ਪ੍ਰਧਾਨ ਮੰਤਰੀ ਦਫਤਰ

15ਵੇਂ ਬ੍ਰਿਕਸ ਸਮਿਟ ਵਿੱਚ ਪ੍ਰਧਾਨ ਮੰਤਰੀ ਦਾ ਬਿਆਨ

Posted On: 23 AUG 2023 4:23PM by PIB Chandigarh

Excellency ਰਾਸ਼ਟਰਪਤੀ ਰਾਮਾਫੋਸਾ,

Excellency ਰਾਸ਼ਟਰਪਤੀ ਲੂਲਾ ਦਾ ਸਿਲਵਾ,

Excellency ਰਾਸ਼ਟਰਪਤੀ ਪੁਤਿਨ,

Excellency ਰਾਸ਼ਟਰਪਤੀ ਸ਼ੀ,

Ladies and Gentlemen,


ਪੰਦਰ੍ਹਵੇਂ (15ਵੇਂ) ਬ੍ਰਿਕਸ ਸਮਿਟ ਦੇ ਸ਼ਾਨਦਾਰ ਆਯੋਜਨ ਅਤੇ ਸਾਡੀ ਆਤਿਥਯ ਸਤਿਕਾਰ (ਪ੍ਰਾਹੁਣਚਾਰੀ/ਮਹਿਮਾਨ-ਨਿਵਾਜ਼ੀ) ਦੇ ਲਈ ਮੈਂ ਮੇਰੇ ਪ੍ਰਿਯ ਮਿੱਤਰ ਰਾਸ਼ਟਰਪਤੀ ਰਾਮਾਫੋਸਾ ਨੂੰ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ (ਉਨ੍ਹਾਂ ਦਾ) ਧੰਨਵਾਦ ਕਰਦਾ ਹਾਂ।

ਜੋਹਾਨਸਬਰਗ ਜਿਹੇ ਖੂਬਸੂਰਤ ਸ਼ਹਿਰ ਵਿੱਚ ਇੱਕ ਵਾਰ ਫਿਰ ਆਉਣਾ ਮੇਰੇ, ਅਤੇ ਮੇਰੇ ਡੈਲੀਗੇਸ਼ਨ ਦੇ ਲਈ ਅਤਿਅੰਤ ਖੁਸ਼ੀ ਦਾ ਵਿਸ਼ਾ ਹੈ।

ਇਸ ਸ਼ਹਿਰ ਦਾ ਭਾਰਤ ਦੇ ਲੋਕਾਂ ਅਤੇ ਭਾਰਤ ਦੇ ਇਤਿਹਾਸ ਨਾਲ ਪੁਰਾਣਾ ਗਹਿਰਾ ਸਬੰਧ ਹੈ।

ਇੱਥੋਂ ਕੁਝ ਦੂਰੀ ‘ਤੇ ਟੌਲਸਟੌਏ ਫਾਰਮ ਹੈ, ਜਿਸ ਦਾ ਨਿਰਮਾਣ ਮਹਾਤਮਾ ਗਾਂਧੀ ਨੇ 110 ਵਰ੍ਹੇ ਪਹਿਲਾਂ ਕੀਤਾ ਸੀ।

ਭਾਰਤ, ਯੂਰੇਸ਼ੀਆ ਅਤੇ ਅਫਰੀਕਾ ਦੇ ਮਹਾਨ ਵਿਚਾਰਾਂ ਨੂੰ ਜੋੜ ਕੇ ਮਹਾਤਮਾ ਗਾਂਧੀ ਨੇ ਸਾਡੀ ਏਕਤਾ ਅਤੇ ਆਪਸੀ ਸੌਹਾਰਦ(ਸੁਹਿਰਦਤਾ) ਦੀ ਮਜ਼ਬੂਤ ਨੀਂਹ ਰੱਖੀ ਸੀ।


Excellencies,
ਪਿਛਲੇ ਲਗਭਗ ਦੋ ਦਹਾਕਿਆਂ ਵਿੱਚ, ਬ੍ਰਿਕਸ ਨੇ ਇੱਕ ਬਹੁਤ ਹੀ ਲੰਬੀ ਅਤੇ ਸ਼ਾਨਦਾਰ ਯਾਤਰਾ ਤੈਅ ਕੀਤੀ ਹੈ।

ਇਸ ਯਾਤਰਾ ਵਿੱਚ ਅਸੀਂ ਅਨੇਕ ਉਪਲਬਧੀਆਂ ਹਾਸਲ ਕੀਤੀਆਂ ਹਨ।

ਸਾਡਾ New Development Bank ਗਲੋਬਲ ਸਾਊਥ ਦੇ ਦੇਸ਼ਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।


Contingency Reserve Arrangement ਦੇ ਮਾਧਿਅਮ ਨਾਲ ਅਸੀਂ financial safety net ਦਾ ਨਿਰਮਾਣ ਕੀਤਾ ਹੈ।

BRICS satellite ਕੌਂਸਟੀ-ਲੇਸ਼ਨ, ਵੈਕਸੀਨ R&D Centre, ਫਾਰਮਾ ਉਤਪਾਦਾਂ ਨੂੰ ਪਰਸਪਰ ਮਾਨਤਾ, ਜਿਹੀਆਂ ਪਹਿਲਾਂ ਨਾਲ ਅਸੀਂ ਬ੍ਰਿਕਸ ਦੇਸ਼ਾਂ ਦੇ ਆਮ ਨਾਗਰਿਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆ ਰਹੇ ਹਾਂ।

Youth ਸਮਿਟ, ਬ੍ਰਿਕਸ ਗੇਮਸ, Think Tanks Council ਜਿਹੇ initiatives ਨਾਲ ਅਸੀਂ ਸਾਰੇ ਦੇਸ਼ਾਂ ਦੇ ਦਰਮਿਆਨ people-to-people ties ਮਜ਼ਬੂਤ ਕਰ ਰਹੇ ਹਾਂ।



ਬ੍ਰਿਕਸ ਏਜੰਡਾ ਨੂੰ ਇੱਕ ਨਵੀਂ ਦਿਸ਼ਾ ਦੇਣ ਦੇ ਲਈ ਭਾਰਤ ਨੇ ਰੇਲਵੇ ਰਿਸਰਚ ਨੈੱਟਵਰਕ, MSMEs ਦੇ ਦਰਮਿਆਨ ਕਰੀਬੀ ਸਹਿਯੋਗ, ਔਨਲਾਈਨ ਬ੍ਰਿਕਸ ਡੇਟਾਬੇਸ, ਸਟਾਰਟਅੱਪ ਜਿਹੇ ਕੁਝ ਸੁਝਾਅ ਰੱਖੇ ਸਨ।

 ਮੈਨੂੰ ਖ਼ੁਸ਼ੀ ਹੈ ਕਿ ਇਨ੍ਹਾਂ ਵਿਸ਼ਿਆਂ 'ਤੇ ਮਹੱਤਵਪੂਰਨ ਪ੍ਰਗਤੀ ਹੋਈ ਹੈ।


Excellencies,
ਸਾਡੇ ਕਰੀਬੀ ਸਹਿਯੋਗ ਨੂੰ ਹੋਰ ਵਿਆਪਕ ਬਣਾਉਣ ਦੇ ਲਈ ਮੈਂ ਕੁਝ ਸੁਝਾਅ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ।

ਪਹਿਲਾ ਹੈ- Space ਦੇ ਖੇਤਰ ਵਿੱਚ ਸਹਿਯੋਗ। ਅਸੀਂ ਬ੍ਰਿਕਸ satellite ਕੌਂਸਟੀ-ਲੇਸ਼ਨ ‘ਤੇ ਪਹਿਲਾਂ ਤੋਂ ਕੰਮ ਕਰ ਰਹੇ ਹਾਂ।

ਇੱਕ ਕਦਮ ਅੱਗੇ ਵਧਾਉਂਦੇ ਹੋਏ, ਅਸੀਂ ਬ੍ਰਿਕਸ Space Exploration Consortium ਬਣਾਉਣ ‘ਤੇ ਵਿਚਾਰ ਕਰ ਸਕਦੇ ਹਾਂ।


ਇਸ ਦੇ ਤਹਿਤ ਅਸੀਂ space research, weather monitoring ਜਿਹੇ ਖੇਤਰਾਂ ਵਿੱਚ global good ਦੇ ਲਈ ਕੰਮ ਕਰ ਸਕਦੇ ਹਾਂ।

ਮੇਰਾ ਦੂਸਰਾ ਸੁਝਾਅ ਹੈ – ਸਿੱਖਿਆ, skill development ਅਤੇ ਟੈਕਨੋਲੋਜੀ ਵਿੱਚ ਸਹਿਯੋਗ।

ਬ੍ਰਿਕਸ ਨੂੰ ਇੱਕ future ready organization ਬਣਾਉਣ ਦੇ ਲਈ ਸਾਨੂੰ ਆਪਣੀਆਂ societies ਨੂੰ future ready ਬਣਾਉਣਾ ਹੋਵੇਗਾ। ਇਸ ਵਿੱਚ ਟੈਕਨੋਲੋਜੀ ਦੀ ਅਹਿਮ ਭੂਮਿਕਾ ਰਹੇਗੀ।



ਭਾਰਤ ਵਿੱਚ ਅਸੀਂ ਦੂਰ-ਸੁਦੂਰ ਅਤੇ ਗ੍ਰਾਮੀਣ ਖੇਤਰਾਂ ਦੇ ਬੱਚਿਆਂ ਤੱਕ ਸਿੱਖਿਆ ਪਹੁੰਚਾਉਣ ਦੇ ਲਈ DIKSHA ਯਾਨੀ Digital Infrastructure for Knowledge Sharing ਪਲੈਟਫਾਰਮ ਬਣਾਇਆ ਹੈ।

ਨਾਲ ਹੀ ਸਕੂਲ ਦੇ ਵਿਦਿਆਰਥੀਆਂ ਦੇ ਦਰਮਿਆਨ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ ਅਸੀਂ ਦੇਸ਼ ਭਰ ਵਿੱਚ ਦਸ ਹਜ਼ਾਰ ਅਟਲ tinkering labs ਬਣਾਈਆਂ ਹਨ।


ਭਾਸ਼ਾ-ਸਬੰਧੀ ਰੁਕਾਵਟਾਂ ਨੂੰ ਹਟਾਉਣ ਦੇ ਲਈ ਭਾਰਤ ਵਿੱਚ AI-based language platform, ਭਾਸ਼ਿਣੀ(भाषिणी), ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

Vaccination ਦੇ ਲਈ CoWIN ਪਲੈਟਫਾਰਮ ਬਣਾਇਆ ਗਿਆ ਹੈ।


Digital Public Infrastructure ਯਾਨੀ India Stack ਦੇ ਮਾਧਿਅਮ ਨਾਲ public service delivery ਨੂੰ revolutionise ਕੀਤਾ ਜਾ ਰਿਹਾ ਹੈ।

ਵਿਵਿਧਤਾ ਭਾਰਤ ਦੀ ਇੱਕ ਬਹੁਤ ਬੜੀ ਤਾਕਤ ਹੈ।


ਭਾਰਤ ਵਿੱਚ ਕਿਸੇ ਸਮੱਸਿਆ ਦਾ ਹੱਲ, ਇਸ ਵਿਵਿਧਤਾ ਦੀ ਕਸੌਟੀ ਨਾਲ ਨਿਕਲ ਕੇ ਆਉਂਦਾ ਹੈ।

ਇਸ ਲਈ ਇਹ solutions ਵਿਸ਼ਵ ਦੇ ਕਿਸੇ ਭੀ ਕੋਣੇ ਵਿੱਚ ਅਸਾਨੀ ਨਾਲ ਲਾਗੂ ਹੋ ਸਕਦੇ ਹਨ।

ਇਸ ਸੰਦਰਭ ਵਿੱਚ, ਭਾਰਤ ਵਿੱਚ ਵਿਕਸਿਤ ਇਨ੍ਹਾਂ ਸਾਰੇ ਪਲੈਟਫਾਰਮਸ ਨੂੰ ਬ੍ਰਿਕਸ ਪਾਰਟਨਰਸ ਦੇ ਨਾਲ ਸਾਂਝਾ ਕਰਨ ਵਿੱਚ ਸਾਨੂੰ ਖ਼ੁਸ਼ੀ ਹੋਵੇਗੀ।


ਮੇਰਾ ਤੀਸਰਾ ਸੁਝਾਅ ਹੈ ਕਿ ਇੱਕ ਦੂਸਰੇ ਦੀਆਂ ਤਾਕਤਾਂ ਦੀ ਪਹਿਚਾਣ ਕਰਨ ਦੇ ਲਈ ਅਸੀਂ ਮਿਲ ਕੇ skills mapping ਕਰ ਸਕਦੇ ਹਾਂ।

ਇਸ ਦੇ ਮਾਧਿਅਮ ਨਾਲ ਅਸੀਂ ਵਿਕਾਸ ਯਾਤਰਾ ਵਿੱਚ ਇੱਕ ਦੂਸਰੇ ਦੇ ਪੂਰਕ ਬਣ ਸਕਦੇ ਹਾਂ। ਮੇਰਾ ਚੌਥਾ ਸੁਝਾਅ ਹੈ- big cats ਦੇ ਸਬੰਧ ਵਿੱਚ।

ਬ੍ਰਿਕਸ ਦੇ ਪੰਜਾਂ ਦੇਸ਼ਾਂ ਵਿੱਚ ਬੜੀ ਸੰਖਿਆ ਵਿੱਚ ਵਿਭਿੰਨ ਪ੍ਰਜਾਤੀਆਂ ਦੇ big cats ਪਾਏ ਜਾਂਦੇ ਹਨ।

International Big Cat Alliance ਦੇ ਤਹਿਤ ਅਸੀਂ ਇਨ੍ਹਾਂ ਦੀ ਸੰਭਾਲ਼ ਦੇ ਲਈ ਸਾਂਝਾ ਪ੍ਰਯਾਸ ਕਰ ਸਕਦੇ ਹਾਂ।

ਮੇਰਾ ਪੰਜਵਾਂ ਸੁਝਾਅ ਹੈ- ਟ੍ਰੈਡਿਸ਼ਨਲ ਮੈਡੀਸਿਨ ਨੂੰ ਲੈ ਕੇ।

ਸਾਡੇ ਸਾਰੇ ਦੇਸ਼ਾਂ ਵਿੱਚ ਟ੍ਰੈਡਿਸ਼ਨਲ ਮੈਡੀਸਿਨ ਦਾ ਈਕੋਸਿਸਟਮ ਹੈ।


ਕੀ ਅਸੀਂ ਮਿਲ ਕੇ ਟ੍ਰੈਡਿਸ਼ਨਲ ਮੈਡੀਸਿਨ ਦੀ ਰਿਪਾਜ਼ਿਟਰੀ ਬਣਾ ਸਕਦੇ ਹਾਂ?

Excellencies,

ਦੱਖਣ ਅਫਰੀਕਾ ਦੀ ਪ੍ਰਧਾਨਗੀ ਵਿੱਚ ਗਲੋਬਲ ਸਾਊਥ ਦੇ ਦੇਸ਼ਾਂ ਨੂੰ ਬ੍ਰਿਕਸ ਵਿੱਚ ਇੱਕ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ।

ਅਸੀਂ ਇਸ ਦਾ ਹਿਰਦੇ ਤੋਂ ਸੁਆਗਤ ਕਰਦੇ ਹਾਂ।

ਇਹ ਵਰਤਮਾਨ ਸਮੇਂ ਦੀ ਮਾਤਰ ਅਪੇਖਿਆ ਹੀ ਨਹੀਂ, ਬਲਕਿ ਜ਼ਰੂਰਤ ਭੀ ਹੈ।


ਭਾਰਤ ਨੇ ਆਪਣੀ G-20 ਪ੍ਰਧਾਨਗੀ ਵਿੱਚ ਇਸ ਵਿਸ਼ੇ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਹੈ।

"One Earth, One Family, One Future” ਦੇ ਮੂਲਮੰਤਰ ‘ਤੇ ਅਸੀਂ ਸਾਰੇ ਦੇਸ਼ਾਂ ਦੇ ਨਾਲ ਮਿਲ ਕੇ ਅੱਗੇ ਵਧਣ ਦਾ ਪ੍ਰਯਾਸ ਕਰ ਰਹੇ ਹਾਂ।

ਇਸ ਵਰ੍ਹੇ ਜਨਵਰੀ ਵਿੱਚ ਆਯੋਜਿਤ Voice of Global South ਸਮਿਟ ਵਿੱਚ 125 ਦੇਸ਼ਾਂ ਨੇ ਹਿੱਸਾ ਲਿਆ, ਅਤੇ ਆਪਣੀਆਂ ਚਿੰਤਾਵਾਂ ਅਤੇ ਪ੍ਰਾਥਮਿਕਤਾਵਾਂ ਨੂੰ ਸਾਂਝਾ ਕੀਤਾ।


ਅਸੀਂ ਅਫਰੀਕਨ ਯੂਨੀਅਨ ਨੂੰ G-20 ਦੀ ਸਥਾਈ ਸਦੱਸਤਾ (ਮੈਂਬਰੀ)  ਦੇਣ ਦਾ ਪ੍ਰਸਤਾਵ ਭੀ ਰੱਖਿਆ ਹੈ।

ਮੈਨੂੰ ਵਿਸ਼ਵਾਸ ਹੈ ਕਿ ਸਾਰੇ ਬ੍ਰਿਕਸ ਪਾਰਟਨਰਸ, G20 ਵਿੱਚ ਭੀ ਨਾਲ ਹਨ। ਅਤੇ ਸਾਰੇ ਸਾਡੇ ਪ੍ਰਸਤਾਵ ਦਾ ਸਮਰਥਨ ਕਰਨਗੇ।

ਇਨ੍ਹਾਂ ਸਾਰੇ ਪ੍ਰਯਾਸਾਂ ਨੂੰ ਬ੍ਰਿਕਸ ਵਿੱਚ ਭੀ ਵਿਸ਼ੇਸ਼ ਸਥਾਨ ਦਿੱਤੇ ਜਾਣ ਨਾਲ ਗਲੋਬਲ ਸਾਊਥ ਦੇ ਦੇਸ਼ਾਂ ਦਾ ਆਤਮਬਲ ਹੋਰ ਵਧੇਗਾ।


Excellencies,
ਭਾਰਤ ਬ੍ਰਿਕਸ ਦੀ ਸਦੱਸਤਾ (ਮੈਂਬਰੀ) ਵਿੱਚ ਵਿਸਤਾਰ ਦਾ ਪੂਰਾ ਸਮਰਥਨ ਕਰਦਾ ਹੈ। ਅਤੇ ਇਸ ਵਿੱਚ consensus ਦੇ ਨਾਲ ਅੱਗੇ ਵਧਣ ਦਾ ਸੁਆਗਤ ਕਰਦਾ ਹੈ।

2016 ਵਿੱਚ, ਭਾਰਤ ਦੀ ਪ੍ਰਧਾਨਗੀ ਦੇ ਦੌਰਾਨ, ਅਸੀਂ BRICS ਨੂੰ Building Responsive, Inclusive, and Collective Solutions ਨਾਲ ਪਰਿਭਾਸ਼ਿਤ ਕੀਤਾ ਸੀ।


ਸੱਤ ਸਾਲ ਬਾਅਦ, ਅਸੀਂ ਕਹਿ ਸਕਦੇ ਹਾਂ ਕਿ, BRICS will be – Breaking barriers, Revitalising economies, Inspiring Innovation, Creating opportunities, and Shaping the future.

 

 ਅਸੀਂ ਸਾਰੇ ਬ੍ਰਿਕਸ ਪਾਰਟਨਰਸ ਦੇ ਨਾਲ ਮਿਲ ਕੇ ਇਸ ਨਵੀਂ ਪਰਿਭਾਸ਼ਾ ਨੂੰ ਸਾਰਥਕ ਕਰਨ ਵਿੱਚ ਸਰਗਰਮ ਯੋਗਦਾਨ ਦਿੰਦੇ ਰਹਾਂਗੇ।

ਬਹੁਤ-ਬਹੁਤ ਧੰਨਵਾਦ।

*********

ਡੀਐੱਸ/ਏਕੇ



 



(Release ID: 1951659) Visitor Counter : 72