ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੀ ਇਰਾਨ ਇਸਲਾਮਿਕ ਗਣਰਾਜ ਦੇ ਰਾਸ਼ਟਰਪਤੀ ਦੇ ਨਾਲ ਬੈਠਕ

Posted On: 24 AUG 2023 11:23PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15ਵੇਂ ਬ੍ਰਿਕਸ ਸਮਿਟ (15th BRICS Summit) ਦੇ ਅਵਸਰ ’ਤੇ 24 ਅਗਸਤ 2023 ਨੂੰ ਜੋਹਾਨਸਬਰਗ ਵਿੱਚ ਇਰਾਨ ਇਸਲਾਮਿਕ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਡਾ. ਸੈੱਯਦ ਇਬ੍ਰਾਹਿਮ ਰਾਇਸੀ (H.E. Dr Seyyed Ebrahim Raisi) ਨਾਲ ਮੁਲਾਕਾਤ ਕੀਤੀ।

 

ਦੋਹਾਂ ਲੀਡਰਾਂ ਨੇ ਵਪਾਰ ਅਤੇ ਨਿਵੇਸ਼, ਕਨੈਕਟੀਵਿਟੀ, ਊਰਜਾ ਅਤੇ ਆਤੰਕਵਾਦ ਨਾਲ ਮੁਕਾਬਲਾ ਕਰਨ (counter-terrorism) ਜਿਹੇ ਵਿਭਿੰਨ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਦੋਹਾਂ ਧਿਰਾਂ ਨੇ ਚਾਬਹਾਰ ਪ੍ਰੋਜੈਕਟ (Chabahar project) ਸਹਿਤ ਬੁਨਿਆਦੀ ਢਾਂਚਾ ਸਹਿਯੋਗ ਨੂੰ ਤੇਜ਼ੀ ਨਾਲ ਵਧਾਉਣ ’ਤੇ ਸਹਿਮਤੀ ਜਤਾਈ। ਦੋਹਾਂ ਲੀਡਰਾਂ ਨੇ ਅਫ਼ਗ਼ਾਨਿਸਤਾਨ ਸਹਿਤ ਖੇਤਰੀ ਵਿਕਾਸ ਦੇ ਮੁੱਦਿਆਂ ’ਤੇ ਭੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।

 

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਰਾਇਸੀ ਨੂੰ ਬ੍ਰਿਕਸ ਪਰਿਵਾਰ (BRICS family) ਵਿੱਚ ਸ਼ਾਮਲ ਹੋਣ ’ਤੇ ਵਧਾਈਆਂ ਦਿੱਤੀਆਂ।

 

ਇਰਾਨ ਦੇ ਰਾਸ਼ਟਰਪਤੀ ਰਾਇਸੀ ਨੇ ਚੰਦਰਯਾਨ ਮਿਸ਼ਨ ਦੀ ਸਫ਼ਲਤਾ ’ਤੇ ਪ੍ਰਧਾਨ ਮੰਤਰੀ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਇਰਾਨ ਦੀ ਬ੍ਰਿਕਸ ਮੈਂਬਰਸ਼ਿਪ (Iran’s BRICS membership) ਦੇ ਲਈ ਭਾਰਤ ਦੇ ਸਮਰਥਨ ਦੇ ਲਈ ਭੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।

 

 

***

ਡੀਐੱਸ



(Release ID: 1952154) Visitor Counter : 78