ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਮੇਰੀ ਮਾਟੀ ਮੇਰਾ ਦੇਸ਼ (Meri Maati Mera Desh) ਮੁਹਿੰਮ ਵਿੱਚ ਹਿੱਸਾ ਲੈਣ ਲਈ ਕਿਹਾ

Posted On: 01 SEP 2023 8:19PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੇਰੀ ਮਾਟੀ ਮੇਰਾ ਦੇਸ਼ (Meri Maati Mera Desh) ਮੁਹਿੰਮ ਦੀ ਸਫ਼ਲਤਾ ਦੀ ਕਾਮਨਾ ਕੀਤੀ ਹੈ ਅਤੇ ਆਸ਼ਾ ਵਿਅਕਤ ਕੀਤੀ ਹੈ ਕਿ ਦੇਸ਼ ਭਰ ਤੋਂ ਜਮ੍ਹਾਂ ਕੀਤੀ ਗਈ ਮਿੱਟੀ ਨਾਲ ਤਿਆਰ ਹੋਣ ਵਾਲੀ ‘ਵਾਟਿਕਾ’ ('Vatika'), ‘ਏਕ ਭਾਰਤ, ਸ਼੍ਰੇਸ਼ਠ ਭਾਰਤ’('Ek Bharat Shreshth Bharat') ਦੇ ਆਦਰਸ਼ ਨੂੰ ਸਾਕਾਰ ਕਰੇਗੀ।

 

ਕੇਂਦਰੀ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਬਹੁਤ-ਬਹੁਤ ਸ਼ੁਭਕਾਮਨਾਵਾਂ! ‘ਮੇਰੀ ਮਾਟੀ-ਮੇਰਾ ਦੇਸ਼’ (Meri Maati Mera Desh) ਮੁਹਿੰਮ ਸਾਡੀ ਏਕਤਾ ਅਤੇ ਅਖੰਡਤਾ ਦੀ ਭਾਵਨਾ ਨੂੰ ਹੋਰ ਸਸ਼ਕਤ ਕਰਨ ਵਾਲੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਦੇ ਤਹਿਤ ਦੇਸ਼ ਭਰ ਤੋਂ ਜਮ੍ਹਾਂ ਕੀਤੀ ਗਈ ਮਿੱਟੀ ਨਾਲ ਇੱਕ ਐਸੀ ਅੰਮ੍ਰਿਤ ਵਾਟਿਕਾ ਦਾ ਨਿਰਮਾਣ ਹੋਵੇਗਾ, ਜੋ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ('Ek Bharat Shreshth Bharat') ਦੀ ਕਲਪਨਾ ਨੂੰ ਸਾਕਾਰ ਕਰੇਗੀ। ਆਓ, ਇਸ ‘ਅੰਮ੍ਰਿਤ ਕਲਸ਼ ਯਾਤਰਾ’ ਵਿੱਚ ਵਧ-ਚੜ੍ਹ ਕੇ ਆਪਣੀ ਭਾਗੀਦਾਰੀ ਸੁਨਿਸ਼ਚਿਤ ਕਰੀਏ।”



 

***

ਡੀਐੱਸ 



(Release ID: 1954340) Visitor Counter : 86