ਪ੍ਰਧਾਨ ਮੰਤਰੀ ਦਫਤਰ

ਨਵੀਂ ਦਿੱਲੀ ਜੀ20 ਸਮਿਟ ਮਾਨਵ-ਕੇਂਦ੍ਰਿਤ ਅਤੇ ਸਮਾਵੇਸ਼ੀ ਵਿਕਾਸ ਵਿੱਚ ਇੱਕ ਨਵਾਂ ਮਾਰਗ ਬਣਾਏਗਾ: ਪ੍ਰਧਾਨ ਮੰਤਰੀ


ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਸਮਾਵੇਸ਼ੀ, ਖ਼ਾਹਿਸ਼ੀ, ਨਿਰਣਾਇਕ ਅਤੇ ਕਾਰਜ-ਮੁਖੀ ਰਹੀ ਹੈ

ਵੰਚਿਤਾਂ, ਕਤਾਰ ਵਿੱਚ ਅੰਤਿਮ ਵਿਅਕਤੀ ਦੀ ਸੇਵਾ ਕਰਨ ਦੇ ਗਾਂਧੀ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਣਾ ਮਹੱਤਵਪੂਰਨ ਹੈ

Posted On: 08 SEP 2023 4:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵਾਸ ਪ੍ਰਗਟਾਇਆ ਹੈ ਕਿ ਨਵੀਂ ਦਿੱਲੀ ਜੀ20 ਸਮਿਟ ਮਾਨਵ-ਕੇਂਦ੍ਰਿਤ ਅਤੇ ਸਮਾਵੇਸ਼ੀ ਵਿਕਾਸ ਵਿੱਚ ਇੱਕ ਨਵਾਂ ਮਾਰਗ ਤਿਆਰ ਕਰੇਗਾ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਸਮਾਵੇਸ਼ੀ, ਖ਼ਾਹਿਸ਼ੀ, ਨਿਰਣਾਇਕ ਅਤੇ ਕਾਰਜ-ਮੁਖੀ ਰਹੀ ਹੈ, ਜਿੱਥੇ ਗਲੋਬਲ ਸਾਊਥ ਦੇ ਵਿਕਾਸ ਸਬੰਧੀ ਚਿੰਤਾਵਾਂ ਨੂੰ ਸਰਗਰਮੀ ਨਾਲ ਉਠਾਇਆ ਗਿਆ ਹੈ।

 

 

 

ਗ਼ਰੀਬਾਂ ਦੀ ਸੇਵਾ ਕਰਨ ਦੇ ਗਾਂਧੀ ਜੀ ਦੇ ਮਿਸ਼ਨ ਨੂੰ ਅਪਨਾਉਣ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਪ੍ਰਗਤੀ ਨੂੰ ਅੱਗੇ ਵਧਾਉਣ ਦੇ ਮਾਨਵ-ਕੇਂਦ੍ਰਿਤ ਤਰੀਕੇ 'ਤੇ ਬਹੁਤ ਜ਼ੋਰ ਦਿੰਦਾ ਹੈ।

 

 

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ 'ਇੱਕ ਪ੍ਰਿਥਵੀ', 'ਇੱਕ ਪਰਿਵਾਰ' ਅਤੇ 'ਇੱਕ ਭਵਿੱਖ' 'ਤੇ ਸੈਸ਼ਨਾਂ ਦੀ ਪ੍ਰੈਜ਼ੀਡੈਂਸੀ ਕਰਨਗੇ, ਜਿਸ ਵਿੱਚ ਮਜ਼ਬੂਤ, ਟਿਕਾਊ, ਸਮਾਵੇਸ਼ੀ ਅਤੇ ਸੰਤੁਲਿਤ ਵਿਕਾਸ ਨੂੰ ਅੱਗੇ ਵਧਾਉਣ ਸਮੇਤ ਵਿਸ਼ਵ ਭਾਈਚਾਰੇ ਲਈ ਪ੍ਰਮੁੱਖ ਚਿੰਤਾ ਦੇ ਕਈ ਮੁੱਦਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਨੇ ਦੋਸਤੀ ਅਤੇ ਸਹਿਯੋਗ ਦੇ ਬੰਧਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਨੇਤਾਵਾਂ ਅਤੇ ਵਫ਼ਦ ਦੇ ਮੁਖੀਆਂ ਨਾਲ ਦੁਵੱਲੀ ਮੀਟਿੰਗਾਂ ਕਰਨ ਦਾ ਭੀ ਜ਼ਿਕਰ ਕੀਤਾ।

 

 

 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮਾਣਯੋਗ ਰਾਸ਼ਟਰਪਤੀ 9 ਸਤੰਬਰ 2023 ਨੂੰ ਨੇਤਾਵਾਂ ਲਈ ਡਿਨਰ ਦੀ ਮੇਜ਼ਬਾਨੀ ਕਰਨਗੇ। ਇਹ ਨੇਤਾ 10 ਸਤੰਬਰ 2023 ਨੂੰ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ। ਸਮਾਪਨ ਸਮਾਰੋਹ ਮੌਕੇ ਉਸੇ ਦਿਨ, ਜੀ 20 ਨੇਤਾ ਇੱਕ ਸਿਹਤਮੰਦ 'ਇੱਕ ਪ੍ਰਿਥਵੀ' ਲਈ 'ਇੱਕ ਪਰਿਵਾਰ' ਵਾਂਗ, ਇੱਕ ਟਿਕਾਊ ਅਤੇ ਬਰਾਬਰੀ ਵਾਲੇ 'ਇੱਕ ਭਵਿੱਖ' ਲਈ ਆਪਣੇ ਸਮੂਹਿਕ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਨਗੇ।

 

 

 

ਐਕਸ (X) 'ਤੇ ਇੱਕ ਥਰੈੱਡ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ:

 

 

 

“ਭਾਰਤ 09-10 ਸਤੰਬਰ 2023 ਨੂੰ ਨਵੀਂ ਦਿੱਲੀ ਦੇ ਆਈਕਾਨਿਕ ਭਾਰਤ ਮੰਡਪਮ ਵਿਖੇ 18ਵੇਂ ਜੀ20 ਸਮਿਟ ਦੀ ਮੇਜ਼ਬਾਨੀ ਕਰਕੇ ਬਹੁਤ ਪ੍ਰਸੰਨ ਹੈ। ਭਾਰਤ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਇਹ ਪਹਿਲਾ ਜੀ 20 ਸਮਿਟ ਹੈ। ਮੈਂ ਅਗਲੇ ਦੋ ਦਿਨਾਂ ਵਿੱਚ ਵਿਸ਼ਵ ਨੇਤਾਵਾਂ ਨਾਲ ਲਾਭਕਾਰੀ ਵਿਚਾਰ-ਵਟਾਂਦਰੇ ਦੀ ਉਮੀਦ ਕਰਦਾ ਹਾਂ।

 

 

 

ਇਹ ਮੇਰਾ ਪੱਕਾ ਵਿਸ਼ਵਾਸ ਹੈ ਕਿ ਨਵੀਂ ਦਿੱਲੀ ਜੀ20 ਸਮਿਟ ਮਾਨਵ-ਕੇਂਦ੍ਰਿਤ ਅਤੇ ਸਮਾਵੇਸ਼ੀ ਵਿਕਾਸ ਵਿੱਚ ਇੱਕ ਨਵਾਂ ਮਾਰਗ ਤਿਆਰ ਕਰੇਗਾ।”

 

 

 

 

**********

 

ਡੀਐੱਸਟੀਐੱਸ



(Release ID: 1955673) Visitor Counter : 113