ਭਾਰਤ ਚੋਣ ਕਮਿਸ਼ਨ

ਕ੍ਰਿਕੇਟ ਲੈਜ਼ੈਂਡ, ਭਾਰਤ ਰਤਨ ਸਚਿਨ ਤੇਂਦੁਲਕਰ ਨੇ ਚੋਣ ਕਮਿਸ਼ਨ ਦੇ ਨੈਸ਼ਨਲ ਆਈਕੌਨ ਤੇ ਰੂਪ ਵਿੱਚ ਆਪਣੀ ਪਾਰੀ ਸ਼ੁਰੂ ਕੀਤੀ, ਵੱਧ ਤੋਂ ਵੱਧ ਮਤਦਾਨ ਦੇ ਲਈ ਵੋਟਰਾਂ ਨੂੰ ਜਾਗਰੂਕ ਕਰਨਗੇ


ਖੇਡ ਮੈਚਾਂ ਦੌਰਾਨ ਜੋ ਦਿਲ ਟੀਮ ਇੰਡੀਆ ਦੇ ਲਈ ਧੜਕਦੇ ਹਨ, ਉਹ ਮਤਦਾਨ ਕਰਕੇ ਸਾਡੇ ਲੋਕਤੰਤਰ ਨੂੰ ਅੱਗੇ ਲਿਜਾਉਣ ਦੇ ਲਈ ਵੀ ਉਸੇ ਤਰ੍ਹਾਂ ਧੜਕਣਗੇ: ਸਚਿਨ ਤੇਂਦੁਲਕਰ

ਤੇਂਦੁਲਕਰ ਵੱਧ ਤੋਂ ਵੱਧ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਵਿੱਚ ਆਦਰਸ਼ ਵਿਕਲਪ ਹਨ: ਚੀਫ ਇਲੈਕਸ਼ਨ ਕਮਿਸ਼ਨਰ ਰਾਜੀਵ ਕੁਮਾਰ

Posted On: 23 AUG 2023 3:57PM by PIB Chandigarh

ਕ੍ਰਿਕੇਟ ਲੈਜ਼ੈਂਡ ਅਤੇ ਭਾਰਤ ਰਤਨ ਸਚਿਨ ਰਮੇਸ਼ ਤੇਂਦੁਲਕਰ  ਨੇ ਅੱਜ ਭਾਰਤੀ ਚੋਣ ਕਮਿਸ਼ਨ ਲਈ ਵੋਟਰ ਜਾਗਰੂਕਤਾ ਅਤੇ ਸਿੱਖਿਆ ਲਈ ‘ਨੈਸ਼ਨਲ ਆਈਕੌਨ’ ਦੇ ਤੌਰ ‘ਤੇ ਇੱਕ ਨਵੀਂ ਪਾਰੀ ਸ਼ੁਰੂ ਕੀਤੀ।  ਚੀਫ ਇਲੈਕਸ਼ਨ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਅਤੇ ਇਲੈਕਸ਼ਨ ਕਮਿਸ਼ਨਰ ਸ਼੍ਰੀ ਅਨੂਪ ਚੰਦਰ ਪਾਂਡੇਯ ਅਤੇ ਸ਼੍ਰੀ ਅਰੂਣ ਗੋਇਲ ਦੀ ਮੌਜੂਦਗੀ ਵਿੱਚ ਆਕਾਸ਼ਵਾਣੀ ਰੰਗ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਤਿੰਨ ਵਰ੍ਹੇ ਦੇ ਸਮੇਂ ਲਈ ਮਹਾਨ ਕ੍ਰਿਕੇਟਰ ਦੇ ਨਾਲ ਇੱਕ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ ਗਏ। ਇਹ ਸਹਿਯੋਗ ਆਉਣ ਵਾਲੀਆਂ ਚੋਣਾਂ, ਵਿਸ਼ੇਸ਼ ਤੌਰ ‘ਤੇ ਆਮ ਚੋਣਾਂ 2024 ਵਿੱਚ ਵੋਟਰਾਂ ਦੀ ਭਾਗੀਦਾਰੀ ਵਧਾਉਣ ਲਈ ਨੌਜਵਾਨਾਂ ‘ਤੇ ਤੇਂਦੁਲਕਰ  ਦੇ ਵਿਲੱਖਣ ਪ੍ਰਭਾਵ ਦਾ ਲਾਭ ਲੈਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਇਸ ਸਾਂਝੇਦਾਰੀ ਦੇ ਜ਼ਰੀਏ ਭਾਰਤੀ ਚੋਣ ਕਮਿਸ਼ਨ ਦਾ ਉਦੇਸ਼ ਨਾਗਰਿਕਾਂ, ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਅਤੇ ਸ਼ਹਿਰੀ ਆਬਾਦੀ ਅਤੇ ਚੁਣਾਵੀ ਪ੍ਰਕਿਰਿਆ ਦੇ ਦਰਮਿਆਨ ਦੀ ਖਾਈ ਨੂੰ ਖ਼ਤਮ ਕਰਨਾ ਹੈ, ਜਿਸ ਨਾਲ ਸ਼ਹਿਰੀ ਅਤੇ ਯੁਵਾ ਦੀ ਬੇਰੂਖੀ ਦੀਆਂ ਚੁਣੌਤੀਆਂ ਦਾ ਸਮਾਧਾਨ ਹੋ ਸਕੇ।

 

ਭਾਰਤੀ ਚੋਣ ਕਮਿਸ਼ਨ ਦੇ ਨੈਸ਼ਨਲ ਆਈਕੌਨ  ਦੇ ਰੂਪ ਵਿੱਚ ਆਪਣੀ ਭੂਮਿਕਾ ਵਿੱਚ ਸਚਿਨ ਤੇਂਦੁਲਕਰ  ਨੇ ਇਸ ਮੁੱਦੇ ਪ੍ਰਤੀ ਆਪਣਾ ਉਤਸ਼ਾਹ ਅਤੇ ਪ੍ਰਤੀਬੱਧਤਾ ਵਿਅਕਤ ਕੀਤੀ ਅਤੇ ਕਿਹਾ ਕਿ ਭਾਰਤ ਜਿਹੇ ਜੀਵੰਤ ਲੋਕਤੰਤਰ ਦੇ ਲਈ ਯੁਵਾ ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਖੇਡ ਮੈਚਾਂ ਦੌਰਾਨ ਜੋ ਦਿਲ ਟੀਮ ਇੰਡੀਆ ਲਈ ਇੱਕ ਸੁਰ ਵਿੱਚ ‘ਇੰਡੀਆ, ਇੰਡੀਆ!’ ਦੀ ਜੈਕਾਰ ਦੇ ਨਾਲ ਧੜਕਦੇ ਹਨ, ਉਹ ਸਾਡੇ ਅਨਮੋਲ ਲੋਕਤੰਤਰ ਨੂੰ ਅੱਗੇ ਲੈ ਜਾਣ ਲਈ ਵੀ ਉਸੇ ਤਰਾਂ ਧੜਕਣਗੇ। ਅਜਿਹਾ ਕਰਨ ਦਾ ਇੱਕ ਸਰਲ ਲੇਕਿਨ ਸਭ ਤੋਂ ਸ਼ਕਤੀਸ਼ਾਲੀ ਤਰੀਕਾ ਨਿਯਮਿਤ ਤੌਰ ‘ਤੇ ਆਪਣਾ ਵੋਟ ਪਾਉਣਾ ਹੈ।

ਉਨ੍ਹਾਂ ਨੇ ਇਸ ਮੌਕੇ ‘ਤੇ ਕਿਹਾ ਕਿ ਸਟੇਡੀਅਮਾਂ ਵਿੱਚ ਭੀੜ ਤੋਂ ਲੈ ਕੇ ਮਤਦਾਨ ਕੇਂਦਰਾਂ ‘ਤੇ ਭੀੜ ਤੱਕ, ਰਾਸ਼ਟਰੀ ਟੀਮ ਦੇ ਨਾਲ ਖੜ੍ਹੇ ਹੋਣ ਤੋਂ ਲੈ ਕੇ ਵੋਟ ਪਾਉਣ ਲਈ ਸਮਾਂ ਕੱਢਣ ਤੱਕ ਅਸੀਂ ਜੋਸ਼ ਅਤੇ ਉਤਸਾਹ ਬਣਾਈ ਰੱਖਾਂਗੇ। ਜਦੋਂ ਦੇਸ਼ ਦੇ ਕੋਨੇ-ਕੋਨੇ ਤੋਂ ਯੁਵਾ ਚੁਣਾਵੀ ਲੋਕਤੰਤਰ ਵਿੱਚ ਵੱਡੀ ਸੰਖਿਆ ਵਿੱਚ ਭਾਗ ਲੈਣਗੇ ਤਾਂ ਅਸੀਂ ਆਪਣੇ ਦੇਸ਼ ਦੇ ਲਈ ਇੱਕ ਸਮ੍ਰਿੱਧ ਭਵਿੱਖ ਦੇਖਾਂਗੇ।

ਚੀਫ ਇਲੈਕਸ਼ਨ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਨੇ ਇਸ ਮੌਕੇ ‘ਤੇ ਕਿਹਾ ਕਿ ਸ਼੍ਰੀ ਸਚਿਨ ਤੇਂਦੁਲਕਰ  ਨਾ ਸਿਰਫ਼ ਭਾਰਤ ਵਿੱਚ ਬਲਕਿ ਵਿਸ਼ਵ ਪੱਧਰ ‘ਤੇ ਵੀ ਪ੍ਰਤਿਸ਼ਠਿਤ ਪ੍ਰਤੀਕ ਹਨ ਅਤੇ ਉਨ੍ਹਾਂ ਦੀ ਇੱਕ ਵਿਰਾਸਤ ਹੈ ਜੋ ਉਨ੍ਹਾਂ ਦੇ ਕ੍ਰਿਕੇਟ ਕੌਸ਼ਲ ਤੋਂ ਕਿਤੇ ਵੱਧ ਹੈ। ਸ਼੍ਰੀ ਰਾਜੀਵ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਸ਼ਾਨਦਾਰ ਕਰੀਅਰ ਉਤਕ੍ਰਿਸ਼ਟਤਾ, ਟੀਮ ਵਰਕ ਅਤੇ ਸਫ਼ਲਤਾ ਦੇ ਅਣਥੱਕ ਪ੍ਰਯਾਸ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਚੀਫ ਇਲੈਕਸ਼ਨ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਭਾਵ ਖੇਡਾਂ ਤੋਂ ਪਰ੍ਹੇ ਹੈ, ਜਿਸ ਨਾਲ ਉਹ ਭਾਰਤੀ ਚੋਣ ਕਮਿਸ਼ਨ ਦੇ ਨਾਲ ਸਹਿਯੋਗ ਕਰਨ ਅਤੇ ਵੋਟਰਾਂ ਨੂੰ ਆਕਰਸ਼ਿਤ ਕਰਨ ਦੇ ਲਈ ਇੱਕ ਆਦਰਸ਼ ਵਿਕਲਪ ਬਣ ਗਏ ਹਨ।

ਇਸ ਸਹਿਯੋਗ ਵਿੱਚ ਕਈ ਗਤੀਵਿਧੀਆਂ ਸ਼ਾਮਲ ਹੋਣਗੀਆਂ, ਜਿਨ੍ਹਾਂ ਵਿੱਚ ਸ਼੍ਰੀ ਤੇਂਦੁਲਕਰ  ਦੁਆਰਾ ਵਿਭਿੰਨ ਟੀਵੀ ਟੌਕ ਸ਼ੋਅ/ ਪ੍ਰੋਗਰਾਮਾਂ ਅਤੇ ਡਿਜੀਟਲ ਮੁਹਿੰਮਾਂ ਆਦਿ ਵਿੱਚ ਮਤਦਾਤਾ ਜਾਗਰੂਕਤਾ ਨੂੰ ਹੁਲਾਰਾ ਦੇਣਾ ਸ਼ਾਮਲ ਹੈ, ਜਿਸ ਦਾ ਉਦੇਸ਼ ਚੋਣ ਦੇ ਮਹੱਤਵ ਅਤੇ ਰਾਸ਼ਟਰ ਦੀ ਨੀਤੀ ਨੂੰ ਆਕਾਰ ਦੇਣ ਵਿੱਚ ਇਸ ਦੀ ਭੂਮਿਕਾ ਦੇ ਬਾਰੇ ਜਾਗਰੂਕਤਾ ਵਧਾਉਣਾ ਹੈ।

ਇਸ ਪ੍ਰੋਗਰਾਮ ਦੌਰਾਨ ਨੈਸ਼ਨਲ ਸਕੂਲ ਆਵ੍ ਡਰਾਮਾ ਦੇ ਵਿਦਿਆਰਥੀਆਂ ਨੇ ਲੋਕਤੰਤਰ ਦੀ ਮਜ਼ਬੂਤੀ ਵਿੱਚ ਮਤਦਾਨ (ਵੋਟ) ਦੇ ਮਹੱਤਵ ‘ਤੇ ਇੱਕ ਪ੍ਰਭਾਵਸ਼ਾਲੀ ਨਾਟਕ ਵੀ ਪੇਸ਼ ਕੀਤਾ।

 

 

ਭਾਰਤੀ ਚੋਣ ਕਮਿਸ਼ਨ ਵਿਭਿੰਨ ਖੇਤਰਾਂ ਦੇ ਪ੍ਰਸਿੱਧ ਭਾਰਤੀਆਂ ਦੇ ਨਾਲ ਖੁਦ ਨੂੰ ਜੋੜਦਾ ਹੈ ਅਤੇ ਲੋਕਤੰਤਰ ਦੇ ਪਰਵ ਵਿੱਚ ਭਾਗੀਦਾਰੀ ਲਈ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਉਨ੍ਹਾਂ ਨੂੰ ਭਾਰਤੀ ਚੋਣ ਕਮਿਸ਼ਨ ਦੇ ਨੈਸ਼ਨਲ ਆਈਕੌਨ  ਦੇ ਤੌਰ ‘ਤੇ ਨਿਯੁਕਤ ਕਰਦਾ ਹੈ। ਕਮਿਸ਼ਨ ਨੇ ਪਿਛਲੇ ਵਰ੍ਹੇ ਪ੍ਰਸਿੱਧ ਅਦਾਕਾਰ ਸ਼੍ਰੀ ਪੰਕਜ ਤ੍ਰਿਪਾਠੀ ਨੂੰ ਨੈਸ਼ਨਲ ਆਈਕੌਨ  ਦੇ ਤੌਰ ‘ਤੇ ਮਾਨਤਾ ਦਿੱਤੀ ਸੀ। ਇਸ ਤੋਂ ਪਹਿਲਾਂ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਐੱਮਐੱਸ ਧੋਨੀ, ਆਮਿਰ ਖਾਨ ਅਤੇ ਮੈਰੀਕੌਮ ਜਿਹੇ ਦਿੱਗਜ ਭਾਰਤੀ ਚੋਣ ਕਮਿਸ਼ਨ ਦੇ ਨੈਸ਼ਨਲ ਆਈਕੌਨ ਸਨ।

 

******

ਆਰਪੀ 



(Release ID: 1951719) Visitor Counter : 94