰਸ (ਜੀਬੀਏ) ਜੀ20 ਚੇਅਰ ਦੇ ਰੂਪ ਚ ਭਾਰਤ ਦੁਆਰਾ ਇੱਕ ਪਹਿਲ ਹੈ। ਇਸ ਗਠਬੰਧਨ ਦਾ ਉਦੇਸ਼ ਟੈਕਨੋਲੋਜੀ ਪ੍ਰਗਤੀ ਦੀ ਸੁਵਿਧਾਟਿਕਾਊ ਬਾਇਓਫਿਊਲ ਦੀ ਵਰਤੋਂ ਨੂੰ ਤੇਜ਼ ਕਰਨਮਜ਼ਬੂਤ ਮਿਆਰੀ ਸੈਟਿੰਗ ਨੂੰ ਆਕਾਰ ਦੇਣ ਅਤੇ ਹਿਤਧਾਰਕਾਂ ਦੇ ਵਿਸ਼ਾਲ ਸਪੈਕਟ੍ਰਮ ਦੀ ਭਾਗੀਦਾਰੀ ਦੁਆਰਾ ਪ੍ਰਮਾਣੀਕਰਨ ਰਾਹੀਂ ਜੈਵਿਕ ਈਂਧਣ ਨੂੰ ਆਲਮੀ ਪੱਧਰ 'ਤੇ ਤੇਜ਼ੀ ਨਾਲ ਅਪਣਾਉਣਾ ਹੈ। ਇਹ ਗਠਬੰਧਨ ਗਿਆਨ ਦੇ ਕੇਂਦਰੀ ਭੰਡਾਰ ਅਤੇ ਐਕਸਪਰਟ ਹੱਬ ਦੇ ਰੂਪ ਚ ਵੀ ਕੰਮ ਕਰੇਗਾ। ਗਲੋਬਲ ਬਾਇਓਫਿਊਲ ਅਲਾਇੰਸ (ਜੀਬੀਏ) ਦਾ ਉਦੇਸ਼ ਬਾਇਓਫਿਊਲ ਦੀ ਉੱਨਤੀ ਅਤੇ ਵਿਆਪਕ ਤੌਰ 'ਤੇ ਆਲਮੀ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹੋਏਇੱਕ ਉਤਪ੍ਰੇਰਕ ਪਲੈਟਫਾਰਮ ਦੇ ਰੂਪ ਚ ਸੇਵਾ ਕਰਨਾ ਹੈ।

 

 

 

 ************

ਡੀਐੱਸ 


(Release ID: 1955987) Visitor Counter : 167