ਭਾਰੀ ਉਦਯੋਗ ਮੰਤਰਾਲਾ

ਭਾਰੀ ਉਦਯੋਗ ਮੰਤਰਾਲਾ ਕੱਲ੍ਹ“ਪੀਐੱਲਆਈ-ਔਟੋ ਯੋਜਨਾ ਦੀ ਸਮੀਖਿਆ – ਆਤਮਨਿਰਭਰਤਾ ਦੇ ਮਾਧਿਅਮ ਨਾਲ ਉਤਕ੍ਰਿਸ਼ਟਤਾ”ਵਿਸ਼ੇ ‘ਤੇ ਇੱਕ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ


ਇਸ ਸੰਮੇਲਨ ਦੀ ਪ੍ਰਧਾਨਗੀ ਡਾ. ਮਹੇਂਦਰ ਨਾਥ ਪਾਂਡੇ ਕਰਨਗੇ; ਇਸ ਦਾ ਉਦੇਸ਼ ਪੀਐੱਲਆਈ ਯੋਜਨਾ ਦੇ ਪ੍ਰਦਰਸ਼ਨ ਦੀ ਸਮੀਖਿਆ ਦੇ ਲਈ ਸਾਰੇ ਹਿਤਧਾਰਕਾਂ ਨੂੰ ਸਾਂਝਾ ਮੰਚ ਪ੍ਰਦਾਨ ਕਰਨਾ ਹੈ

Posted On: 28 AUG 2023 1:01PM by PIB Chandigarh

ਭਾਰੀ ਉਦਯੋਗ ਮੰਤਰਾਲਾ ਕੱਲ੍ਹ 29 ਅਗਸਤ 2023 ਨੂੰ ਇੰਡੀਆ ਹੈਬਿਟੇਟ ਸੈਂਟਰ ਵਿੱਚ ਪੀਐੱਲਆਈ-ਔਟੋ ਯੋਜਨਾ ਦੀ ਸਮੀਖਿਆ – ਆਤਮਨਿਰਭਰਤਾ ਦੇ ਮਾਧਿਅਮ ਨਾਲ ਉਤਕ੍ਰਿਸ਼ਟਤਾ ਵਿਸ਼ੇ ਤੇ ਇੱਕ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ। ਇਸ ਸੰਮੇਲਨ ਦੀ ਪ੍ਰਧਾਨਗੀ ਕੇਂਦਰੀ ਭਾਰੀ ਉਦਯੋਗ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਕਰਨਗੇ। ਇਸ ਆਯੋਜਨ ਦਾ ਉਦੇਸ਼ ਹਿਤਧਾਰਕਾਂ- ਜਿਵੇਂ ਪੀਐੱਲਆਈ-ਔਟੋ ਆਵੇਦਕ, ਪੀਐੱਮਏ, ਜਾਂਚ ਏਜੰਸੀਆਂ ਆਦਿ ਨੂੰ ਇਸ ਯੋਜਨਾ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਨ, ਜਾਣਕਾਰੀ ਅਤੇ ਅਨੁਭਵ ਨੂੰ ਸਾਂਝਾ ਕਰਨ ਅਤੇ ਸਾਰੀਆਂ ਚਿੰਤਾਵਾਂ ਅਤੇ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰਨਗੇ। ਇਸ ਦੌਰਾਨ ਯੋਜਨਾ ਦੇ ਮਾਧਿਅਮ ਨਾਲ ਉਪਲਬਧ ਅਵਸਰਾਂ ਦਾ ਲਾਭ ਉਠਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

 

ਭਾਰੀ ਉਦਯੋਗ ਮੰਤਰਾਲੇ ਨੇ ਕਲੀਨਰ ਮੋਬੀਲਿਟੀ ਨੂੰ ਹੁਲਾਰਾ ਦੇਣ ਅਤੇ ਇਨੋਵੇਸ਼ਨ ਅਤੇ ਟੈਕਨੋਲੋਜੀ ਦਾ ਇੱਕ ਈਕੋਸਿਸਟਮ ਵਿਕਸਿਤ ਕਰਨ ਦੇ ਲਈ ਵਿਭਿੰਨ ਪਹਿਲ ਕੀਤੀ ਹੈ। ਔਟੋਮੋਟਿਵ ਖੇਤਰ ਵਿੱਚ, ਮੰਤਰਾਲੇ ਨੇ ਵਿਭਿੰਨ ਪ੍ਰਮੁੱਖ ਪ੍ਰੋਗਰਾਮ ਸ਼ੁਰੂ ਕੀਤੇ ਹਨ, ਇਨ੍ਹਾਂ ਵਿੱਚੋਂ ਇੱਕ ਔਟੋਮੋਬਾਈਲ ਅਤੇ ਔਟੋ ਘਟਕਾਂ ਦੇ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀਐੱਲਆਈ) ਹੈ ਇਸ ਯੋਜਨਾ ‘ਤੇ 25,938 ਕਰੋੜ ਰੁਪਏ ਦਾ ਖਰਚ ਰੱਖਿਆ ਗਿਆ ਹੈ।

 

ਇਨ੍ਹਾਂ ਯੋਜਨਾਵਾਂ ਦੇ ਵਿਆਪਕ ਪ੍ਰਭਾਵ ਨਾਲ ਔਟੋਮੋਟਿਵ ਉਦਯੋਗ ਨੂੰ ਹੁਲਾਰਾ ਮਿਲੇਗਾ ਅਤੇ ਇਹ ਅਨੁਮਾਨ ਵਿਅਕਤ ਕੀਤਾ ਗਿਆ ਹੈ ਕਿ ਭਾਰਤੀ ਔਟੋਮੋਟਿਵ ਉਦਯੋਗ 2030 ਤੱਕ ਵਿਸ਼ਵ ਵਿੱਚ ਤੀਸਰੇ ਸਥਾਨ ‘ਤੇ ਹੋਵੇਗਾ। ਭਾਰੀ ਉਦਯੋਗ ਮੰਤਰਾਲਾ, ਔਟੋਮੋਟਿਵ ਉਦਯੋਗ ਦੇ ਪੀਐੱਲਆਈ-ਔਟੋ ਆਵੇਦਕਾਂ ਨੂੰ ਮਹੱਤਵਪੂਰਨ ਹਿਤਧਾਰਕਾਂ ਵਿੱਚ ਪ੍ਰਮੁੱਖ ਮੰਨਦਾ ਹੈ। ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ “ਆਤਮਨਿਰਭਰਤਾ ਦੇ ਮਾਧਿਅਮ ਨਾਲ ਉਤਕ੍ਰਿਸ਼ਟਤਾ” ਨੂੰ ਪ੍ਰਾਪਤ ਕਰਨ ਦੇ ਲਈ ਮੰਤਰਾਲਾ, ਉਦਯੋਗ ਦਾ ਸਮਰਥਨ ਕਰਨ ਦੇ ਲਈ ਪ੍ਰਤੀਬੱਧ ਹੈ। ਭਾਰੀ ਉਦਯੋਗ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਐਡਵਾਂਸਡ ਔਟੋਮੋਟਿਵ ਟੈਕਨੋਲੋਜੀ (ਏਏਟੀ) ਉਤਪਾਦਾਂ ਨੂੰ ਸਥਾਨਕ ਪੱਧਰ ‘ਤੇ ਲਿਆਉਣ ਅਤੇ ਉਨ੍ਹਾਂ ਨੂੰ ਵਿਕਸਿਤ ਕਰਨ ਦਾ ਲਕਸ਼ ਔਟੋਮੋਟਿਵ ਉਦਯੋਗ ਦੇ ਸਮਰਥਨ ਅਤੇ ਵਿਕਾਸ ਦੇ ਬਿਨਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕੇਂਦਰ ਸਰਕਾਰ ਇਨੋਵੇਸ਼ਨ ਅਤੇ ਟੈਕਨੋਲੋਜੀ ਨੂੰ ਹੁਲਾਰਾ ਦੇਣ ਦੇ ਲਈ ਵਿੱਤੀ ਸਹਾਇਤਾ ਦੇ ਨਾਲ-ਨਾਲ ਵਾਤਾਵਰਣ ਪ੍ਰਦਾਨ ਕਰਕੇ ਇਸ ਮਹੱਤਵਪੂਰਨ ਉਦਯੋਗ ਨੂੰ ਮਜ਼ਬੂਤ ਕਰਨ ਦੀ ਨੈਤਿਕ ਜ਼ਿੰਮੇਦਾਰੀ ਲੈਂਦੀ ਹੈ।

***

ਬੀਵਾਈ/ਟੀਐੱਫਕੇ



(Release ID: 1953198) Visitor Counter : 81