ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਭਾਰਤ ਦੀ ਜੀ20 ਦੀ ਪ੍ਰਧਾਨਗੀ


ਜੀ20 ਸਿਹਤ ਮੰਤਰੀਆਂ ਦੀ ਮੀਟਿੰਗ 17 ਅਗਸਤ ਤੋਂ ਗਾਂਧੀਨਗਰ ਵਿੱਚ ਸ਼ੁਰੂ

ਜੀ20 ਪਰੰਪਰਾਗਤ ਮੈਡੀਸਿਨ ਦੇ ਖੇਤਰ ਵਿੱਚ ਭਾਰਤ ਦੀ ਅਗਵਾਈ ਦਰਸਾਉਣ ਦਾ ਇੱਕ ਵਿਲੱਖਣ ਅਵਸਰ, ਪਿਛਲੇ 9 ਵਰ੍ਹਿਆਂ ਵਿੱਚ, ਭਾਰਤ ਦੇ ਪਰੰਪਰਾਗਤ ਮੈਡੀਸਿਨ ਖੇਤਰ ਵਿੱਚ 8 ਗੁਣਾ ਵਾਧਾ: ਕੇਂਦਰੀ ਆਯੁਸ਼ ਸਕੱਤਰ

“ਪਰੰਪਰਾਗਤ ਮੈਡੀਸਿਨ ‘ਤੇ ਆਲਮੀ ਸੰਮੇਲਨ ਗੰਭੀਰ ਸਿਹਤ ਚੁਣੌਤੀਆਂ ਨਾਲ ਨਿਪਟਣ ਅਤੇ ਆਲਮੀ ਸਿਹਤ ਅਤੇ ਟਿਕਾਊ ਵਿਕਾਸ ਦੇ ਖੇਤਰ ਵਿੱਚ ਰਚਨਾਤਕ ਬਦਲਾਵ ਲਿਆਉਣ ਦੇ ਲਈ ਪਰੰਪਰਾਗਤ, ਪੂਰਕ ਅਤੇ ਏਕੀਕ੍ਰਿਤ ਮੈਡੀਸਿਨ ਦੀ ਭੂਮਿਕਾ ਦਾ ਪਤਾ ਲਗਾਵੇਗਾ”

ਸਿਹਤ ਖੇਤਰ ਵਿੱਚ ਭਾਰਤ ਦਾ ਧਿਆਨ ਮੁੱਖ ਤੌਰ ‘ਤੇ ਕਿਫ਼ਾਇਤੀ, ਪਹੁੰਚ ਯੋਗ ਅਤੇ ਉਪਯੋਗਿਤਾ ‘ਤੇ ਰਹੇਗਾ, ਜੋ ਸਾਨੂੰ ਵਿਸ਼ਵ ਪੱਧਰੀ ਸਿਹਤ ਸੇਵਾ ਹਾਸਲ ਕਰਨ ਵਿੱਚ ਮਦਦ ਕਰੇਗਾ: ਸ਼੍ਰੀ ਲਵ ਅਗਰਵਾਲ

“ਜੀ20 ਦਾ ਸਹਿ-ਬ੍ਰਾਂਡੇਡ ਪ੍ਰੋਗਰਾਮ ਐਡਵਾਂਟੇਜ ਹੈਲਥ ਕੇਅਰ ਇੰਡੀਆ 2023, ਲਚੀਲੀ ਸਿਹਤ ਦੇਖਭਾਲ ਪ੍ਰਣਾਲੀਆਂ ਦੇ ਨਿਰਮਾਣ ਦੇ ਲਈ ਆਲਮੀ ਸਹਿਯੋਗ ਅਤੇ ਸਾਂਝੇਦਾਰੀ ‘ਤੇ ਧਿਆਨ ਕੇਂਦ੍ਰਿਤ ਕਰੇਗਾ”

“ਭਾਰਤ ਗਲੋਬਲ ਸਾਉਥ ਦੀਆਂ ਚਿੰਤਾਵਾਂ ਨੂੰ ਆਵਾਜ਼ ਦੇਣ ਦੇ ਲਈ ਆਪਣੀ ਜੀ20 ਪ੍ਰਧਾਨਗੀ ਦਾ ਉਪਯੋਗ ਜਾਰੀ ਰੱਖੇਗਾ”

ਦੁਨੀਆ ਵਿੱਚ ਡਿਜੀਟਲ ਸਿਹਤ ਸੇਵਾ ਪਰਿਦ੍ਰਿਸ਼ ਵਿੱਚ ਪ੍ਰਯਤਨਾਂ ਨੂੰ ਮਜ਼ਬੂਤ ਕਰਨ ਦੇ ਲਈ ਡਿਜੀਟਲ ਸਿਹਤ ‘ਤੇ ਆਲਮੀ ਪਹਿਲ ਦੀ ਸ਼ੁਰੂਆਤ 19 ਅਗਸਤ, 2023 ਨੂੰ ਕੀਤੀ ਜਾਵੇਗੀ

Posted On: 16 AUG 2023 4:39PM by PIB Chandigarh

ਭਾਰਤ ਦੀ ਜੀ20 ਦੀ ਪ੍ਰਧਾਨਗੀ ਦੇ ਤਹਿਤ ਜੀ20 ਸਿਹਤ ਮੰਤਰੀਆਂ ਦੀ ਮੀਟਿੰਗ 17 ਤੋਂ 19 ਅਗਸਤ, 2023 ਦੇ ਦੌਰਾਨ ਗਾਂਧੀਨਗਰ, ਗੁਜਰਾਤ ਵਿੱਚ ਹੋਵੇਗੀ। ਭਾਰਤ ਨੇ 1 ਦਸੰਬਰ, 2022 ਨੂੰ ਜੀ20 ਦੀ ਪ੍ਰਧਾਨਗੀ ਗ੍ਰਹਿਣ ਕੀਤੀ ਸੀ ਅਤੇ ਵਰਤਮਾਨ ਵਿੱਚ ਇੰਡੋਨੇਸ਼ੀਆ, ਭਾਰਤ ਅਤੇ ਬ੍ਰਾਜ਼ੀਲ ਜੀ20 ਟ੍ਰੋਇਕਾ ਦਾ ਹਿੱਸਾ ਹੈ। ਭਾਰਤ ਦੀ ਜੀ20 ਦੀ ਪ੍ਰਧਾਨਗੀ ਵਿੱਚ ਪਹਿਲੀ ਵਾਰ ਤਿਕੜੀ ਵਿੱਚ ਤਿੰਨ ਵਿਕਾਸਸ਼ੀਲ ਦੇਸ਼ ਅਤੇ ਉਭਰਦੀਆਂ ਅਰਥਵਿਵਸਥਾਵਾਂ ਸ਼ਾਮਲ ਹਨ।

 

ਜੀ20 ਸਿਹਤ ਮੰਤਰੀਆਂ ਦੀ ਮੀਟਿੰਗ ਦਾ ਧਿਆਨ ਮੁੱਖ ਰੂਪ ਨਾਲ ਜੀ20 ਹੈਲਥ ਟ੍ਰੈਕ ਦੀਆਂ ਤਿੰਨ ਪ੍ਰਮੁੱਖ ਪ੍ਰਾਥਮਿਕਤਾਵਾਂ ‘ਤੇ ਹੋਵੇਗਾ, ਜਿਸ ਵਿੱਚ ਐਂਟੀ-ਮਾਈਕ੍ਰੋਬੀਅਲ ਪ੍ਰਤੀਰੋਧ ਅਤੇ ਇੱਕ ਸਿਹਤ ਫਰੇਮਵਰਕ ‘ਤੇ ਧਿਆਨ ਦੇਣ ਦੇ ਨਾਲ ਸਿਹਤ ਆਪਾਤ (ਐਮਰਜੈਂਸੀ) ਸਥਿਤੀਆਂ ਦੀ ਰੋਕਥਾਮ, ਤਿਆਰੀ ਅਤੇ ਪ੍ਰਤੀਕਿਰਿਆ ਸਹਿਤ ਸੁਰੱਖਿਅਤ, ਪ੍ਰਭਾਵੀ, ਗੁਣਵੱਤਾਪੂਰਨ ਅਤੇ ਕਿਫ਼ਾਇਤੀ ਮੈਡੀਕਲ ਉਪਾਵਾਂ (ਟੀਕੇ, ਇਲਾਜ ਅਤੇ ਡਾਇਗਨੌਸਟਿਕਸ) ਤੱਕ ਪਹੁੰਚ ਅਤੇ ਉਪਲਬਧਤਾ ‘ਤੇ ਧਿਆਨ ਦੇਣ ਦੇ ਨਾਲ ਫਾਰਮਾਸਿਊਟੀਕਲ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ; ਅਤੇ  ਯੂਨੀਵਰਸਲ ਸਿਹਤ ਕਵਰੇਜ ਵਿੱਚ ਸਹਾਇਤਾ ਕਰਨ ਅਤੇ ਸਿਹਤ ਸੇਵਾ ਵੰਡ ਵਿੱਚ ਸੁਧਾਰ ਦੇ ਲਈ ਡਿਜੀਟਲ ਸਿਹਤ ਇਨੋਵੇਸ਼ਨ ਅਤੇ ਸਮਾਧਾਨ ਕਰਨਾ ਸ਼ਾਮਲ ਹੈ। 

 

ਜੀ20 ਪ੍ਰਤੀਨਿਧੀਆਂ ਦੀ 17 ਅਗਸਤ, 2023 ਨੂੰ ਮੀਟਿੰਗ ਅਤੇ 18-19 ਅਗਸਤ, 2023 ਨੂੰ ਜੀ20 ਸਿਹਤ ਮੰਤਰੀਆਂ ਦੀ ਮੀਟਿੰਗ ਦੇ ਇਲਾਵਾ, ਚਾਰ ਹੋਰ ਪ੍ਰੋਗਰਾਮ ਹੋਣਗੇ ਜਿਨ੍ਹਾਂ ਵਿੱਚ ਵਨ ਅਰਥ ਵਨ ਹੈਲਥ ਐਡਵਾਂਟੇਜ ਹੈਲਥ ਕੇਅਰ- ਇੰਡੀਆ 2023; ਡਬਲਿਊਐੱਚਓ ਟ੍ਰੈਡਿਸ਼ਨਲ ਮੈਡੀਸਿਨ ਗਲੋਬਲ ਸਮਿਟ; ਇੰਡੀਆ ਮੈਡਟੈੱਕ ਐਕਸਪੋ 2023; ਅਤੇ ‘ਦੱਖਣ-ਪੂਰਬ ਏਸ਼ੀਆ ਖੇਤਰ ਵਿੱਚ ਟੀਬੀ ਨੂੰ ਸਮਾਪਤ ਕਰਨ ਦੇ ਲਈ ਟਿਕਾਊ, ਤੇਜ਼ ਅਤੇ ਇਨੋਵੇਸ਼ਨ’ ਸੰਮੇਲਨ ਸ਼ਾਮਲ ਹਨ। 19 ਅਗਸਤ, 2023 ਨੂੰ ਜੀ20 ਸਿਹਤ ਮੰਤਰੀਆਂ ਦੀ ਮੀਟਿੰਗ ਨੂੰ ਫੋਕਸ ਪ੍ਰੋਗਰਾਮ ਦੇ ਰੂਪ ਵਿੱਚ ਵਿੱਤ-ਸਿਹਤ ਮੰਤਰੀਆਂ ਦੀ ਸੰਯੁਕਤ ਮੀਟਿੰਗ ਵੀ ਹੋਵੇਗੀ। ਜੀ20 ਸਿਹਤ ਮੰਤਰੀਆਂ ਦੀ ਮੀਟਿੰਗ ਦੇ ਦੌਰਾਨ ਜੀ 20 ਦੇ ਸੰਯੁਕਤ ਸੈਸ਼ਨ ਅਤੇ ਹੋਰ ਪ੍ਰੋਗਰਾਮ ਵੀ ਹੋਣਗੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਐਡੀਸ਼ਨਲ ਸਕੱਤਰ, ਸ਼੍ਰੀ ਲਵ ਅਗਰਵਾਲ ਨੇ ਗਾਂਧੀਨਗਰ ਵਿੱਚ ਕੱਲ੍ਹ ਤੋਂ ਸ਼ੁਰੂ ਹੋਣ ਵਾਲੇ ਤਿੰਨ ਦਿਨਾਂ ਪ੍ਰੋਗਰਾਮ ਤੋਂ ਪਹਿਲਾਂ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ। 

ਆਯੁਸ਼ ਸਕੱਤਰ, ਸ਼੍ਰੀ ਰਾਜੇਸ਼ ਕੋਟੇਚਾ ਨੇ ਕਿਹਾ, “ਜੀ20 ਪਰੰਪਰਾਗਤ ਮੈਡੀਸਿਨ ਦੇ ਖੇਤਰ ਵਿੱਚ ਭਾਰਤ ਦੀ ਅਗਵਾਈ ਨੂੰ ਦਰਸਾਉਣ ਦਾ ਇੱਕ ਵਿਲੱਖਣ ਅਵਸਰ ਹੈ। ਪਿਛਲੇ 9 ਵਰ੍ਹਿਆਂ ਵਿੱਚ ਭਾਰਤ ਨੇ ਪਰੰਪਰਾਗਤ ਮੈਡੀਸਿਨ ਦੇ ਖੇਤਰ ਵਿੱਚ 8 ਗੁਣਾ ਵਾਧਾ ਕੀਤਾ ਹੈ। ਵਰ੍ਹੇ ਦੇ ਅੰਤ ਤੱਕ, ਦੇਸ਼ ਭਰ ਵਿੱਚ 12,500 ਤੋਂ ਅਧਿਕ ਆਯੁਸ਼-ਅਧਾਰਿਤ ਸਿਹਤ ਅਤੇ ਕਲਿਆਣ ਕੇਂਦਰ ਕੰਮ ਕਰਨ ਲਗਣਗੇ, ਜਿਨ੍ਹਾਂ ਵਿੱਚੋਂ 8,500 ਪਹਿਲਾਂ ਤੋਂ ਹੀ ਮੌਜੂਦ ਹਨ।

 

ਕੇਂਦਰੀ ਆਯੁਸ਼ ਸਕੱਤਰ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਡਬਲਿਊਐੱਚਓ ਦੁਆਰਾ ਜਾਮਨਗਰ, ਗੁਜਰਾਤ ਵਿੱਚ ਸਥਾਪਿਤ ਪਰੰਪਰਾਗਤ ਦਵਾਈਆਂ ਦਾ ਆਲਮੀ ਕੇਂਦਰ, ਕਿਸੇ ਵਿਕਾਸਸ਼ੀਲ ਦੇਸ਼ ਵਿੱਚ ਇਸ ਤਰ੍ਹਾਂ ਦਾ ਪਹਿਲਾ ਕੇਂਦਰ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਡਬਲਿਊਐੱਚਓ ਟ੍ਰੈਡਿਸ਼ਨਲ ਮੈਡੀਸਿਨ ਗਲੋਬਲ ਸਮਿਟ ਬੁਲਾਵੇਗਾ ਜਿਸ ਦੀ ਸਹਿ-ਮੇਜਬਾਨੀ 17 ਅਤੇ 18 ਅਗਸਤ, 2023 ਨੂੰ ਇੱਥੇ ਗਾਂਧੀਨਗਰ ਵਿੱਚ ਆਯੁਸ਼ ਮੰਤਰਾਲਾ ਕਰੇਗਾ। ਇਹ ਪਰੰਪਰਾਗਤ ਮੈਡੀਸਿਨ ‘ਤੇ ਆਲਮੀ ਸੰਮੇਲਨ ਗੰਭੀਰ ਸਿਹਤ ਚੁਣੌਤੀਆਂ ਨਾਲ ਨਿਪਟਣ ਅਤੇ ਆਲਮੀ ਸਿਹਤ ਤੇ ਟਿਕਾਊ ਵਿਕਾਸ ਦੇ ਖੇਤਰ ਵਿੱਚ ਰਚਨਾਤਕ ਬਦਲਾਵ ਲਿਆਉਣ ਦੇ ਲਈ ਪਰੰਪਰਾਗਤ, ਪੂਰਕ ਅਤੇ ਏਕੀਕ੍ਰਿਤ ਮੈਡੀਸਿਨ ਦੀ ਭੂਮਿਕਾ ਦਾ ਪਤਾ ਲਗਾਵੇਗਾ।

 

ਮੈਡੀਕਲ ਵੈਲਿਊ ਟ੍ਰੈਵਲ ‘ਤੇ ਆਯੋਜਿਤ ਪ੍ਰੋਗਰਾਮ, ਐਡਵਾਂਟੇਜ ਹੈਲਥ ਕੇਅਰ ਇੰਡੀਆ 2023 ਇੱਕ ਜੀ20 ਸਹਿ-ਬ੍ਰਾਂਡੇਡ ਪ੍ਰੋਗਰਾਮ ਹੈ ਜੋ ਲਚੀਲੀ ਸਿਹਤ ਦੇਖਭਾਲ ਪ੍ਰਣਾਲੀਆਂ ਦੇ ਨਿਰਮਾਣ ਦੇ ਲਈ ਆਲਮੀ ਸਹਿਯੋਗ ਅਤੇ ਸਾਂਝੇਦਾਰੀ ‘ਤੇ ਧਿਆਨ ਕੇਂਦ੍ਰਿਤ ਕਰੇਗਾ। ਇਹ ਦੁਨੀਆ ਭਰ ਵਿੱਚ ਮੈਡੀਕਲ ਵੈਲਿਊ ਟ੍ਰੈਵਲ ਦੇ ਲਈ ਸਰਕਾਰ ਦੁਆਰਾ ਵਿੱਤ ਪੋਸ਼ਿਤ ਸਭ ਤੋਂ ਵੱਡਾ ਆਯੋਜਨ ਹੈ।

 

ਇੰਡੀਆ ਮੈਡਟੈੱਕ ਐਕਸਪੋ 2023 ਦੀ ਮੇਜਬਾਨੀ ਭਾਰਤ ਸਰਕਾਰ ਦੇ ਰਸਾਇਣ ਅਤੇ ਫਰਟੀਲਾਈਜ਼ਰ ਮੰਤਰਾਲੇ ਦੇ ਫਾਰਮਾਸਿਊਟੀਕਲਸ ਵਿਭਾਗ ਦੁਆਰਾ ਕੀਤੀ ਜਾਵੇਗੀ, ਤਾਕਿ ਭਾਰਤ ਨੂੰ ਮੈਡਟੈੱਕ ਦਾ ਆਲਮੀ ਕੇਂਦਰ ਬਣਾਉਣ ਅਤੇ ਭਵਿੱਖ ਬਾਰੇ ਵਿਚਾਰ-ਮੰਥਨ ਕਰਨ ਦੀ ਦਿਸ਼ਾ ਵਿੱਚ ਮੈਡੀਕਲ ਉਪਕਰਣ ਖੇਤਰ ਦੀ ਲੋੜੀਂਦੀ ਸਮਰੱਥਾ ਦਾ ਦੋਹਨ ਕੀਤਾ ਜਾ ਸਕੇ।

 

ਜੀ20 ਪਹਿਲ ਦੇ ਤਹਿਤ ‘ਦੱਖਣ-ਪੂਰਬ ਏਸ਼ੀਆ ਖੇਤਰ ਵਿੱਚ ਟੀਬੀ ਨੂੰ ਸਮਾਪਤ ਕਰਨ ਦੇ ਲਈ ਟਿਕਾਊ, ਤੇਜ਼ ਅਤੇ ਇਨੋਵੇਸ਼ਨ’ ਅਧਾਰਿਤ ਮੰਤਰੀ ਪੱਧਰੀ ਮੀਟਿੰਗ ਦਾ ਉਦੇਸ਼ ਟੀਬੀ ਦੇ ਖ਼ਿਲਾਫ਼ ਲੜਾਈ ਵਿੱਚ ਤੇਜ਼ੀ ਲਿਆਉਣਾ ਅਤੇ ਇਸ ਦਾ ਖਾਤਮਾ ਸੁਨਿਸ਼ਚਿਤ ਕਰਨਾ ਹੈ।

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਸੀ ਕਿ ਭਾਰਤ ਦੀ ਜੀ20 ਦੀ ਪ੍ਰਧਾਨਗੀ ਸਮਾਵੇਸ਼ੀ, ਕਾਰਵਾਈ-ਅਧਾਰਿਤ ਅਤੇ ਨਿਰਣਾਇਕ ਹੋਵੇਗੀ। ਪ੍ਰਧਾਨ ਮੰਤਰੀ ਦੁਆਰਾ ਰੱਖੀ ਗਈ ਵਿਸ਼ਾ-ਵਸਤੂ: ‘ਵਨ ਅਰਥ, ਵਨ ਫੈਮਿਲੀ, ਵਨ ਫਿਊਚਰ’, ਜੋ ਭਾਰਤ ਦੇ ‘ਵਸੁਧੈਵ ਕੁਟੁੰਬਕਮ’ ਦੇ ਦਰਸ਼ਨ ‘ਤੇ ਅਧਾਰਿਤ ਹਨ, ਮਹਾਮਾਰੀ ਦੇ ਬਾਅਦ ਦੁਨੀਆ ਭਰ ਦੇ ਲੋਕਾਂ ਦੇ ਲਈ ਸਮੂਹਿਕ ਤੌਰ ‘ਤੇ ਇੱਕ ਸਵਸਥ ਦੁਨੀਆ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਇੱਕ ਮਾਰਗਦਰਸ਼ਕ ਸਿਧਾਂਤ ਹੈ।

 

ਸ਼੍ਰੀ ਲਵ ਅਗਰਵਾਲ ਨੇ ਭਾਰਤ ਦੀ ਜੀ20 ਦੀ ਪ੍ਰਧਾਨਗੀ ਦੇ ਤਹਿਤ ਪਹਿਚਾਣੀਆਂ ਗਈਆਂ ਤਿੰਨ ਪ੍ਰਮੁੱਖ ਸਿਹਤ ਪ੍ਰਾਥਮਿਕਤਾਵਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਸਿਹਤ ਖੇਤਰ ਵਿੱਚ ਭਾਰਤ ਦਾ ਧਿਆਨ ਮੁੱਖ ਤੌਰ ‘ਤੇ ਕਿਫ਼ਾਇਤੀ, ਪਹੁੰਚ ਯੋਗ ਤੇ ਉਪਯੋਗਿਤਾ ‘ਤੇ ਹੈ ਜੋ ਸਾਨੂੰ ਸਿਹਤ ਸੇਵਾ ‘ਤੇ ਆਲਮੀ ਪੱਧਰ ਹਾਸਲ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਆਪਣੀ ਜੀ20 ਦੀ ਪ੍ਰਧਾਨਗੀ ਦਾ ਉਪਯੋਗ ਗਲੋਬਲ ਸਾਉਥ ਦੀਆਂ ਚਿੰਤਾਵਾਂ ਨੂੰ ਉਠਾਉਣ ਦੇ ਲਈ ਕਰਨਾ ਜਾਰੀ ਰੱਖੇਗਾ।

 

ਸ਼੍ਰੀ ਲਵ ਅਗਰਵਾਲ ਨੇ ਕਿਹਾ ਕਿ ਇੱਕ ਤਾਲਮੇਲ ਦੇ ਦ੍ਰਿਸ਼ਟੀਕੋਣ ਦੇ ਮਾਧਿਅਮ ਨਾਲ ਮੈਨੂਫੈਕਚਰਿੰਗ, ਰਿਸਰਚ ਅਤੇ ਵਿਕਾਸ ਪਹਿਲੂਆਂ ਦੇ ਵਿਸਤਾਰ ‘ਤੇ ਵੱਧ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਦੀ ਜੀ20 ਪ੍ਰਧਾਨਗੀ ਦੇ ਤਹਿਤ, 19 ਅਗਸਤ, 2023 ਨੂੰ ਸ਼ੁਰੂ ਹੋਣ ਵਾਲੀ ਡਿਜੀਟਲ ਸਿਹਤ ‘ਤੇ ਆਲਮੀ ਪਹਿਲ ਦਾ ਉਦੇਸ਼ ਅੱਜ ਦੀ ਦੁਨੀਆ ਵਿੱਚ ਡਿਜੀਟਲ ਸਿਹਹਤ ਸੇਵਾ ਪਰਿਦ੍ਰਿਸ਼ ਵਿੱਚ ਪ੍ਰਯਤਨਾ ਨੂੰ ਮਜ਼ਬੂਤ ਕਰਨਾ ਹੈ।

 

19 ਜੀ20 ਮੈਂਬਰ ਦੇਸਾਂ ਦੇ ਪ੍ਰਤੀਨਿਧੀ, 10 ਸੱਦੇ ਗਏ ਰਾਜਾਂ ਅਤ 22 ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀ ਗਾਂਧੀਨਗਰ ਵਿੱਚ ਚੌਥੀ ਐੱਚਡਬਲਿਊਜੀ ਮੀਟਿੰਗ ਵਿੱਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ਵਿੱਚ ‘ਅਤਿਥੀ ਦੇਵੋ ਭਵ’ ਦੇ ਭਾਰਤੀ ਦਰਸ਼ਨ ‘ਤੇ ਅਧਾਰਿਤ ਭਾਰਤ ਦੀ ਸਮ੍ਰਿੱਧ ਵਿਵਿਧਤਾ ਅਤੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਗੁਜਰਾਤੀ ਸੱਭਿਆਚਾਰ ਦੇ ਸਵਾਦ ਨਾਲ ਭਰਪੂਰ ਕਈ ਸੱਭਿਆਚਾਰਕ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਗਈ ਹੈ। ਪ੍ਰਤੀਨਿਧੀ ਗੁਜਰਾਤ ਦੀ ਕੁਦਰਤੀ ਸੁੰਦਰਤਾ ਅਤੇ ਉਦਾਰ ਪਰਾਹੁਣਚਾਰੀ ਦਾ ਆਨੰਦ ਲੈਣ ਦੇ ਇਲਾਵਾ, ਇਸ ਦੀ ਰਸੋਈ ਸੰਸਕ੍ਰਿਤੀ ਦਾ ਵੀ ਅਨੁਭਵ ਕਰ ਸਕਣਗੇ।

 

ਜੀ20 ਦੇ ਪ੍ਰਧਾਨ ਦੇ ਰੂਪ ਵਿੱਚ, ਭਾਰਤ ਦਾ ਲਕਸ਼ ਉਨ੍ਹਾਂ ਮਹੱਤਵਪੂਰਨ ਖੇਤਰਾਂ ‘ਤੇ ਚਾਨਣਾ ਪਾਉਂਦੇ ਹੋਏ ਸਿਹਤ ਪ੍ਰਾਥਮਿਕਤਾਵਾਂ ਅਤੇ ਪਿਛਲੇ ਪ੍ਰੈਜ਼ੀਡੈਂਸੀ ਦੇ ਪ੍ਰਮੁੱਖ ਉਪਾਵਾਂ ਨੂੰ ਜਾਰੀ ਰੱਖਣਾ ਤੇ ਸ਼ਾਮਲ ਕਰਨਾ ਹੈ, ਜਿਨ੍ਹਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਭਾਰਤ ਦਾ ਲਕਸ਼ ਸਿਹਤ ਸਹਿਯੋਗ ਅਤੇ ਏਕੀਕ੍ਰਿਤ ਕਾਰਵਾਈ ਦੀ ਦਿਸ਼ਾ ਵਿੱਚ ਕੰਮ ਕਰਨ ਵਾਲੇ ਵਿਭਿੰਨ ਬਹੁਪੱਖੀ ਮੰਚਾਂ ‘ਤੇ ਚਰਚਾ ਵਿੱਚ ਤਾਲਮੇਲ ਹਾਸਲ ਕਰਨਾ ਵੀ ਹੈ।

 

ਮੀਟਿੰਗ ਵਿੱਚ ਡਾ. ਮਨੀਸ਼ਾ ਵਰਮਾ, ਏਡੀਜੀ, ਪੀਆਈਬੀ, ਦਿੱਲੀ ਅਤੇ ਸ਼੍ਰੀ ਪ੍ਰਕਾਸ਼ ਮਗਦੁਮ, ਏਡੀਜੀ, ਪੀਆਈਬੀ, ਗਾਂਧੀਨਗਰ ਵੀ ਸ਼ਾਮਲ ਹੋਏ।

****

ਐੱਮਵੀ


(Release ID: 1950719) Visitor Counter : 136