ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ 2 ਤੋਂ 31 ਅਕਤੂਬਰ, 2023 ਤੱਕ ਭਾਰਤ ਸਰਕਾਰ ਦੁਆਰਾ ਚਲਾਈ ਜਾਣ ਵਾਲੀ ਵਿਸ਼ੇਸ਼ ਮੁਹਿੰਮ 3.0 ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ


ਸਰਕਾਰ ਸਵੱਛਤਾ ਵਿੱਚ ਸੁਧਾਰ ਅਤੇ ਪੈਂਡਿੰਗ ਸੰਦਰਭਾਂ ਦੇ ਨਿਪਟਾਰੇ ਲਈ 2 ਅਕਤੂਬਰ ਤੋਂ 31 ਅਕਤੂਬਰ, 2023 ਤੱਕ ਵਿਸ਼ੇਸ਼ ਮੁਹਿੰਮ 3.0 ਆਯੋਜਿਤ ਕਰੇਗੀ

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਮੁਹਿੰਮ ਦੇ ਤਾਲਮੇਲ ਅਤੇ ਸੰਚਾਲਨ ਦੇ ਲਈ ਨੋਡਲ ਵਿਭਾਗ ਹੋਵੇਗਾ

ਭਾਰਤ ਸਰਕਾਰ ਦੇ ਮੰਤਰਾਲਿਆਂ /ਵਿਭਾਗਾਂ ਦੇ ਸਾਰੇ ਦਫ਼ਤਰਾਂ /ਸੰਗਠਨਾਂ ਵਿੱਚ ਮੁਹਿੰਮ ਚਲਾਈ ਜਾਵੇਗੀ

ਸਰਵਿਸ ਡਿਲੀਵਰੀ ਜਾਂ ਜਨ ਸੁਵਿਧਾਵਾਂ ਵਾਲੇ ਫੀਲਡ/ਆਊਟਸਟੇਸ਼ਨ ਦਫ਼ਤਰਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ

Posted On: 05 SEP 2023 11:30AM by PIB Chandigarh

1        ਕੇਂਦਰੀ ਸਾਇੰਸ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ 2 ਅਕਤੂਬਰ ਤੋਂ 31 ਅਕਤੂਬਰ, 2023 ਤੱਕ ਭਾਰਤ ਸਰਕਾਰ ਦੁਆਰਾ ਸਵੱਛਤਾ ਵਿੱਚ ਸੁਧਾਰ ਅਤੇ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ 3.0 ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ।

2        ਸਰਕਾਰ ਇਸੇ ਵਿਸ਼ਾ ਵਸਤੂ ‘ਤੇ 2021 ਅਤੇ 2022 ਵਿੱਚ ਆਯੋਜਿਤ ਵਿਸ਼ੇਸ਼ ਮੁਹਿੰਮਾਂ ਦੀ ਤਰਜ਼ ‘ਤੇ 2 ਅਕਤੂਬਰ ਤੋਂ 31 ਅਕਤੂਬਰ, 2023 ਤੱਕ ਸਵੱਛਤਾ ਵਿੱਚ ਸੁਧਾਰ ਅਤੇ ਪੈਂਡਿੰਗ ਸੰਦਰਭਾਂ ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ 3.0 ਆਯੋਜਿਤ ਕਰੇਗੀ। ਵਿਸ਼ੇਸ਼ ਮੁਹਿੰਮ 3.0 ਸਰਵਿਸ ਡਿਲੀਵਰੀ ਜਾਂ ਜਨ ਸੁਵਿਧਾਵਾਂ ਲਈ ਉੱਤਰਦਾਈ ਫੀਲਡ/ਆਊਟਸਟੇਸ਼ਨ ਦਫ਼ਤਰਾਂ ‘ਤੇ ਧਿਆਨ ਕੇਂਦ੍ਰਿਤ ਕਰੇਗੀ।

3        ਕੈਬਨਿਟ ਸਕੱਤਰ ਨੇ ਭਾਰਤ ਸਰਕਾਰ ਦੇ ਸਾਰੇ ਸਕੱਤਰਾਂ ਨੂੰ ਚਿੱਠੀ ਲਿਖ ਕੇ ਮੁਹਿੰਮ ਦੀ ਸਫ਼ਲਤਾ ਦੇ ਲਈ ਉਨ੍ਹਾਂ ਦੀ ਨਿਜੀ ਸ਼ਮੂਲੀਅਤ ਦੀ ਇੱਛਾ ਵਿਅਕਤ ਕੀਤੀ ਹੈ। ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਦੇਸ਼ ਭਰ ਵਿੱਚ ਮੁਹਿੰਮ ਦੇ ਤਾਲਮੇਲ ਅਤੇ ਸੰਚਾਲਨ ਦੇ ਲਈ ਨੋਡਲ ਵਿਭਾਗ ਹੋਵੇਗਾ ਅਤੇ ਵਿਸ਼ੇਸ਼ ਮੁਹਿੰਮ 3.0 ਦੇ ਲਾਗੂਕਰਨ ਦੀ ਦੇਖਰੇਖ ਕਰੇਗਾ।

4        ਇਹ ਮੁਹਿੰਮ 2021 ਅਤੇ 2022 ਵਿੱਚ ਅਕਤੂਬਰ ਤੋਂ 31 ਅਕਤੂਬਰ ਤੱਕ ਚਲਾਈਆਂ ਗਈਆਂ ਵਿਸ਼ੇਸ਼ ਮੁਹਿੰਮਾਂ ਦੀ ਅਗਲੀ ਲੜੀ ਹੈ। 2022 ਵਿੱਚ ਆਯੋਜਿਤ ਵਿਸ਼ੇਸ਼ ਮੁਹਿੰਮ 2.0 ਨੇ ਦੇਸ਼ ਭਰ ਵਿੱਚ ਇੱਕ ਲੱਖ ਤੋਂ ਵੱਧ ਸਰਕਾਰੀ ਦਫ਼ਤਰਾਂ ਨੂੰ ਕਵਰ ਕੀਤਾ। ਇਨ੍ਹਾਂ ਦਫ਼ਤਰਾਂ ਨੇ ਸਮੂਹਿਕ ਤੌਰ ‘ਤੇ ਲਗਭਗ 89.8 ਲੱਖ ਵਰਗ ਫੁੱਟ ਜਗ੍ਹਾ ਸਫ਼ਾਈ ਕੀਤੀ ਅਤੇ ਉਨ੍ਹਾਂ ਦਾ ਉਤਪਾਦਕ ਉਪਯੋਗ ਕੀਤਾ। ਸਕ੍ਰੈਪ ਨਿਪਟਾਰੇ ਨਾਲ 370.83 ਕਰੋੜ ਰੁਪਏ ਦਾ ਮਾਲੀਆ (ਰੈਵੇਨਿਊ) ਇੱਕਠਾ ਹੋਇਆ, 64.92 ਲੱਖ ਫਾਈਲਾਂ ਦੀ ਸਮੀਖਿਆ ਕੀਤੀ ਗਈ, 4.56 ਲੱਖ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਅਤੇ 8998 ਸਾਂਸਦਾਂ ਦੇ ਸੰਦਰਭਾਂ ਦਾ ਜਵਾਬ ਦਿੱਤਾ ਗਿਆ।

5        ਵਿਸ਼ੇਸ਼ ਮੁਹਿੰਮ 3.0 ਦੇ ਸੰਚਾਲਨ ਲਈ ਡੀਏਆਰਪੀਜੀ ਦੁਆਰਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਵਿਸ਼ੇਸ਼ ਮੁਹਿੰਮ 3.0 ਦੋ ਪੜਾਵਾਂ ਵਿੱਚ ਆਯੋਜਿਤ ਕੀਤੀ ਜਾਵੇਗੀ:

     i.        ਤਿਆਰੀ ਪੜਾਅ (15 ਸਤੰਬਰ ਤੋਂ 30 ਸਤੰਬਰ, 2023)

ਤਿਆਰੀ ਪੜਾਅ ਦੌਰਾਨ ਮੰਤਰਾਲੇ/ਵਿਭਾਗ:-

ਕ           ਮੁਹਿੰਮ ਦੇ ਲਈ ਦਫ਼ਤਰਾਂ/ਅਧਿਕਾਰੀਆਂ ਅਤੇ ਜ਼ਮੀਨੀ ਕਾਰਜਕਰਤਾਵਾਂ ਨੂੰ ਪ੍ਰੇਰਿਤ ਕਰੇਗਾ

ਖ          ਆਪਣੀ ਹਰੇਕ ਮੁਹਿੰਮ ਦੇ ਦਫ਼ਤਰ ਵਿੱਚ ਨੋਡਲ ਅਧਿਕਾਰੀ ਨਿਯੁਕਤ ਕਰੇਗਾ

ਗ           ਮੁਹਿੰਮ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਨੋਡਲ ਅਧਿਕਾਰੀਆਂ ਲਈ ਟ੍ਰੇਨਿੰਗ ਦੀ ਵਿਵਸਥਾ ਕਰੇਗਾ

ਘ           ਪੈਂਡਿੰਗ ਸੰਦਰਭਾਂ ਦੀ ਪਹਿਚਾਣ ਕਰੇਗਾ

ਙ           ਸਵੱਛਤਾ ਦੇ ਲਈ ਮੁਹਿੰਮ ਸਥਲ ਦੀ ਪਹਿਚਾਣ ਕਰੇਗਾ

ਚ           ਨਿਪਟਾਰਾ ਕੀਤੀਆਂ ਜਾਣ ਵਾਲੀਆਂ ਗ਼ੈਰ ਜ਼ਰੂਰੀ ਵਸਤਾਂ ਦੀ ਮਾਤਰਾ ਦਾ ਮੁਲਾਂਕਣ ਕਰੇਗਾ ਅਤੇ ਉਨ੍ਹਾਂ ਦੇ ਨਿਪਟਾਰੇ ਦੀਆਂ ਪ੍ਰਕਿਰਿਆਵਾਂ ਨੂੰ ਅੰਤਿਮ ਰੂਪ ਦੇਵੇਗਾ।

    ii.        ਲਾਗੂਕਰਨ ਪੜਾਅ (2 ਅਕਤੂਬਰ ਤੋਂ 31 ਅਕਤੂਬਰ, 2023)

ਲਾਗੂਕਰਨ ਪੜਾਅ ਦੌਰਾਨ ਮੰਤਰਾਲੇ/ਵਿਭਾਗ:-

ਕ       ਤਿਆਰੀ ਪੜਾਅ ਵਿੱਚ ਚੁਣੇ ਹੋਏ ਟੀਚਿਆਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ

ਖ       ਰਿਕਾਰਡ ਪ੍ਰਬੰਧਨ ਵਿੱਚ ਸੁਧਾਰ ਲਈ ਮੁਹਿੰਮ ਦਾ ਉਪਯੋਗ ਕਰੇਗਾ

ਗ       ਮੁਹਿੰਮ ਦੇ ਦੌਰਾਨ ਵਿਕਸਿਤ ਸਰਬੋਤਮ ਪ੍ਰਥਾਵਾਂ ਦਾ ਦਸਤਾਵੇਜ਼ੀਕਰਣ ਕਰੇਗਾ

6       ਮੁਹਿੰਮ ਦੀ ਤਰੱਕੀ ਦੀ ਨਿਗਰਾਨੀ ਐੱਸਸੀਡੀਪੀਐੱਮ ਪੋਰਟਲ https://scdpm.nic.in ਦੇ ਜ਼ਰੀਏ ਕੀਤੀ ਜਾਵੇਗੀ। ਮੰਤਰਾਲਿਆਂ/ਵਿਭਾਗਾਂ ਦੇ ਨੋਡਲ ਅਧਿਕਾਰੀ ਆਪਣੇ ਲੌਗਿਨ ਕ੍ਰੇਡੈਂਸ਼ਿਅਲ ਦੇ ਜ਼ਰੀਏ ਪੋਰਟਲ ਨੂੰ ਅਕਸੈੱਸ ਕਰਨਗੇ ਅਤੇ ਦੈਨਿਕ ਅਧਾਰ ‘ਤੇ ਆਪਣੇ ਮੰਤਰਾਲੇ ਵਿੱਚ ਮੁਹਿੰਮ ਦੀ ਤਰੱਕੀ ਪੇਸ਼ ਕਰਨਗੇ। ਸੰਪੂਰਨ ਮੁਹਿੰਮ ਅਵਧੀ ਦੌਰਾਨ ਸਪਤਾਹਿਕ ਅਧਾਰ ‘ਤੇ ਡੀਏਆਰਪੀਜੀ ਦੇ ਸਕੱਤਰ, ਨੋਡਲ ਅਧਿਕਾਰੀਆਂ ਦੇ ਨਾਲ ਸਮੀਖਿਆ ਕਰਨਗੇ। ਕੈਬਿਨਟ ਸਕੱਤਰੇਤ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਪੇਸ਼ ਕਰਨ ਲਈ ਮੁਹਿੰਮ ਦੀ ਤਰੱਕੀ ‘ਤੇ ਡੀਏਆਰਪੀਜੀ ਦੁਆਰਾ ਇੱਕ ਸਪਤਾਹਿਕ ਏਕੀਕ੍ਰਿਤ ਰਿਪੋਰਟ ਤਿਆਰ ਕੀਤੀ ਜਾਵੇਗੀ।

7        ਡਾ. ਜਿਤੇਂਦਰ ਸਿੰਘ ਨੇ ਵਿਸ਼ੇਸ਼ ਮੁਹਿੰਮ 2021 ਅਤੇ 2022 ਦੇ ਤਹਿਤ ਸਾਲ ਦਰ ਸਾਲ ਹੋਈ ਤਰੱਕੀ ਦੀ ਸ਼ਲਾਘਾ ਕੀਤੀ, ਜਿਸ ਨਾਲ ਸਵੱਛਤਾ ਨੂੰ ਸੰਸਥਾਗਤ ਬਣਾਇਆ ਗਿਆ ਅਤੇ ਸਰਕਾਰ ਵਿੱਚ ਪੈਂਡਿੰਗ ਮਾਮਲਿਆਂ ਵਿੱਚ ਕਮੀ ਆਈ। ਸਰਕਾਰ ਨੇ ਫੈਸਲਾ ਲਿਆ ਕਿ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ਦੀ ਪ੍ਰਕਿਰਿਆ ਇੱਕ ਟਿਕਾਊ ਕੋਸ਼ਿਸ਼ ਹੋਣੀ ਚਾਹੀਦੀ ਹੈ ਅਤੇ ਸੀਨੀਅਰ ਅਧਿਕਾਰੀਆਂ ਦੁਆਰਾ ਨਿਯਮਿਤ ਅਧਾਰ ‘ਤੇ ਇਸ ਦੀ ਨਿਗਰਾਨੀ ਕੀਤੀ ਜਾਵੇਗੀ।

8           ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੁਹਿੰਮ ਨੂੰ ਹੋਰ ਜ਼ਿਆਦਾ ਵਿਸਤਾਰਿਤ ਕਰਨ ਲਈ ਮਿਸ਼ਨ ਮੋਡ ‘ਤੇ ਦੇਸ਼ ਭਰ ਵਿੱਚ ਸਰਵਿਸ ਡਿਲੀਵਰੀ ਜਾਂ ਪਬਲਿਕ ਇੰਟਰਫੇਸ ਵਾਲੇ ਫੀਲਡ/ਆਊਟਸਟੇਸ਼ਨ ਦਫ਼ਤਰਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

9           ਵਿਸ਼ੇਸ਼ ਮੁਹਿੰਮ 3.0 ਤੋਂ ਅਨੁਕੂਲ ਕਾਰਜ ਵਾਤਾਵਰਣ ਦੇ ਲਈ ਮਹੱਤਵਪੂਰਨ ਇਨੋਵੇਟਿਵ ਪ੍ਰਕਿਰਿਆਵਾਂ ਅਤੇ ਪ੍ਰਣਾਲੀਗਤ ਸੁਧਾਰ ਹੋਣ ਦੀ ਉਮੀਦ ਹੈ।

 ***

ਐੱਸਐੱਨਸੀ/ਪੀਕੇ   



(Release ID: 1954881) Visitor Counter : 99