ਰੇਲ ਮੰਤਰਾਲਾ

ਸ਼੍ਰੀਮਤੀ ਜਯਾ ਵਰਮਾ ਸਿਨਹਾ ਨੇ ਰੇਲਵੇ ਬੋਰਡ ਦੇ ਚੇਅਰਪਰਸਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਦਾ ਕਾਰਜਭਾਰ ਸੰਭਾਲਿਆ


ਭਾਰਤੀ ਰੇਲਵੇ ਦੇ ਇਸ ਸਿਖਰ ਅਹੁਦੇ (Apex post) ‘ਤੇ ਨਿਯੁਕਤ ਹੋਣ ਵਾਲੀ ਉਹ ਪਹਿਲੀ ਮਹਿਲਾ ਹਨ

Posted On: 01 SEP 2023 11:06AM by PIB Chandigarh

ਸ਼੍ਰੀਮਤੀ ਜਯਾ ਵਰਮਾ ਸਿਨਹਾ ਨੇ ਅੱਜ ਰੇਲ ਭਵਨ ਵਿੱਚ ਰੇਲਵੇ ਬੋਰਡ (ਰੇਲ ਮੰਤਰਾਲੇ) ਦੀ ਨਵੀਂ ਚੇਅਰਪਰਸਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਦਾ ਕਾਰਜਭਾਰ ਸੰਭਾਲ ਲਿਆ ਹੈ। ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਸ਼੍ਰੀਮਤੀ ਜਯਾ ਵਰਮਾ ਸਿਨਹਾ ਦੀ ਨਿਯਕੁਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜਯਾ ਵਰਮਾ ਸਿਨਹਾ ਰੇਲਵੇ ਬੋਰਡ ਦੀ ਚੇਅਰਪਰਸਨ ਅਤੇ ਸੀ.ਈ.ਓ ਦੇ ਰੂਪ ਵਿੱਚ ਭਾਰਤੀ ਰੇਲਵੇ ਦੇ ਇਸ ਸਿਖਰ ਅਹੁਦੇ ’ਤੇ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਹਨ।

 

ਇਸ ਤੋਂ ਪਹਿਲਾਂ ਸ਼੍ਰੀਮਤੀ ਡਾ.ਜਯਾ ਵਰਮਾ ਸਿਨਹਾ ਨੇ ਰੇਲਵੇ ਬੋਰਡ ਦੇ ਮੈਂਬਰ (ਸੰਚਾਲਨ ਅਤੇ ਵਪਾਰ ਵਿਕਾਸ) ਵਜੋਂ ਕੰਮ ਕੀਤਾ ਹੈ। ਸ਼੍ਰੀਮਤੀ ਸਿਨਹਾ ਭਾਰਤੀ ਰੇਲਵੇ ਵਿੱਚ ਮਾਲ ਢੁਆਈ ਅਤੇ ਯਾਤਰੀ ਸੇਵਾਵਾਂ ਦੀ ਸਮੁੱਚੇ ਟ੍ਰਾਂਸਪੋਰਟ ਦੀ ਜ਼ਿੰਮੇਵਾਰੀ ਵੀ ਸੰਭਾਲ ਚੁੱਕੀ ਹੈ।

 

ਸ਼੍ਰੀਮਤੀ ਜਯਾ ਵਰਮਾ ਸਿਨਹਾ 1988 ਵਿੱਚ ਭਾਰਤੀ ਰੇਲਵੇ ਟ੍ਰੈਫਿਕ ਸੇਵਾ (ਆਈਆਰਟੀਐੱਸ) ਵਿੱਚ ਸ਼ਾਮਲ ਹੋਏ। ਭਾਰਤੀ ਰੇਲਵੇ ਵਿੱਚ ਆਪਣੇ 35 ਵਰ੍ਹਿਆਂ ਤੋਂ ਅਧਿਕ ਦੇ ਕਰੀਅਰ ਵਿੱਚ ਉਨ੍ਹਾਂ ਨੇ ਰੇਲਵੇ ਬੋਰਡ ਦੇ ਮੈਂਬਰ (ਸੰਚਾਲਨ ਅਤੇ ਵਪਾਰ ਵਿਕਾਸ) ਐਡੀਸ਼ਨਲ ਮੈਂਬਰ, ਟ੍ਰੈਫਿਕ ਟ੍ਰਾਂਸਪੋਰਟੇਸ਼ਨ ਜਿਹੇ ਵਿਭਿੰਨ  ਮਹੱਤਵਪੂਰਨ ਅਹੁਦਿਆਂ ‘ਤੇ ਕੰਮ  ਕੀਤਾ ਹੈ। ਉਨ੍ਹਾਂ ਨੇ ਆਪਰੇਸ਼ਨਸ, ਵਪਾਰ, ਆਈਟੀ ਅਤੇ ਵਿਜੀਲੈਂਸ ਸਮੇਤ ਵਿਭਿੰਨ ਖੇਤਰਾਂ ਵਿੱਚ ਕੰਮ ਕੀਤਾ ਹੈ। ਉਹ ਦੱਖਣੀ ਪੂਰਬੀ ਰੇਲਵੇ ਦੀ ਪ੍ਰਧਾਨ ਮੁੱਖ ਸੰਚਾਲਨ ਪ੍ਰਬੰਧਨ ਵਜੋਂ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਵੀ ਰਹੇ ਹਨ। ਉਨ੍ਹਾਂ ਨੇ ਬੰਗਲਾ ਦੇਸ਼ ਦੇ ਢਾਕਾ ਵਿੱਚ ਭਾਰਤੀ ਹਾਈ ਕਮਿਸ਼ਨਰ ਵਿੱਚ ਰੇਲਵੇ ਸਲਾਹਕਾਰ ਵਜੋਂ ਵੀ ਕੰਮ ਕੀਤਾ, ਉਨ੍ਹਾਂ ਦੇ ਇਸ ਕਾਰਜਕਾਲ ਦੇ ਦੌਰਾਨ ਕੋਲਕਾਤਾ ਤੋਂ ਢਾਕਾ ਤੱਕ ਪ੍ਰਸਿੱਧ ਮੈਤਰੀ ਐਕਸਪ੍ਰੈੱਸ ਦਾ ਉਦਘਾਟਨ ਕੀਤਾ ਗਿਆ ਸੀ।

ਸ਼੍ਰੀਮਤੀ ਸਿਨਹਾ ਇਲਾਹਾਬਾਦ ਯੂਨੀਵਰਸਿਟੀ (Allahabad University) ਦੀ ਸਾਬਕਾ ਵਿਦਿਆਰਥੀ ਹਨ ਅਤੇ ਉਨ੍ਹਾਂ ਨੂੰ ਫੋਟੋਗ੍ਰਾਫੀ ਵਿੱਚ ਗਹਿਰੀ ਦਿਲਚਸਪੀ ਹੈ।

***

 

ਵਾਈਬੀ/ਪੀਐੱਸ



(Release ID: 1954115) Visitor Counter : 114