ਜਲ ਸ਼ਕਤੀ ਮੰਤਰਾਲਾ
azadi ka amrit mahotsav

ਜਲ ਜੀਵਨ ਮਿਸ਼ਨ ਨੇ 13 ਕਰੋੜ ਗ੍ਰਾਮੀਣ ਘਰਾਂ ਵਿੱਚ ਟੈਪ ਕਨੈਕਸ਼ਨ ਲਗਾਉਣ ਦੀ ਉਪਲਬਧੀ ਹਾਸਲ ਕੀਤੀ


ਜੇਜੇਐੱਮ ਨੇ ਸਿਰਫ਼ 4 ਵਰ੍ਹਿਆਂ ਵਿੱਚ ਗ੍ਰਾਮੀਣ ਟੈਪ ਕਨੈਕਸ਼ਨ ਦੀ ਕਵਰੇਜ ਔਸਤਨ 3 ਕਰੋੜ ਤੋਂ ਵਧਾ ਕੇ 13 ਕਰੋੜ ਕਰ ਦਿੱਤੀ

1 ਜਨਵਰੀ, 2023 ਤੋਂ ਰੋਜ਼ਾਨਾ ਔਸਤਨ 87,500 ਟੈਪ ਕਨੈਕਸ਼ਨ ਪ੍ਰਦਾਨ ਕੀਤੇ

ਜਨਵਰੀ 2023 ਤੋਂ 61 ਲੱਖ ਤੋਂ ਵੱਧ ਚਾਲੂ ਘਰੇਲੂ ਟੈਪ ਕਨੈਕਸ਼ਨ ਲਗਾ ਕੇ ਉੱਤਰ ਪ੍ਰਦੇਸ਼ ਪ੍ਰਗਤੀ ਚਾਰਟ ਵਿੱਚ ਸਿਖਰ ‘ਤੇ

Posted On: 05 SEP 2023 1:55PM by PIB Chandigarh

ਜਲ ਜੀਵਨ ਮਿਸ਼ਨ (ਜੇਜੇਐੱਮ) ਨੇ ਅੱਜ 13 ਕਰੋੜ ਗ੍ਰਾਮੀਣ ਪਰਿਵਾਰਾਂ ਨੂੰ ਟੈਪ ਕਨੈਕਸ਼ਨ ਪ੍ਰਦਾਨ ਕਰਕੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ। ‘ਗਤੀ ਅਤੇ ਪੈਮਾਨੇ’ ਦੇ ਨਾਲ ਕੰਮ ਕਰਦੇ ਹੋਏ, ਜੀਵਨ ਬਦਲ ਦੇਣ ਵਾਲੇ ਮਿਸ਼ਨ ਨੇ ਅਗਸਤ, 2019 ਵਿੱਚ ਮਿਸ਼ਨ ਦੀ ਸ਼ੁਰੂਆਤ ਵਿੱਚ ਸਿਰਫ਼ 3.23 ਕਰੋੜ ਘਰਾਂ ਵਿੱਚ ਗ੍ਰਾਮੀਣ ਟੈਪ ਕਨੈਕਸ਼ਨ ਪ੍ਰਦਾਨ ਕੀਤੇ ਸਨ ਜੋ 4 ਵਰ੍ਹਿਆਂ ਵਿੱਚ ਵਧ ਕੇ 13 ਕਰੋੜ ‘ਤੇ ਪਹੁੰਚ ਚੁੱਕਿਆ ਹੈ। ਜਲ ਜੀਵਨ ਮਿਸ਼ਨ ਦਾ ਐਲਾਨ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 15 ਅਗਸਤ, 2019 ਨੂੰ 73ਵੇਂ ਸੁਤੰਤਰਤਾ ਦਿਵਸ ‘ਤੇ ਲਾਲ ਕਿਲੇ ਦੀ ਫਸੀਲ ਤੋਂ ਕੀਤੀ ਸੀ।

ਹੁਣ ਤੱਕ, 6 ਰਾਜਾਂ ਅਰਥਾਤ ਗੋਆ, ਤੇਲੰਗਾਨਾ, ਹਰਿਆਣਾ, ਗੁਜਰਾਤ, ਪੰਜਾਬ ਅਤੇ ਹਿਮਾਚਲ ਪ੍ਰਦੇਸ਼) ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ-ਪੁਡੂਚੇਰੀ, ਦਮਨ ਅਤੇ ਦੀਓ, ਦਾਦਰਾ ਅਤੇ ਨਗਰ ਹਵੇਲੀ ਅਤੇ ਅੰਡੇਮਾਨ ਨਿਕੋਬਾਰ ਦ੍ਵੀਪ ਸਮੂਹ ਨੇ 100 ਪ੍ਰਤੀਸ਼ਤ ਕਵਰੇਜ ਦੀ ਸੂਚਨਾ ਦਿੱਤੀ ਹੈ। ਨੇੜਲੇ ਭਵਿੱਖ ਵਿੱਚ ਬਿਹਾਰ 96.39 ਪ੍ਰਤੀਸ਼ਤ ‘ਤੇ, ਮਿਜ਼ੋਰਮ 92.12 ਪ੍ਰਤੀਸ਼ਤ ‘ਤੇ ਸੰਤ੍ਰਿਪਤਾ ਪ੍ਰਾਪਤ ਕਰਨ ਲਈ ਤਿਆਰ ਹਨ।

ਗੋਆ, ਹਰਿਆਣਾ, ਪੰਜਾਬ, ਅੰਡੇਮਾਨ-ਨਿਕੋਬਾਰ ਦ੍ਵੀਪ ਸਮੂਹ, ਪੁਡੂਚੇਰੀ, ਦਾਦਰਾ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦੀਓ ‘ਹਰ ਘਰ ਜਲ ਪ੍ਰਮਾਣਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਯਾਨੀ, ਇਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ, ਗ੍ਰਾਮੀਣਾਂ ਨੇ ਗ੍ਰਾਮ ਸਭਾਵਾਂ ਰਾਹੀਂ ਪੁਸ਼ਟੀ ਕੀਤੀ ਹੈ ਕਿ ਪਿੰਡ ਵਿੱਚ ‘ਸਾਰੇ ਘਰ ਅਤੇ ਜਨਤਕ ਸੰਸਥਾਵਾਂ’ ਨੂੰ ਪਾਣੀ ਦੀ ਕਾਫ਼ੀ, ਸੁਰੱਖਿਅਤ ਅਤੇ ਨਿਯਮਿਤ ਸਪਲਾਈ ਹੋ ਰਹੀ ਹੈ। ਦੇਸ਼ ਦੇ 145 ਜ਼ਿਲ੍ਹਿਆਂ ਅਤੇ 1,86,818 ਪਿੰਡਾਂ ਨੇ 100 ਪ੍ਰਤੀਸ਼ਤ ਕਵਰੇਜ ਦੀ ਸੂਚਨਾ ਦਿੱਤੀ ਹੈ।

ਮਿਸ਼ਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਸਾਂਝੇਦਾਰੀ ਵਿੱਚ ਪ੍ਰੋਗਰਾਮ ਨੂੰ ਲਾਗੂ ਕਰਦਾ ਹੈ ਅਤੇ ਇਹ ਵਿਕਾਸ ਭਾਗੀਦਾਰਾਂ ਸਮੇਤ ਸਾਰਿਆਂ ਦੇ ਸੰਯੁਕਤ ਪ੍ਰਯਾਸਾਂ ਦਾ ਨਤੀਜਾ ਹੈ ਕਿ ਪਰਿਵਰਤਨਸ਼ੀਲ ਬਦਲਾਅ ਜ਼ਮੀਨ ‘ਤੇ ਦੇਖਿਆ ਜਾਂਦਾ ਹੈ। ਹਰ ਸੈਕੰਡ, ਇੱਕ ਟੈਪ ਵਾਟਰ ਕਨੈਕਸ਼ਨ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਨਾਲ ਦੇਸ਼ ਦਾ ਗ੍ਰਾਮੀਣ ਲੈਂਡਸਕੇਪ ਬਦਲ ਰਿਹਾ ਹੈ। 1 ਜਨਵਰੀ, 2023 ਤੋਂ ਰੋਜ਼ਾਨਾ ਔਸਤਨ 87,500 ਟੈਪ ਕਨੈਕਸ਼ਨ ਦਿੱਤੇ ਦਾ ਰਹੇ ਹਨ। ਉੱਤਰ ਪ੍ਰਦੇਸ਼ ਨੇ ਜਨਵਰੀ 2023 ਤੋਂ 61.05 ਲੱਖ ਚਾਲੂ ਘਰੇਲੂ ਟੈਪ ਕਨੈਕਸ਼ਨ (ਐੱਫਐੱਚਟੀਸੀ) ਲੱਗਾ ਕੇ ਚਾਲੂ ਵਿੱਤ ਵਰ੍ਹੇ ਵਿੱਚ ਤਰੱਕੀ ਚਾਰਟ ਵਿੱਚ ਸਿਖਰ ‘ਤੇ ਹੈ।

ਕੇਂਦਰ ਅਤੇ ਰਾਜ ਸਰਕਾਰਾਂ ਦੇ ਅਥਕ ਪ੍ਰਯਾਸਾਂ ਦੇ ਨਤੀਜੇ ਵਜੋਂ ਦੇਸ਼ ਦੇ 9.15 ਲੱਖ (88.73 ਪ੍ਰਤੀਸ਼ਤ) ਸਕੂਲਾਂ ਅਤੇ 9.52 ਲੱਖ (84.69 ਪ੍ਰਤੀਸ਼ਤ) ਆਂਗਣਵਾੜੀ ਕੇਂਦਰਾਂ ਵਿੱਚ ਟੈਪ ਤੋਂ ਪਾਣੀ ਦੀ ਸਪਲਾਈ ਦਾ ਪ੍ਰਾਵਧਾਨ ਸੁਨਿਸ਼ਚਿਤ ਹੋਇਆ ਹੈ। ਸਾਡੇ ਦੇਸ਼ ਦੇ 112 ਅਭਿਲਾਸ਼ੀ ਜ਼ਿਲ੍ਹਿਆਂ ਵਿੱਚ, ਮਿਸ਼ਨ ਦੀ ਸ਼ੁਰੂਆਤ ਦੇ ਸਮੇਂ, ਸਿਰਫ 21.41 ਲੱਖ (7.86 ਪ੍ਰਤੀਸ਼ਤ) ਘਰਾਂ ਵਿੱਚ ਟੈਪ ਦਾ ਪਾਣੀ ਉਪਲਬਧ ਸੀ ਜੋ ਹੁਣ ਵਧ ਕੇ 1.81 ਕਰੋੜ (66.48 ਪ੍ਰਤੀਸ਼ਤ) ਹੋ ਗਿਆ ਹੈ।

 ‘ਹਰ ਘਰ ਜਲ’ ਦੇ ਤਹਿਤ ਕੰਮ ਦੇ ਨਤੀਜੇ ਵਜੋਂ ਗ੍ਰਾਮੀਣ ਆਬਾਦੀ ਨੂੰ ਮਹੱਤਵਪੂਰਨ ਸਮਾਜਿਕ-ਆਰਥਿਕ ਲਾਭ ਹੋ ਰਿਹਾ ਹੈ। ਨਿਯਮਿਤ ਨਲ ਜਲ ਸਪਲਾਈ ਨਾਲ ਲੋਕਾਂ, ਵਿਸ਼ੇਸ਼ ਤੌਰ ‘ਤੇ ਮਹਿਲਾਵਾਂ ਅਤੇ ਨੌਜਵਾਨ ਲੜਕੀਆਂ ਨੂੰ ਆਪਣੀ ਰੋਜ਼ਾਨਾ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪਾਣੀ ਨਾਲ ਭਰੀ ਬਾਲਟੀ ਢੋਣ ਦੀ ਸਦੀਆਂ ਪੁਰਾਣੀ ਮਿਹਨਤ ਤੋਂ ਰਾਹਤ ਮਿਲੀ ਹੈ। ਬੱਚੇ ਹੋਏ ਸਮੇਂ ਦਾ ਉਪਯੋਗ ਆਮਦਨ ਸਿਰਜਣ ਗਤੀਵਿਧੀਆਂ, ਨਵੇਂ ਕੌਸ਼ਲ ਸਿੱਖਣ ਅਤੇ ਬੱਚਿਆਂ ਦੀ ਸਿੱਖਿਆ ਵਿੱਚ ਸਹਾਇਤਾ ਲਈ ਕੀਤਾ ਜਾ ਸਕਦਾ ਹੈ।

ਯੋਜਨਾਵਾਂ ਦੀ ਦੀਰਘਕਾਲੀ ਸਥਿਰਤਾ ਪ੍ਰਾਪਤ ਕਰਨ ਲਈ, ਸ਼ੁਰੂ ਤੋਂ ਹੀ ਭਾਈਚਾਰਕ ਭਾਗੀਦਾਰੀ ਗ੍ਰਾਮੀਣ ਪਾਈਪ ਲਾਈਨ ਵਾਟਰ ਸਪਲਾਈ ਸਕੀਮਾਂ ਦੀ ਯੋਜਨਾ, ਲਾਗੂਕਰਨ, ਸੰਚਾਲਨ ਅਤੇ ਰੱਖ-ਰਖਾਅ (ਓ ਐਂਡ ਐੱਮ) ਦੇ ਕੇਂਦਰ ਵਿੱਚ ਰਹੀ ਹੈ। ਦੇਸ਼ ਵਿੱਚ 5.27 ਲੱਖ ਤੋਂ ਵੱਧ ਵਿਲੇਜ ਵਾਟਰ ਐਂਡ ਸੈਨੀਟੇਸ਼ਨ ਕਮੇਟੀਆਂ (ਵੀਡਬਲਿਊਐੱਸਸੀ)/ਪਾਣੀ ਸੰਮਤੀਆਂ ਗਠਿਤ ਕੀਤੀਆਂ ਗਈਆਂ ਹਨ ਅਤੇ 5.12 ਲੱਖ ਵਿਲੇਜ ਐਕਸ਼ਨ ਪਲਾਨ (ਵੀਏਪੀ) ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪੀਣ ਵਾਲੇ ਪਾਣੀ ਦੇ ਸਰੋਤਾਂ ਨੂੰ ਵਧਾਉਣਾ, ਗਰੇ ਵਾਟਰ ਟ੍ਰੀਟਮੈਂਟ ਅਤੇ ਇਸ ਦੇ ਪੁਨਰ ਉਪਯੋਗ ਅਤੇ ਪਿੰਡ ਵਿੱਚ ਜਲ ਸਪਲਾਈ ਪ੍ਰਣਾਲੀਆਂ ਦੇ ਸੰਚਾਲਨ ਅਤੇ ਰੱਖ-ਰਖਾਅ ਦੀ ਨਿਯਮਿਤ ਯੋਜਨਾਵਾਂ ਸ਼ਾਮਲ ਹਨ।

ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਦੇ ਸਮੇਂ, 1.79 ਕਰੋੜ ਆਬਾਦੀ (ਆਰਸੈਨਿਕ-1.19 ਕਰੋੜ, ਫਲੋਰਾਈਡ-0.59 ਕਰੋੜ) ਵਾਲੀਆਂ 22,016  ਬਸਤੀਆਂ (ਆਰਸੈਨਿਕ-14,020, ਫਲੋਰਿੰਗ-7,996) ਪੀਣ ਵਾਲੇ ਪਾਣੀ ਦੇ ਸਰੋਤਾਂ ਵਿੱਚ ਆਰਸੈਨਿਕ/ਫਲੋਰਿੰਗ ਗੰਦਗੀ ਨਾਲ ਪ੍ਰਭਾਵਿਤ ਸਨ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰਿਪੋਰਟ ਦੇ ਅਨੁਸਾਰ, ਹੁਣ ਸਾਰੇ ਆਰਸੈਨਿਕ/ਫਲੋਰਿੰਗ ਪ੍ਰਭਾਵਿਤ ਬਸਤੀਆਂ ਵਿੱਚ ਸੁਰੱਖਿਅਤ ਪੀਣ ਵਾਲਾ ਪਾਣੀ ਉਪਲਬਧ ਹੈ।

ਜਲ ਜੀਵਨ ਮਿਸ਼ਨ ਨਾ ਸਿਰਫ਼ ਪਾਣੀ ਉਪਲਬਧ ਕਰਵਾਉਣ ਵਿੱਚ ਵਿਸ਼ਵਾਸ ਰੱਖਦਾ ਹੈ ਬਲਕਿ ਇਹ ਸੁਨਿਸ਼ਚਿਤ ਕਰਨ ਵਿੱਚ ਵੀ ਵਿਸ਼ਵਾਸ ਰੱਖਦਾ ਹੈ ਕਿ ਹਰ ਵਾਰ ਗੁਣਵੱਤਾਪੂਰਨ ਪਾਣੀ ਦੀ ਸਪਲਾਈ ਕੀਤੀ ਜਾਵੇ। ਇਸ ਸਬੰਧ ਵਿੱਚ ਸਰੋਤ ਅਤੇ ਡਿਲੀਵਰੀ ਪੁਆਇੰਟਾਂ ਤੋਂ ਪਾਣੀ ਦੇ ਨਮੂਨੇ ਨਿਯਮਿਤ ਤੌਰ ‘ਤੇ ਇਕੱਠੇ ਕੀਤੇ ਜਾਂਦੇ ਹਨ ਅਤੇ ਜਾਂਚ ਕੀਤੀ ਜਾਂਦੀ ਹੈ। ਵਿਭਾਗ ਦੁਆਰਾ ਕੀਤੇ ਗਏ ਕੰਮਾਂ ਨੂੰ ਮਾਨਤਾ ਦਿੰਦੇ ਹੋਏ, ਇਸ ਵਰ੍ਹੇ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਦੁਆਰਾ ਡਬਲਿਊਕਿਊਐੱਮਆਈਐੱਸ ਨੂੰ “ਐਪਲੀਕੇਸ਼ਨ ਆਵ੍ ਇਮੇਜਿੰਗ ਟੈਕਨੋਲੋਜੀਸ ਫਾਰ ਪ੍ਰੋਮੋਟਿੰਗ ਸਿਟੀਜਨ ਸੈਂਟ੍ਰਿਕ ਸਰਵਿਸਿਜ਼’ ਸ਼੍ਰੇਣੀ  ਦੇ ਤਹਿਤ ਸਿਲਵਰ ਅਵਾਰਡ ਪ੍ਰਦਾਨ ਕੀਤਾ ਗਿਆ।

ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਆਦਰਸ਼ ਵਾਕ ‘ਤੇ ਕੰਮ ਕਰਦੇ ਹੋਏ, ਜਲ ਜੀਵਨ ਮਿਸ਼ਨ ਸਾਰੇ ਘਰਾਂ, ਸਕੂਲਾਂ ਵਿੱਚ ਟੈਪ ਰਾਹੀਂ ਸੁਰੱਖਿਅਤ ਪਾਣੀ ਦੇ ਪ੍ਰਾਵਧਾਨ ਦੇ ਮਾਧਿਅਮ ਨਾਲ ਗ੍ਰਾਮੀਣ ਖੇਤਰਾਂ ਵਿੱਚ ਸਾਰੇ ਘਰਾਂ, ਸਕੂਲਾਂ, ਆਂਗਨਵਾੜੀਆਂ ਅਤੇ ਹੋਰ ਜਨਤਕ ਸੰਸਥਾਵਾਂ ਵਿੱਚ ਐੱਸਡੀਜੀ 6, ਯਾਨੀ ਸਾਰਿਆਂ ਲਈ ਸੁਰੱਖਿਅਤ ਅਤੇ ਕਿਫਾਇਤੀ ਪਾਣੀ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।

ਮੋਡ ਵੇਰਵਿਆਂ ਲਈ ਇੱਥੇ ਕਲਿੱਕ ਕਰੋ:

 https://ejalpower.gov.in/jjmreport/JJMIndia.aspx

 

****

ਅਨੁਭਵ ਸਿੰਘ


(Release ID: 1955189) Visitor Counter : 118