ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਦੇਸ਼ ਦੇ ਨਾਮ ਉਪ ਰਾਸ਼ਟਰਪਤੀ ਦਾ ਸੰਦੇਸ਼

Posted On: 14 AUG 2023 4:20PM by PIB Chandigarh

 “ਮੈਂ ਭਾਰਤ ਦੇ 77ਵੇਂ ਸੁਤੰਤਰਤਾ ਦਿਵਸ ਦੇ ਮਹੱਤਵਪੂਰਨ ਮੌਕੇ 'ਤੇ ਆਪਣੇ ਸਾਰੇ ਸਾਥੀ ਦੇਸ਼ ਵਾਸੀਆਂ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਅੰਮ੍ਰਿਤ ਕਾਲ ਦੀ ਇਸ ਸ਼ੁਰੂਆਤ ਵਿੱਚ, ਜਿਵੇਂ ਕਿ ਅਸੀਂ ਪਿਛਲੇ 76 ਵਰ੍ਹਿਆਂ ਦੀ ਤਰੱਕੀ ਅਤੇ ਪ੍ਰਾਪਤੀਆਂ 'ਤੇ ਖੁਸ਼ੀ ਮਨਾਉਂਦੇ ਹਾਂ, ਆਓ ਅਸੀਂ ਆਪਣੇ ਬਹਾਦਰ ਸੁਤੰਤਰਤਾ ਸੈਨਾਨੀਆਂ ਦੀਆਂ ਬੇਮਿਸਾਲ ਕੁਰਬਾਨੀਆਂ ਦਾ ਸਨਮਾਨ ਕਰੀਏ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਹੋਣ ਦੇ ਸਮਰੱਥ ਬਣਾਇਆ। ਉਨ੍ਹਾਂ ਦਾ ਅਟੁੱਟ ਸਾਹਸ ਸਾਨੂੰ ਪ੍ਰੇਰਿਤ ਕਰਦਾ ਹੈ, ਅਤੇ ਸਾਨੂੰ ਆਪਣੀ ਆਜ਼ਾਦੀ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਕਦਰ ਕਰਨ ਦੀ ਯਾਦ ਦਿਵਾਉਂਦਾ ਹੈ। ਅੱਜ, ਅਸੀਂ ਆਧੁਨਿਕ ਭਾਰਤ ਦੇ ਦੂਰਦਰਸ਼ੀ ਅਤੇ ਆਰਕੀਟੈਕਟਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੇ ਹਾਂ, ਜਿਨ੍ਹਾਂ ਦੇ ਅਣਥੱਕ ਯਤਨਾਂ ਨੇ ਇੱਕ ਮਜ਼ਬੂਤ, ਵਿਵਿਧ ਅਤੇ ਲਚੀਲੇ ਰਾਸ਼ਟਰ ਲਈ ਰਾਹ ਪੱਧਰਾ ਕੀਤਾ। 

ਇਸ ਇਤਿਹਾਸਕ ਦਿਨ 'ਤੇ, ਆਓ ਅਸੀਂ ਏਕਤਾ, ਨਿਆਂ, ਸਮਾਨਤਾ ਅਤੇ ਭਾਈਚਾਰੇ ਦੇ ਮੁੱਖ ਸੰਵਿਧਾਨਕ ਸਿਧਾਂਤਾਂ ਪ੍ਰਤੀ ਆਪਣੇ ਸਮਰਪਣ ਦੀ ਪੁਸ਼ਟੀ ਕਰੀਏ। ਜਿਵੇਂ-ਜਿਵੇਂ ਅਸੀਂ ਅੱਗੇ ਵਧਦੇ ਹਾਂ, ਹੱਥ ਮਿਲਾਉਂਦੇ ਹੋਏ, ਆਓ ਅਸੀਂ ਇੱਕ ਦ੍ਰਿੜ, ਪ੍ਰਗਤੀਸ਼ੀਲ, ਅਤੇ ਖੁਸ਼ਹਾਲ ਭਾਰਤ ਦਾ ਨਿਰਮਾਣ ਕਰੀਏ ਜੋ 'ਭਾਰਤ' ਦੀ ਸਮ੍ਰਿੱਧ ਸੱਭਿਅਤਾ ਦੇ ਗੁਣਾਂ ਦਾ ਪ੍ਰਤੀਕ ਹੋਵੇ। 

 

 *******

 

ਐੱਮਐੱਸ/ਜੇਕੇ/ਆਰਸੀ



(Release ID: 1949099) Visitor Counter : 106