ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ‘ਸੈਨਾ ਕਰਮੀਆਂ ਦੀਆਂ ਪਤਨੀਆਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ- ਅਸਮਿਤਾ’ ਪ੍ਰੋਗਰਾਮ ਵਿੱਚ ਹਿੱਸਾ ਲਿਆ

Posted On: 21 AUG 2023 1:35PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (21 ਅਗਸਤ, 2023) ਨਵੀਂ ਦਿੱਲੀ ਵਿੱਚ ਆਰਮੀ ਵਾਈਵਸ ਵੈਲਫੇਅਰ ਐਸੋਸੀਏਸ਼ਨ (ਏਡਬਲਿਊਡਬਲਿਊਏ) ਦੁਆਰਾ ਆਯੋਜਿਤ ‘ਸੈਨਾ ਕਰਮੀਆਂ ਦੀਆਂ ਪਤਨੀਆਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ‘ਅਸਮਿਤਾ’ ਪ੍ਰੋਗਰਾਮ ਵਿੱਚ ਹਿੱਸਾ ਲਿਆ।’

 

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਸਾਰੇ ਭਾਰਤੀਆਂ ਦੇ ਵੱਲੋਂ ‘ਵੀਰ ਨਾਰੀਆਂ’ ਦੇ ਪ੍ਰਤੀ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ‘ਵੀਰ ਨਾਰੀਆਂ’ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੂੰ ਅਸਮਿਤਾ ਆਈਕੋਨ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਵੀਰ ਨਾਰੀਆਂ ਦੇ ਕਲਿਆਣ ਦੇ ਪ੍ਰਯਤਨਾਂ ਦੇ ਲਈ ਏਡਬਲਿਊਡਬਲਿਊਏ ਦੀ ਵੀ ਸ਼ਲਾਘਾ ਕੀਤੀ।

 

ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਸਮਾਜ ਅਤੇ ਰਾਸ਼ਟਰ ਦੀ ਗਰਿਮਾ ਮਹਿਲਾਵਾਂ ਦੇ ਆਤਮਗੌਰਵ ‘ਤੇ ਅਧਾਰਿਤ ਹੁੰਦੀ ਹੈ। ਉਨ੍ਹਾਂ ਨੇ ਪੁਰਾਣੇ ਵਿਚਾਰਾਂ ਨੂੰ ਛੱਡ ਕੇ, ਨਵੇਂ ਵਿਚਾਰਾਂ ਨੂੰ ਅਪਣਾਉਣ ਦੀ ਜ਼ਰੂਰਤ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਪੁਰਾਣੀ ਕਹਾਵਤ, ‘ਹਰ ਸਫ਼ਲ ਪੁਰਸ਼ ਦੀ ਸਫ਼ਲਤਾ ਦੇ ਪਿੱਛੇ ਇੱਕ ਮਹਿਲਾ ਹੁੰਦੀ ਹੈ’ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਨਵੀਂ ਕਹਾਵਤ ਇਹ ਹੋਣੀ ਚਾਹੀਦੀ ਹੈ ਕਿ ‘ਹਰ ਸਫ਼ਲ ਪੁਰਸ਼ ਦੇ ਨਾਲ ਇੱਕ ਮਹਿਲਾ ਵੀ ਹੁੰਦੀ ਹੈ।’ ਉਨ੍ਹਾਂ ਨੇ ਕਿਹਾ ਕਿ ਪ੍ਰਗਤੀਸ਼ੀਲ ਵਿਚਾਰਾਂ ਨੂੰ ਅਪਣਾ ਕੇ ਮਹਿਲਾਵਾਂ ਦੀ ਪਹਿਚਾਣ ਅਤੇ ਆਤਮਵਿਸ਼ਵਾਸ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। 

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ- B


(Release ID: 1950820) Visitor Counter : 74