ਮੰਤਰੀ ਮੰਡਲ
ਕੈਬਨਿਟ ਨੇ ਬੈਟਰੀ ਐਨਰਜੀ ਸਟੋਰੇਜ ਸਿਸਟਮ (ਬੀਈਐੱਸਐੱਸ) ਦੇ ਵਿਕਾਸ ਲਈ ਵਾਇਬਿਲਿਟੀ ਗੈਪ ਫੰਡਿੰਗ ਨਾਮਕ ਸਕੀਮ ਨੂੰ ਪ੍ਰਵਾਨਗੀ ਦਿੱਤੀ
ਸਰਕਾਰ ਨੇ ਇੱਕ ਉੱਜਵਲ ਕੱਲ੍ਹ ਦੇ ਲਈ ਰਾਸ਼ਟਰ ਨੂੰ ਊਰਜਾਵਾਨ ਬਣਾਉਣ ਵਾਸਤੇ ਬੀਈਐੱਸਐੱਸ ਯੋਜਨਾ ਦੀ ਸ਼ੁਰੂਆਤ ਕੀਤੀ
ਪ੍ਰਤੀਯੋਗੀ ਬੋਲੀ ਦੇ ਜ਼ਰੀਏ 2030-31 ਤੱਕ ਯੋਜਨਾ ਦੇ ਤਹਿਤ ਕੁੱਲ 4,000 ਮੈਗਾਵਾਟ ਦੇ ਬੀਈਐੱਸਐੱਸ ਪ੍ਰੋਜੈਕਟ ਵਿਕਸਿਤ ਕੀਤੇ ਜਾਣਗੇ
ਡਿਸਟ੍ਰੀਬਿਊਸ਼ਨ ਕੰਪਨੀਆਂ ਅਤੇ ਖਪਤਕਾਰਾਂ ਦੇ ਲਈ ਸਟੋਰੇਜ ਲਾਗਤਾਂ ਨੂੰ ਘਟਾਉਣ ਦੀ ਯੋਜਨਾ
Posted On:
06 SEP 2023 3:51PM by PIB Chandigarh
ਮਾਣਯੋਗ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਬੈਟਰੀ ਐਨਰਜੀ ਸਟੋਰੇਜ ਸਿਸਟਮ (ਬੀਈਐੱਸਐੱਸ) ਦੇ ਵਿਕਾਸ ਲਈ ਵਾਇਬਿਲਿਟੀ ਗੈਪ ਫੰਡਿੰਗ (ਵੀਜੀਐੱਫ) ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ। ਪ੍ਰਵਾਨਿਤ ਸਕੀਮ ਵਾਇਬਿਲਿਟੀ ਗੈਪ ਫੰਡਿੰਗ (ਵੀਜੀਐੱਫ) ਦੇ ਰੂਪ ਵਿੱਚ ਬਜਟ ਸਹਾਇਤਾ ਵਜੋਂ ਪੂੰਜੀ ਲਾਗਤ ਦੇ 40% ਤੱਕ ਦੀ ਵਿੱਤੀ ਸਹਾਇਤਾ ਦੇ ਨਾਲ, 2030-31 ਤੱਕ ਬੀਈਐੱਸਐੱਸ ਪ੍ਰੋਜੈਕਟਾਂ ਦੇ 4,000 ਮੈਗਾਵਾਟ ਦੇ ਵਿਕਾਸ ਦੀ ਕਲਪਨਾ ਕਰਦੀ ਹੈ। ਸਰਕਾਰ ਦੁਆਰਾ ਵਾਤਾਵਰਣ ਪੱਖੀ ਉਪਾਵਾਂ ਦੀ ਲੰਬੀ ਸੂਚੀ ਵਿੱਚ ਇੱਕ ਮਹੱਤਵਪੂਰਨ ਪਲ, ਇਸ ਕਦਮ ਨਾਲ ਬੈਟਰੀ ਸਟੋਰੇਜ ਪ੍ਰਣਾਲੀਆਂ ਦੀ ਲਾਗਤ ਵਿੱਚ ਕਮੀ ਲਿਆਉਣ ਦੀ ਉਮੀਦ ਕੀਤੀ ਜਾਂਦੀ ਹੈ ਜੋ ਉਨ੍ਹਾਂ ਦੀ ਵਾਇਬਿਲਿਟੀ ਨੂੰ ਵਧਾਉਂਦੀ ਹੈ।
ਸੌਰ ਅਤੇ ਪੌਣ ਊਰਜਾ ਜਿਹੇ ਅਖੁੱਟ ਊਰਜਾ ਸਰੋਤਾਂ ਦੀ ਸੰਭਾਵਨਾ ਨੂੰ ਵਰਤਣ ਲਈ ਤਿਆਰ ਕੀਤੀ ਗਈ ਇਸ ਯੋਜਨਾ ਦਾ ਉਦੇਸ਼ ਨਾਗਰਿਕਾਂ ਨੂੰ ਸਵੱਛ, ਭਰੋਸੇਮੰਦ ਅਤੇ ਕਿਫਾਇਤੀ ਬਿਜਲੀ ਪ੍ਰਦਾਨ ਕਰਨਾ ਹੈ। ਬੀਈਐੱਸਐੱਸ ਸਕੀਮ ਦੇ ਵਿਕਾਸ ਲਈ ਵੀਜੀਐੱਫ 9,400 ਕਰੋੜ ਰੁਪਏ ਦੇ ਸ਼ੁਰੂਆਤੀ ਖਰਚ ਸਮੇਤ 3,760 ਕਰੋੜ ਰੁਪਏ ਦੀ ਬਜਟ ਸਹਾਇਤਾ, ਟਿਕਾਊ ਊਰਜਾ ਸਮਾਧਾਨਾਂ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਵੀਜੀਐੱਫ ਸਹਾਇਤਾ ਦੀ ਪੇਸ਼ਕਸ਼ ਕਰਕੇ, ਸਕੀਮ ਦਾ ਉਦੇਸ਼ 5.50-6.60 ਰੁਪਏ ਪ੍ਰਤੀ ਕਿਲੋਵਾਟ-ਘੰਟੇ (kWh) ਦੇ ਪੱਧਰ 'ਤੇ ਸਟੋਰੇਜ ਦੀ ਇੱਕ ਪੱਧਰੀ ਲਾਗਤ (ਐੱਲਸੀਓਐੱਸ) ਨੂੰ ਪ੍ਰਾਪਤ ਕਰਨਾ ਹੈ, ਜਿਸ ਨਾਲ ਸਟੋਰ ਕੀਤੀ ਅਖੁੱਟ ਊਰਜਾ ਦੇਸ਼ ਭਰ ਵਿੱਚ ਪੀਕ ਪਾਵਰ ਮੰਗ ਨੂੰ ਪ੍ਰਬੰਧਨ ਕਰਨ ਲਈ ਇੱਕ ਵਿਵਹਾਰਕ ਵਿਕਲਪ ਬਣ ਜਾਂਦੀ ਹੈ। ਵੀਜੀਐੱਫ ਬੀਈਐੱਸਐੱਸ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੇ ਵਿਭਿੰਨ ਪੜਾਵਾਂ ਨਾਲ ਜੁੜੀਆਂ ਪੰਜ ਕਿਸ਼ਤਾਂ ਵਿੱਚ ਵੰਡਿਆ ਜਾਵੇਗਾ।
ਇਹ ਸੁਨਿਸ਼ਚਿਤ ਕਰਨ ਲਈ ਕਿ ਸਕੀਮ ਦੇ ਲਾਭ ਖਪਤਕਾਰਾਂ ਤੱਕ ਪਹੁੰਚਦੇ ਹਨ, ਬੀਈਐੱਸਐੱਸ ਪ੍ਰੋਜੈਕਟ ਸਮਰੱਥਾ ਦਾ ਘੱਟੋ-ਘੱਟ 85% ਵੰਡ ਕੰਪਨੀਆਂ (ਡਿਸਕੌਮਸ) ਨੂੰ ਉਪਲਬਧ ਕਰਵਾਇਆ ਜਾਵੇਗਾ। ਇਹ ਨਾ ਸਿਰਫ਼ ਬਿਜਲੀ ਗਰਿੱਡ ਵਿੱਚ ਅਖੁੱਟ ਊਰਜਾ ਦੇ ਏਕੀਕਰਣ ਨੂੰ ਵਧਾਏਗਾ, ਬਲਕਿ ਟਰਾਂਸਮਿਸ਼ਨ ਨੈੱਟਵਰਕ ਦੀ ਵਰਤੋਂ ਨੂੰ ਅਨੁਕੂਲ ਬਣਾਉਣ ਦੌਰਾਨ ਬਰਬਾਦੀ ਨੂੰ ਵੀ ਘਟਾਏਗਾ। ਨਤੀਜੇ ਵਜੋਂ, ਇਹ ਮਹਿੰਗੇ ਬੁਨਿਆਦੀ ਢਾਂਚੇ ਦੇ ਨਵੀਨੀਕਰਣ ਦੀ ਜ਼ਰੂਰਤ ਨੂੰ ਘਟਾ ਦੇਵੇਗਾ।
ਬੀਈਐੱਸਐੱਸ ਡਿਵੈਲਪਰਾਂ ਨੂੰ ਇੱਕ ਪਾਰਦਰਸ਼ੀ ਪ੍ਰਤੀਯੋਗੀ ਬੋਲੀ ਪ੍ਰਕਿਰਿਆ ਦੁਆਰਾ ਵੀਜੀਐੱਫ ਗ੍ਰਾਂਟਾਂ ਲਈ ਚੁਣਿਆ ਜਾਵੇਗਾ, ਜੋ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦੀਆਂ ਸੰਸਥਾਵਾਂ ਦੋਵਾਂ ਲਈ ਇੱਕ ਪੱਧਰੀ ਖੇਡ ਖੇਤਰ ਨੂੰ ਉਤਸ਼ਾਹਿਤ ਕਰੇਗਾ। ਇਹ ਪਹੁੰਚ ਸੁਅਸਥ ਮੁਕਾਬਲੇ ਨੂੰ ਉਤਸ਼ਾਹਿਤ ਕਰੇਗੀ ਅਤੇ ਬੀਈਐੱਸਐੱਸ ਲਈ ਇੱਕ ਮਜ਼ਬੂਤ ਈਕੋਸਿਸਟਮ ਦੇ ਵਿਕਾਸ ਨੂੰ ਉਤਸ਼ਾਹਿਤ ਕਰੇਗੀ, ਮਹੱਤਵਪੂਰਨ ਨਿਵੇਸ਼ਾਂ ਨੂੰ ਆਕਰਸ਼ਿਤ ਕਰੇਗੀ ਅਤੇ ਸਬੰਧਿਤ ਉਦਯੋਗਾਂ ਲਈ ਮੌਕੇ ਪੈਦਾ ਕਰੇਗੀ।
ਭਾਰਤ ਸਰਕਾਰ ਸਵੱਛ ਅਤੇ ਗ੍ਰੀਨ ਊਰਜਾ ਸਮਾਧਾਨਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀਬੱਧ ਹੈ ਅਤੇ ਬੀਈਐੱਸਐੱਸ ਸਕੀਮ ਇਸ ਵਿਜ਼ਨ ਨੂੰ ਪ੍ਰਾਪਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਅਖੁੱਟ ਊਰਜਾ ਦੀ ਸ਼ਕਤੀ ਦੀ ਵਰਤੋਂ ਕਰਕੇ ਅਤੇ ਬੈਟਰੀ ਸਟੋਰੇਜ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਕੇ, ਸਰਕਾਰ ਦਾ ਉਦੇਸ਼ ਸਾਰੇ ਨਾਗਰਿਕਾਂ ਦੇ ਲਈ ਇੱਕ ਉੱਜਵਲ ਅਤੇ ਹਰਿਆ ਭਰਿਆ ਭਵਿੱਖ ਬਣਾਉਣਾ ਹੈ।
********
ਡੀਐੱਸ/ਐੱਸਕੇਐੱਸ
(Release ID: 1955313)
Visitor Counter : 133
Read this release in:
Bengali
,
English
,
Urdu
,
Hindi
,
Marathi
,
Nepali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam