ਵਿੱਤ ਮੰਤਰਾਲਾ
azadi ka amrit mahotsav

ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ ਸੰਯੁਕਤ ਕਸਟਮ ਸਮੂਹ ਦੀ 14ਵੀਂ ਮੀਟਿੰਗ ਸੰਪੰਨ

Posted On: 22 AUG 2023 5:36PM by PIB Chandigarh

ਭਾਰਤ ਅਤੇ ਬੰਗਲਾ ਦੇਸ਼ ਦੇ ਦਰਮਿਆਨ ਸੰਯੁਕਤ ਕਸਟਮ ਸਮੂਹ (ਜੇਜੀਸੀ) ਦੀ 14ਵੀਂ ਮੀਟਿੰਗ 21 ਅਤੇ 22 ਅਗਸਤ, 2023 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਸਹਿ-ਪ੍ਰਧਾਨਗੀ ਮੈਂਬਰ (ਕਸਟਮ), ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ, ਭਾਰਤ ਅਤੇ ਮੈਂਬਰ (ਕਸਟਮ: ਆਡਿਟ, ਆਧੁਨਿਕੀਕਰਣ ਅਤੇ ਅੰਤਰਰਾਸ਼ਟਰੀ ਵਪਾਰ),ਨੈਸ਼ਨਲ ਬੋਰਡ ਆਵ੍ ਰੈਵੇਨਿਊ, ਬੰਗਲਾਦੇਸ਼ ਨੇ ਕੀਤੀ।

ਕਸਟਮ ਦੇ ਖੇਤਰ ਵਿੱਚ ਸਹਿਯੋਗ ਅਤੇ ਸੀਮਾ ਪਾਰ ਵਪਾਰ ਵਿੱਚ ਸੁਵਿਧਾ ਨਾਲ ਸਬੰਧਿਤ ਮੁੱਦਿਆਂ ’ਤੇ ਚਰਚਾ ਕਰਨ ਲਈ ਭਾਰਤ-ਬੰਗਲਾਦੇਸ਼ ਸੰਯੁਕਤ ਕਸਟਮ ਸਮੂਹ ਦੀ ਮੀਟਿੰਗਾਂ ਹਰ ਸਾਲ ਆਯੋਜਿਤ ਕੀਤੀਆਂ ਜਾਂਦੀਆਂ ਹਨ। ਇਹ ਮੀਟਿੰਗਾਂ ਜ਼ਮੀਨੀ ਸਰਹੱਦਾਂ ’ਤੇ ਸੁਚਾਰੂ ਕਸਟਮ ਕਲੀਅਰੈਂਸ ਲਈ ਕਨੈਕਟੀਵਿਟੀ ਵਧਾਉਣ ਅਤੇ ਵਪਾਰ ਸਬੰਧੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਮਹੱਤਵਪੂਰਨ ਭੁਮਿਕਾ ਨਿਭਾਉਂਦੀਆਂ ਹਨ। ਪੱਛਮੀ ਬੰਗਾਲ, ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ ਰਾਜਾਂ ਵਿੱਚ ਭਾਰਤ-ਬੰਗਲਾਦੇਸ਼ ਸਰਹੱਦ ’ਤੇ 62 ਲੈਂਡ ਕਸਟਮ ਸਟੇਸ਼ਨ ਹਨ (ਜਿਨ੍ਹਾਂ ਵਿੱਚ ਲੈਂਡ ਬੋਰਡਰ ਕਰਾਸਿੰਗ ਪੁਆਇੰਟ, ਰੇਲਵੇ ਸਟੇਸ਼ਨ ਅਤੇ ਨਦੀ ਦੇ ਕਿਨਾਰੇ/ਬੰਦਰਗਾਹਾਂ ਸ਼ਾਮਲ ਹਨ)।

ਇਸ ਸੰਦਰਭ ਵਿੱਚ ਹਾਲ ਹੀ ਵਿੱਚ ਭਾਰਤ ਦੁਆਰਾ ਵਪਾਰ ਵਿੱਚ ਸੁਵਿਧਾ ਦੇ ਲਈ ਕਈ ਉਪਾਅ ਕੀਤੇ ਗਏ ਹਨ ਜਿਵੇਂ ਕਿ ਕਿਸੇ ਵੀ ਇਨਲੈਂਡ ਕੰਟੇਨਰ ਡਿਪੂ (ਆਈਸੀਡੀ) ਵਿੱਚ ਕਸਟਮ ਕਲੀਅਰੈਂਸ ਦੀ ਸੁਵਿਧਾ ਦੇ ਨਾਲ ਬੰਦ ਕੰਟੇਨਰਾਂ ਵਿੱਚ ਰੇਲ ਮਾਰਗ ਦੁਆਰਾ ਬੰਗਲਾਦੇਸ਼ ਤੋਂ ਭਾਰਤ ਨੂੰ ਨਿਰਯਾਤ ਸੰਭਵ ਕੀਤਾ ਗਿਆ ਹੈ, ਜਿਸ ਦੇ ਲਈ 17 ਮਈ 2022 ਦਾ ਸਰਕੂਲਰ ਦੇਖੋ। ਇਸ ਨਾਲ ਸਰਹੱਦੀ ਵਪਾਰ ਕੇਂਦਰਾਂ ‘ਤੇ ਭੀੜ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ। ਇਨਲੈਂਡ ਜਲ ਮਾਰਗਾਂ ਦਾ ਉਪਯੋਗ ਕਰਕੇ ਭਾਰਤ ਸਥਿਤ ਆਈਸੀਡੀ ਤੋਂ ਬੰਗਲਾਦੇਸ਼ ਤੱਕ ਕਾਰਗੋ ਦੇ ਨਿਰਯਾਤ ਨੂੰ ਸੰਭਵ ਕਰਨ ਲਈ 09 ਸਤੰਬਰ 2022 ਨੂੰ ਸਰਕੂਲਰ ਜਾਰੀ ਕੀਤਾ ਗਿਆ ਹੈ।

ਇਸ ਤਰ੍ਹਾਂ ਨਦੀ ਤੱਟ ਅਤੇ ਭੂਮੀ ਮਾਰਗਾਂ ਦਾ ਉਪਯੋਗ ਕਰਕੇ ਤੀਸਰੇ ਜਾਂ ਹੋਰ ਦੇਸ਼ਾਂ ਦੇ ਲਈ ਬੰਗਲਾਦੇਸ਼ ਤੋਂ ਕੰਟੇਨਰਾਈਜ਼ਡ ਐਕਸਪੋਰਟ ਕਾਰਗੋ ਦੀ ਟਰਾਂਸਸ਼ਿਪਮੈਂਟ ਨੂੰ ਭਾਰਤ ਦੇ ਰਾਹ ਸੰਭਵ ਕਰਨ ਲਈ 14 ਸਤੰਬਰ 2022 ਨੂੰ ਸਰਕੂਲਰ ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ 07 ਫਰਵਰੀ 2023 ਨੂੰ ਜਾਰੀ ਸਰਕੂਲਰ ਦੇ ਤਹਿਤ ਦਿੱਲੀ ਏਅਰ ਕਾਰਗੋ ਦਾ ਉਪਯੋਗ ਕਰਕੇ ਤੀਸਰੇ ਜਾਂ ਹੋਰ ਦੇਸ਼ਾਂ ਦੇ ਲਈ ਬੰਗਲਾਦੇਸ਼ ਨਿਰਯਾਤ ਕਾਰਗੋ ਦੀ ਟ੍ਰਾਂਸਸ਼ਿਪਮੈਂਟ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।

ਜੇਜੀਸੀ ਦੀ 14ਵੀਂ ਮੀਟਿੰਗ ਵਿੱਚ ਕਈ ਦੁਵੱਲੇ ਮੁੱਦਿਆਂ ਜਿਵੇਂ ਕਿ ਨਵੇਂ ਜ਼ਮੀਨੀ ਕਸਟਮ ਸਟੇਸ਼ਨ ਖੁੱਲ੍ਹਣ, ਬੰਦਰਗਾਹ ‘ਤੇ ਲੱਗੀ ਪਾਬੰਦੀਆਂ ਨੂੰ ਸੌਖਾ ਬਣਾਉਣਾ, ਸੜਕ ਅਤੇ ਰੇਲ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ, ਕਸਟਮ ਡੇਟਾ ਦੇ ਪਹਿਲੇ ਤੋਂ ਆਦਾਨ-ਪ੍ਰਦਾਨ ਕਰਨਾ ਅਤੇ ਕਸਟਮ ਵਿੱਚ ਸਹਿਯੋਗ ’ਤੇ ਇੱਕ ਦੁਵੱਲੇ ਸਮਝੌਤੇ ਕਰਨ ’ਤੇ ਚਰਚਾ ਹੋਈ। ਭਾਰਤ ਨੇ ਸਬੰਧਿਤ ਟੈਸਟ ਪੂਰਾ ਕਰਨ ਅਤੇ ‘ਚਟੋਗ੍ਰਾਮ ਅਤੇ ਮੋਂਗਲਾ ਬੰਦਰਗਾਹਾਂ ਦੇ ਉਪਯੋਗ ‘ਤੇ ਸਮਝੌਤੇ (ਏਸੀਐੱਮਪੀ)’ ਨੂੰ ਚਾਲੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨ ਲਈ ਬੰਗਲਾਦੇਸ਼ ਦਾ ਧੰਨਵਾਦ ਕੀਤਾ, ਜਿਵੇਂ ਕਿ ਜੇਜੀਸੀ ਦੀ 13ਵੀਂ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਸੀ, ਅਤੇ ਇਸ ਦੇ ਨਾਲ ਹੀ ਏਸੀਐੱਮਪੀ ਨਾਲ ਸਬੰਧਿਤ ਟ੍ਰਾਂਜ਼ਿਟ ਮੋਡਿਊਲ ਦੀ ਇਲੈਕਟ੍ਰੋਨਿਕ ਕਨੈਕਟੀਵਿਟੀ ’ਤੇ ਚਰਚਾਵਾਂ ਸ਼ੁਰੂ ਕੀਤੀਆਂ।

ਦੋਵਾਂ ਧਿਰਾਂ ਦੁਆਰਾ ਆਪਸੀ ਹਿਤ ਵਾਲੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਦੀ ਪ੍ਰਤੀਬੱਧਤਾ ਵਿਅਕਤ ਕੀਤੇ ਜਾਣ ਦੇ ਨਾਲ ਦੁਵੱਲੀ ਮੀਟਿੰਗ ਸਫ਼ਲਤਾਪੂਰਵਕ ਸੰਪੰਨ ਹੋਈ।

****

ਪੀਪੀਜੀ/ਕੇਐੱਮਐੱਨ


(Release ID: 1951381) Visitor Counter : 121


Read this release in: English , Urdu , Hindi , Tamil , Telugu