ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਭਾਰਤੀ ਓਲੰਪਿਕ ਸੰਘ (ਆਈਓਏ) ਨੇ 19ਵੀਆਂ ਏਸ਼ਿਆਈ ਖੇਡਾਂ ਲਈ ਵਿਲੱਖਣ ਢੰਗ ਨਾਲ ਡਿਜ਼ਾਈਨ ਕੀਤੇ ਰਸਮੀ ਪਹਿਰਾਵੇ ਅਤੇ ਖਿਡਾਰੀਆਂ ਦੀ ਕਿੱਟ ਤੋਂ ਪਰਦਾ ਹਟਾਇਆ
ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਆਈਓਏ ਪ੍ਰਧਾਨ ਪੀਟੀ ਊਸ਼ਾ ਨੇ 38 ਖੇਡ ਅਨੁਸ਼ਾਸਨਾਂ ਵਿੱਚ 634 ਅਥਲੀਟਾਂ ਵਾਲੇ ਏਸ਼ੀਆਡ ਲਈ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਦਲ ਲਈ ਆਈਓਏ ਦੇ ਸ਼ਾਨਦਾਰ ਵਿਦਾਇਗੀ ਸਮਾਰੋਹ ਵਿੱਚ ਸ਼ਿਰਕਤ ਕੀਤੀ
ਇਹ ਸਿਰਫ਼ ਇੱਕ ਵਰਦੀ ਨਹੀਂ ਹੈ; ਇਹ ਸਾਡੇ ਐਥਲੀਟਾਂ ਲਈ ਮਾਣ ਅਤੇ ਪਛਾਣ ਦਾ ਪ੍ਰਤੀਕ ਹੈ: ਸ਼੍ਰੀ ਅਨੁਰਾਗ ਸਿੰਘ ਠਾਕੁਰ
Posted On:
06 SEP 2023 1:44PM by PIB Chandigarh
ਭਾਰਤੀ ਓਲੰਪਿਕ ਸੰਘ (ਆਈਓਏ), ਨੇ ਮੰਗਲਵਾਰ (5 ਸਤੰਬਰ) ਨੂੰ, 23 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ ਆਗਾਮੀ 2022 ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਦਲ ਲਈ ਅਧਿਕਾਰਤ ਰਸਮੀ ਪਹਿਰਾਵੇ ਅਤੇ ਪਲੇਇੰਗ ਕਿੱਟ ਦਾ ਉਦਘਾਟਨ ਕੀਤਾ।
ਇਸ ਮੌਕੇ ਆਈਓਏ ਨੇ ਇੱਕ ਵਿਦਾਇਗੀ ਸਮਾਰੋਹ ਦਾ ਆਯੋਜਨ ਵੀ ਕੀਤਾ ਜਿਸ ਵਿੱਚ ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਆਈਓਏ ਪ੍ਰਧਾਨ ਅਤੇ ਮਹਾਨ ਦੌੜਾਕ ਪੀਟੀ ਊਸ਼ਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਭਾਰਤੀ ਦਲ ਦੀ ਨੁਮਾਇੰਦਗੀ ਭਾਰਤੀ ਹਾਕੀ ਗੋਲਕੀਪਰ ਪੀਆਰ ਸ੍ਰੀਜੇਸ਼ (ਪੁਰਸ਼), ਸਵਿਤਾ ਪੂਨੀਆ (ਮਹਿਲਾ), ਨਿਸ਼ਾਨੇਬਾਜ਼ੀ ਸਨਸਨੀ ਮਨੂ ਭਾਕਰ ਅਤੇ 2018 ਏਸ਼ੀਅਨ ਖੇਡਾਂ ਦੇ ਸ਼ਾਟਪੁੱਟ ਗੋਲਡ ਮੈਡਲ ਜੇਤੂ ਤਜਿੰਦਰਪਾਲ ਸਿੰਘ ਤੂਰ ਅਤੇ ਕਈ ਹੋਰ ਵਰਗਾਂ ਦੇ ਖਿਡਾਰੀਆਂ ਨੇ ਕੀਤੀ।
ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਟੈਕਨੋਲੋਜੀ ਦੁਆਰਾ ਸੰਕਲਪਿਤ ਅਤੇ ਵਿਲੱਖਣ ਢੰਗ ਨਾਲ ਡਿਜ਼ਾਈਨ ਕੀਤੇ ਗਏ, ਰਸਮੀ ਪਹਿਰਾਵੇ ਵਿੱਚ ਔਰਤਾਂ ਲਈ ਖਾਕੀ ਬਣਾਵਟ ਵਾਲੀ ਸਾੜੀ ਅਤੇ ਪੁਰਸ਼ ਖਿਡਾਰੀਆਂ ਲਈ ਖਾਕੀ ਕੁੜਤਾ ਸ਼ਾਮਲ ਹੈ।
ਪੁਰਸ਼ ਐਥਲੀਟਾਂ ਦੀ ਬੰਦਗਲਾ ਜੈਕੇਟ ਅਤੇ ਔਰਤਾਂ ਲਈ ਹਾਈਨੈੱਕ ਬਲਾਊਜ਼ ਭਾਰਤੀ ਰੂਪਾਂ ਅਤੇ ਪ੍ਰਿੰਟਸ ਨੂੰ ਸ਼ਾਨਦਾਰ ਭਾਰਤੀ ਸਿਲੂਏਟ ਨਾਲ ਸਹਿਜੇ ਹੀ ਮਿਲਾਉਂਦਾ ਹੈ ਜੋ ਵਿਸ਼ਵ ਪੱਧਰ 'ਤੇ ਭਾਰਤ ਦੀ ਅਮੀਰ ਸੱਭਿਆਚਾਰਕ ਟੇਪਸਟਰੀ ਨੂੰ ਦਰਸਾਉਂਦਾ ਹੈ। ਇਹ ਪੁਸ਼ਾਕ ਰੀਸਾਈਕਲ ਕੀਤੇ ਫੈਬਰਿਕ ਨਾਲ ਕੁਦਰਤ ਨੂੰ ਅਪਨਾਉਂਦੀ ਹੈ ਜੋ ਸਥਿਰਤਾ ਨੂੰ ਉਤਸ਼ਾਹਿਤ ਕਰਦੀ ਹੈ।
ਇਸ ਮੌਕੇ 'ਤੇ ਬੋਲਦੇ ਹੋਏ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਟਿੱਪਣੀ ਕੀਤੀ, "ਇਹ ਸਿਰਫ ਇੱਕ ਵਰਦੀ ਨਹੀਂ ਹੈ; ਇਹ ਸਾਡੇ ਐਥਲੀਟਾਂ ਲਈ ਮਾਣ ਅਤੇ ਪਛਾਣ ਦਾ ਪ੍ਰਤੀਕ ਹੈ। ਇਹ ਵਰਦੀ ਮਾਣ ਨਾਲ ਭਾਰਤ ਦੀ ਸਵੈ-ਨਿਰਭਰਤਾ ਨੂੰ ਦਰਸਾਉਂਦੀ ਹੈ ਅਤੇ ਦੇਸ਼ ਦੀ ਵਿਵਿਧ ਵਿਰਾਸਤ ਅਤੇ ਡਿਜ਼ਾਈਨ ਲੀਡਰਸ਼ਿਪ ਨੂੰ ਦਰਸਾਉਂਦੀ ਹੈ। ਮੈਨੂੰ ਭਰੋਸਾ ਹੈ ਕਿ ਟੀਮ ਇੱਕ ਨੌਜਵਾਨ ਅਤੇ ਨਵੇਂ ਭਾਰਤ ਦੀ ਨੁਮਾਇੰਦਗੀ ਕਰੇਗੀ; ਅਸੀਂ ਇਤਿਹਾਸਕ ਪ੍ਰਦਰਸ਼ਨ ਨੂੰ ਯਕੀਨੀ ਬਣਾਵਾਂਗੇ ਅਤੇ ਮੈਡਲਾਂ ਦੀ ਸਰਵੋਤਮ ਸੰਖਿਆ ਨਾਲ ਵਾਪਸੀ ਕਰਾਂਗੇ। ਮੈਂ ਦੇਸ਼ਵਾਸੀਆਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਸਾਡੇ ਐਥਲੀਟਾਂ ਦੇ ਪਿੱਛੇ ਖੜ੍ਹਨ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ।”
ਦਲ ਦੇ ਅਧਿਕਾਰਿਤ ਖੇਡ ਲਿਬਾਸ ਹਿੱਸੇਦਾਰ, ਜੇਐੱਸਡਬਲਿਊ ਇੰਸਪਾਇਰ ਦੁਆਰਾ ਤਿਆਰ ਕੀਤੀ ਗਈ ਪਲੇਅ ਕਿੱਟ, ਪ੍ਰਤਿਭਾਸ਼ਾਲੀ ਕਸ਼ਮੀਰੀ ਡਿਜ਼ਾਈਨਰ ਆਕਿਬ ਵਾਨੀ ਦੁਆਰਾ ਤਿਆਰ ਕੀਤੀ ਗਈ ਹੈ, ਜਿਸ ਨੇ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਵੀ ਡਿਜ਼ਾਈਨ ਕੀਤੀ ਹੈ। ਇਹ ਦੇਸ਼ ਦੇ ਵਿਭਿੰਨ ਕਲਾ ਰੂਪਾਂ ਤੋਂ ਪ੍ਰੇਰਿਤ ਹੈ ਜੋ ਭਾਰਤ ਨੂੰ ਪਰਿਭਾਸ਼ਿਤ ਕਰਨ ਵਾਲੀ ਅਦੁੱਤੀ ਵਿਵਿਧਤਾ ਅਤੇ ਏਕਤਾ ਦੇ ਦ੍ਰਿਸ਼ਟੀਕੋਣ ਵਜੋਂ ਕੰਮ ਕਰਦਾ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਹਰ ਐਥਲੀਟ ਆਪਣੇ ਹੋਮ ਸਟੇਟ ਦਾ ਇੱਕ ਹਿੱਸਾ ਆਪਣੇ ਨਾਲ ਮੈਦਾਨ ਵਿੱਚ ਲੈ ਕੇ ਜਾਵੇ।
ਆਈਓਏ ਦੀ ਪ੍ਰਧਾਨ ਡਾ. ਪੀਟੀ ਊਸ਼ਾ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਦਲ ਦੇ ਹਰ ਮੈਂਬਰ ਭਾਰਤ ਨੂੰ ਮਾਣ ਦਿਵਾਉਣ ਲਈ ਵਧੀਆ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ “ਅਸੀਂ 2022 ਦੀਆਂ ਏਸ਼ਿਆਈ ਖੇਡਾਂ ਲਈ ਲੰਮਾ ਇੰਤਜ਼ਾਰ ਕੀਤਾ ਹੈ ਅਤੇ ਇਸ ਗੱਲ ਤੋਂ ਖ਼ੁਸ਼ ਹਾਂ ਕਿ ਭਾਰਤ 634 ਐਥਲੀਟਾਂ ਦਾ ਸਭ ਤੋਂ ਵੱਡਾ ਦਲ ਭੇਜ ਰਿਹਾ ਹੈ। ਸਾਡਾ ਮੰਨਣਾ ਹੈ ਕਿ ਇਸ ਟੀਮ ਵਿੱਚ ਭਾਰਤ ਨੂੰ ਮੈਡਲਾਂ ਦੀ ਆਪਣੀ ਸਰਵੋਤਮ ਸੰਖਿਆ ਦਿਵਾਉਣ ਦੀ ਵੀ ਸਮਰੱਥਾ ਹੈ।” ਉਨ੍ਹਾਂ ਕਿਹਾ "ਆਈਓਏ ਵਿੱਚ, ਅਸੀਂ ਅਥਲੀਟ ਨੂੰ ਆਪਣੇ ਯੂਨੀਵਰਸ ਦੇ ਕੇਂਦਰ ਵਿੱਚ ਰੱਖਣ ਅਤੇ ਇਹ ਯਕੀਨੀ ਬਣਾਉਣ ਲਈ ਹਰ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ਼ ਕੀਤੀ ਜਾਵੇ।"
33 ਮੈਂਬਰਾਂ ਦੇ ਨਾਲ, ਰੋਇੰਗ ਕੋਲ ਐਥਲੈਟਿਕਸ ਤੋਂ ਬਾਅਦ ਸਭ ਤੋਂ ਵੱਡੀ ਯੂਨਿਟ ਹੈ ਜੋ ਮੈਡਲ 'ਤੇ ਦਾਅਵਾ ਕਰਨ ਲਈ ਹਾਂਗਜ਼ੂ ਜਾ ਰਹੀ ਹੈ। ਇਸ ਦੌਰਾਨ, ਇੱਕ 15-ਮੈਂਬਰੀ ਐਸਪੋਰਟਸ ਟੀਮ ਵੀ ਏਸ਼ੀਅਨ ਖੇਡਾਂ ਵਿੱਚ ਜਾਵੇਗੀ, ਇਹ ਈਵੈਂਟ ਆਪਣੀ ਅਧਿਕਾਰਿਤ ਸ਼ੁਰੂਆਤ ਕਰ ਰਹੀ ਹੈ।
ਭਾਰਤੀ ਦਲ ਨੇ 2018 ਵਿੱਚ ਹੋਈਆਂ ਏਸ਼ਿਆਈ ਖੇਡਾਂ ਦੇ ਪਿਛਲੇ ਸੰਸਕਰਣ ਵਿੱਚ 16 ਗੋਲ਼ਡ ਮੈਡਲਾਂ ਸਮੇਤ 70 ਤਗਮੇ ਜਿੱਤੇ ਸਨ।
ਜੇਐੱਸਡਬਲਿਊ ਇੰਸਪਾਇਰ, ਰਿਲਾਇੰਸ ਫਾਊਂਡੇਸ਼ਨ, ਅਡਾਨੀ ਸਪੋਰਟਸਲਾਈਨ ਅਤੇ ਸੈਮਸੋਨਾਈਟ 2022 ਏਸ਼ੀਆਈ ਖੇਡਾਂ ਲਈ ਟੀਮ ਇੰਡੀਆ ਦੇ ਮੁੱਖ ਸਪਾਂਸਰ ਹਨ ਜਦੋਂ ਕਿ ਬੋਰੋਸਿਲ, ਸਕੈਚਰਸ, ਅਮੂਲ, ਐੱਸਐੱਫਏ, ਆਈਨੌਕਸ ਗਰੁੱਪ ਅਤੇ ਦ ਲੀਲਾ ਪੈਲੇਸ ਹੋਟਲ ਅਤੇ ਰਿਜ਼ੋਰਟ ਨੇ ਸਹਿਯੋਗੀ ਸਪਾਂਸਰਾਂ ਅਤੇ ਭਾਈਵਾਲਾਂ ਵਜੋਂ ਹੱਥ ਮਿਲਾਏ ਹਨ।
ਭਾਰਤੀ ਓਲੰਪਿਕ ਸੰਘ (ਆਈਓਏ) ਇੱਕ ਗਵਰਨਿੰਗ ਬਾਡੀ ਹੈ ਜੋ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ), ਕਾਮਨਵੈਲਥ ਗੇਮਸ ਫੈਡਰੇਸ਼ਨ (ਸੀਜੀਐੱਫ), ਓਲੰਪਿਕ ਕੌਂਸਲ ਆਫ ਏਸ਼ੀਆ (ਓਸੀਏ) ਅਤੇ ਐਸੋਸੀਏਸ਼ਨ ਆਫ ਨੈਸ਼ਨਲ ਓਲੰਪਿਕ ਕਮੇਟੀਆਂ (ਏਐੱਨਓਸੀ) ਦਾ ਇੱਕ ਮਾਨਤਾ ਪ੍ਰਾਪਤ ਮੈਂਬਰ ਹੈ। 1927 ਵਿੱਚ ਸਥਾਪਿਤ, ਆਈਓਏ ਨੂੰ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੁਆਰਾ ਮਾਨਤਾ ਪ੍ਰਾਪਤ ਹੈ। ਇਹ ਭਾਰਤ ਵਿੱਚ ਖੇਡ ਪ੍ਰਸ਼ਾਸਨ ਅਤੇ ਐਥਲੀਟਾਂ ਦੀ ਭਲਾਈ ਦੇ ਵੱਖ-ਵੱਖ ਪਹਿਲੂਆਂ ਦਾ ਪ੍ਰਬੰਧਨ ਕਰਦੀ ਹੈ ਅਤੇ ਓਲੰਪਿਕ ਖੇਡਾਂ, ਰਾਸ਼ਟਰਮੰਡਲ ਖੇਡਾਂ, ਏਸ਼ੀਅਨ ਖੇਡਾਂ ਅਤੇ ਆਈਓਸੀ, ਸੀਜੀਐੱਫ, ਓਸੀਏ ਅਤੇ ਏਐੱਨਓਸੀ ਦੇ ਹੋਰ ਅੰਤਰਰਾਸ਼ਟਰੀ ਬਹੁ-ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਅਥਲੀਟਾਂ ਜਾਂ ਟੀਮਾਂ ਦੀ ਨੁਮਾਇੰਦਗੀ ਦੀ ਵੀ ਨਿਗਰਾਨੀ ਕਰਦੀ ਹੈ। ਆਈਓਸੀ ਅਤੇ ਓਸੀਏ ਦੇ ਮੈਂਬਰ ਹੋਣ ਦੇ ਨਾਤੇ, ਆਈਓਏ ਦਾ ਮੁੱਖ ਉਦੇਸ਼ ਦੇਸ਼ ਵਿੱਚ ਓਲੰਪਿਕ ਮੂਵਮੈਂਟ ਨੂੰ ਵਿਕਸਿਤ ਕਰਨਾ, ਉਤਸ਼ਾਹਿਤ ਕਰਨਾ ਅਤੇ ਸੁਰੱਖਿਆ ਕਰਨਾ ਹੈ। ਆਈਓਏ ਨੇ ਖੇਡ ਸਿੱਖਿਆ ਅਤੇ ਓਲੰਪਿਕ ਅਧਿਐਨ ਦੇ ਵਿਕਾਸ ਲਈ ਵੱਖੋ-ਵੱਖ ਹਿਤਧਾਰਕਾਂ ਦੇ ਨਾਲ ਕਈ ਪਹਿਲਾਂ ਵੀ ਸਥਾਪਿਤ ਕੀਤੀਆਂ ਹਨ।
********
ਪੀਪੀਜੀ/ਐੱਸਕੇ
(Release ID: 1955588)
Visitor Counter : 110