ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਜੂਨ-ਜੁਲਾਈ 2023 ਦੇ ਲਈ ‘ਸਕੱਤਰੇਤ ਸੁਧਾਰ’ ਰਿਪੋਰਟ ਦਾ 7ਵਾਂ ਸੰਸਕਰਣ ਜਾਰੀ


88.94% ਜਨਤਕ ਸ਼ਿਕਾਇਤਾਂ ਦਾ ਨਿਪਟਾਰਾ (9.70 ਲੱਖ ਵਿੱਚੋਂ 8.63 ਲੱਖ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ)

ਭਾਰਤ ਸਰਕਾਰ ਦੇ ਸਾਰੇ ਮੰਤਰਾਲਿਆਂ/ਵਿਭਾਗਾਂ ਨੇ ਸਰਲੀਕਰਨ ਨੂੰ ਅਪਣਾਇਆ ਅਤੇ ਉਹ ਅੰਸ਼ਿਕ ਤੌਰ ’ਤੇ ਸਰਲੀਕ੍ਰਿਤ/ਪੂਰੀ ਤਰ੍ਹਾਂ: ਸਰਲੀਕ੍ਰਿਤ ਸ਼੍ਰੇਣੀ ਵਿੱਚ ਹਨ

3.22 ਲੱਖ ਫਾਈਲਾਂ ਦੀ ਸਮੀਖਿਆ ਕੀਤੀ ਗਈ, ਜਿਨ੍ਹਾਂ ਵਿੱਚੋਂ 1.49 ਲੱਖ ਫਾਈਲਾਂ ਨੂੰ ਹਟਾ ਦਿੱਤਾ ਗਿਆ

10 ਮੰਤਰਾਲਿਆਂ/ਵਿਭਾਗਾਂ ਦੇ ਕੋਲ ਜੂਨ-ਜੁਲਾਈ 2023 ਦੇ ਲਈ-ਰਸੀਦਾਂ ਦਾ 100 ਪ੍ਰਤੀਸ਼ਤ ਹਿੱਸਾ

40.64 ਲੱਖ ਵਰਗਫੁੱਟ ਜਗ੍ਹਾ ਖਾਲ੍ਹੀ ਕਰਵਾਈ ਗਈ, 7,186 ਥਾਵਾਂ ’ਤੇ ਸਵੱਛਤਾ ਅਭਿਯਾਨ ਚਲਾਇਆ ਗਿਆ; ਸਕ੍ਰੈਪ ਦੇ ਨਿਪਟਾਰੇ ਤੋਂ 37.56 ਕਰੋੜ ਰੁਪਏ ਦਾ ਰੈਵੇਨਿਊ ਅਰਜਿਤ ਹੋਇਆ

Posted On: 22 AUG 2023 12:04PM by PIB Chandigarh

ਮਿਤੀ 23.12.2022 ਨੂੰ ਨੈਸ਼ਨਲ ਵਰਕਸ਼ਾਪ ਵਿੱਚ ਲਏ ਗਏ ਫੈਸਲਿਆਂ ਦੇ ਅਨੁਸਰਣ ਵਿੱਚ, ਡੀਏਆਰਪੀਜੀ ਨੇ ਜੂਨ-ਜੁਲਾਈ, 2023 ਦੇ ਲਈ “ਸਕੱਤਰੇਤ ਸੁਧਾਰ” ’ਤੇ ਮਾਸਿਕ ਰਿਪੋਰਟ ਪ੍ਰਕਾਸ਼ਿਤ ਕੀਤੀ।

ਜੂਨ-ਜੁਲਾਈ, 2023 ਦੀ ਰਿਪੋਰਟ ਦੇ ਮੁੱਖ ਅੰਸ਼ ਹੇਠਾਂ ਦਿੱਤੇ ਅਨੁਸਾਰ ਹਨ:

  1. ਸਵੱਛਤਾ ਅਭਿਯਾਨ ਅਤੇ ਪੈਂਡੈਂਸੀ ਵਿੱਚ ਕਮੀ

    1. 3.22 ਲੱਖ ਫਾਈਲਾਂ ਦੀ ਸਮੀਖਿਆ ਕੀਤੀ ਗਈ, ਛਾਂਟੀ ਲਈ ਚਿੰਨ੍ਹਤ 1.96 ਲੱਖ ਫਾਈਲਾਂ ਵਿੱਚੋਂ 1.49 ਲੱਖ ਫਾਈਲਾਂ ਨੂੰ ਹਟਾਇਆ ਗਿਆ

    2. ਪ੍ਰਾਪਤ ਹੋਈ 9.70 ਲੱਖ ਜਨਤਕ ਸ਼ਿਕਾਇਤਾਂ ਵਿੱਚੋਂ 8.63 ਲੱਖ ਦਾ ਨਿਪਟਾਰਾ ਕੀਤਾ ਗਿਆ (ਨਿਪਟਾਰੇ ਦੀ ਦਰ-88.94 ਪ੍ਰਤੀਸ਼ਤ)

    3. ਜੂਨ-ਜੁਲਾਈ, 2023 ਵਿੱਚ 40.64 ਲੱਖ ਵਰਗ ਫੁੱਟ ਥਾਂ ਖਾਲ੍ਹੀ ਕਰਵਾਈ ਗਈ

    4. ਜੂਨ-ਜੁਲਾਈ, 2023 ਵਿੱਚ ਸਕ੍ਰੈਪ ਨਿਪਟਾਰੇ ਤੋਂ 37.56 ਕਰੋੜ ਰੁਪਏ ਦਾ ਰੈਵੇਨਿਊ ਅਰਜਿਤ ਹੋਇਆ

    5.  7,186 ਥਾਵਾਂ ’ਤੇ ਸਵੱਛਤਾ ਅਭਿਯਾਨ ਚਲਾਇਆ ਗਿਆ

  1. ਫੈਸਲਾ ਲੈਣ ਦੀ ਕੁਸ਼ਲਤਾ ਵਿੱਚ ਵਾਧਾ

    1. ਭਾਰਤ ਸਰਕਾਰ ਦੇ ਸਾਰੇ ਮੰਤਰਾਲਿਆਂ/ਵਿਭਾਗਾਂ ਨੇ ਸਰਲੀਕਰਨ ਨੂੰ ਅਪਣਾਇਆ ਹੈ ਅਤੇ ਉਹ ਅੰਸ਼ਿਕ ਤੌਰ ’ਤੇ ਸਰਲੀਕ੍ਰਿਤ/ਪੂਰੀ ਤਰ੍ਹਾਂ: ਸਰਲੀਕ੍ਰਿਤ ਸ਼੍ਰੇਣੀ ਵਿੱਚ ਹਨ (60 ਪੂਰੀ ਤਰ੍ਹਾਂ: ਸਰਲੀਕ੍ਰਿਤ; 19 ਅੰਸ਼ਿਕ ਤੌਰ ’ਤੇ ਸਰਲੀਕ੍ਰਿਤ ਹਨ)

    2. 43 ਮੰਤਰਾਲਿਆਂ/ਵਿਭਾਗਾਂ ਨੇ ਪ੍ਰਤੀਨਿਧੀਮੰਡਲ ਦੇ ਆਦੇਸ਼ 2021-22 ਦੀ ਸਮੀਖਿਆ ਅਤੇ ਸੰਸ਼ੋਧਨ ਕੀਤਾ ਹੈ

    3. 40 ਮੰਤਰਾਲਿਆਂ/ਵਿਭਾਗਾਂ ਵਿੱਚ ਡੈਸਕ ਅਫ਼ਸਰ ਸਿਸਟਮ ਪ੍ਰਚਲਨ ਵਿੱਚ ਹੈ

  1. ਈ-ਆਫ਼ਿਸ ਲਾਗੂ ਕਰਨਾ ਅਤੇ ਵਿਸ਼ਲੇਸ਼ਣ

    1. ਈ-ਆਫ਼ਿਸ 7.0 ਮਾਈਗ੍ਰੇਸ਼ਨ ਦੇ ਲਈ ਚਿਨ੍ਹਤ ਕੀਤੇ ਗਏ ਸਾਰੇ 75 ਮੰਤਰਾਲਿਆਂ ਨੇ ਈ-ਆਫ਼ਿਸ 7.0 ਨੂੰ ਅਪਣਾਇਆ

    2. ਕੇਂਦਰੀ ਸਕੱਤਰੇਤ ਵਿੱਚ 9.24 ਲੱਖ ਸਰਗਰਮ ਫਾਈਲਾਂ ਦੇ ਮੁਕਾਬਲੇ 27.44 ਲੱਖ ਸਰਗਰਮ ਈ-ਫਾਈਲਾਂ ਹਨ

    3. ਜੂਨ, 2023 ਦੇ ਮਹੀਨੇ ਵਿੱਚ 10 ਮੰਤਰਾਲਿਆਂ/ਵਿਭਾਗਾਂ ਵਿੱਚ 100 ਪ੍ਰਤੀਸ਼ਤ ਈ-ਰਸੀਦਾਂ ਉਪਲਬਧ ਹਨ

    4. ਜੂਨ ਵਿੱਚ ਈ-ਰਸੀਦ ਦੀ ਸੰਖਿਆ ਮਈ 2023 ਵਿੱਚ 91.43 ਪ੍ਰਤੀਸ਼ਤ ਤੋਂ ਵਧ ਕੇ 91.92 ਪ੍ਰਤੀਸ਼ਤ ਹੋ ਗਈ

  1. ਸਰਵੋਤਮ ਪ੍ਰਥਾਵਾਂ

    1. ਦੂਰਸੰਚਾਰ ਵਿਭਾਗ: ਕਰਮਚਾਰੀਆਂ ਦੀ ਸਿਹਤ ਅਤੇ ਭਲਾਈ ਸੁਨਿਸ਼ਚਿਤ ਕਰਨ ਲਈ, ਦੂਰਸੰਚਾਰ ਵਿਭਾਗ, ਸੰਚਾਰ ਭਵਨ ਦੇ ਇੱਕ ਸਕ੍ਰੈਪ ਰੂਪ ਨੂੰ ਜਿਮ ਵਿੱਚ ਬਦਲ ਦਿੱਤਾ ਗਿਆ ਹੈ, ਜਿਸ ਦਾ ਉਦਘਾਟਨ 23 ਜੂਨ, 2023 ਨੂੰ ਕੀਤਾ ਗਿਆ।

https://static.pib.gov.in/WriteReadData/userfiles/image/image001X8H4.jpg  https://static.pib.gov.in/WriteReadData/userfiles/image/image002T63J.jpg

 

  1. ਬਾਇਓਟੈਕਨੋਲੋਜੀ ਵਿਭਾਗ: ਬਿਨੈਕਾਰਾਂ ਨੂੰ ਪ੍ਰਸਤਾਵ ਪੇਸ਼ ਕਰਨ, ਸਾਰੀਆਂ ਯੋਜਨਾਵਾਂ ਦਾ ਸੰਗ੍ਰਹਿ ਤਿਆਰ ਕਰਨ ਅਤੇ ਵਿਭਾਗ ਦੇ ਕਰਮਚਾਰੀਆਂ ਨੂੰ ਸੂਚਨਾ ਦਾ ਵੰਨ-ਸਟਾਪ ਸਰੋਤ ਪ੍ਰਦਾਨ ਕਰਨ ਵਿੱਚ ਸਮਰੱਥ ਬਣਾਉਣ ਲਈ ਈ-ਬੁਕ, ਇੰਟ੍ਰਾਡੀਬੀਟੀ ਅਤੇ ਈਪ੍ਰੋਮਿਸ ਦੀ ਸ਼ੁਰੂਆਤ ਕੀਤੀ ਗਈ। ਈਪ੍ਰੋਮਿਸ ਬਿਨੈਕਾਰਾਂ ਨੂੰ ਪ੍ਰਸਤਾਵਾਂ ਦੇ ਲਈ ਵਿਸ਼ੇਸ਼ ਸੱਦੇ ਦੀ ਉਡੀਕ ਕੀਤੇ ਸਾਲ ਭਰ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਦੇ ਵਿਭਿੰਨ ਖੋਜ ਅਤੇ ਵਿਕਾਸ ਪ੍ਰੋਗਰਾਮਾਂ ਦੇ ਤਹਿਤ ਪ੍ਰਤੀਯੋਗੀ ਖੋਜ ਗ੍ਰਾਂਟ ਪ੍ਰੋਜੈਕਟ ਪ੍ਰਸਤਾਵ ਪੇਸ਼ ਕਰਨ ਵਿੱਚ ਸਮਰੱਥ ਬਣਾਉਂਦਾ ਹੈ।

  2. ਵਣਜ ਵਿਭਾਗ: ਨੇ ਆਪਣੇ ਕਰਮਚਾਰੀਆਂ ਦੀ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਦੇ ਲਈ ਕਈ ਕਦਮ ਉਠਾਏ ਹਨ। ਸਲਾਨਾ ਸਮਰੱਥਾ ਨਿਰਮਾਣ ਯੋਜਨਾ ਤੋਂ ਇਲਾਵਾ, ਵਿਭਾਗ ਨੇ ਕੁੱਲ ਕਰਮਚਾਰੀਆਂ ਵਿੱਚੋਂ 30 ਪ੍ਰਤੀਸ਼ਤ ਨੇ ਕੁਸ਼ਲਤਾ ਪ੍ਰੋਗਰਾਮ ’ਤੇ ਆਪਣੇ ਟ੍ਰੇਨਿੰਗ  ਮੋਡਿਊਲ ਪੂਰਾ ਕਰ ਲਿਆ ਹੈ। ਵਿਭਾਗ ਨੇ ਸਾਰੇ ਕਰਮਚਾਰੀਆਂ ਦੇ ਲਈ ਸੁਲਭ ਇੱਕ ਇੰਟ੍ਰਾਨੈੱਟ ਪੋਰਟਲ ਵਿਕਸਿਤ ਕੀਤਾ ਹੈ, ਜੋ ਡੇਟਾ ਪ੍ਰਸਾਰ ਅਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਦੇ ਡਿਜੀਟਲੀਕਰਣ ਵਿੱਚ ਮਦਦ ਕਰਦਾ ਹੈ। ਪੋਰਟਲ ਵਿੱਚ ਕਾਨਫਰੰਸ ਰੂਮ ਦੀ ਬੁਕਿੰਗ, ਸਟੇਸ਼ਨਰੀ ਦੇ ਲਈ ਔਨਲਾਈਨ ਮੰਗ, ਵੀਆਈਪੀ ਸੰਦਰਭਾਂ ਦੀ ਸਥਿਤੀ, ਓਐੱਮ/ਆਦੇਸ਼ਾਂ ਨੂੰ ਅਪਲੋਡ ਕਰਨਾ, ਨੋਟਿਸ ਬੋਰਡ, ਡੈਸ਼ਬੋਰਡ, ਕਿਸੇ ਵਿਸ਼ੇਸ਼ ਦਿਨ ’ਤੇ ਨਿਰਧਾਰਿਤ ਮੀਟਿੰਗ, ਮਹੱਤਵਪੂਰਨ ਫਾਰਮਾਂ ਨੂੰ ਡਾਊਨਲੋਡ ਕਰਨ ਆਦਿ ਦੇ ਪ੍ਰਬੰਧ ਹਨ।

*****

ਐੱਸਐੱਨਸੀ/ਪੀਕੇ



(Release ID: 1951100) Visitor Counter : 90