ਰਾਸ਼ਟਰਪਤੀ ਸਕੱਤਰੇਤ
ਸੈਂਟ੍ਰਲ ਵਾਟਰ ਇੰਜੀਨੀਅਰਿੰਗ ਸਰਵਿਸਿਜ਼ ਦੇ ਅਧਿਕਾਰੀਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
ਜਲ ਦਾ ਕੁਸ਼ਲ ਪ੍ਰਬੰਧਨ ਜਲ ਸੁਰੱਖਿਆ ਅਤੇ ਆਰਥਿਕ ਵਿਕਾਸ ਦੇ ਲਈ ਮਹੱਤਵਪੂਰਨ ਹੈ: ਰਾਸ਼ਟਰਪਤੀ ਮੁਰਮੂ
Posted On:
21 AUG 2023 1:47PM by PIB Chandigarh
ਸੈਂਟ੍ਰਲ ਵਾਟਰ ਇੰਜੀਨੀਅਰਿੰਗ ਸਰਵਿਸਿਜ਼ ਦੇ ਅਧਿਕਾਰੀਆਂ ਨੇ ਅੱਜ (21 ਅਗਸਤ, 2023) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਜੀਵਨ ਦੇ ਲਈ ਜਲ ਬੁਨਿਆਦੀ ਜ਼ਰੂਰਤ ਹੈ ਅਤੇ ਜਲ ਸੰਸਾਧਨ ਪ੍ਰਬੰਧਨ ਹਮੇਸਾ ਤੋਂ ਸਾਰੀਆਂ ਪੀੜ੍ਹੀਆਂ ਦੇ ਲਈ ਮਹੱਤਵਪੂਰਨ ਤੇ ਚੁਣੌਤੀਪੂਰਨ ਕਾਰਜ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੰਜੀਨੀਅਰਿੰਗ ਸਮਾਧਾਨ ਪ੍ਰਦਾਨ ਕਰਕੇ ਜਲ ਇਨਫ੍ਰਾਸਟ੍ਰਕਚਰ ਵਿਕਾਸ ਦੀ ਦਿਸ਼ਾ ਵਿੱਚ ਸੈਂਟ੍ਰਲ ਇੰਜੀਨੀਅਰਿੰਗ ਸਰਵਿਸਿਜ਼ ਦੇ ਅਧਿਕਾਰੀਆਂ ਦਾ ਯੋਗਦਾਨ ਦੇਸ਼ ਕੁਦਰਤੀ ਅਤੇ ਮਾਨਵ ਨਿਰਮਿਤ ਜਲ ਸੰਕਟ ਨਾਲ ਨਿਪਟਣ ਦੇ ਲਈ ਅਧਿਕ ਸਸ਼ਕਤ ਬਣਾ ਦੇਵੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਜਲ ਸੰਸਾਧਨਾਂ ਦੇ ਟਿਕਾਊ ਵਿਕਾਸ ਅਤੇ ਜਲ ਦਾ ਕੁਸ਼ਲ ਪ੍ਰਬੰਧਨ ਜਲ ਸੁਰੱਖਿਆ ਅਤੇ ਆਰਥਿਕ ਵਿਕਾਸ ਦੇ ਲਈ ਮਹੱਤਵਪੂਰਨ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਰਥਿਕ ਵਿਕਾਸ ਵਿੱਚ ਵਾਧਾ ਅਤੇ ਵਧਦੇ ਸ਼ਹਿਰੀਕਰਣ ਤੇ ਵਿਕਾਸ ਦੇ ਨਾਲ, ਉਪਲਬਧ ਸੰਸਾਧਨਾਂ ਦੇ ਜ਼ਿਆਦਾਤਰ ਉਪਯੋਗ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਦੇ ਬਦਲਦੇ ਰੁਝਾਨ ਨੇ ਪਹਿਲਾਂ ਹੀ ਜਲ ਖੇਤਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸਾਡੇ ਦੇਸ਼ ਵਿੱਚ ਵਿਭਿੰਨ ਖੇਤਰਾਂ ਵਿੱਚ ਅਲੱਗ-ਅਲੱਗ ਭੁਗੌਲਿਕ ਅਤੇ ਜਲਵਾਯੂ-ਸਬੰਧੀ ਪੈਟਰਨ ਹਨ। ਉਨ੍ਹਾਂ ਨੇ ਕਿਹਾ ਕਿ ਸੈਂਟ੍ਰਲ ਵਾਟਰ ਇੰਜੀਨੀਅਰਿੰਗ ਸਰਵਿਸਿਜ਼ ਅਧਿਕਾਰੀਆਂ ਨਾਲ ਮੌਜੂਦਾ ਅਤੇ ਆਗਾਮੀ ਚੁਣੌਤੀਆਂ ਨਾਲ ਨਿਪਟਣ ਦੇ ਲਈ ਸਮੁੱਚੇ ਦ੍ਰਿਸ਼ਟੀਕੋਣ ਅਪਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਉਮੀਦ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਟਿਕਾਊ ਤਰੀਕੇ ਨਾਲ ਜਲ ਸੰਸਾਧਨਾਂ ਦੇ ਵਿਕਾਸ ਅਤੇ ਪ੍ਰਬੰਧਨ ‘ਤੇ ਜ਼ੋਰ ਦੇਣ ਦੀ ਸਲਾਹ ਦਿੱਤੀ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
***
ਡੀਐੱਸ/ਏਕੇ
(Release ID: 1950833)
Visitor Counter : 98