ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਗਾਂਧੀ ਦਰਸ਼ਨ ਵਿੱਚ ਮਹਾਤਮਾ ਗਾਂਧੀ ਦੀ 12 ਫੁੱਟ ਉੱਚੀ ਪ੍ਰਤਿਮਾ ਦਾ ਉਦਘਾਟਨ ਕੀਤਾ ਅਤੇ ਗਾਂਧੀ ਵਾਟਿਕਾ ਦਾ ਉਦਘਾਟਨ ਕੀਤਾ

Posted On: 04 SEP 2023 1:43PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (4 ਸਤੰਬਰ, 2023) ਨੂੰ ਨਵੀਂ ਦਿੱਲੀ ਵਿੱਚ ਸਥਿਤ ਗਾਂਧੀ ਦਰਸ਼ਨ ਵਿਖੇ ਮਹਾਤਮਾ ਗਾਂਧੀ ਦੀ 12 ਫੁੱਟ ਉੱਚੀ ਪ੍ਰਤਿਮਾ ਤੋਂ ਪਰਦਾ ਹਟਾਇਆ ਅਤੇ ‘ਗਾਂਧੀ ਵਾਟਿਕਾ’ ਦਾ ਉਦਘਾਟਨ ਕੀਤਾ।

 

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਮਹਾਤਮਾ ਗਾਂਧੀ ਸੰਪੂਰਨ ਵਿਸ਼ਵ ਸਮੁਦਾਇ ਦੇ ਲਈ ਵਰਦਾਨ ਹਨ। ਉਨ੍ਹਾਂ ਦੇ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਨੇ ਪੂਰੀ ਦੁਨੀਆ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਨੇ ਅਹਿੰਸਾ ਦਾ ਮਾਰਗ ਉਸ ਸਮੇਂ ਦਿਖਾਇਆ ਜਦੋਂ ਵਿਸ਼ਵ ਯੁੱਧਾਂ ਦੇ ਕਾਲਖੰਡ ਦੌਰਾਨ ਦੁਨੀਆ ਨਫ਼ਰਤ ਅਤੇ ਦ੍ਵੈਸ਼ ਨਾਲ ਗ੍ਰਸਿਤ ਸੀ। ਉਨ੍ਹਾਂ ਨੇ ਕਿਹਾ ਕਿ ਸੱਚ ਅਤੇ ਅਹਿੰਸਾ ਦੇ ਨਾਲ ਗਾਂਧੀ ਜੀ ਦੇ ਪ੍ਰਯੋਗ ਨੇ ਉਨ੍ਹਾਂ ਨੂੰ ਇੱਕ ਮਹਾਮਾਨਵ ਦਾ ਦਰਜਾ ਦਿੱਤਾ। ਰਾਸ਼ਟਰਪਤੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਪ੍ਰਤਿਮਾਵਾਂ ਕਈ ਦੇਸ਼ਾਂ ਵਿੱਚ ਸਥਾਪਿਤ ਹਨ ਅਤੇ ਦੁਨੀਆ ਭਰ ਦੇ ਲੋਕ ਉਨ੍ਹਾਂ ਦੇ ਆਦਰਸ਼ਾਂ ਵਿੱਚ ਵਿਸ਼ਵਾਸ ਕਰਦੇ ਹਨ। ਉਨ੍ਹਾਂ ਨੇ ਨੈਲਸਨ ਮੰਡੇਲਾ, ਮਾਰਟਿਨ ਲੂਥਰ ਕਿੰਗ ਜੂਨੀਅਰ ਅਤੇ ਬਰਾਕ ਓਬਾਮਾ ਦੀਆਂ ਉਦਾਹਰਣਾਂ ਦਿੰਦੇ ਹੋਏ ਕਿਹਾ ਕਿ ਕਈ ਮਹਾਨ ਨੇਤਾਵਾਂ ਨੇ ਗਾਂਧੀ ਜੀ ਦੁਆਰਾ ਦਿਖਾਏ ਗਏ ਸੱਚ ਅਤੇ ਅਹਿੰਸਾ ਦੇ ਮਾਰਗ ਨੂੰ ਵਿਸ਼ਵ ਕਲਿਆਣ ਦਾ ਮਾਰਗ ਮੰਨਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚਲ ਕੇ ਵਿਸ਼ਵ ਸ਼ਾਂਤੀ ਦਾ ਲਕਸ਼ ਪ੍ਰਾਪਤ ਕੀਤਾ ਜਾ ਸਕਦਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਗਾਂਧੀ ਜੀ ਨੇ ਜਨਤਕ ਅਤੇ ਵਿਅਕਤੀਗਤ ਜੀਵਨ ਵਿੱਚ ਪਵਿੱਤਰਤਾ ‘ਤੇ ਬਹੁਤ ਬਲ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ਨੈਤਿਕ ਸ਼ਕਤੀ ਦੇ ਅਧਾਰ ‘ਤੇ ਹੀ ਅਹਿੰਸਾ ਦੇ ਮਾਧਿਅਮ ਨਾਲ ਹਿੰਸਾ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਆਤਮਵਿਸ਼ਵਾਸ  ਤੋਂ ਬਿਨਾ, ਪ੍ਰਤੀਕੂਲ ਪਰਿਸਥਿਤੀਆਂ ਵਿੱਚ ਦ੍ਰਿੜ੍ਹਤਾ ਦੇ ਨਾਲ ਕਾਰਜ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ  ਕਿਹਾ ਕਿ ਅੱਜ ਦੀ ਤੇਜ਼ੀ ਨਾਲ ਬਦਲਦੀ ਅਤੇ ਮੁਕਾਬਲੇ ਵਾਲੀ ਦੁਨੀਆ ਵਿੱਚ, ਆਤਮ-ਵਿਸ਼ਵਾਸ ਅਤੇ ਸੰਜਮ ਦੀ ਬਹੁਤ ਜ਼ਰੂਰਤ ਹੈ। 

 

ਰਾਸ਼ਟਰਪਤੀ ਨੇ ਕਿਹਾ ਕਿ ਗਾਂਧੀ ਜੀ ਦੇ ਆਦਰਸ਼ ਅਤੇ ਕਦਰਾਂ-ਕੀਮਤਾਂ ਸਾਡੇ ਦੇਸ਼ ਅਤੇ ਸਮਾਜ ਦੇ ਲਈ ਬਹੁਤ ਪ੍ਰਾਸੰਗਿਕ ਹਨ। ਉਨ੍ਹਾਂ ਨੇ ਸਾਰੇ ਨਾਗਰਿਕਾਂ, ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਅਤੇ ਬੱਚਿਆਂ ਨੂੰ ਤਾਕੀਦ ਕੀਤੀ ਕਿ ਗਾਂਧੀ ਜੀ ਬਾਰੇ ਅਧਿਕ ਤੋਂ ਅਧਿਕ ਪੜ੍ਹਨ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਆਤਮਸਾਤ ਕਰਨ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਗਾਂਧੀ ਸਮ੍ਰਿਤੀ ਤੇ ਦਰਸ਼ਨ ਸਮਿਤੀ(Gandhi Smriti and Darshan Samiti) ਅਤੇ ਅਜਿਹੀਆਂ ਹੋਰ ਸੰਸਥਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੁਸਤਕਾਂ, ਫਿਲਮਾਂ, ਸੈਮੀਨਾਰਾਂ, ਕਾਰਟੂਨਾਂ ਅਤੇ ਹੋਰ ਸੰਚਾਰ ਮਾਧਿਅਮਾਂ ਦੇ ਜ਼ਰੀਏ ਨੌਜਵਾਨਾਂ ਅਤੇ ਬੱਚਿਆਂ ਨੂੰ ਗਾਂਧੀ ਜੀ ਦੇ ਜੀਵਨ ਦੀਆਂ ਸਿੱਖਿਆਵਾਂ ਬਾਰੇ ਅਧਿਕ ਜਾਗਰੂਕ ਕਰ ਸਕਦੇ ਹਨ ਅਤੇ ਗਾਂਧੀ ਜੀ ਦੇ ਸੁਪਨਿਆਂ ਦੇ ਭਾਰਤ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਨ।

ਰਾਸ਼ਟਰਪਤੀ ਦਾ ਭਾਸ਼ਣ  ਦੇਖਣ ਦੇ ਲਈ  ਕਿਰਪਾ ਕਰਕੇ ਇੱਥੇ ਕਲਿੱਕ ਕਰੋ –

 

************

ਡੀਐੱਸ/ਏਕੇ



(Release ID: 1954626) Visitor Counter : 86