ਵਿੱਤ ਮੰਤਰਾਲਾ
azadi ka amrit mahotsav

ਵਿੱਤੀ ਸਾਲ 2023-24 ਲਈ ਜੁਲਾਈ, 2023 ਦੇ ਮਹੀਨੇ ਤੱਕ ਭਾਰਤ ਦੀ ਕੇਂਦਰ ਸਰਕਾਰ ਦੇ ਖਾਤਿਆਂ ਦੀ ਮਾਸਿਕ ਸਮੀਖਿਆ

Posted On: 31 AUG 2023 5:02PM by PIB Chandigarh

ਭਾਰਤ ਸਰਕਾਰ ਦੇ ਜੁਲਾਈ 2023 ਦੇ ਮਹੀਨੇ ਤੱਕ ਦੇ ਮਾਸਿਕ ਖਾਤੇ ਨੂੰ ਇਕੱਠਾ (consolidate) ਕੀਤਾ ਗਿਆ ਹੈ ਅਤੇ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਮੁੱਖ ਨੁਕਤੇ ਹੇਠਾਂ ਦਿੱਤੇ ਗਏ ਹਨ: -

 

ਭਾਰਤ ਸਰਕਾਰ ਨੇ ਜੁਲਾਈ 2023 ਤੱਕ 7,75,107 ਕਰੋੜ ਰੁਪਏ (ਕੁੱਲ ਰਸੀਦਾਂ ਦੇ 2023-24 ਦੇ ਅਨੁਸਾਰੀ 28.5%) ਪ੍ਰਾਪਤ ਕੀਤੇ ਹਨਜਿਸ ਵਿੱਚ 5,82,585 ਕਰੋੜ ਰੁਪਏ ਟੈਕਸ ਰੈਵੇਨਿਊ (ਨੈੱਟ ਟੂ ਸੈਂਟਰ), 1,78,804 ਕਰੋੜ ਰੁਪਏ ਨੌਨ-ਟੈਕਸ ਮਾਲੀਆ ਅਤੇ 13,718 ਕਰੋੜ ਰੁਪਏ ਗੈਰ-ਕਰਜ਼ਾ ਪੂੰਜੀ ਪ੍ਰਾਪਤੀਆਂ ਸ਼ਾਮਲ ਹਨ। ਗੈਰ-ਕਰਜ਼ਾ ਪੂੰਜੀ ਰਸੀਦਾਂ ਵਿੱਚ 8,253 ਕਰੋੜ ਰੁਪਏ ਦੇ ਕਰਜ਼ਿਆਂ ਦੀ ਰਿਕਵਰੀ ਅਤੇ 5,465 ਕਰੋੜ ਰੁਪਏ ਦੀਆਂ ਫੁਟਕਲ ਪੂੰਜੀ ਪ੍ਰਾਪਤੀਆਂ ਸ਼ਾਮਲ ਹਨ। 

 

 

ਭਾਰਤ ਸਰਕਾਰ ਦੁਆਰਾ ਇਸ ਅਵਧੀ ਤੱਕ 3,09,521 ਕਰੋੜ ਰੁਪਏ ਰਾਜ ਸਰਕਾਰਾਂ ਨੂੰ ਟੈਕਸਾਂ ਦੇ ਹਿੱਸੇ ਦੇ ਰੂਪ ਵਿੱਚ ਟ੍ਰਾਂਸਫਰ ਕੀਤੇ ਗਏ ਹਨ ਜੋ ਪਿਛਲੇ ਸਾਲ ਦੇ ਮੁਕਾਬਲੇ 1,08,413 ਕਰੋੜ ਰੁਪਏ ਵੱਧ ਹਨ। 

 

 

ਭਾਰਤ ਸਰਕਾਰ ਦੁਆਰਾ ਕੀਤੇ ਗਏ ਕੁੱਲ ਖਰਚੇ 13,80,700 ਕਰੋੜ ਰੁਪਏ (23-24 ਦੇ ਅਨੁਸਾਰੀ ਬੀਈ ਦਾ 30.7%) ਹਨਜਿਸ ਵਿੱਚੋਂ 10,63,621 ਕਰੋੜ ਰੁਪਏ ਰੈਵੇਨਿਊ ਖਾਤੇ ਅਤੇ 3,17,079 ਕਰੋੜ ਰੁਪਏ ਪੂੰਜੀ ਖਾਤੇ ਉੱਤੇ ਹਨ। ਕੁੱਲ ਮਾਲੀਆ ਖਰਚਿਆਂ ਵਿੱਚੋਂ, 2,99,889 ਕਰੋੜ ਰੁਪਏ ਵਿਆਜ ਦੇ ਭੁਗਤਾਨ ਦੇ ਖਾਤੇ ਵਿੱਚ ਅਤੇ 1,40,996 ਕਰੋੜ ਰੁਪਏ ਮੁੱਖ ਸਬਸਿਡੀਆਂ ਦੇ ਖਾਤੇ ਵਿੱਚ ਹਨ।

 

****

 

ਐੱਨਬੀ/ਵੀਐੱਮ/ਕੇਐੱਮਐੱਨ


(Release ID: 1954016) Visitor Counter : 95