ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਨੈਸ਼ਨਲ ਹਾਈਵੇਅ ਆਵ੍ ਇੰਡੀਆ ਨੇ ਪੁਲਾਂ ਅਤੇ ਹੋਰ ਸਰੰਚਨਾਵਾਂ ਦੇ ਡਿਜ਼ਾਈਨ ਅਤੇ ਨਿਰਮਾਣ ਦੀ ਸਮੀਖਿਆ ਦੇ ਲਈ ਡਿਜ਼ਾਈਨ ਡਿਵੀਜ਼ਨ ਦੀ ਸਥਾਪਨਾ ਕੀਤੀ
Posted On:
16 AUG 2023 2:24PM by PIB Chandigarh
ਪੁਲਾਂ, ਵਿਸ਼ੇਸ਼ ਸਰੰਚਨਾਵਾਂ (ਢਾਂਚਿਆਂ) ਅਤੇ ਸੁਰੰਗਾਂ ਦੇ ਡਿਜ਼ਾਈਨ ਅਤੇ ਨਿਰਮਾਣ ਦੀ ਪ੍ਰਭਾਵੀ ਸਮੀਖਿਆ ਲਈ, ਨੈਸ਼ਨਲ ਹਾਈਵੇਅ ਆਵ੍ ਇੰਡੀਆ ਨੇ ਇੱਕ ਡਿਜ਼ਾਈਨ ਡਿਵੀਜ਼ਨ ਦੀ ਸਥਾਪਨਾ ਕੀਤੀ ਹੈ ਜੋ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ 'ਤੇ ਮੌਜੂਦ ਪੁਲਾਂ, ਸਰੰਚਨਾਵਾਂ (ਢਾਂਚਿਆਂ), ਸੁਰੰਗਾਂ ਅਤੇ ਆਰਈ ਦੀਵਾਰਾਂ ਦੀ ਯੋਜਨਾਬੰਦੀ, ਡਿਜ਼ਾਈਨ, ਨਿਰਮਾਣ ਅਤੇ ਰੱਖ-ਰਖਾਅ ਦੀ ਨੀਤੀ ਅਤੇ ਦਿਸ਼ਾ ਨਿਰਦੇਸ਼ ਤਿਆਰ ਕਰੇਗਾ।
ਡਿਵੀਜ਼ਨ ਇਸ ਪ੍ਰੋਜੈਕਟ ਦੀ ਤਿਆਰੀ, ਨਵੇਂ ਪੁਲਾਂ ਦੇ ਨਿਰਮਾਣ, ਸਥਿਤੀ ਸਰਵੇਖਣ ਅਤੇ ਮੌਜੂਦਾ ਪੁਰਾਣੇ/ ਸੰਕਟਗ੍ਰਸਤ ਪੁਲਾਂ ਦੀ ਮੁੜ ਉਸਾਰੀ, ਕਮਜ਼ੋਰ ਪੁਲਾਂ, ਸਰੰਚਨਾਵਾਂ (ਢਾਂਚਿਆਂ), ਸੁਰੰਗਾਂ ਅਤੇ ਆਰਈ ਦੀਵਾਰਾਂ ਦੀ ਸਥਿਤੀ ਦੀ ਸਮੀਖਿਆ ਕਰੇਗਾ। ਇਹ ਪੁਲਾਂ ਅਤੇ ਵਿਸ਼ੇਸ਼ ਸਰੰਚਨਾਵਾਂ ਦੀ ਸੁਤੰਤਰ ਹੋ ਕੇ ਸਮੀਖਿਆ ਕਰੇਗਾ, ਜੋ ਡੀਪੀਆਰ ਪੜਾਅ 'ਤੇ ਹਨ ਜਿੱਥੇ ਡੀਪੀਆਰ ਜੂਨ 2023 ਤੋਂ ਬਾਅਦ ਸ਼ੁਰੂ ਹੋਵੇਗਾ।
ਇਸ ਤੋਂ ਇਲਾਵਾ, ਡਿਵੀਜ਼ਨ ਰੈਂਡਮ ਦੇ ਅਧਾਰ 'ਤੇ 200 ਮੀਟਰ ਤੋਂ ਵੱਧ ਦੀ ਮਿਆਦ ਵਾਲੇ ਚੁਣੇ ਗਏ ਪੁਲਾਂ ਅਤੇ ਸਰੰਚਨਾਵਾਂ (ਢਾਂਚਿਆਂ) ਦੇ ਪ੍ਰੀਸਟ੍ਰੈਸਿੰਗ ਤਰੀਕਿਆਂ ਅਤੇ ਨਿਰਮਾਣ ਕਾਰਜਪ੍ਰਣਾਲੀਆਂ, ਅਸਥਾਈ ਢਾਂਚਿਆਂ, ਵਿਕਸਿਤ ਅਤੇ ਵਰਤੋਂ ਵਿੱਚ ਆਉਣ ਵਾਲੇ ਪੁਲਾਂ ਦੀ ਵੀ ਸਮੀਖਿਆ ਕਰੇਗਾ।
ਇਸ ਤੋਂ ਇਲਾਵਾ, ਮੌਜੂਦਾ ਪ੍ਰੋਜੈਕਟਾਂ ਵਿੱਚ 200 ਮੀਟਰ ਤੋਂ ਵੱਧ ਲੰਬੇ ਸਾਰੇ ਪੁਲਾਂ/ਸੰਰਚਨਾਵਾਂ ਦੇ ਡਿਜ਼ਾਈਨ ਦੀ ਸਮੀਖਿਆ ਕੀਤੀ ਜਾਵੇਗੀ। ਇਸ ਤੋਂ ਇਲਾਵਾ, 60 ਮੀਟਰ ਤੋਂ ਵੱਧ ਦੀ ਲੰਬਾਈ ਦੇ ਹੋਰ ਪੁਲਾਂ, 200 ਮੀਟਰ ਤੋਂ ਵੱਧ ਦੀ ਲੰਬਾਈ ਦੀਆਂ ਸਰੰਚਨਾਵਾਂ ਅਤੇ ਸੁਰੰਗਾਂ, 10 ਮੀਟਰ ਤੋਂ ਵੱਧ ਦੀ ਉਚਾਈ ਵਾਲੀਆਂ ਆਰਈ ਦੀਵਾਰਾਂ ਅਤੇ ਹੋਰ ਵਿਸ਼ੇਸ਼ ਸਰੰਚਨਾਵਾਂ ਦੇ ਡਿਜ਼ਾਈਨ ਦੀ ਰੈਂਡਮ ਅਧਾਰ 'ਤੇ ਸਮੀਖਿਆ ਕੀਤੀ ਜਾਵੇਗੀ।
ਡਿਜ਼ਾਈਨ ਦੀ ਸਮੀਖਿਆ ਕਰਨ ਲਈ, ਡਿਵੀਜ਼ਨ ਸਲਾਹਕਾਰਾਂ, ਸਲਾਹਕਾਰ ਟੀਮਾਂ ਨੂੰ ਨਿਯੁਕਤ ਕਰੇਗਾ ਜਿਸ ਵਿੱਚ ਪੁਲ ਡਿਜ਼ਾਈਨ ਮਾਹਿਰ, ਸੁਰੰਗ ਮਾਹਰ, ਆਰਈ ਦੀਵਾਰ ਮਾਹਰ,ਜਿਓਟੈੱਕ ਐਕਸਪਰਟਸ, ਮਿੱਟੀ/ਸਮੱਗਰੀ ਟੈਸਟਿੰਗ ਲੈਬਸ ਆਦਿ ਸ਼ਾਮਲ ਹੋਣਗੇ। ਡਿਵੀਜ਼ਨ ਵਿੱਚ ਜ਼ਰੂਰਤ ਅਨੁਸਾਰ ਸਰੰਚਨਾਵਾਂ ਦੀ ਡਿਜ਼ਾਈਨ ਸਮੀਖਿਆ ਕਰਨ ਲਈ ਆਈਆਈਟੀ/ਐੱਨਆਈਟੀ ਦੇ ਡਿਜ਼ਾਈਨ ਮਾਹਿਰ/ਰਿਸਰਚ ਸਕਾੱਲਰ/ਪੀਜੀ ਵਿਦਿਆਰਥੀ ਵੀ ਸ਼ਾਮਲ ਹੋਣਗੇ।
ਇਸ ਤੋਂ ਇਲਾਵਾ, ਡਿਵੀਜ਼ਨ ਇੰਡੀਅਨ ਅਕਾਦਮੀ ਆਵ੍ ਹਾਈਵੇਅ ਇੰਡੀਨੀਅਰਸ (ਆਈਏਐੱਚਈ), ਨੋਇਡਾ ਅਤੇ ਭਾਰਤੀ ਰੇਲਵੇ ਸਿਵਲ ਇੰਜੀਨੀਅਰਿੰਗ ਸੰਸਥਾਨ (ਆਈਆਰਆਈਸੀਈਐੱਲ), ਪੁਣੇ ਦੇ ਜ਼ਰੀਏ ਪੁਲਾਂ, ਸੁਰੰਗਾਂ ਅਤੇ ਆਰਈ ਦੀਵਾਰਾਂ ਦੇ ਡਿਜ਼ਾਈਨ, ਨਿਰਮਾਣ, ਨਿਗਰਾਨੀ ਅਤੇ ਰੱਖ-ਰਖਾਅ ਦੇ ਵੱਖ-ਵੱਖ ਪਹਿਲੂਆਂ 'ਤੇ ਐੱਮਓਆਰਟੀਐੱਚ, ਐੱਨਐੱਚਏਆਈ, ਐੱਨਐਚਆਈਡੀਸੀਐੱਲ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ/ਸਲਾਹਕਾਰਾਂ ਲਈ ਸਰਟੀਫਿਕੇਟ ਕੋਰਸ ਆਯੋਜਿਤ ਕਰੇਗਾ।
ਪੁਲਾਂ ਅਤੇ ਸੁਰੰਗਾਂ ਦੇ ਬਾਰੇ ਵਿੱਚ ਜਾਣਕਾਰੀ, ਡਰਾਇੰਗ, ਸੰਕਟਗ੍ਰਸਤ ਪੁਲਾਂ ਦੀ ਪਹਿਚਾਣ ਲਈ ਡਿਜ਼ਾਈਨ ਡਿਵੀਜ਼ਨ ਦੁਆਰਾ ਇੱਕ ਆਈਟੀ ਨਿਰਧਾਰਿਤ ਨਿਗਰਾਨੀ ਪ੍ਰਣਾਲੀ ਵਿਕਸਿਤ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਮੁਰੰਮਤ ਅਤੇ ਨਿਰਮਾਣ ਲਈ ਇੱਕ ਸਲਾਨਾ ਯੋਜਨਾ ਵੀ ਪ੍ਰਸਤਾਵਿਤ ਕੀਤੀ ਜਾਵੇਗੀ। ਇਹ ਵਿਸਤ੍ਰਿਤ ਵਿਸ਼ਲੇਸ਼ਣ ਲਈ ਮਾਹਰਾਂ ਦੀ ਇੱਕ ਟੀਮ ਵੀ ਨਾਮਜ਼ਦ ਕਰੇਗਾ ਅਤੇ ਭਵਿੱਖ ਵਿੱਚ ਅਜਿਹੀਆਂ ਖਰਾਬੀਆਂ ਨੂੰ ਰੋਕਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ।
ਦੇਸ਼ ਭਰ ਵਿੱਚ ਵੱਡੀ ਸੰਖਿਆ ਵਿੱਚ ਰਾਸ਼ਟਰੀ ਰਾਜਮਾਰਗ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਾਗੂਕਰਨ ਦੇ ਨਾਲ, ਡਿਜ਼ਾਈਨ ਡਿਵੀਜ਼ਨ ਪੁਲਾਂ ਅਤੇ ਹੋਰ ਸੰਕਟਪੂਰਨ ਸਰੰਚਨਾਵਾਂ ਦੀ ਡਿਜਾਈਨਿੰਗ, ਪਰੂਫ ਚੈਕਿੰਗ ਅਤੇ ਨਿਰਮਾਣ ਲਈ ਸੰਸਥਾਨਿਕ ਸਮਰੱਥਾ ਬਣਾਉਣ ਵਿੱਚ ਮਦਦ ਕਰੇਗਾ।
***
ਐੱਮਜੇਪੀਐੱਸ/ਐੱਨਐੱਸਕੇ
(Release ID: 1950718)
Visitor Counter : 71