ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸ੍ਰੀ ਨਾਰਾਇਣ ਗੁਰੂ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀਆਂ ਦਿੱਤੀਆਂ

Posted On: 31 AUG 2023 9:26PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀ ਨਾਰਾਇਣ ਗੁਰੂ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ :

“ਪ੍ਰਬੋਧਨ ਅਤੇ ਸਮਾਜਿਕ ਸੁਧਾਰ ਦੇ ਪ੍ਰਤੀਕ ਸ੍ਰੀ ਨਾਰਾਇਣ ਗੁਰੂ ਨੂੰ ਉਨ੍ਹਾਂ ਦੀ ਜਯੰਤੀ ‘ਤੇ ਯਾਦ ਕਰਦਾ ਹਾਂ। ਉਨ੍ਹਾਂ ਨੇ ਵੰਚਿਤਾਂ ਦੇ ਹਿਤਾਂ ਦੇ ਲਈ ਆਵਾਜ਼ ਉਠਾਈ ਅਤੇ ਆਪਣੇ ਗਿਆਨ ਤੋਂ ਸਮਾਜਿਕ ਪਰਿਦ੍ਰਿਸ਼ ਨੂੰ ਬਦਲ ਦਿੱਤਾ। ਅਸੀਂ ਸਮਾਜਿਕ ਨਿਆਂ ਅਤੇ ਏਕਤਾ ਦੇ ਪ੍ਰਤੀ ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ ਤੋਂ ਪ੍ਰੇਰਿਤ ਹਾਂ। ਮੈਂ ਸ਼ਿਵਗਿਰੀ ਮਠ (Sivagiri Mutt) ਦੀ ਆਪਣੀ ਪਿਛਲੀ ਯਾਤਰਾ ਤੋਂ ਕੁਝ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ।”

 

("പ്രബുദ്ധതയുടെയും സാമൂഹിക പരിഷ്‌കരണത്തിന്റെയും ദീപസ്തംഭമായ ശ്രീനാരായണ ഗുരുവിനെ അദ്ദേഹത്തിന്റെ ജയന്തി ദിനത്തി അനുസ്മരിക്കുന്നു. അദ്ദേഹം അധഃസ്ഥിതക്കായി  പ്രവത്തിക്കുകയും തന്റെ ജ്ഞാനത്താ സാമൂഹിക ഭൂപ്രകൃതിയെ മാറ്റിമറിക്കുകയും ചെയ്തു. സാമൂഹിക നീതിയോടും ഐക്യത്തോടും ഉള്ള അദ്ദേഹത്തിന്റെ അചഞ്ചലമായ പ്രതിബദ്ധതയി നിന്ന് നാം പ്രചോദിതരാണ്. ഞാ മുമ്പ് ശിവഗിരി മഠം സന്ദശിച്ചതിന്റെ ചിത്രങ്ങ പങ്കുവെക്കുന്നു.")

 

***

ਡੀਐੱਸ/ਏਕੇ   


(Release ID: 1954022) Visitor Counter : 124