ਸੱਭਿਆਚਾਰ ਮੰਤਰਾਲਾ
ਚੌਥੀ ਜੀ-20 ਕਲਚਰ ਵਰਕਿੰਗ ਗਰੁੱਪ (ਸੀਡਬਲਿਊਜੀ) ਦੀ ਮੀਟਿੰਗ ਕੱਲ੍ਹ ਵਾਰਾਣਸੀ ਵਿੱਚ ਸ਼ੁਰੂ
‘ਜੀ-20 ਕਲਚਰ: ਸ਼ੇਪਿੰਗ ਦੀ ਗਲੋਬਲ ਨੈਰੇਟਿਵ ਫਾਰ ਇਨਕਲੂਸਿਵ ਗ੍ਰੋਥ’ ‘ਤੇ ਗਲੋਬਲ ਥੀਮੈਟਿਕ ਵੈਬਿਨਾਰ ਰਿਪੋਰਟ ਮੀਟਿੰਗ ਦੇ ਹਿੱਸੇ ਵਜੋਂ ਜਾਰੀ ਕੀਤੀ ਜਾਵੇਗੀ
“ਸੁਰ ਵਸੁਧਾ” ਸਿਰਲੇਖ ਵਾਲਾ ਇੱਕ ਵਿਸ਼ੇਸ਼ ਜੀ-20 ਗਲੋਬਲ ਆਰਕੈਸਟਰਾ ਦਾ ਪ੍ਰਦਰਸ਼ਨ ਵਾਰਾਣਸੀ ਵਿੱਚ ਆਯੋਜਿਤ ਕੀਤਾ ਜਾਵੇਗਾ
Posted On:
22 AUG 2023 5:30PM by PIB Chandigarh
ਜੀ-20 ਕਲਚਰ ਵਰਕਿੰਗ ਗਰੁੱਪ ਦੀ ਚੌਥੀ ਮੀਟਿੰਗ ਕੱਲ੍ਹ ਵਾਰਾਣਸੀ ਵਿੱਚ ਸ਼ੁਰੂ ਹੋਵੇਗੀ, ਜਿਸ ਦੀ ਸਮਾਪਤੀ 26 ਅਗਸਤ, 2023 ਨੂੰ ਸੱਭਿਆਚਾਰਕ ਮੰਤਰੀਆਂ ਦੀ ਮੀਟਿੰਗ ਦੇ ਨਾਲ ਹੋਵੇਗੀ। ਜੀ-20 ਦੇਸ਼ਾਂ, ਸੱਦੇ ਗਏ ਦੇਸ਼ਾਂ ਅਤੇ ਵਿਭਿੰਨ ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀ ਮੀਟਿੰਗ ਵਿੱਚ ਸ਼ਾਮਲ ਹੋਣਗੇ।
ਖਜੂਰਾਹੋ, ਭੁਵਨੇਸ਼ਵਰ ਅਤੇ ਹੰਪੀ ਵਿੱਚ ਪਹਿਲਾਂ ਹੋਣ ਵਾਲੀਆਂ ਤਿੰਨ ਸੀਡਬਲਿਊਜੀ ਮੀਟਿੰਗਾਂ ਅਤੇ ਚਾਰ ਗਲੋਬਲ ਥੀਮੈਟਿਕ ਵੈਬਿਨਾਰਾਂ ਦੀ ਸਫ਼ਲਤਾ ਦੇ ਅਧਾਰ ’ਤੇ ਸੀਡਬਲਿਊਜੀ ਦੀ ਚੌਥੀ ਮੀਟਿੰਗ ਵਾਰਾਣਸੀ ਵਿੱਚ 23 ਤੋਂ 25 ਅਗਸਤ, 2023 ਤੱਕ ਹੋਵੇਗੀ। ਇਸ ਦਾ ਟੀਚਾ ਨੀਤੀ-ਨਿਰਮਾਣ ਦੇ ਕੇਂਦਰ ਵਿੱਚ ਸੰਸਕ੍ਰਿਤੀ ਨੂੰ ਰੱਖ ਕੇ ਕਾਰਵਾਈਯੋਗ ਨਤੀਜਿਆਂ ਨੂੰ ਪ੍ਰਾਪਤ ਕਰਨਾ ਹੈ।
ਸੀਡਬਲਿਊਜੀ ਦੇ ਪ੍ਰਾਥਮਿਕਤਾ ਵਾਲੇ ਖੇਤਰਾਂ ’ਤੇ ਮਾਹਿਰ-ਸੰਚਾਲਿਤ ਗਲੋਬਲ ਥੀਮੈਟਿਕ ਵੈਬਿਨਾਰ ਦੇ ਵਿਚਾਰਾਂ ਅਤੇ ਸਿਫ਼ਾਰਿਸ਼ਾਂ ਨੂੰ ‘ਜੀ-20 ਕਲਚਰ: ਸ਼ੇਪਿੰਗ ਦੀ ਗਲੋਬਲ ਨੈਰੇਟਿਵ ਫਾਰ ਇਨਕਲੂਸਿਵ ਗ੍ਰੋਥ’ (ਜੀ-20 ਸੰਸਕ੍ਰਿਤੀ: ਸਮਾਵੇਸ਼ੀ ਵਿਕਾਸ ਦੇ ਲਈ ਗਲੋਬਲ ਵਿਚਾਰ-ਵਟਾਂਦਰੇ ਨੂੰ ਆਕਾਰ ਦੇਣਾ) ਨਾਮਕ ਇੱਕ ਵਿਆਪਕ ਰਿਪੋਰਟ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਰਿਪੋਰਟ ਨੂੰ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਵਿੱਚ ਕਲਚਰ ਵਰਕਿੰਗ ਗਰੁੱਪ ਦੁਆਰਾ ਸੱਭਿਆਚਾਰਕ ਮੰਤਰੀਆਂ ਦੀ ਮੀਟਿੰਗ ਦੇ ਇੱਕ ਹਿੱਸੇ ਵਜੋਂ ਵਾਰਾਣਸੀ ਵਿੱਚ ਜਾਰੀ ਕੀਤਾ ਜਾਵੇਗਾ।
ਵਾਰਾਣਸੀ ਵਿੱਚ ਸੱਭਿਆਚਾਰਕ ਮੰਤਰੀਆਂ ਦੀ ਮੀਟਿੰਗ ਦਾ ਉਦੇਸ਼ ਭਾਰਤੀ ਪ੍ਰਧਾਨਗੀ ਦੇ ਤਹਿਤ ਵਿਅਕਤ ਕੀਤੇ ਗਏ ਚਾਰ ਪ੍ਰਾਥਮਿਕਤਾ ਵਾਲੇ ਖੇਤਰਾਂ ’ਤੇ ਤਰੱਕੀ ਦੇ ਸਿਲਸਿਲੇ ਵਿੱਚ ਸਮੂਹਿਕ ਕੰਮਾਂ ਵਿੱਚ ਤੇਜ਼ੀ ਲਿਆਉਣਾ ਹੋਵੇਗਾ। ਇਸ ਦੇ ਜ਼ਰੀਏ ਸੱਭਿਆਚਾਰਕ ਸੰਪੱਤੀ ਦੀ ਸੰਭਾਲ਼ ਅਤੇ ਪੁਨਰ ਸਥਾਪਨਾ, ਇੱਕ ਟਿਕਾਊ ਭਵਿੱਖ ਲਈ ਮੌਜੂਦਾ ਵਿਰਾਸਤ ਦਾ ਉਪਯੋਗ, ਸੱਭਿਆਚਾਰਕ ਅਤੇ ਰਚਨਾਤਮਕ ਉਦਯੋਗਾਂ ਨੂੰ ਹੁਲਾਰਾ ਦੇਣਾ ਅਤੇ ਰਚਨਾਤਮਕ ਅਰਥਵਿਵਸਥਾ, ਸੱਭਿਆਚਾਰ ਦੀ ਸੰਭਾਲ਼, ਅਤੇ ਪ੍ਰੋਤਸਾਹਨ ਦੇ ਲਈ ਟੈਕਨੋਲੋਜੀਆਂ ਤੋਂ ਲਾਭ ਉਠਾਉਣ ਦੇ ਕੰਮ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਭਾਰਤ ਦੀ ਜੀ-20 ਪ੍ਰਧਾਨਗੀ ਦੇ ਤਹਿਤ ਸੀਡਬਲਿਊਜੀ ਨੇ ਵਿਭਿੰਨ ਸੱਭਿਆਚਾਰਾਂ ਅਤੇ ਭਾਈਚਾਰਿਆਂ ਦੇ ਦਰਮਿਆਨ ਸ਼ਾਂਤੀਪੂਰਨ ਸਹਿ-ਹੋਂਦ ’ਤੇ ਅਧਾਰਿਤ ਬਹੁ-ਪੱਖੀਵਾਦ ਵਿੱਚ ਭਾਰਤ ਦੇ ਅਟੂਟ ਵਿਸ਼ਵਾਸ ਨੂੰ ਉਜਾਗਰ ਕਰਨ ਲਈ ‘ਸੱਭਿਆਚਾਰ ਸਭ ਨੂੰ ਇੱਕਜੁਟ ਕਰਦਾ ਹੈ’ ਅਭਿਯਾਨ ਸ਼ੁਰੂ ਕੀਤਾ ਸੀ। ਸੀਡਬਲਿਊਜੀ 26 ਅਗਸਤ, 2023 ਨੂੰ ਅਭਿਯਾਨ ਦੀ ਯਾਦ ਵਿੱਚ ਇੱਕ ਵਿਸ਼ੇਸ਼ ਡਾਕ ਟਿਕਟ ਜਾਰੀ ਕਰ ਰਿਹਾ ਹੈ। ‘ਕਲਚਰ ਯੂਨਾਇਟਸ ਆਲ’ ਡਾਕ ਟਿਕਟ ਨੂੰ ਸੱਭਿਆਚਾਰਕ ਆਦਾਨ-ਪ੍ਰਦਾਨ ਦਾ ਪ੍ਰਤੀਨਿਧੀਤਵ ਕਰਨ ਅਤੇ ਸੱਭਿਆਚਾਰਕ ਸੰਦਰਭ ਸਥਾਪਿਤ ਕਰਨ ਲਈ ਕਨੈਕਟੀਵਿਟੀ, ਸੰਚਾਰ ਅਤੇ ਯਾਤਰਾ ਸਬੰਧੀ ਵਿਚਾਰਾਂ ਨੂੰ ਮਿਲਾ ਕੇ ਇੱਕ ਵਿਸ਼ੇਸ਼ ਪ੍ਰਤੀਕ ਵਜੋਂ ਤਿਆਰ ਕੀਤਾ ਗਿਆ ਹੈ।
ਮੀਟਿੰਗ ਦੌਰਾਨ, ਪ੍ਰਤੀਨਿਧੀਆਂ ਨੂੰ ਗੰਗਾ ਨਦੀ ਦੇ ਤਟ ’ਤੇ ਵਿਸ਼ਵ ਪ੍ਰਸਿੱਧ ਗੰਗਾ ਆਰਤੀ ਦਾ ਅਨੁਭਵ ਕਰਨ ਅਤੇ ਸਮ੍ਰਾਟ ਅਸ਼ੋਕ ਦੀ ਸਿੰਘਚਤੁਰਮੁਖ ਰਾਜਧਾਨੀ ਸਾਰਨਾਥ ਦੇ ਸੁੰਦਰ ਇਤਿਹਾਸ ਨੂੰ ਜਾਣਨ ਦਾ ਮੌਕਾ ਮਿਲੇਗਾ। ਜੀ-20 ਮੈਂਬਰ ਦੇਸ਼ਾਂ ਅਤੇ ਸੱਦੇ ਗਏ ਦੇਸ਼ਾਂ ਦੇ ਸਮ੍ਰਿੱਧ ਸੰਗੀਤ ਗਿਆਨ ਅਤੇ ਵਿਰਾਸਤ ਦਾ ਜਸ਼ਨ ਮਨਾਉਂਦੇ ਹੋਏ “ਸੁਰ ਵਸੁਧਾ” ਸਿਰਲੇਖ ਤੋਂ ਜੀ-20 ਗਲੋਬਲ ਆਰਕੈਸਟਰਾ ਪ੍ਰਦਰਸ਼ਨ ਵਾਰਾਣਸੀ ਵਿੱਚ ਪੇਸ਼ ਕੀਤਾ ਜਾਵੇਗਾ। ਸਾਰੇ ਪ੍ਰਤੀਨਿਧੀ ਵਾਰਾਣਸੀ ਵਿੱਚ ਆਪਣੇ ਸਮੇਂ ਦੌਰਾਨ ਭਾਰਤੀ ਸ਼ਾਸਤਰੀ ਸੰਗੀਤ ਅਤੇ ਨ੍ਰਿਤ ਰੂਪਾਂ ਸਮੇਤ ਸੱਭਿਆਚਾਰਕ ਪ੍ਰਦਰਸ਼ਨ ਦਾ ਵੀ ਨਿਰਖਣ ਕਰਨਗੇ।
ਵਰ੍ਹੇ 2020 ਵਿੱਚ, ਸਾਊਦੀ ਅਰਬ ਦੀ ਪ੍ਰਧਾਨਗੀ ਦੇ ਤਹਿਤ, ਸੱਭਿਆਚਾਰਕ ਮੰਤਰੀਆਂ ਦੀ ਪਹਿਲੀ ਵਾਰ ਜੀ-20 ਦੇ ਨਾਲ ਮੀਟਿੰਗ ਹੋਈ ਸੀ। ਵਰ੍ਹੇ 2021 ਵਿੱਚ, ਇਟਲੀ ਦੀ ਪ੍ਰਧਾਨਗੀ ਦੌਰਾਨ ਸੱਭਿਆਚਾਰ ਨੂੰ ਇੱਕ ਵਰਕਿੰਗ ਗਰੁੱਪ ਵਜੋਂ ਰਸਮੀ ਰੂਪ ਦਿੱਤਾ ਗਿਆ, ਜਿਸ ਦੇ ਨਤੀਜੇ ਵਜੋਂ ਜੀ-20 ਸੱਭਿਆਚਾਰਕ ਮੰਤਰੀਆਂ ਦੀ ਮੀਟਿੰਗ ਹੋਈ ਅਤੇ ਉਸ ਤੋਂ ਬਾਅਦ ‘ਰੋਮ ਸੱਭਿਆਚਾਰ ਮੰਤਰੀਆਂ ਦਾ ਘੋਸ਼ਣਾ-ਪੱਤਰ ਜਾਰੀ ਕੀਤਾ ਗਿਆ। ਇੰਡੋਨੇਸ਼ੀਆ ਦੀ ਪ੍ਰਧਾਨਗੀ ਵਿੱਚ 2022 ਦੇ ‘ਬਾਲੀ ਘੋਸ਼ਣਾ-ਪੱਤਰ’ ਨੇ ਟਿਕਾਊ ਵਿਕਾਸ ਵਿੱਚ ਸੱਭਿਆਚਾਰ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਵਾਰਾਣਸੀ ਵਿੱਚ, ਇਹ ਚੌਥੀ ਵਾਰ ਹੋਵੇਗਾ ਜਦੋਂ ਜੀ-20 ਮੈਂਬਰਾਂ ਅਤੇ ਸੱਦੇ ਗਏ ਦੇਸ਼ਾਂ ਦੇ ਸੱਭਿਆਚਾਰਕ ਮੰਤਰੀਆਂ ਦੀ ਮੀਟਿੰਗ ਹੋਵੇਗੀ।
***
ਐੱਨਬੀ/ਐੱਸਕੇ
(Release ID: 1951370)