ਪ੍ਰਧਾਨ ਮੰਤਰੀ ਦਫਤਰ

20ਵੇਂ ਆਸੀਆਨ-ਇੰਡੀਆ ਸਮਿਟ (20th ASEAN-India Summit) ਵਿੱਚ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ

Posted On: 07 SEP 2023 10:39AM by PIB Chandigarh

Your Excellency,  ਰਾਸ਼ਟਰਪਤੀ ਜੋਕੋ ਵਿਡੋਡੋ ,

Your Majesty,

Excellencies,
 

 

ਨਮਸਕਾਰ

 

ਸਾਡੀ partnership ਆਪਣੇ ਚੌਥੇ ਦਹਾਕੇ ਵਿੱਚ ਪ੍ਰਵੇਸ਼ ਕਰ ਰਹੀ ਹੈ।

ਅਜਿਹੇ ਵਿੱਚ ਭਾਰਤ-ਆਸੀਆਨ ਸਮਿਟ (India-ASEAN Summit) ਨੂੰ Co-chair ਕਰਨਾ ਮੇਰੇ ਲਈ ਬਹੁਤ ਪ੍ਰਸੰਨਤਾ ਦਾ ਵਿਸ਼ਾ ਹੈ।


 

ਇਸ ਸਮਿਟ ਦੇ ਸ਼ਾਨਦਾਰ ਆਯੋਜਨ ਦੇ ਲਈ, ਰਾਸ਼ਟਰਪਤੀ ਵਿਡੋਡੋ ਦਾ ਮੈਂ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ ਅਤੇ ਉਨ੍ਹਾਂ ਦਾ ਆਭਾਰ ਵਿਅਕਤ ਕਰਦਾ ਹਾਂ।


 

ਅਤੇ ਆਸੀਆਨ ਸਮੂਹ (ASEAN group) ਦੀ ਕੁਸ਼ਲ ਲੀਡਰਸ਼ਿਪ (capable leadership) ਦੇ ਲਈ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਅਭਿਨੰਦਨ।

 

ਕੰਬੋਡੀਆ ਦੇ ਪ੍ਰਧਾਨ ਮੰਤਰੀ His Excellency ‘ਹੁਨ ਮਾਨੇਟ’ (Hun Manet) ਨੂੰ ਹਾਲ ਹੀ ਵਿੱਚ ਪਦਭਾਰ ਗ੍ਰਹਿਣ ਕਰਨ ਦੇ ਲਈ ਮੈਂ ਹਾਰਦਿਕ ਵਧਾਈ ਦਿੰਦਾ ਹਾਂ।

 

ਮੈਂ ਇਸ ਬੈਠਕ ਵਿੱਚ ਅਬਜ਼ਰਵਰ (Observer) ਦੇ ਰੂਪ ਵਿੱਚ ਤਿਮੋਰ ਲੇਸਤੇ (Timor-Leste)  ਦੇ ਪ੍ਰਧਾਨ ਮੰਤਰੀ His Excellency “ਸੈਨਾਨਾ ਗੁਜ਼ਮਾਓ” (Xanana Gusmão) ਦਾ ਭੀ ਹਿਰਦੇ ਤੋਂ ਸੁਆਗਤ ਕਰਦਾ ਹਾਂ।


 

Your Majesty, Excellencies,

ਸਾਡੀ ਹਿਸਟਰੀ ਅਤੇ geography ਭਾਰਤ ਅਤੇ ਆਸੀਆਨ (India and ASEAN) ਨੂੰ ਜੋੜਦੇ ਹਨ।

ਨਾਲ ਹੀ ਸਾਂਝੀਆਂ ਵੈਲਿਊਜ਼, ਖੇਤਰੀ ਏਕਤਾ,( Along with shared values, regional unity,)

 

 

ਸ਼ਾਂਤੀ, ਸਮ੍ਰਿੱਧੀ ਅਤੇ multipolar world ਵਿੱਚ ਸਾਂਝਾ ਵਿਸ਼ਵਾਸ ਭੀ ਸਾਨੂੰ ਆਪਸ ਵਿੱਚ ਜੋੜਦਾ ਹੈ।

ਆਸੀਆਨ (ASEAN) ਭਾਰਤ ਦੀ ਐਕਟ ਈਸਟ ਪਾਲਿਸੀ (Act East Policy) ਦਾ ਕੇਂਦਰੀ ਥੰਮ੍ਹ ਹੈ।

 

ਭਾਰਤ ਆਸੀਆਨ Centrality (ASEAN centrality) ਅਤੇ ਇੰਡੋ-ਪੈਸਿਫਿਕ ‘ਤੇ ਆਸੀਆਨ ਦੇ outlook (ASEAN's outlook on the Indo-Pacific) ਦਾ ਪੂਰਨ ਸਮਰਥਨ ਕਰਦਾ ਹੈ।

 

ਭਾਰਤ ਦੇ ਇੰਡੋ-ਪੈਸਿਫਿਕ initiative ਵਿੱਚ ਭੀ ਆਸੀਆਨ ਖੇਤਰ ਦਾ ਪ੍ਰਮੁੱਖ ਸਥਾਨ ਹੈ।

 

ਪਿਛਲੇ ਵਰ੍ਹੇ, ਅਸੀਂ ਭਾਰਤ-ਆਸੀਆਨ (India-ASEAN) Friendship Year ਮਨਾਇਆ, ਅਤੇ ਆਪਸੀ ਸਬੰਧਾਂ ਨੂੰ ਇੱਕ ‘Comprehensive Strategic Partnership’ ਦਾ ਰੂਪ ਦਿੱਤਾ।

Your Majesty, Excellencies,

 

ਅੱਜ ਆਲਮੀ ਅਨਿਸ਼ਚਿਤਤਾਵਾਂ (global uncertainties) ਦੇ ਮਾਹੌਲ ਵਿੱਚ ਭੀ ਹਰ ਖੇਤਰ ਵਿੱਚ, ਸਾਡੇ ਆਪਸੀ ਸਹਿਯੋਗ ਵਿੱਚ ਲਗਾਤਾਰ ਪ੍ਰਗਤੀ ਹੋ ਰਹੀ ਹੈ।

 

ਇਹ ਸਾਡੇ ਸਬੰਧਾਂ ਦੀ ਤਾਕਤ ਅਤੇ ਰੈਜ਼ਿਲਿਐਂਸ ਦਾ ਪ੍ਰਮਾਣ ਹੈ।

 

ਇਸ ਵਰ੍ਹੇ ਦੇ ਆਸੀਆਨ ਸਮਿਟ (ASEAN Summit) ਦਾ Theme ਹੈ- ‘ਆਸੀਆਨ ਮੈਟਰਸ-ਐਪੀਸੈਂਟ੍ਰਮ ਆਵ੍ ਗ੍ਰੋਥ’ ('ASEAN Matters: Epicentrum of Growth)'

 

ਆਸੀਆਨ (ASEAN) matters ਕਿਉਂਕਿ ਇੱਥੇ ਸਾਰਿਆਂ ਦੀ ਆਵਾਜ਼ ਸੁਣੀ ਜਾਂਦੀ ਹੈ, ਅਤੇ ਆਸੀਆਨ (ASEAN)is ਐਪੀਸੈਂਟਰ ਆਵ੍ ਗ੍ਰੋਥ ਕਿਉਂਕਿ ਆਲਮੀ ਵਿਕਾਸ ਵਿੱਚ ਆਸੀਆਨ ਖੇਤਰ (ASEAN region) ਦੀ ਅਹਿਮ ਭੂਮਿਕਾ ਹੈ।

 

ਵਸੁਧੈਵ ਕੁਟੁੰਬਕਮ-‘ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ’ ('Vasudhaiva Kutumbakam' – 'one earth, one family, one future')  ਦੀ ਇਹੀ ਭਾਵਨਾ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਦਾ ਭੀ ਥੀਮ ਹੈ।

 

Your Majesty, Excellencies,

 

ਇੱਕੀਵੀਂ ਸਦੀ ਏਸ਼ੀਆ ਦੀ ਸਦੀ ਹੈ। ਸਾਡੀ ਸਭ ਦੀ ਸਦੀ ਹੈ।

ਇਸ ਦੇ ਲਈ ਜ਼ਰੂਰੀ ਹੈ ਇੱਕ ਰੂਲ-ਬੇਸਡ ਪੋਸਟ ਕੋਵਿਡ ਵਰਲਡ ਆਰਡਰ (a rule-based post-COVID world order) ਦਾ ਨਿਰਮਾਣ; ਅਤੇ ਮਾਨਵ ਕਲਿਆਣ ਦੇ ਲਈ ਸਬਕਾ ਪ੍ਰਯਾਸ।

 

ਫ੍ਰੀ ਅਤੇ ਓਪਨ ਇੰਡੋ-ਪੈਸਿਫਿਕ ਦੀ ਪ੍ਰਗਤੀ ਵਿੱਚ; ਅਤੇ ਗਲੋਬਲ ਸਾਊਥ ਦੀ ਆਵਾਜ਼ (Voice of Global South) ਨੂੰ ਬੁਲੰਦ ਕਰਨ ਵਿੱਚ, ਸਾਡੇ ਸਾਰਿਆਂ ਦੇ ਸਾਂਝੇ ਹਿਤ ਹਨ।

 

ਮੈਨੂੰ ਵਿਸ਼ਵਾਸ ਹੈ ਕਿ ਅੱਜ ਸਾਡੀ ਗੱਲਬਾਤ ਨਾਲ ਭਾਰਤ ਅਤੇ ਆਸੀਆਨ ਖੇਤਰ(ASEAN region) ਦੇ ਸ਼ਾਨਦਾਰ ਭਵਿੱਖ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਨਵੇਂ ਸੰਕਲਪ ਲਏ ਜਾਣਗੇ।

 

ਕੰਟਰੀ ਕੋਆਰਡੀਨੇਟਰ(Country Coordinator) ਸਿੰਗਾਪੁਰ, ਆਗਾਮੀ ਪ੍ਰਧਾਨ (upcoming Chair)Lao PDR, ਅਤੇ ਆਪ (ਤੁਹਾਡੇ) ਸਾਰਿਆਂ ਦੇ ਨਾਲ, ਭਾਰਤ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਨ ਦੇ ਲਈ ਪ੍ਰਤੀਬੱਧ ਹੈ।


Thank you.

ਬਹੁਤ-ਬਹੁਤ ਧੰਨਵਾਦ ।


DISCLAIMER - This is the approximate translation of Prime Minister's Press Statement. Original Press Statement were delivered in Hindi.

 

***

 

ਡੀਐੱਸ/ਐੱਸਟੀ   



(Release ID: 1955486) Visitor Counter : 63