ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀਕ੍ਰਿਤ ਲੋਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ ਦੇ ਸਬੰਧ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਜੁਲਾਈ, 2023 ਦੇ ਪ੍ਰਦਰਸ਼ਨ ‘ਤੇ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਦੁਆਰਾ 12ਵੀਂ ਮਾਸਿਕ ਰਿਪੋਰਟ ਜਾਰੀ
ਜੁਲਾਈ 2023 ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੁੱਲ 69,523 ਸ਼ਿਕਾਇਤਾਂ ਦਾ ਨਿਪਟਾਰਾ; ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲੰਬਿਤ ਸ਼ਿਕਾਇਤਾਂ ਦੀ ਸੰਖਿਆ ਘਟ ਕੇ 1,79,077 ਹੋਈ
ਉੱਤਰ-ਪੂਰਬ ਰਾਜਾਂ ਵਿੱਚ ਸਿੱਕਮ ਸਰਕਾਰ ਰੈਂਕਿੰਗ ਵਿੱਚ ਸਭ ਤੋਂ ਉੱਪਰ, ਉਸ ਦੇ ਬਾਅਦ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦਾ ਸਥਾਨ
ਵੱਡੇ ਰਾਜਾਂ ਵਿੱਚ ਉੱਤਰ ਪ੍ਰਦੇਸ਼ ਸਰਕਾਰ ਰੈਂਕਿੰਗ ਵਿੱਚ ਸਭ ਤੋਂ ਉੱਪਰ, ਉਸ ਦੇ ਬਾਅਦ, ਝਾਰਖੰਡ ਅਤੇ ਰਾਜਸਥਾਨ ਦਾ ਸਥਾਨ
20,000 ਤੋਂ ਘੱਟ ਸ਼ਿਕਾਇਤਾਂ ਵਾਲੇ ਰਾਜਾਂ ਦੀ ਰੈਂਕਿੰਗ ਵਿੱਚ ਤੇਲੰਗਾਨਾ ਸਰਕਾਰ ਸਭ ਤੋਂ ਉੱਪਰ, ਉਸ ਦੇ ਬਾਅਦ ਛੱਤੀਸਗੜ੍ਹ ਅਤੇ ਕੇਰਲ ਦਾ ਸਥਾਨ
Posted On:
16 AUG 2023 3:01PM by PIB Chandigarh
ਕੇਂਦਰੀਕ੍ਰਿਤ ਲੋਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) ਦੇ ਸਬੰਧ ਵਿੱਚ ਰਾਜਾਂ/ਸੰਘ ਸ਼ਾਸਿਤ ਪ੍ਰਦੇਸ਼ਾਂ ਦੇ ਜੁਲਾਈ, 2023 ਦੇ ਪ੍ਰਦਰਸ਼ਨ ਵਿੱਚ ਸਬੰਧ ਵਿੱਚ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੁਆਰਾ 12ਵੀਂ ਮਾਸਿਕ ਰਿਪੋਰਟ ਜਾਰੀ ਕੀਤੀ ਗਈ ਹੈ। ਉਕਤ ਰਿਪੋਰਟ ਵਿੱਚ ਲੋਕ ਸ਼ਿਕਾਇਤਾਂ ਦੇ ਪ੍ਰਕਾਰ ਅਤੇ ਸ਼੍ਰੇਣੀਆਂ ਅਤੇ ਨਿਪਟਾਨ ਦੇ ਕੁਦਰਤੀ ਵਿਸ਼ਲੇਸ਼ਣ ਕੀਤਾ ਗਿਆ ਹੈ।
ਜੁਲਾਈ, 2023 ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੁੱਲ 69,523 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਸੀਪੀਜੀਆਰਏਐੱਮਐੱਸ ਪੋਰਟਲ ‘ਤੇ ਪ੍ਰਾਪਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਲੰਬਿਤ ਸ਼ਿਕਾਇਤਾਂ ਦੀ ਸੰਖਿਆ ਘਟ ਕੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਵਿੱਚ 1,79,077 ਰਹਿ ਗਈ ਹੈ।
ਮਈ, 2023 ਤੋਂ ਡੀਏਆਰਪੀਜੀ ਨੇ ਸੀਪੀਜੀਆਰਏਐੱਮਐੱਸ ਪੋਰਟਲ ‘ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਦਰਸ਼ਨ ਦੇ ਅਧਾਰ ‘ਤੇ ਰੈਂਕਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਵਰਤਮਾਨ ਵਿੱਚ, ਡੀਏਆਰਪੀਜੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 4 ਸ਼੍ਰੇਣੀਆਂ ਭਾਵ ਉੱਤਰ-ਪੂਰਬ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰੈਂਕ ਕਰਦਾ ਹੈ, ਨਾਲ ਹੀ ਰਾਜਾਂ ਦੇ ਲਈ ਦੋ ਹੋਰ ਸ਼੍ਰੇਣੀਆਂ ਨੂੰ ਸ਼ਿਕਾਇਤਾਂ ਦੀ ਪ੍ਰਾਪਤੀ ਦੀ ਸੰਖਿਆ ਦੇ ਅਧਾਰ ‘ਤੇ ਵੰਡਿਆ ਜਾਂਦਾ ਹੈ। ਇਹ ਰੈਂਕਿੰਗ ਭਾਰਤ ਸਰਕਾਰ ਦੇ ਉਸ ਪ੍ਰਯਤਨ ਦਾ ਹਿੱਸਾ ਹੈ ਜਿਸ ਦੇ ਤਹਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੀ ਸਮੀਖਿਆ ਕਰਨ ਅਤੇ ਉਸ ਨੂੰ ਕਾਰਗਰ ਬਣਾਉਣ ਤੇ ਹੋਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਤੁਲਨਾਤਮਕ ਮੁਲਾਂਕਣ ਕਰਨ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਸ਼ਿਕਾਇਤ ਨਿਵਾਰਣ ਸੂਚਕਾਂਕ ਵਿੱਚ 2 ਆਯਾਮ ਅਤੇ 4 ਸੰਕੇਤਕ ਸ਼ਾਮਲ ਹਨ।
01.01.2023 ਤੋਂ 31.07.2023 ਦੀ ਮਿਆਦ ਦ ਲਈ ਰੈਂਕਿੰਗ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦੋ ਆਯਾਮਾਂ (ਸ਼ਿਕਾਇਤਾਂ ਦੀ ਗੁਣਵੱਤਾ ਅਤੇ ਸਮੇਂ ‘ਤੇ ਨਿਪਟਾਨ) ਵਿੱਚ ਪ੍ਰਦਰਸ਼ਨ ‘ਤੇ ਅਧਾਰਿਤ ਹੈ। 4 ਸ਼੍ਰੇਣੀਆਂ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਚਾਲੇ ਟੋਪ 3 ਪ੍ਰਦਰਸ਼ਨ ਕਰਨ ਵਾਲੇ ਹੇਠਾਂ ਲਿਖੇ ਹਨ:
ਲੜੀ ਨੰ.
ਗਰੁੱਪ
ਰਾਜ/ਕੇਂਦਰ ਸ਼ਾਸਿਤ ਪਦੇਸ਼
ਰੈਂਕ 1
ਰੈਂਕ 2
ਰੈਂਕ 3
1
ਗਰੁੱਪ A
ਉੱਤਰ-ਪੂਰਬ ਰਾਜ
ਸਿੱਕਮ
ਅਸਾਮ
ਅਰੁਣਚਾਲ ਪ੍ਰਦੇਸ਼
2
ਗਰੁੱਪ B
ਸੰਘ ਸ਼ਾਸਿਤ ਪ੍ਰਦੇਸ਼
ਲਕਸ਼ਦ੍ਵੀਪ
ਅੰਡਮਾਨ ਅਤੇ ਨਿਕੋਬਾਰ
ਲੱਦਾਖ
3
ਗਰੁੱਪ C
ਸ਼ਿਕਾਇਤਾਂ ਵਾਲੇ ਰਾਜ
>= 20000
ਉੱਤਰ ਪ੍ਰਦੇਸ਼
ਝਾਰਖੰਡ
ਰਾਜਸਥਾਨ
4
ਗਰੁੱਪ D
ਸ਼ਿਕਾਇਤਾਂ ਵਾਲੇ ਰਾਜ
< 20000
ਤੇਲੰਗਾਨਾ
ਛੱਤੀਸਗੜ੍ਹ
ਕੇਰਲ
ਡੀਏਆਰਪੀਜੀ ਨੇ ਏਆਈ ਅਧਾਰਿਤ ਭਾਸ਼ਾ ਉਪਕਰਣ, ਭਾਸ਼ਿਨੀ ਨੂੰ ਸੀਪੀਜੀਆਰਏਐੱਮਐੱਸ ਪੋਰਟਲ ਦੇ ਨਾਲ ਏਕੀਕ੍ਰਿਤ ਕੀਤਾ ਹੈ। ਇਹ ਏਕੀਕਰਣ ਸ਼ਿਕਾਇਤ ਨਿਵਾਰਣ ਅਧਿਕਾਰੀਆਂ (ਜੀਆਰਓ) ਨੂੰ ਖੇਤਰੀ ਭਾਸ਼ਾ ਦੀਆਂ ਸਿਕਾਇਤਾਂ ਦੇ ਮੂਲ ਪਾਠ ਨੂੰ ਅੰਗ੍ਰੇਜ਼ੀ ਵਿੱਚ ਅਨੁਵਾਦ ਕਰਨ ਦੀ ਸੁਵਿਧਾ ਪ੍ਰਦਾਨ ਕਰੇਗਾ ਅਤੇ ਸ਼ਿਕਾਇਤ ਕਰਤਾਵਾਂ ਦੇ ਕੋਲ ਆਖਰੀ ਉੱਤਰ ਨੂੰ ਅੰਗ੍ਰੇਜ਼ੀ ਅਤੇ ਅਨੁਵਾਦਿਤ ਮੂਲ ਭਾਸ਼ਾ ਦੋਨਾਂ ਵਿੱਚ ਦੇਖਣ ਦਾ ਵਿਕਲਪ ਹੋਵੇਗਾ। ਇਸ ਨਾਲ ਨਾਗਰਿਕ ਅਤੇ ਸਬੰਧਿਤ ਅਧਿਕਾਰੀਆਂ ਦੇ ਦਰਮਿਆਨ ਬਿਹਤਰ ਸਮਝ ਅਤੇ ਸੰਪਰਕ ਸੁਨਿਸ਼ਚਿਤ ਹੋ ਸਕੇਗਾ।
ਰਿਪੋਰਟ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜੁਲਾਈ, 2023 ਵਿੱਚ, ਬੀਐੱਸਐੱਨਐੱਲ ਕਾਲ ਸੈੰਟਰ ਨੇ 1,00,186 ਨਾਗਰਿਕਾਂ ਤੋਂ ਪ੍ਰਤੀਕਿਰਿਆ ਇਕੱਠਾ ਕੀਤੀ, ਜੋ ਜੁਲਾਈ 2022 ਵਿੱਚ ਇਸ ਦੀ ਸਥਾਪਨਾ ਦੇ ਬਾਅਦ ਤੋਂ ਇਕੱਠਾ ਕੀਤੀ ਗਈ ਪ੍ਰਤੀਕਿਰਿਆਵਾਂ ਦੀ ਸਭ ਤੋਂ ਅਧਿਕ ਸੰਖਿਆ ਹੈ। ਇਨ੍ਹਾਂ ਵਿੱਚੋਂ ਲਗਭਗ 35% ਨਾਗਰਿਕਾਂ ਨੇ ਆਪਣੀ ਸ਼ਿਕਾਇਤਾਂ ਦੇ ਨਿਵਾਰਣ ਦੇ ਸਬੰਧ ਵਿੱਚ ਉਤਕ੍ਰਿਸ਼ਟ/ਬ
ਹੁਤ ਚੰਗੀ ਰੇਟਿੰਗ ਦਿੱਤੀ।
********
ਐੱਸਐੱਨਸੀ/ਪੀਕੇ
(Release ID: 1950033)
Visitor Counter : 180