ਰੱਖਿਆ ਮੰਤਰਾਲਾ

ਜੀ-20 ਥਿੰਕ


ਇੰਡੀਅਨ ਨੇਵੀ ਕਵਿਜ਼-ਸੇਲ ਬਿਉਂਡ ਹੋਰੀਜ਼ੋਨ

Posted On: 02 SEP 2023 2:35PM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਲਈ, ਭਾਰਤੀ ਜਲ ਸੈਨਾ ਨੇ ਵੱਖ-ਵੱਖ ਖੇਤਰਾਂ ਵਿੱਚ ਆਯੋਜਿਤ ਇੰਟਰ ਸਕੂਲ ਕੁਇਜ਼ ਪ੍ਰਤੀਯੋਗਿਤਾ ਨੂੰ ਰਾਸ਼ਟਰੀ ਪੱਧਰ ਦੀ ਸਕੂਲ ਕੁਇਜ਼ ਪ੍ਰਤੀਯੋਗਿਤਾ ਦ ਇੰਡੀਅਨ ਨੇਵੀ ਕੁਇਜ਼ (ਥਿੰਕ) ਵਿੱਚ ਬਦਲ ਦਿੱਤਾ ਸੀ। ਇਸ ਵਰ੍ਹੇ ਭਾਰਤ ਦੁਆਰਾ ਪ੍ਰਤਿਸ਼ਠਿਤ ਜੀ 20 ਦੀ ਪ੍ਰਧਾਨਗੀ ਸੰਭਾਲਣ ‘ਤੇ , ਥਿੰਕ ਇੱਕ ਅੰਤਰਰਾਸ਼ਟਰੀ ਪ੍ਰੋਗਰਾਮ ਬਣ ਗਿਆ ਹੈ ਅਤੇ ਇਸ ਦਾ ਨਾਮ ਬਦਲ ਕੇ “ਜੀ20 ਥਿੰਕ” ਕਰ ਦਿੱਤਾ ਗਿਆ ਹੈ। ਇਹ ਆਯੋਜਨ ਜੀ 20 ਸਕੱਤਰੇਤ ਦੀ ਅਗਵਾਈ ਹੇਠ ਅਤੇ ਐੱਨਡਬਲਿਊਯੂਏ (ਨੇਵੀ ਵੈਲਫੇਅਰ ਐਂਡ ਵੈਲਨੈਸ ਐਸੋਸੀਏਸ਼ਨ) ਦੇ ਨਾਲ ਸਾਂਝੇਦਾਰੀ ਵਿੱਚ ਜਲ ਸੈਨਾ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਦੋ ਪੱਧਰ ਹੋਣਗੇ, ਰਾਸ਼ਟਰੀ ਅਤੇ ਅੰਤਰਰਾਸ਼ਟਰੀ।

ਜੀ-20 ਥਿੰਕ ਦੇ ਰਾਸ਼ਟਰੀ ਦੌਰ ਵਿੱਚ ਨੌਵੀਂ ਤੋਂ ਬਾਰ੍ਹਵੀਂ ਕਲਾਸ ਵਿੱਚ ਪੜ੍ਹਨ ਵਾਲੇ ਸਕੂਲੀ ਬੱਚੇ ਹਿੱਸੇ ਲੈਣਗੇ। ਕੁਇਜ਼ ਦੇ ਲਈ 11700 ਤੋਂ ਵਧ ਸਕੂਲਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ।

ਦੋ ਔਨਲਾਈਨ ਐਲੀਮੀਨੇਸ਼ਨ ਰਾਊਂਡ 12 ਸਤੰਬਰ ਅਤੇ 3 ਅਕਤੂਬਰ ਨੂੰ ਆਯੋਜਿਤ ਕੀਤੇ ਜਾਣਗੇ। ਇਸ ਤੋਂ ਬਾਅਦ 10 ਅਕਤੂਬਰ 2023 ਨੂੰ ਔਨਲਾਈਨ ਕੁਆਰਟਰ ਫਾਈਨਲ ਹੋਵੇਗਾ ਜਿੱਥੇ 16 ਟੀਮਾਂ ਸੈਮੀਫਾਈਨਲ ਰਾਊਂਡ ਦੇ ਲਈ ਕੁਆਲੀਫਾਈ ਕਰਨਗੀਆਂ। (ਹਰੇਕ ਜ਼ੋਨ ਤੋਂ ਚਾਰ ਸਕੂਲ)। ਰਾਸ਼ਟਰੀ ਸੈਮੀਫਾਈਨਲ 17 ਨਵੰਬਰ ਨੂੰ ਮੁੰਬਈ ਦੇ ਐੱਨਸੀਪੀਏ ਆਡੀਟੋਰੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ। ਸਿਖਰ 8 ਟੀਮਾਂ 18 ਨਵੰਬਰ 2023 ਨੂੰ ਗੇਟਵੇ ਆਵ੍ ਇੰਡੀਆ ‘ਤੇ ਆਯੋਜਿਤ ਹੋਣ ਵਾਲੇ ਰਾਸ਼ਟਰੀ ਫਾਈਨਲ ਰਾਊਂਡ ਵਿੱਚ ਮੁਕਾਬਲੇਬਾਜ਼ੀ ਕਰਨਗੇ। ਰਾਸ਼ਟਰੀ ਰਾਊਂਡ ਦੇ ਪੂਰਾ ਹੋਣ ‘ਤੇ ਸਾਰੇ ਫਾਈਨਲਿਸਟਾਂ ਵਿੱਚੋਂ ਦੋ ਸਰਵੋਤਮ ਕਵਿਜ਼ਰਾਂ ਨੂੰ ਅੰਤਰਰਾਸ਼ਟਰੀ ਦੌਰ ਵਿੱਚ ਟੀਮ ਇੰਡੀਆ ਦਾ ਪ੍ਰਤੀਨਿਧੀਤਵ ਕਰਨ ਲਈ ਚੁਣਿਆ ਜਾਵੇਗਾ।

ਜੀ20 ਥਿੰਕ ਦੇ ਅੰਤਰਰਾਸ਼ਟਰੀ ਦੌਰ ਵਿੱਚ ਦੁਨੀਆ ਭਰ ਦੇ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਦਿਮਾਗਾਂ ਦਾ ਪ੍ਰਤੀਨਿਧੀਤਵ ਦੇਖਣ ਨੂੰ ਮਿਲੇਗਾ। ਇਸ ਦੌਰ ਵਿੱਚ ਜੀ20 ਦੇਸ਼ਾਂ ਦੀਆਂ ਟੀਮਾਂ ਅਤੇ 9 ਹੋਰ ਦੇਸ਼ਾਂ ਦੇ ਵਿਸ਼ੇਸ਼ ਸੱਦੇ ਗਏ ਮੈਂਬਰ ਹਿੱਸਾ ਲੈਣਗੇ। ਹਰੇਕ ਟੀਮ ਵਿੱਚ ਦੋ ਵਿਦਿਆਰਥੀ ਸ਼ਾਮਲ ਹੋਣਗੇ। 16 ਰਾਸ਼ਟਰੀ ਸੈਮੀਫਾਈਨਲਿਸਟ ਅਤੇ ਅੰਤਰਰਾਸ਼ਟਰੀ ਪ੍ਰਤੀਭਾਗੀਆਂ ਸਮੇਤ ਸਾਰੇ ਪ੍ਰਤੀਨਿਧੀਆਂ ਨੂੰ ਆਪਣੀ ਯਾਤਰਾ ਦੌਰਾਨ ਭਾਰਤ ਦੀ ਵਿਭਿੰਨ ਵਿਰਾਸਤ ਅਤੇ ਸੰਸਕ੍ਰਿਤੀ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ ਅਤੇ ਉਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਲੋਕਪ੍ਰਿਯ ਟੂਰਿਸਟ ਸਥਾਨਾਂ ਅਤੇ ਪ੍ਰਤਿਸ਼ਠਿਤ ਸਥਾਨਾਂ ‘ਤੇ ਲਿਜਾਇਆ ਜਾਵੇਗਾ। ਅੰਤਰਰਾਸ਼ਟਰੀ ਫਾਈਨਲ 22 ਨਵੰਬਰ 2023 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਹੋਵੇਗਾ।

ਸਕੂਲਾਂ ਦੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਆਯੋਜਨ ਨਾਲ ਸਬੰਧਿਤ ਸਾਰੀ ਜਾਣਕਾਰੀ ਪ੍ਰਦਾਨ ਕਰਨ ਲਈ ਜੀ20 ਥਿੰਕ ਦੇ ਲਈ ਇੱਕ ਸਮਰਪਿਤ ਵੈੱਬਸਾਈਟ (www.theIndiannavyquiz.in) ਸਥਾਪਿਤ ਕੀਤੀ ਗਈ ਹੈ।

ਭਾਰਤ 1 ਦਸੰਬਰ 2023 ਨੂੰ ਬ੍ਰਾਜ਼ੀਲ ਨੂੰ ਜੀ-20 ਦੀ ਕਮਾਨ ਸੌਂਪੇਗਾ, ਅਜਿਹੇ ਵਿੱਚ ਇਹ ਜੀ-20 ਥਿੰਕ ਦੇ ਦਸੰਬਰ 2022 ਤੋਂ ਆਯੋਜਿਤ ਮਹੱਤਵਪੂਰਨ ਪ੍ਰੋਗਰਾਮਾਂ ਦੀ ਲੜੀ ਦੀ ਸਮਾਪਤੀ ਹੋਵੇਗੀ। ਇਹ ਭਾਰਤ ਦੀ ਅਗਵਾਈ ਲਈ ਇੱਕ ਮਹੱਤਵਪੂਰਨ ਉਪਲਬਧੀ ਹੋਵੇਗੀ, ਜਿਸ ਨੇ ਗਲੋਬਲ ਪੱਧਰ ‘ਤੇ ਜੀ20 ਦੀ ਕਈ ਵਿਲੱਖਣ ਉਪਲਬਧੀਆਂ ਦੇਖੀਆਂ ਹਨ।

*********

ਵੀਐੱਮ/ਜੇਐੱਸਐੱਨ



(Release ID: 1954591) Visitor Counter : 111